Get Adobe Flash player

 

ਕੈਲਗਰੀ(ਮਾਸਟਰ ਭਜਨ):ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਦੌਰਾਨ ਵਾਤਾਵਰਨ ਵਿੱਚ ghbjune12,16ਜੰਗੀ ਪੱਧਰ ਤੇ ਹੋ ਰਹੀ ਤਬਦੀਲੀ ਦਾ ਮੁੱਦਾ ਭਾਰੂ ਰਿਹਾ।ਕੈਲਗਰੀ ਦੇ ਵਕੀਲ ਤੇ ਚਿੰਤਿਕ ਅਮਰਪ੍ਰੀਤ ਸਿੰਘ ਨੇ ਇਸ ਵਿਸ਼ੇ ਤੇ ਵਿਚਾਰ ਪ੍ਰਗਟ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਕਿ ਹੁਣ ਸਥਿਤੀ ਵਿਸਫੋਕਟ ਬਣ ਚੁੱਕੀ ਹੈ ਤੇ ਜੇ ਹੁਣ ਨਾ ਸੰਭਲ਼ਿਆ ਗਿਆ ਤਾਂ ਆਉਣ ਵਾਲ਼ੀਆਂ ਨਸਲਾਂ ਲਈ ਨਤੀਜੇ ਭਿਆਨਕ ਹੋਣਗੇ।
   ਕੈਲਗਰੀ ਦੇ ਕੋਸੋ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ 80 ਦੇ ਕਰੀਬ ਲੋਕਾਂ ਨੇ ਹਾਜ਼ਰੀ ਭਰੀ। ਵਾਤਾਵਰਨ ਤਬਦੀਲੀ (ਗਲੋਬਲ ਵਾਰਮਿੰਗ) ਬਾਰੇ ਬੋਲਦਿਆਂ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਾਰ ਭਰ ਵਿੱਚ ਮੁਨਾਫੇ ਅਤੇ ਅਮੀਰ ਬਣਨ ਦੀ ਜੋ ਦੌੜ ਲੱਗੀ ਹੈ ਉਸ ਨੇ ਵਾਤਾਵਰਨ ਦੀ ਸਭ ਤੋਂ ਵੱਧ ਤਬਾਹੀ ਕੀਤੀ ਹੈ। ਬਹੁਕੌਮੀ ਕਾਰਪੋਰੇਸ਼ਨਾਂ ਦੁਆਰਾ ਗਰੀਨ ਹਾਊਸ ਗੈਸਾਂ,ਕੋਲਾ,ਤੇਲ ਦੀ ਜ਼ਿਆਦਾ ਵਰਤੋਂ ਅਤੇ ਜੰਗਾਂ ਰਾਹੀਂ ਫੈਲਾਈ ਜਾ ਰਹੀ ਕਾਰਬਨ ਡਾਈਆਕਸਾਈਡ ਕਾਰਨ ਧਰਤੀ ਉਪਰ ਮਨੁਖੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।ਉਹਨਾਂ ਕਿਹਾ ਕਿ ਅਮਰੀਕਾ,ਚੀਨ,ਕੈਨੇਡਾ ਅਤੇ ਹੋਰ ਕਈ ਮੁਲਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲ਼ੇ ਮੁਲਕਾਂ ਵਿੱਚੋਂ ਮੋਹਰੀ ਹਨ।ਇਸ ਸਮੱਸਿਆ ਦੇs june12,16 ਹੱਲ ਬਾਰੇ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਾਰ ਭਰ ਦੇ ਲੋਕਾਂ ਨੂੰ ਇਸ ਦਾ ਸੰਗਠਿਤ ਵਿਰੋਧ ਕਰਨਾ ਪੈਣਾ ਹੈ।
      ਰੇਡੀਓ ਰੈਡ ਐਫ.ਐਮ. ਦੇ ਪੱਤਰਕਾਰ ਰਮਨਜੀਤ ਸਿੱਧੂ ਨੇ ਕੈਲਗਰੀ ਵਿੱਚ ਹੋਏ ਪੰਜ ਵਿਦਿਆਰਥੀਆਂ ਦੇ ਕਤਲ ਲਈ ਦੋਸ਼ੀ ਵਿਅਕਤੀ ਨੂੰ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਦੇ ਕਈ ਪਹਿਲੂਆਂ ਉਪਰ ਚਾਨਣਾ ਪਾਇਆ।ਅਦਾਲਤ ਨੇ ਦੋਸ਼ੀ ਵਿਅਕਤੀ ਦੀ ਸਜ਼ਾ ਇਸ ਕਰਕੇ ਘੱਟ ਕਰ ਦਿੱਤੀ ਕਿਉਂਕਿ ਉਸ ਨੂੰ ਕਤਲ ਕਰਨ ਲਈ ਗੈਬੀ ਸ਼ਕਤੀਆਂ ਨੇ ਉਕਸਾਇਆ ਸੀ। ਰਮਨਜੀਤ ਨੇ ਸਿੱਖਿਆ ਅਤੇ ਅਦਾਲਤੀ ਢਾਂਚੇ ਚੋਟ ਕਰਦਿਆਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ਼ ਸਮਾਜ ਵਿੱਚ ਗੈਰ-ਤਰਕਸ਼ੀਲ ਅਤੇ ਗੈਰ-ਵਿਗਿਆਨਿਕ ਵਿਚਾਰਾਂ ਨੂੰ ਹੁਲਾਰਾ ਮਿਲ਼ਦਾ ਹੈ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦਿਅਕ ਢਾਂਚੇ ਨੂੰ ਹਕੀਕਤਮੁਖੀ ਬਣਾਉਣ ਦੀ ਲੋੜ ਹੈ।
    ਇਸ ਮੌਕੇ ਹਾਜ਼ਰ ਵਿਅਕਤੀਆਂ ਵਲੋਂ ਸਵਾਲ ਵੀ ਪੁੱਛੇ ਗਏ ਜਿਸ ਵਿੱਚ ਦਰਸ਼ਨ ਧਾਲੀਵਾਲ, ਸੁਖਰਾਮ ਸੰਧੂ, ਰਾਮੇਸ਼ ਆਨੰਦ, ਵਕੀਲ ਤਰਨਜੀਤ ਔਜਲਾ ਅਤੇ ਗੁਰਬਚਨ ਬਰਾੜ ਨੇ ਭਾਗ ਲਿਆ। ਦੋਵੇਂ ਬੁਲਾਰਿਆਂ ਨੇ ਤਸੱਲੀਬਖਸ਼ ਜਵਾਬ ਦਿੱਤੇ।ਇਸ ਮੀਟਿੰਗ ਵਿੱਚ ਭਾਗ ਲੈਣ ਲਈ ਲੈਥਬ੍ਰਿਜ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਬਲਜਿੰਦਰ ਬੂਰਾ ਨੇ ਵਿਚਾਰ ਰੱਖੇ।ਮੀਟਿੰਗ ਦੇ ਵਿਸ਼ਿਆਂ ਨਾਲ਼ ਸੰਬਧਿਤ ਪੜੀਆਂ ਗਈਆਂ ਕਵਿਤਾਵਾਂ ਵਿੱਚ ਗੁਰਬਚਨ ਬਰਾੜ, ਸੁਰਿੰਦਰ ਗੀਤ,ਅਵੀ ਜਸਵਾਲ ਨੇ ਹਿੱਸਾ ਲਿਆ।
     ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਦੋ ਕਿਤਾਬਾਂ ‘ਲਹਿਰਾਂ ਦੇ ਅੰਗ-ਸੰਗ’ ਅਤੇ ‘ਚੀਨ ਦੀ ਯਾਤਰਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸਾਰੂ ਸਾਹਿੱਤ ਨੂੰ ਖਰੀਦਣ ਬਾਰੇ ਕੈਲਗਰੀ ਵਿੱਚ ਵੱਧ ਰਹੇ ਰੁਝਾਨ ਬਾਰੇ ਮਾਸਟਰ ਭਜਨ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਾਰ ਦੇ ਹਾਕਸ ਫੀਲਡ ਹਾਕੀ ਟੂਰਨਾਮੈਂਟ ਦੌਰਾਨ ਕਿਤਾਬਾਂ ਦੀ ਵਿਕਰੀ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਉਹਨਾਂ ਜੱਥੇਬੰਦੀ ਦੀ ਵਿਚਾਰਧਾਰਾ ਅਤੇ ਕਿਤਾਬਾਂ ਦੇ ਪ੍ਰਚਾਰ ਲਈ ਹਰਚਰਨ ਪਰਹਾਰ (ਸਿੱਖ-ਵਿਰਸਾ) ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਪ੍ਰਸ਼ੰਸਾ ਕੀਤੀ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦਾ ਸਲਾਨਾ ਸਮਾਗਮ 4 ਸਤੰਬਰ ਨੂੰ ਕੈਲਗਰੀ ਯੂਨੀਵਰਸਿਟੀ ਦੇ ਹਾਲ ਵਿੱਚ ਹੋਵੇਗਾ। ਅਗਲੀ ਮੀਟਿੰਗ 3 ਜੁਲਾਈ ਨੂੰ ਕੋਸੋ ਹਾਲ (ਕਮਰਾ ਨੰਬਰ 102,3208,8 ਐਵੀਨਿਊ, ਨਾਰਥ ਈਸਟ, ਕੈਲਗਰੀ) ਹੋਵੇਗੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ਼ ਫੋਨ ਨੰਬਰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।