Get Adobe Flash player

ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਇਸ ਮੀਟਿੰਗ ਵਿਚ ਭਾਰਤ ਵਿਚ ‘ਰਾਸ਼ਟਰਵਾਦ’ ਅਤੇ ‘ਦੇਸ਼ਭਗਤੀ’ ਦੇ ਨਾਮ ‘ਤੇ  ‘ਮਨੁੱਖੀ ਅਧਿਕਾਰਾਂ ‘ਅਤੇ  ‘ਅਗਾਂਹਵਧੂ ‘ ਸੋਚ ਦੀ ਦਬਾਈ ਜਾ ਰਹੀ ਅਵਾਜ਼ ਬਾਰੇ  ਮੀਡੀਆ ਖ਼ਬਰਾਂ ਦੇ ਅਧਾਰਿਤ ਵਿਚਾਰ ਪੇਸ਼ ਕੀਤੇ ਗਏ

ਮਾਸਟਰ ਭਜਨ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕੋਸੋ ਹਾਲ ਵਿੱਚ ਹੋਈ ਅਪਰੈਲ ਮਹੀਨੇ ਦੀ ਮੀਟਿੰਗ ਵਿੱਚ ਵੱਖ-12967939_10204845223970010_580210427421161321_oਵੱਖ ਮੁੱਦਿਆਂ ਉਪਰ ਬੁਲਾਰਿਆਂ ਨੇ ਵਿਚਾਰ ਰੱਖੇ।ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕੈਲਗਰੀ ਵਾਸੀਆਂ ਨੇ ਭਾਗ ਲਿਆ।ਕੈਲਗਰੀ ਦੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਬਣਾਈ ਗਈ ਸੰਸਥਾ ਸਪੋਰਟ ਅਵਰ ਸਟੂਡੈਂਟ(ਐਸ.ਓ.ਐਸ.)  ਨੇ ਸਕੂਲਾਂ ਵਿੱਚ ਇਕਸਾਰਕੈਲਗਰੀ ਤਾ ਦੀ ਪੈਰਵੀ ਕੀਤੀ ਹੈ।ਇਸ ਸੰਸਥਾ ਦੀ ਆਗੂ ਬਾਰਬਰਾ ਸਿਲਵਾ ਨੇ ਵਿਚਾਰ ਪ੍ਰਗਟ ਕਰਦਿਆਂ ਸਕੂਲੀ ਬੱਚਿਆਂ ਦੀ ਬਿਹਤਰੀ ਲਈ ਉਹਨਾਂ ਦੀ ਸੰਸਥਾ ਵਲੋਂ ਕੀਤਾ ਜਾ ਰਹੇ ਕਾਰਜਾਂ ਬਾਰੇ ਦੱਸਿਆ।
                                     ਬਾਰਬਰਾ ਸਿਲਵਾ ਨੇ ਦੱਸਿਆ ਕਿ ਪਿਛਲੇ ਸਾਲ ਐਸ.ਓ.ਐਸ ਸੰਸਥਾ ਦਾ ਗਠਨ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਸੰਸਥਾ ਦੁਆਰਾ ਅਲਬਰਟਾ ਸਰਕਾਰ ਉਪਰ ਜ਼ੋਰ ਪਾਇਆ ਜਾ ਰਿਹਾ ਹੈ ਕਿ ਜਮਾਤਾਂ ਵਿੱਚ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਪੱਧਰ ਢੁਕਵਾਂ ਰੱਖਿਆ ਜਾਵੇ ਤਾਂ ਕਿ ਸਿਖਿਆ ਦਾ ਮਿਆਰ ਬਣਿਆ ਰਹੇ। ਦੂਜੇ ਮੁੱਦੇ ਬਾਰੇ ਉਹਨਾਂ ਦੱਸਿਆ ਕਿ ਸਰਕਾਰ ਉਪਰ ਇਸ ਗੱਲ ਦਾ ਵੀ ਜ਼ੋਰ ਪਾਇਆ ਜਾ ਰਿਹਾ ਹੈ ਕਿ ਸਕੂਲਾਂ ਨੂੰ ਗਰਾਂਟਾਂ ਦੇਣ ਮੌਕੇ ਲੋਕਾਂ ਦੇ ਟੈਕਸ ਦਾ ਪੈਸਾ ਪਬਲਿਕ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ12909481_10204845228810131_4772737433446860866_o ਜਾਵੇ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦਸਿਆ ਕਿ ਸਕੂਲਾਂ ਦੀ ਪੜਾਈ ਨੂੰ ਫੀਸ ਮੁਕਤ ਬਣਾਉਣ ਲਈ ਸਰਕਾਰ ਉਪਰ ਜ਼ੋਰ ਪਾਇਆ ਜਾ ਰਿਹਾ ਹੈ।
                            ਮਾਸਿਕ ਰਸਾਲੇ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਪਰਹਾਰ ਨੇ ਮੀਡੀਆ ਵਿੱਚ ਛਪੀਆਂ ਖਬਰਾਂ ਦੇ ਹਵਾਲੇ ਨਾਲ਼ ਭਾਰਤ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਵੇਰਵੇ ਦਿੱਤੇ। ਉਹਨਾਂ ਕਿਹਾ ਕਿ ਭਾਰਤ ਵਿੱਚ ਮੀਡੀਆ, ਮਨੁੱਖੀ ਅਧਿਕਾਰ ਸੰਗਠਨਾਂ,ਤਰਕਸ਼ੀਲਾਂ ਅਤੇ ਲੇਖਕਾਂ ਆਦਿ ਦੀ ਆਵਾਜ਼ ਨੂੰ ‘ਦੇਸ਼ ਭਗਤੀ’ ਅਤੇ ‘ਰਾਸ਼ਟਰਵਾਦ’ ਦੇ ਨਾਮ ਤੇ ਦਬਾਈ ਜਾ ਰਹੀ ਹੈ।ਸਰਕਾਰ ਦੁਆਰਾ ਇਹਨਾਂ ਲੋਕਾਂ ਉਪਰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕਣ ਅਤੇ ਕਤਲ ਕਰਨ ਦਾ ਆਮ ਵਰਤਾਰਾ ਬਣ ਚੁਕਿਆ 12901127_10204845225610051_3378929168283081943_oਹੈ।ਰੇਡੀਓ ਰੈਡ ਐਫ.ਐਮ. ਦੇ ਰਿਸ਼ੀ ਨਾਗਰ ਨੇ ਕੈਨੇਡਾ ਵਿਚਲੇ ਟੈਂਪਰੇਰੀ ਵਰਕਰਾਂ ਦੀਆਂ ਸਮਸਿਆਵਾਂ ਬਾਰੇ ਚਰਚਾ ਕੀਤੀ।ਉਹਨਾਂ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਆਏ ਇਹ ਵਰਕਰ ਤੰਗੀਆਂ ਤੁਰਸ਼ੀਆਂ,ਜੋਖ਼ਮ ਭਰਿਆ ਅਤੇ ਵਿਤਕਰੇ ਭਰਿਆ ਜੀਵਨ ਬਤੀਤ ਕਰ ਰਹੇ ਹਨ।ਉਹਨਾਂ ਕਿਹਾ ਕਿ ਇਹਨਾਂ ਦੀਆਂ ਵੋਟਾਂ ਨਾ ਹੋਣ ਕਾਰਨ ਕੋਈ ਵੀ ਪਾਰਟੀ ਇਹਨਾਂ ਦੀ ਬਾਂਹ ਨਹੀਂ ਫੜ ਰਹੀ।ਕੈਨੇਡਾ ਰੈਵੀਨਿਊ ਏਜੰਸੀ ਵਲੋਂ ਕੈਨੇਡਾ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਦੇ ਬਿਲੀਅਨ ਡਾਲਰਾਂ ਦੇ ਮਾਫ ਕੀਤੇ ਗਏ ਟੈਕਸਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਹ ਪੈਸਾ ਬੱਜਟ ਘਾਟੇ,ਸਿਹਤ ਅਤੇ ਸਿੱਖਿਆ,ਪਰ ਖਰਚ ਕਰ ਕੇ ਚੰਗੇ ਨਤੀਜੇ ਕੱਢੇ ਜਾ ਸਕਦੇ ਹਨ।ਸ੍ਰੀ ਨਾਗਰ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਨਾਇਜੀਰੀਆ ਵਿੱਚ ਬੋਕੋ ਹਰਾਮ ਵਲੋਂ ਸਕੂਲੀ ਬੱਚੀਆਂ ਨੂੰ ਅਗਵਾ ਕਰਕੇ ਉਹਨਾਂ ਨੂੰ ਕਤਲ ਕਰਨ,ਜ਼ੁਲਮ ਕਰਨ ਤੋਂ ਇਲਾਵਾ ਮਨੁਖੀ ਬੰਬ ਬਣਨ ਲਈ ਧਕੇਲਿਆ ਜਾ ਰਿਹਾ ਹੈ॥
                 ਹਰੀਪਾਲ ਵਲੋਂ ਵੱਡੀਆਂ ਸਰਮਾਏਦਾਰ ਕੰਪਨੀਆਂ ਵਲੋਂ ਆਪਣੇ ਮੁਨਾਫੇ ਲਈ ਦੁਨੀਆਂ ਭਰ ਵਿੱਚ ‘ਵਾਤਾਵਰਨ’ ਨੂੰ ਖੜੇ ਕੀਤੇ ਜਾ ਰਹੇ ਖਤਰੇ ਬਾਰੇ ਖੋਜ ਭਰਪੂਰ ਪਰਚਾ ਪੜ੍ਹਿਆ ਗਿਆ। ਉਹਨਾਂ ਨੈਉਮੀ ਕਲਾਈਨ ਦੀ ਕਿਤਾਬ ‘ਕੈਪੀਟਲ ਵਰਸਜ਼ ਕਲਾਈਮੇਟ’ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਦੁਨੀਆਂ ਵਿੱਚ ਪ੍ਰਦੂਸ਼ਣ ਫੈਲਾਉਣ ਵਿੱਚ ਅਮਰੀਕਾ ਅਤੇ ਚੀਨ ਸਭ ਤੋਂ ਅੱਗੇ ਹਨ।ਉਹਨਾਂ ਕਿਹਾ ਕਿ ਸਿਰਫ ੨ ਡਿਗਰੀ ਗਲੋਬਲ ਤਾਪਮਾਨ ਵੱਧਣ ਕਾਰਨ ਸਮੁੰਦਰੀ ਤੈਅ ਦਾ ਪੱਧਰ 6 ਫੁੱਟ ਵੱਧ ਸਕਦਾ ਹੈ।12898253_10204845227090088_8621437434777675864_oਉਹਨਾਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਸਦੀ ਦੇ ਅੰਤ ਤੱਖ  ਗਲੋਬਲ ਤਾਪਮਾਨ 4 ਡਿਗਰੀ ਤੱਕ ਵੱਧਣ ਕਾਰਨ ਦੁਨੀਆਂ ਦੇ ਵੈਨਕੂਵਰ,ਨਿਊਯਾਰਕ,ਲੰਡਨ,ਮੁੰਬਈ,ਹਾਂਗਕਾਂਗ,ਸ਼ੰਘਾਈ ਅਤੇ ਲਾਸ ਏਂਸਲਸ ਵਰਗੇ ਵੱਡੇ ਸ਼ਹਿਰਾਂ ਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ। ਇਸ ਮੌਕੇ ਤੇ ਹੋਰ ਕਈ ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਤੇ ਆਪਣੀਆਂ ਰਚਨਾਵਾਂ ਵੀ ਪੜ੍ਹੀਆਂ, ਜਿਨ੍ਹਾਂ ਵਿੱਚ ਤ੍ਰਿਲੋਚਨ ਦੂਹੜਾ, ਗੁਰਬਚਨ ਬਰਾੜ, ਕਮਲਪ੍ਰੀਤ ਪੰਧੇਰ, ਸੁਰਜੀਤ ਸਿੰਘ ਪਨੂੰ, ਗੁਰਦਿਆਲ ਸਿੰਘ ਖਹਿਰਾ,ਗੁਚਰਨ ਕੌਰ ਥਿੰਦ, ਅਵੀ ਜਸਵਾਲ, ਗੁਰਦੀਸ਼ ਕੌਰ ਗਰੇਵਾਲ, ਰਮਨਜੀਤ ਸਿੱਧੂ, ਮਾਸਟਰ ਜੀਤ ਸਿੰਘ, ਹਰਨੇਕ ਬਧਨੀ ਆਦਿ  ਦੇ ਨਾਮ ਸ਼ਾਮਿਲ ਹਨ।ਇਸ ਮੌਕੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਲਗਾਈਆਂ ਜਾ ਰਹੀਆਂ ਪੰਜਾਬੀ ਪੜਾਉਣ ਦੀਆਂ ਜਮਾਤਾਂ ਲਈ ਮਿਲੇ ਬੇ-ਮਿਸਾਲ ਹੁੰਗਾਰੇ ਲਈ ਧੰਨਵਾਦ ਕੀਤਾ ਗਿਆ, 9 ਅਪਰੈਲ ਨੂੰ ਕੀਤੀ ਜਾ ਰਹੀ ਬੋਤਲ ਡਰਾਈਵ ਲਈ ਸਹਿਯੋਗ ਦੀ ਮੰਗ ਕੀਤੀ ਗਈ। ਸਟੇਜ ਸਕੱਤਰ ਮਾਸਟਰ ਭਜਨ ਸਿੰਘ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਅਮੋਲਕ ਸਿੰਘ ਦਾ ਝੰਡੇ ਦਾ ਗੀਤ ਇਸ ਵਾਰੀ ਨਹੀਂ ਦਿਖਾਇਆ ਜਾ ਸਕਿਆ ਪਰ ਪਹਿਲੀ ਮਈ ਦੀ ਮੀਟਿੰਗ ਵਿੱਚ ਦਿਖਾਇਆ ਜਾਵੇਗਾ। ਮਜ਼ਦੂਰ ਦਿਵਸ ਨੂੰ ਸਮਰਪਿਤ ਇਹ ਮੀਟਿੰਗ ਕੋਸੋ ਹਾਲ (ਕਮਰਾ ਨੰਬਰ: 102,3209-8 ਐਵੀਨਿਊ,ਨਾਰਥ ਈਸਟ)ਵਿੱਚ ਬਾਅਦ ਦੁਪਹਿਰ 2 ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਨੂੰ  ਫੋਨ ਨੰਬਰ 403-455-4220 ਤੋ ਸੰਪਰਕ ਕੀਤਾ ਜਾ ਸਕਦਾ ਹੈ।