ਬਲਜਿੰਦਰ ਸੰਘਾ- ਕੈਲਗਰੀ ਡਰੱਗ ਅਵੇਅਰਨੈਸ ਫਾਂਊਡੇਸ਼ਨ ਇੱਕ ਦਹਾਕੇ ਤੋਂ ਲਗਾਤਾਰ ਨਸ਼ਿਆ ਦੇ ਸਿਹਤ ਅਤੇ ਸਮਾਜ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰ ਰਹੀ ਹੈ। ਕਈ ਤਰ੍ਹਾਂ ਦੇ ਪ੍ਰੋਗਰਾਮ ਹਰ ਸਾਲ ਇਸ ਸਬੰਧ ਵਿਚ ਉਲੀਕੇ ਜਾਂਦੇ ਹਨ। ਸਾਲ 2011 ਵਿਚ ਇਸ ਸੰਸਥਾਂ ਵੱਲੋਂ ਮੁੱਖ ਵਲੰਟੀਅਰ ਬਲਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿਚ ਕਰਾਸ ਕੈਨੇਡਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਾਕ ਕੀਤੀ ਗਈ। ਜਿਸ ਨਾਲ ਇਕੱਲੇ ਕੈਲਗਰੀ ਹੀ ਨਹੀਂ ਬਲਕਿ ਕੈਨੇਡਾ ਦੇ ਹੋਰ ਸ਼ਹਿਰਾਂ/ਸੂਬਿਆਂ ਵਿਚੋਂ ਵੀ ਲੋਕ ਇਸ ਨੇਕ ਕੰਮ ਪ੍ਰਤੀ ਜਾਗਰੂਕ ਹੋਏ ਅਤੇ ਸੰਸਥਾ ਦੇ ਨਾਲ ਵੀ ਜੁੜੇ। ਇਸਦੀ ਇਕ ਉਦਾਹਰਨ ਰਤਨਪ੍ਰੀਤ ਸਿੰਘ ਚਾਹਲ ਹਨ ਜੋ ਬੀ.ਸੀ. ਤੋਂ ਸੰਸਥਾ ਦੀ ਕਰਾਸ ਕੈਨੇਡਾ ਵਾਕ ਤੋਂ ਪ੍ਰਭਾਵਿਤ ਹੋਏ ਅਤੇ ਫਾਊਂਡੇਸ਼ਨ ਦੀ ਸਲਾਨਾ ਕੈਲਗਰੀ ਵਿਚ ਹੁੰਦੀ ਪੰਜ ਕਿਲੋਮੀਟਰ ਵਾਕ ਵਿਚ ਭਾਗ ਲੈਣ ਬਕਾਇਦਾ ਪਹੁੰਚੇ ਅਤੇ ਆਪਣੇ ਵਿਚਾਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ। ਪਹਿਲਾ ਪੰਜ ਕਿਲੋਮੀਟਰ ਦੀ ਵਾਕ ਇਸ ਸਾਲ ਕੈਲਗਰੀ ਦੇ ਰੋਟਰੀ ਚੈਲਜਰ ਪਾਰਕ ਵਿਚ ਹੋਈ ਅਤੇ ਫਿਰ ਪਹੁੰਚੀਆਂ ਹਸਤੀਆਂ ਨੇ ਹਾਜ਼ਰੀਨ ਨੂੰ ਨਸ਼ਿਆਂ ਦੇ ਗਲਤ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਦੱਸਕੇ ਸਾਂਝ ਪਾਈ। ਬੁਲਾਰਿਆਂ ਵਿਚ ਬਲਵਿੰਦਰ ਸਿੰਘ ਕਾਹਲੋਂ, ਰਤਨਪ੍ਰੀਤ ਸਿੰਘ ਚਾਹਲ ਬੀ ਸੀ, ਡਾਕਟਰ ਗੁਰਮੇਲ ਕਲਸੀ, ਜੇਮਸ ਫਾਲਵਰ ਹਾਈ ਸਕੂਲ ਦੇ ਪ੍ਰਿੰਸੀਪਲ ਕੀਥ ਜੌਨਸਨ, ਕੈਲਗਰੀ ਮੈਕਾਲ ਹਲਕੇ ਦੇ ਮੌਜੂਦਾ ਐਮ ਐਲ ਏ ਅਤੇ ਮਨੁੱਖੀ ਵਸੀਲਿਆਂ ਦੇ ਮੰਤਰੀ ਇਫ਼ਰਾਨ ਸਫ਼ੀਰ, ਮੌਜੂਦਾ ਐਮ ਐਲ ਗਰੀਨਵਿਊ ਹਲਕਾ ਪ੍ਰਭਦੀਪ ਗਿੱਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਕੀਥ ਜੌਨਸਨ ਨੇ ਕੈਨੇਡਾ ਵਰਗੇ ਬਹੁ-ਸੱਭਿਆਚਾਰੀ ਦੇਸ਼ ਵਿਚ ਸਕੂਲਾਂ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਮਾਪਿਆਂ ਨੂੰ ਜਾਗਰੂਕ ਹੋਣ ਅਤੇ ਸੁਚੇਤ ਰਹਿਣ ਦੇ ਕਈ ਟਿੱਪ ਸਾਂਝੇ ਕੀਤੇ ਅਤੇ ਕਿਹਾ ਕਿ ਮਾਪਿਆਂ ਦਾ ਫ਼ਰਜ਼ ਹੈ ਕਿ ਉਹ ਜ਼ਰੂਰ ਧਿਆਨ ਰੱਖਣ ਉਹਨਾਂ ਦੀ ਜੁਆਨ ਹੋ ਰਹੀ ਔਲਾਦ ਕਿਹਨਾਂ ਨੂੰ ਮਿਲਦੀ ਹੈ, ਦੋਸਤ ਕਿਹੋ ਜਿਹੇ ਹਨ, ਬੱਚਿਆਂ ਨੂੰ ਆਖੋ ਕਿ ਆਪਣੇ ਦੋਸਤਾਂ ਨੂੰ ਘਰ ਲਿਆਵੋ, ਉਹਨਾਂ ਨਾਲ ਗੱਲਬਾਤ ਕਰੋ ਆਦਿ। ਤਰਸੇਮ ਪਰਹਾਰ ਵੱਲੋਂ ਪਹੁੰਚੀਆਂ ਮੁੱਖ ਹਸਤੀਆਂ ਅਤੇ ਕੈਲਗਰੀ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਬਲਵੀਰ ਗੋਰਾ ਵੱਲੋਂ ਨਸ਼ਿਆਂ ਸਬੰਧੀ ਗੀਤ ਨਾਲ ਹਾਜ਼ਰੀ ਲੁਆਈ। ਸਭ ਹਾਜ਼ਰ ਬੱਚਿਆਂ ਨੂੰ ਮੁੱਖ ਬੁਲਾਰਿਆਂ ਨੇ ਡਰੱਗ ਅਵੇਅਰਨੈਸ ਫਾਊਡੇਂਸ਼ਨ ਕੈਲਗਰੀ ਵੱਲੋਂ ਗਿਫਟ ਦਿੱਤੇ ਗਏ। ਸੰਸਥਾ ਦੀ ਪੂਰੀ ਵਲੰਟੀਅਰ ਟੀਮ ਨੇ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਢੰਗ ਨਾਲ ਨਿਭਾਈਆ। ਸਕੱਤਰ ਦੀ ਜ਼ਿੰਮੇਵਾਰੀ ਬਲਜਿੰਦਰ ਸੰਘਾ ਦੁਆਰਾ ਨਿਭਾਈ ਗਈ। ਅਖ਼ੀਰ ਵਿਚ ਬਲਵਿੰਦਰ ਸਿੰਘ ਕਾਹਲੋਂ ਨੇ ਸਭ ਮੀਡੀਏ ਦਾ ਸਹਿਯੋਗ ਲਈ ਧੰਨਵਾਦ ਕੀਤਾ। ਮੀਡੀਏ ਵਿਚੋਂ ਹਰਚਰਨ ਸਿੰਘ ਪਰਹਾਰ, ਸਤਵਿੰਦਰ ਸਿੰਘ, ਰਣਜੀਤ ਸਿੱਧੂ, ਜਸਜੀਤ ਧਾਮੀ, ਰੰਜ਼ੀਵ ਸ਼ਰਮਾ, ਬਲਜਿੰਦਰ ਸੰਘਾ, ਰਜ਼ੇਸ਼ ਅੰਗਰਾਲ, ਰਿਸ਼ੀ ਨਾਗਰ, ਸੁਖਵੀਰ ਗਰੇਵਾਲ, ਕੁਮਾਰ ਸ਼ਰਮਾ ਆਦਿ ਹਸਤੀਆਂ ਹਾਜ਼ਰ ਸਨ। ਇਸ ਤੋਂ ਇਲਾਵਾ ਕੈਲਗਰੀ ਦੀਆਂ ਬਹੁਤ ਸਾਰੀਆਂ ਸ਼ੋਸ਼ਲ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਵੀ ਇਸ ਵਾਕ ਵਿਚ ਭਾਗ ਲਿਆ