ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ , ਲੱਕੀ ਡਰਾਅ ਲਈ ਭਾਰੀ ਉਤਸ਼ਾਹ
ਸੁਖਵੀਰ ਗਰੇਵਾਲ ਕੈਲਗਰੀ:-ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੀ ਮੇਜ਼ਬਾਨੀ ਹੇਠ ਹੋਣ ਵਾਲ਼ੇ 19ਵੇਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਮਨਮੀਤ ਸਿੰਘ ਭੁੱਲਰ ਨੂੰ ਸਮਰਪਿਤ ਇਹ ਟੂਰਨਾਮੈਂਟ 20 ਮਈ ਤੋਂ 22 ਮਈ (ਸ਼ੁੱਕਰ,ਸ਼ਨੀ ਅਤੇ ਐਤਵਾਰ) ਤੱਕ ਜੈਨਸਿਸ ਸੈਂਟਰ ਦੇ ਇਨਡੋਰ ਹਾਲ ਵਿੱਚ ਕਰਵਾਇਆ ਜਾਵੇਗਾ।ਇਸ ਟੂਰਨਾਮੈਂਟ ਵਿੱਚ ਫੀਲਡ ਹਾਕੀ ਤੋਂ ਇਲਾਵਾ ਰੱਸਾ-ਕਸ਼ੀ,ਤਾਂਸ਼ ਤੇ ਹੋਰ ਕਈ ਰੌਚਿਕ ਮੁਕਾਬਲੇ ਵੀ ਹੋਣਗੇ।ਕਲੱਬ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਸੀਨੀਅਰ ਵਰਗ ਵਿੱਚ ਉਤਰੀ ਅਮਰੀਕਾ ਤੋਂ ਕਈ ਟੀਮਾਂ ਨੇ ਐਂਟਰੀ ਮੰਗੀ ਸੀ ਪਰ ਸਿਰਫ ਅੱਠ ਟੀਮਾਂ ਨੂੰ ਪ੍ਰਵਾਨਗੀ ਮਿਲੀ ਹੈ।ਇਸ ਵਰਗ ਵਿੱਚ ਟੋਬਾ ਵਾਰੀਅਰਜ਼ ਕਲੱਬ ਵਿੰਨੀਪੈਗ,ਬ੍ਰਹਮਟਨ ਫੀਲਡ ਹਾਕੀ ਕਲੱਬ, ਫੇਅਰ ਫੀਲਡ ਹਾਕੀ ਕਲੱਬ, ਸਸਕਾਟੂਨ ਫੀਲਡ ਹਾਕੀ ਕਲੱਬ,ਐਡਮਿੰਟਨ ਫੀਲਡ ਹਾਕੀ ਕਲੱਬ(ਵਾਈਟ),ਯੂਥ ਫੀਲਡ ਹਾਕੀ ਕਲੱਬ ਐਡਮਿੰਟਨ, ਕੈਲਗਰੀ ਹਾਕਸ(ਰੈੱਡ) ਅਤੇ ਕੈਲਗਰੀ ਹਾਕਸ(ਬਲਿਊ) ਦੀਆਂ ਟੀਮਾਂ ਭਾਗ ਲੈਣਗੀਆਂ।ਇਸ ਤੋਂ ਇਲਾਵਾ ਅੰਡਰ-17, ਅੰਡਰ-15,ਅੰਡਰ-12,ਅੰਡਰ-10 ਉਮਰ ਵਰਗਾਂ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਕਲੱਬ ਨੇ ਪਹਿਲਾ ਮਨਮੀਤ ਸਿੰਘ ਭੁੱਲਰ ਐਵਾਰਡ ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਦੇਣ ਦਾ ਐਲਾਨ ਕੀਤਾ ਹੈ।ਅਮਰ ਸਿੰਘ ਮਾਂਗਟ ਨੇ ਟੋਕੀਓ ਦੀ ਉਲਪਿੰਕ ਵਿੱਚ ਕੀਨੀਆ ਦੀ ਟੀਮ ਵਲੋਂ ਭਾਗ ਲਿਆ ਸੀ। ਉਹ ਲੰਮਾ ਅਰਸਾ ਹਾਕੀ ਖੇਡੇ ਅਤੇ ਅੱਜ ਕੱਲ੍ਹ ਕੈਲਗਰੀ ਵਿੱਚ ਰਹਿ ਰਹੇ ਹਨ। ਇਸ ਟੂਰਨਾਮੈਂਟ ਦੌਰਾਨ ਰੱਸਾ-ਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਤਾਂਸ਼ ਸੀਪ ਦੇ ਮੁਕਾਬਲਿਆਂ ਲਈ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮਾਸਟਰ ਭਜਨ ਗਿੱਲ ਵਲੋਂ ਪ੍ਰੌਗਰੈਸਿਵ ਕਲਚਲਰ ਐਸੋਸੀਏਸ਼ਨ ਦੀ ਮੇਜ਼ਬਾਨੀ ਹੇਠ ਉਸਾਰੂ ਸਾਹਿੱਤ ਦੀ ਪ੍ਰਦਰਸ਼ਨੀ ਇਸ ਮੌਕੇ ਲਗਾਈ ਜਾਵੇਗੀ। ਆਖਰੀ ਦਿਨ ਕੈਲਗਰੀ ਦੇ ਚਿੱਤਰਕਾਰਾਂ ਜਸਪਾਲ ਸਿੰਘ ਕੰਗ ਅਤੇ ਡਾ. ਰਮਨ ਗਿੱਲ ਦੀਆਂ ਕਲਾਕ੍ਰਿਤਾਂ ਦੀ ਨੁਮਾਇਸ਼ ਵੀ ਖਿੱਚ ਦਾ ਕੇਂਦਰ ਰਹੇਗੀ। ਕੁਲਜੀਤ ਕੌਰ ਚੀਮਾ ਦੀ ਅਗਵਾਈ ਹੇਠ ‘ਸਾਡਾ ਵਿਰਸਾ’ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਵਾਰ ਦਰਸ਼ਕਾਂ ਲਈ ਵੀ ਇਨਾਮ ਰੱਖੇ ਗਏ ਹਨ।ਇਹ ਟੂਰਨਾਮੈਂਟ ਦੇਖਣ ਵਾਲ਼ੇ ਤਿੰਨੋਂ ਦਿਨ ਆਪਣਾ ਨਾਮ ਲੱਕੀ ਡਰਾਅ ਵਿੱਚ ਪਾ ਸਕਦੇ ਹਨ। ਆਖਰੀ ਦਿਨ ਚਾਰ ਇਨਾਮ ਦਰਸ਼ਕਾਂ ਲਈ ਕੱਢੇ ਜਾਣਗੇ। ਕੈਲਗਰੀ ਬੈਸਟ ਬਾਏ ਫਰਨੀਚਰ ਵਲੋਂ ਸਪਾਂਸਰ ਇੱਕ ਸੋਫਾ ਸੈੱਟ ਤੋਂ ਇਲਾਵਾ 56 ਇੰਚ ਦਾ ਇੱਕ ਐਲ.ਈ.ਡੀ. ਟੀ.ਵੀ.,ਸੋਨੇ ਦਾ ਬੈਸਲੈਟ ਸੈੱਟ( ਸਿਰਫ ਔਰਤਾਂ ਲਈ) ਅਤੇ ਡਾਈਨਿੰਗ ਸੈੱਟ ਇਸ ਮੌਕੇ ਲੱਕੀ ਡਰਾਅ ਵਿੱਚ ਕੱਢਿਆ ਜਾਵੇਗਾ।ਇਸ ਮੌਕੇ ਮਨਮੀਤ ਸਿੰਘ ਭੱਲਰ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਗਈਆਂ। ਕਲੱਬ ਦੀ ਮੀਟਿੰਗ ਵਿੱਚ ਦਿਲਪਾਲ ਸਿੰਘ,ਗੁਰਦੇਵ ਸਿੰਘ ਬੱਲ,ਪਰਮਜੀਤ ਸਿੰਘ ਲੰਮ੍ਹੇ, ਗੁਰਲਾਲ ਗਿੱਲ ਮਾਣੂਕੇ,ਕਿਰਪਾਲ ਸਿੱਧੂ,ਪਰਮਿੰਦਰ ਪਿੰਦੀ ਬਰਾੜ,ਜੱਗੀ ਬੀਹਲਾ,ਜਸਵੰਤ ਮਾਣੂਕੇ, ਹਰਵਿੰਦਰ ਖਹਿਰਾ,ਮਨਵੀਰ ਮਾਂਗਟ,ਧਰਮਾ, ਗੁਲਾਬ ਸਿੰਘ ਔਲਖ, ਬਿਕਰਮਜੀਤ ਮਾਨ, ਗੋਲਡੀ ਢੁੱਡੀਕੇ, ਸੁਖਦੀਪ ਗਿੱਲ ਮਾਣੂਕੇ,ਰਘਬੀਰ ਧਾਲੀਵਾਲ(ਮੱਖਣ), ਜਸਪ੍ਰੀਤ ਜੱਸੀ ਗਿੱਲ, ਮਨਦੀਪ ਸਿੰਘ ਦੀਪੂ, ਹੈਪੀ ਮੱਦੋਕੇ, ਹਰਚੰਦ ਘੱਲ ਕਲਾਂ,ਸਵਰਨ ਸਿੰਘ, ਕਰਮਜੀਤ ਢੁੱਡੀਕੇ, ਗੁਰਦੀਪ ਹਾਂਸ,ਸੁਖਦੀਪ ਬਾਰਦੇਕੇ, ਮਨਵੀਰ ਗਿੱਲ,ਕੰਵਰ ਪਨੂੰ, ਮਨਮੋਹਨ ਗਿੱਲ ਮਾਣੂਕੇ, ਦਲਜਿੰਦਰ ਹੈਪੀ ਹੋਠੀ, ਗੁਰਮੀਤ ਹਠੂਰ,ਹਰਿੰਦਰ ਗਰੇਵਾਲ,ਧੀਰਾ ਪਨੂੰ ਅਤੇ ਕਮਲਜੀਤ ਗਰਚਾ ਹਾਜ਼ਰ ਸਨ।