ਸੁਖਵੀਰ ਗਰੇਵਾਲ ਕੈਲਗਰੀ – ਮਨਮੀਤ ਸਿੰਘ ਭੁੱਲਰ ਨੂੰ ਸਮਰਪਿਤ ਤਿੰਨ ਰੋਜ਼ਾ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਅੱਜ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋ ਗਿਆ। ਪਹਿਲੇ ਦਿਨ ਖੇਡੇ ਗਏ ਮੈਚਾਂ ਦੌਰਾਨ ਕੈਲਗਰੀ ਦੀਆਂ ਟੀਮਾਂ ਨੇ ਆਪਣ ਸਾਰੇ ਲੀਗ ਮੈਚ ਜਿੱਤ ਲਏ।
ਪਹਿਲੇ ਦਿਨ ਦੀ ਖਾਸੀਅਤ ਨੰਨ੍ਹੇ ਖਿਡਾਰੀਆਂ ਦੀ ਸ਼ਮੂਲੀਅਤ ਰਹੀ।ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਅੱਠ ਸਾਲ ਤੋਂ ਘੱਟ ਉਮਰ ਦੇ ਬੱਚੇ ਖੇਡੇ। ਇਸ ਵਰਗ ਵਿੱਚ ਕੈਲਗਰੀ ਦੀਆਂ ਚਾਰ ਟੀਮਾਂ ਭਾਗ ਲੈ ਰਹੀਆਂ ਹਨ।ਇਹਨਾਂ ਖਿਡਾਰੀਆਂ ਨੂੰ ਕੋਚਿੰਗ ਦਾ ਜ਼ਿੰਮਾ ਮਨਦੀਪ ਸਿੰਘ ਦੀਪੂ ਅਤੇ ਉਹਨਾਂ ਦੇ ਸਹਿਯੋਗੀ ਜਸਪ੍ਰੀਤ ਸਿੰਘ ਗਿੱਲ ਨੂੰ ਜਾਂਦਾ ਹੈ।ਇਸ ਵਰਗ ਨੂੰ ਮਿਲੇ ਇਸ ਹੁੰਗਾਰੇ ਤੋਂ ਸੱਪਸ਼ਟ ਹੈ ਕਿ ਹਾਕਸ ਕਲੱਬ ਦਾ ਭਵਿੱਖ ਹੋਰ ਵੀ ਰੌਸ਼ਨ ਹੈ, ਅੰਡਰ-10 ਉਮਰ ਵਰਗ ਵਿੱਚ ਵੀ ਚਾਰ ਟੀਮਾਂ ਭਾਗ ਲੈ ਰਹੀਆਂ ਹਨ।ਕੈਲਗਰੀ ਹਾਕਸ (ਵੈਸਟ) ਨੇ ਕੈਲਗਰੀ ਹਾਕਸ(ਈਸਟ) ਨੂੰ 4-3 ਦੇ ਫਰਕ ਨਾਲ਼ ਅਤੇ ਕੈਲਗਰੀ ਹਾਕਸ (ਨੌਰਥ) ਨੇ ਕੈਲਗਰੀ ਹਾਕਸ(ਸਾਊਥ) ਨੂੰ 5-4 ਦੇ ਫਰਕ ਨਾਲ਼ ਹਰਾ ਦਿੱਤਾ।
ਅੰਡਰ-12 ਉਮਰ ਵਰਗ ਵਿੱਚ ਵੀ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਇਸ ਉਮਰ ਵਰਗ ਦੇ ਪਹਿਲੇ ਮੈਚ ਵਿੱਚ ਕੈਲਗਰੀ ਹਾਕਸ (ਪੈਂਥਰਜ਼) ਨੇ ਕੈਲਗਰੀ ਹਾਕਸ(ਲਾਇਨਜ਼) ਨੂੰ 2-1 ਦੇ ਫਰਕ ਨਾਲ਼ ਹਰਾਇਆ।ਇਸ ਵਿੱਚ ਪੈਂਥਰਜ਼ ਵਲੋਂ ਨਿਸ਼ਾਨ ਵਿਰਕ ਅਤੇ ਭਵਦੀਪ ਸਿੰਘ ਨੇ ਇੱਕ-ਇੱਕ ਜਦ ਕਿ ਲਾਇਨਜ਼ ਵਲੋਂ ਪ੍ਰਭਲੀਨ ਗਰੇਵਾਲ ਨੇ ਇੱਕ ਗੋਲ਼ ਕੀਤਾ।ਇਸੇ ਵਰਗ ਦੇ ਦੂਜੇ ਮੈਚ ਵਿੱਚ ਕੈਲਗਰੀ ਹਾਕਸ(ਟਾਈਗਰਜ਼) ਨੇ ਕੈਲਗਰੀ ਹਾਕਸ(ਪੈਂਥਰਜ਼) ਨੂੰ ਵੱਡੇ ਫਰਕ ਨਾਲ਼ ਹਰਾ ਦਿੱਤਾ।ਅੰਡਰ-੧੭ ਉਮਰ ਵਰਗ ਦੇ ਪਹਿਲੇ ਮੈਚ ਵਿੱਚ ਹਾਕਸ ਅਕਾਦਮੀ(ਬਲਿਊ) ਨੇ ਹਾਕਸ ਅਕਾਦਮੀ (ਸੰਤਰੀ) ਨੂੰ 6-1 ਦੇ ਫਰਕ ਨਾਲ਼ ਹਰਾ ਦਿੱਤਾ। ਇੱਕ ਹੋਰ ਮੈਚ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਡਮਿੰਟਨ ਨੂੰ ਹਰਾਇਆ। ਇਸ ਮੈਚ ਵਿੱਚ ਦਿਲਦੀਪ ਸਿੰਘ ਨੇ 2, ਹਰਜੋਤ ਧਾਲੀਵਾਲ,ਤਨਵੀਰ ਧਾਲੀਵਾਲ,ਅਰਸ਼ਪ੍ਰੀਤ ਬਰਾੜ ਨੇ ਇੱਕ-ਇੱਕ ਗੋਲ਼ ਕੀਤਾ।
ਸੀਨੀਅਰ ਵਰਗ ਦੇ ਇੱਕ ਮੈਚ ਵਿੱਚ ਕੈਲਗਰੀ ਹਾਕਸ(ਬਲਿਊ) ਨੇ ਐਡਮਿੰਟਨ ਨੂੰ 6-3 ਦੇ ਫਰਕ ਨਾਲ਼ ਹਰਾਇਆ।ਇਸ ਮੈਚ ਵਿੱਚ ਗੋਲਡੀ ਬਰਾੜ ਨੇ ਤਿੰਨ, ਕਿਰਪਾਲ ਸਿੱਧੂ ਨੇ ਦੋ ਅਤੇ ਬਿਰਰਮਜੀਤ ਮਾਨ ਨੇ ਇੱਕ ਗੋਲ਼ ਕੀਤਾ।ਅੱਜ ਕਈ ਨਾਮੀ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਜਿਹਨਾਂ ਵਿੱਚ ਐਮ.ਐਲ.ਏ.ਪ੍ਰਭ ਗਿੱਲ, ਜੰਗ ਬਹਾਦਰ ਸਿੱਧੂ, ਡੈਨ ਸਿੱਧੂ,ਇਮਤਿਆਜ਼ ਅਹਿਮਦ,ਸਰਪੰਚ ਮੋਹਰ ਸਿੰਘ,ਸੰਦੀਪ ਪੰਧੇਰ, ਕੋਚ ਗੁਰਦੇਵ ਬੱਲ ਹਾਜ਼ਰ ਸਨ।