ਕਿਰਤਮੀਤ ਐਡਮਿੰਟਨ : ਕਨੇਡੀਅਨ ਮੌਜੈਕ ਐਸੋਸੀਏਸ਼ਨ ਆਫ਼ ਐਡਮਿੰਟਨ ਵਲੋਂ ਆਪਣਾ ਸਾਲਾਨਾ 6ਵਾਂ ਸਭਿਆਚਾਰਕ ਮੇਲਾ 7 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਉਪਿੰਦਰ ਮਠਾੜੂ, ਮੀਤ ਪ੍ਰਧਾਨ ਲਾਡੀ ਪੱਡਾ, ਸਕੱਤਰ ਲਾਡੀ ਸੂਸਾਂਵਾਲਾ ਅਤੇ ਮਿਊਜ਼ਿਕ ਡਾਇਰੈਕਟਰ ਬਲਜੀਤ ਕਲਸੀ ਨੇ ਦੱਸਿਆ ਕਿ ਬੀਤੇ ਦਿਨੀਂ ਸੰਸਥਾ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਇਹ ਮੇਲਾ ਸਥਾਨਕ ਮਹਾਰਾਜਾ ਪੈਲਿਸ ਵਿਖੇ ਦੁਪਹਿਰ ਇਕ ਵਜੇ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਕਨੇਡਾ ਦੇ ਕਲਾਕਾਰ ਆਪੋ-ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਪੇਸ਼ਕਾਰੀਆਂ ਵਿੱਚ ਗਾਇਕ, ਹਾਸਰਸ ਕਲਾਕਾਰ, ਸਕਿੱਟਾਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਸੰਸਥਾ ਦਾ ਮੁੱਖ ਮਕਸਦ ਸਥਾਨਕ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ, ਇਸ ਲਈ ਸਮਾਗਮ ਵਿੱਚ ਸਥਾਨਕ ਕਲਾਕਾਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਕਲਾਕਾਰ ਇਸ ਸਮਾਗਮ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਪ੍ਰਧਾਨ ਉਪਿੰਦਰ ਮਠਾੜੂ ਨਾਲ 780-267-7740, ਮੀਤ ਪ੍ਰਧਾਨ ਲਾਡੀ ਪੱਡਾ ਨਾਲ 780-667-6767 ਜਾਂ ਸਕੱਤਰ ਲਾਡੀ ਸੂਸਾਂਵਾਲਾ ਨਾਲ 780-297-6105 ‘ਤੇ ਸੰਪਰਕ ਕਰ ਸਕਦਾ ਹੈ। ਇਸ ਮੀਟਿੰਗ ਵਿੱਚ ਉਕਤ ਤੋਂ ਇਲਾਵਾ ਮੇਵਾ ਸਿੰਘ ਬਰਾੜ, ਰਮਨ ਰੰਧਾਵਾ, ਤਾਇਆ ਬੰਤਾ, ਨੇਹਾ ਬੱਤਰਾ, ਜੀਨੀਆ ਤੇ ਬਾਨੀਆ ਜ਼ਿਬਰਾਨ, ਰਾਜ ਵੀ ਹਾਜ਼ਰ ਸਨ।