Get Adobe Flash player

ਹਰਚਰਨ ਸਿੰਘ ਪਰਹਾਰ-:   ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਪਿਛਲੇ ਕਈ ਸਾਲਾਂ ਤੋਂ ਕਨੇਡਾ ਭਰ ਵਿੱਚ ਵੱਖ-ਵੱਖਢੰਗਾਂ IMG_9751ਰਾਹੀਂ ਨਸ਼ਿਆਂ ਦੇ ਸਮਾਜ ਅਤੇ ਪਰਿਵਾਰਾਂ ਤੇ ਪੈ ਰਹੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦੇਣਲਈ   ਯਤਨਸ਼ੀਲ   ਹੈ।ਸਮੇਂ-ਸਮੇਂ   ਇਸ   ਸੰਸਥਾ   ਵਲੋਂ   ਨਸ਼ਿਆਂ   ਨਾਲ   ਸਬੰਧਤ   ਵੱਖ-ਵੱਖ  ਵਿਸ਼ਿਆਂ   ਤੇਸੈਮੀਨਾਰ ਕੀਤੇ ਜਾਂਦੇ ਰਹੇ ਹਨ।ਇਸੇ ਲੜੀ ਵਿੱਚ ਸੰਸਥਾ ਦੇ ਬਾਨੀ ਲੀਡਰ ਬਲਵਿੰਦਰ ਸਿੰਘ ਕਾਹਲੋਂ ਦੀਅਗਵਾਈ ਵਿੱਚ ਅੱਜ ਇੱਕ ਹੋਰ ਸੈਮੀਨਾਰ ਕੈਲਗਰੀ ਫਾਲਕਨਰਿਜ਼ ਕਮਿਉਨਿਟੀ ਹਾਲ ਵਿੱਚ ਕੀਤਾ ਗਿਆ।ਜਿਥੇਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਕੈਲਗਰੀ ਤੋਂ ਛਪਦੇ ਮਾਸਿਕ ਰਸਾਲੇਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ, ਉਘੇ ਵਕੀਲ ਤਰਨਜੀਤ ਔਜਲਾ, ਡਾ. ਸਟੀਫਨ ਮੁਸਟਾਟਾ,ਸਟੀਵਨ   ਗੈਰੀ,   ਨੀਨਾ   ਰੇਹਿਲ   ਆਦਿ   ਦੇ   ਨਾਮ   ਪ੍ਰਮੁੱਖ   ਹਨ।ਸੈਮੀਨਾਰ   ਦੌਰਾਨ   ਸਟੇਜ   ਸਕੱਤਰ ਦੀਆਂਸੇਵਾਵਾਂ  ਉਘੀ ਵਕੀਲ ਸੁਮਨ  ਵਿਰਕ  ਵਲੋਂ   ਨਿਭਾਈਆਂ   ਗਈਆਂ।ਇਸ   ਮੌਕੇ   ਤੇ   ਕਮਿਉਨਿਟੀ  ਦੀਆਂਅਨੇਕਾਂ   ਪ੍ਰਮੁੱਖ   ਸਖਸ਼ੀਅਤਾਂ   ਸਮੇਤ   ਵੱਖ-ਵੱਖ   ਪਾਰਟੀਆਂ draw2  ਦੇ   ਰਾਜਸੀ   ਲੀਡਰ   ਵੀ   ਪਹੁੰਚੇ   ਹੋਏਸਨ।ਜਿਨ੍ਹਾਂ ਵਿੱਚ ਮੈਕਾਲ ਹਲਕੇ ਤੋਂ ਐਮ ਐਲ ਏ ਤੇ ਹਿਊਮਨ ਸਰਵਿਸਜ਼ ਮਨਿਸਟਰ ਸ੍ਰੀ ਇਰਫਾਨ ਸਾਬਿਰ,ਫਾਈਨੈਂਸ ਮਨਿਸਟਰ ਜੋਅ ਸੀ ਸੀ, ਲਿਬਰਲ ਐਮ ਪੀ ਸ. ਦਰਸ਼ਨ ਸਿੰਘ ਕੰਗ, ਪੀ ਸੀ. ਪਾਰਟੀ ਲੀਡਰ ਸ੍ਰੀ ਰਿੱਕਮਕਾਈਵਰ, ਸਰੀ ਤੋਂ ਐਨ ਡੀ. ਪੀ. ਐਮ ਐਲ ਏ ਸ੍ਰੀ ਜਗਰੂਪ ਬਰਾਰ ਸ਼ਾਮਿਲ ਸਨ।ਇਸ ਮੌਕੇ ਪ੍ਰੌਗਰੈਸਿਵਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਆਗੂ ਮਾਸਟਰ ਭਜਨ ਸਿੰਘ ਵਲੋਂ ਸਾਹਿਤਕ ਤੇ ਤਕਰਸ਼ੀਲ ਕਿਤਾਬਾਂ ਦਾਸਟਾਲ ਲਗਾਇਆ ਗਿਆ। ਆਪਣੇ   ਭਾਸ਼ਨ   ਵਿੱਚ   ਹਰਚਰਨ  ਪਰਹਾਰ  ਵਲੋਂ   ਤੱਥਾਂ  ਅਧਾਰਿਤ  ਜਾਣਕਾਰੀ   ਦਿੰਦੇ   ਹੋਏ  ਦੱਸਿਆ   ਕਿਨਸ਼ਿਆਂ ਦੀ ਸਮੱਸਿਆ ਹੁਣ ਕਿਸੇ ਇੱਕ ਸਮਾਜ ਜਾਂ ਦੇਸ਼ ਦੀ ਨਹੀਂ ਸਗੋਂ ਗਲੋਬਲ ਸਮੱਸਿਆ ਹੈ ਤੇ ਇਸਦਾ   ਹੱਲ   ਜਾਗਰੂਕਤਾ   ਹੈ   ਕਿ   ਅਸੀਂ   ਨਵੀਂ   ਜਨਰੇਸ਼ਨ   ਨੂੰ   ਨਸ਼ਿਆਂ   ਵੱਲ   ਜਾਣ   ਤੋਂ   ਪਹਿਲਾਂ   ਹੀ   ਰੋਕਲਈਏ।ਵਕੀਲ ਤਰਨਜੀਤ IMG_9728ਔਜਲਾ ਨੇ ਜਿਥੇ ਸ਼ਰਾਬ ਜਾਂ ਹੋਰ ਨਸ਼ੇ ਕਰਕੇ ਗੱਡੀ ਚਲਾਉਣ ਜਾਂ ਹੋਰ ਜ਼ੁਰਮਾਂ ਬਾਰੇਕਨੂੰਨੀ ਜਾਣਕਾਰੀ ਦਿੱਤੀ, ਉਥੇ ਡਾ. ਸਟੀਫਨ ਮੁਸਟਾਟਾ ਨੇ ਨਸ਼ਿਆਂ ਦੇ ਸਰੀਰ ਤੇ ਪ੍ਰਭਾਵਾਂ ਬਾਰੇਜਾਣਕਰੀ ਭਰਪੂਰ ਪਰਚਾ ਪੜ੍ਹਿਆ।ਸਟੀਵਨ ਗੈਰੀ ਵਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਇਲਾਜ਼ ਦੇ ਨਾਲਪ੍ਰਹੇਜ਼   ਬਾਰੇ   ਵੀ   ਸਕੂਲਾਂ,   ਹਸਪਤਾਲਾਂ   ਵਿੱਚ   ਪ੍ਰਬੰਧ   ਕੀਤੇ   ਜਾਣੇ   ਚਾਹੀਦੇ   ਹਨ।ਨੀਨਾ   ਰੇਹਿਲ   ਨੇਨਸ਼ਿਆਂ ਦੀ ਮਾਰ ਹੇਠ ਆ ਕੇ ਮਾਰੇ ਗਏ ਪਰਿਵਾਰਕ ਮੈਂਬਰ ਨਾਲ ਪਰਿਵਾਰ ਤੇ ਪਏ ਪੈਭਾਵ ਬਾਰੇਦੱਸਿਆ ਗਿਆ।ਇਸ ਮੌਕੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਕਲਾਕਾਰਾਂ ਵਲੋਂ ਕਮਲਪ੍ਰੀਤ ਪੰਧੇਰਦੀ ਅਗਵਾਈ ਵਿੱਚ ਨਸ਼ਿਆਂ ਦੇ ਪਰਿਵਾਰਾਂ ਤੇ ਪੈ ਰਹੇ ਪ੍ਰਭਾਵ ਤੇ ਰਾਜਸੀ ਲੋਕਾਂ ਵਲੋਂ ਦਿੱਤੀ ਜਾ ਰਹੀ ਸ਼ਹਿਬਾਰੇ   ਪ੍ਰਭਾਵਸ਼ਾਲੀ   ਕੋਰੀਉਗਰਾਫੀ   ਪੇਸ਼   ਕੀਤੇ   ਤੇ   ਇਸੇ   ਟੀਮ   ਦੇ   ਬੱਚਿਆਂ   ਨੇ   ਨਸ਼ਿਆਂ   ਬਾਰੇਖੂਬਸੂਰਤ ਢੰਗ ਨਾਲ ਜਾਣਕਾਰੀ ਦਿੱਤੀ।ਹਰ ਬੁਲਾਰੇ ਤੋਂ ਬਾਅਦ ਦਰਸ਼ਕਾਂ ਤੋਂ ਸਵਾਲ ਵੀ ਪੁਛੇ ਗਏ ਤੇਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਗਏ।