Get Adobe Flash player

ਹਾਕਸ ਕਲੱਬ ਦੇ ਮਨਵੀਰ ਸਿੰਘ ਮਾਂਗਟ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ

ਸੁਖਵੀਰ ਗਰੇਵਾਲ ਕੈਲਗਰੀ-: ਕੈਲਗਰੀ ਹਾਕਸ ਕਲੱਬ ਨੇ ਵਿੰਨੀਪੈਗ ਵਿੱਚ ਹੋਏ ਟੋਬਾ ਵਾਰੀਅਰਜ਼ ਗੋਲਡ ਕੱਪ ਵਿੱਚ ਕਾਫੀ snap april 2016,teamਚੰਗਾ ਪ੍ਰਦਰਸ਼ਨ ਕੀਤਾ ਹੈ,22 ਅਤੇ 23 ਅਪਰੈਲ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਇਸ ਕਲੱਬ ਦੀਆਂ ਦੋ ਟੀਮਾਂ ਗਈਆਂ ਸਨ। ਕੈਲਗਰੀ ਹਾਕਸ(ਬਲਿਊ) ਨੇ ਪਹਿਲਾ ਅਤੇ ਕੈਲਗਰੀ ਹਾਕਸ(ਰੈੱਡ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਟੀਮਾਂ ਦਾ ਕੈਲਗਰੀ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ,20 ਮਈ ਤੋਂ 22 ਮਈ ਤੱਕ ਹੋਣ ਵਾਲ਼ੇ 19ਵੇਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਦੀ ਤਿਆਰੀ ਵਿੱਚ ਇਹ ਪ੍ਰਦਸ਼ਨ ਨਵੀਂ ਰੂਹ ਫੂਕੇਗਾ।
  ਇਸ ਟੂਰਨਾਮੈਂਟ ਵਿੱਚ ਕੈਨੇਡਾ ਦੀਆਂ ਅੱਠ ਹਾਕੀ ਕਲੱਬਾਂ ਨੇ ਭਾਗ ਲਿਆ।ਲੀਗ ਦੇ ਮੈਚਾਂ ਤੋਂ ਬਾਅਦ ਸੁਰਜੀਤ ਕਲੱਬ ਲੋਪੋਂ,ਐਡਮਿੰਟਨ ਯੂਥ ਕਲੱਬ(ਵਾਈਟ), ਕੈਲਗਰੀ ਹਾਕਸ(ਬਲਿਊ) ਅਤੇ ਕੈਲਗਰੀ ਹਾਕਸ(ਰੈਡ) ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ।ਪਹਿਲੇ ਸੈਮੀਫਾਈਨਲ ਮੈਚ ਵਿੱਚ ਕੁਲਜੀਤ ਸਿੱਧੂ ਦੇ ਤਿੰਨ ਗੋਲ਼ਾਂ ਸਦਕਾ ਐਡਮਿੰਟਨ ਦੀ ਟੀਮ ਨੇ ਸੁਰਜੀਤ ਕਲੱਬ ਲੋਪੋਂ ਦੀ ਟੀਮ ਨੂੰ 6-3 ਦੇ ਫਰਕ ਨਾਲ਼ ਹਰਾਇਆ।ਕੈਲਗਰੀ ਹਾਕਸ(ਬਲਿਊ) ਅਤੇ ਕੈਲਗਰੀ ਹਾਕਸ(ਰੈਡ) ਵਿਚਕਾਰ ਖੇਡਿਆ ਗਿਆ ਦੂਜਾ ਸੈਮੀਫਾਈਨਲ ਕਾਫੀ ਰੌਚਿਕ ਰਿਹਾ।ਮੈਚ ਦੇ ਨਿਰਧਾਰਿਤ ਸਮੇਂ ਤੱਕ ਗੋਲ ਰਹਿਤ ਬਰਾਬਰੀ ਤੋਂ ਬਾਅਦ ਟਾਈਬ੍ਰੇਕਰ ਦੌਰਾਨ ਕੈਲਗਰੀ ਹਾਕਸ(ਬਲਿਊ) ਦੀ ਟੀਮ 5-3 ਦੇ ਫਰਕ ਨਾਲ਼ ਜੇਤੂ ਰਹੀ।
                   ਫਾਈਨਲ ਮੈਚ ਦਾ ਪਹਿਲਾ ਅੱਧ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਦੂਜੇ ਅੱਧ ਦੌਰਾਨ  ਬਿਕਰਮਜੀਤ ਮਾਨ ਦੇ ਦੋ ਗੋਲ਼ਾਂ ਸਦਕਾ ਕੈਲਗਰੀ ਹਾਕਸ ਦੀ ਟੀਮ ਮੈਚ ਤੇ ਪਕੜ ਬਣਾਉਣ ਵਿੱਚ ਕਾਮਯਾਬ ਰਹੀ। ਐਡਮਿੰਟਨ ਵਲੋਂ ਕੁਲਜੀਤ ਸਿੱਧੂ ਨੇ ਮੈਚ ਦੇ ਆਖਰੀ ਮਿੰਟਾਂ ਵਿੱਚ ਇੱਕ ਗੋਲ਼ ਉਤਾਰਿਆ। ਵੱਖ-ਵੱਖ ਟੀਮਾਂ ਦੇ ਐਲਾਨੇ ਗਏ ਬਿਹਤਰੀਨ ਖਿਡਾਰੀਆਂ ਦੀ ਸੂਚੀ ਵਿੱਚ ਕੈਲਗਰੀ ਹਾਕਸ ਦੇ ਮਨਵੀਰ ਮਾਂਗਟ(ਰਾਮਪੁਰ) ਨੂੰ ਸ਼ਾਮਲ ਕੀਤਾ ਗਿਆ।ਮਨਵੀਰ ਨੇ ਇਸ ਪ੍ਰਾਪਤੀ ਦਾ ਸਿਹਰਾ ਇੰਗਲੈਂਡ ਅਤੇ ਭਾਰਤ ਵਸਦੇ ਆਪਣੇ ਦੋਸਤਾਂ ਤੋਂ ਇਲਾਵਾ ਖਾਲਸਾ ਹਾਕੀ ਕਲੱਬ ਦੇ ਸਾਰੇ ਮੈਬਰਾਂ ਨੂੰ ਦਿੱਤਾ ਹੈ।ਕੈਲਗਰੀ ਹਾਕਸ(ਬਲਿਊ) ਦੇ ਨੌਜਵਾਨ ਗੋਲਕੀਪਰ ਗੁਰਿੰਦਰ ਸਿੰਘ ਢਿਲੋਂ  ਨੇ ਵੀ ਕਾਫੀ ਚੰਗੀ ਖੇਡ ਦਿਖਾਈ। ਜੇਤੂ ਟੀਮਾਂ ਨੂੰ ਟਰਾਫੀਆਂ ਤੋਂ ਇਲਾਵਾ ਨਕਦ ਇਨਾਮਾਂ ਨਾਲ਼ ਸਨਮਾਨਿਆ ਗਿਆ।ਜੇਤੂ ਰਹੀ ਕੈਲਗਰੀ ਹਾਕਸ(ਬਲਿਊ) ਦੀ ਟੀਮ ਵਿੱਚ ਕਿਰਪਾਲ ਸਿੱਧੂ, ਮਨਵੀਰ ਮਾਂਗਟ, ਬਿਕਰਮਜੀਤ ਮਾਨ, ਗੋਲਡੀ ਬਰਾੜ,ਸੁਖਦੀਪ ਗਿੱਲ ਮਾਣੂਕੇ, ਰਘਬੀਰ ਧਾਲੀਵਾਲ(ਮੱਖਣ), ਮਨਦੀਪ ਸਿੰਘ ਦੀਪੂ, ਹੈਪੀ ਮੱਦੋਕੇ,ਕਰਮਜੀਤ ਢੁੱਡੀਕੇ, ਗੁਰਿੰਦਰ ਸਿੰਘ ਢਿਲੋਂ(ਗੋਲ ਕੀਪਰ) ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ।ਤੀਜੇ ਸਥਾਨ ਤੇ ਰਹੀ ਕੈਲਗਰੀ ਹਾਕਸ(ਰੈੱਡ) ਦੀ ਟੀਮ ਵਿੱਚ ਗੁਰਦੀਪ ਹਾਂਸ, ਸੁਖਦੀਪ ਬਾਰਦੇਕੇ, ਮਨਵੀਰ ਗਿੱਲ, ਕੰਵਰ ਪਨੂੰ,ਮਨਮੋਹਨ ਗਿੱਲ ਮਾਣੂਕੇ, ਦਲਜਿੰਦਰ ਹੈਪੀ ਹੋਠੀ,ਗੁਰਮੀਤ ਹਠੂਰ,ਮਨਵੀਰ ਗਰੇਵਾਲ(ਗੋਲਕੀਪਰ) ਖੇਡੇ। ਧੀਰਾ ਪਨੂੰ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਪੁੱਜੇ।