ਕੈਨੇਡੀਅਨ ਲੇਖ਼ਕ ਮੇਜਰ ਮਾਂਗਟ ਨੂੰ ਦਿੱਤਾ ਜਾਵੇਗਾ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ
ਬਲਵੀਰ ਗੋਰਾ ਕੈਲਗਰੀ-ਪੰਜਾਬੀ ਲਿਖ਼ਾਰੀ ਸਭਾ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਕਲਮਕਾਰਾਂ ਦੀ ਭਰਵੀਂ ਹਾਜ਼ਰੀ ਵਿੱਚ ਹੋਈ । ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰੇ ਨੇ ਸਭ ਤੋਂ ਪਹਿਲਾ ਪ੍ਰਧਾਨਗੀ ਮੰਡਲ ਵਿੱਚ ਪਰਧਾਨ ਤਰਲੋਚਨ ਸੈਹਿੰਬੀ ਅਤੇ ਦਵਿੰਦਰ ਮਲਹਾਂਸ ਨੂੰ ਬੈਠਣ ਦਾ ਸੱਦਾ ਦਿੱਤਾ। ਫੇਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਬਾਅਦ ਸਭਾ ਦੇ ਇੱਕੀ ਮਈ ਨੂੰ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਤਾਰਵਾਂ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਬਰੈਮਟਨ ਵਾਸੀ ਅਹਿਮ ਸ਼ਖ਼ਸੀਅਤ ਮੇਜਰ ਮਾਂਗਟ ਨੂੰ ਦਿੱਤਾ ਜਾਵੇਗਾ। ਇਸ ਸਾਲ ਦਾ ਡਾਕਟਰ ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਮਹਿੰਦਰਪਾਲ ਸਿੰਘ ਪਾਲ ਨੂੰ ਉਹਨਾਂ ਦੇ ਗ਼ਜ਼ਲ ਸੰਗ੍ਰਹਿ ‘ਖ਼ਾਮੋਸ਼ੀਆਂ’ ਲਈ ਦਿੱਤਾ ਜਾਵੇਗਾ। ਉਸ ਤੋਂ ਪਿੱਛੋਂ ਸਾਹਿਤਕ ਦੌਰ ਵਿੱਚ ਵੱਖ-ਵੱਖ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਭਰਵੀਂ ਹਾਜ਼ਰੀ ਲਗਵਾਈ। ਚਾਹ ਪਾਣੀ ਦੀ ਸੇਵਾ ਸਭਾ ਦੇ ਕਾਰਜਕਾਰੀ ਮੈਂਬਰ ਹਰੀਪਾਲ ਵੱਲੋਂ ਉਹਨਾਂ ਦੇ ਘਰ ਪੋਤੀ ਹੋਣ ਦੀ ਖ਼ੁਸ਼ੀ ਵਿੱਚ ਕੀਤੀ ਗਈ। ਅਖ਼ੀਰ ਵਿੱਚ ਸਭਾ ਦੇ ਪ੍ਰਧਾਨ ਵੱਲੋਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਇੱਕੀ ਮਈ ਨੂੰ ਵਾਈਟਹੌਰਨ ਕਮਿਊਨਿਟੀ ਹਾਲ ਵਿਚ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀ ਬੇਨਤੀ ਕੀਤੀ। ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਲਈ ਬਲਵੀਰ ਗੋਰੇ ਨੂੰ 403-472-2662 ਅਤੇ ਤਰਲੋਚਨ ਸੈਹਿੰਬੀ ਨੂੰ 403-827-1483 ਤੇ ਸੰਪਰਕ ਕਰੋ।