Get Adobe Flash player

ਵਿਛੜੀਆਂ ਹਸਤੀਆਂ ਲਈ ਸ਼ੋਕ ਮਤਾ ਪਾਇਆ ਗਿਆ

ਬਲਵੀਰ ਗੋਰਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੈਨੇਡਾ ਦੀ ਦਸੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਚ ਹੋਈ। ਮੀਟਿੰਗ ਦੀ smp2kਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਬਲਵੀਰ ਗੋਰਾ ਨੇ ਸਭਾ ਦੇ ਮੀਤ ਪ੍ਰਧਾਨ ਬਲਜਿੰਦਰ ਸੰਘਾ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਜਿੱਥੇ ਕੈਲਗਰੀ ਦੇ ਨੌਜਵਾਨ ਰਾਜਨੀਤਕ ਨੇਤਾ ਅਤੇ ਬਹੁ-ਪੱਖੀ ਹਸਤੀ ਸ਼ਮਨਮੀਤ ਸਿੰਘ ਭੁੱਲਰ, ਪ੍ਰਸਿੱਧ ਲੇਖਕ ਡਾ.ਮਹੀਪ ਸਿੰਘ ਅਤੇ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਜੱਗਪ੍ਰੀਤ ਸਿੰਘ ਸ਼ੇਰਗਿੱਲ ਦੇ ਮਾਤਾ ਜੀ ਦਵਿੰਦਰ ਕੌਰ ਸ਼ੇਰਗਿੱਲ ਦੀ ਹੋਈ ਮੌਤ ਤੇ ਸਭਾ ਵੱਲੋ ਸ਼ੋਕ ਮਤਾ ਪਾਇਆ ਗਿਆ, ਜਨਰਲ ਸਕੱਤਰ ਨੇ ਕਿਹਾ ਕਿ ਜਿੱਥੇ ਇਹ ਬਹੁਤ ਦੱਖ ਦੀਆਂ ਖ਼ਬਰਾਂ ਹਨ ਉੱਥੇ ਹੀsmp3k ਜ਼ਿੰਦਗੀ ਵਿਚ ਖੁਸ਼ੀ ਅਤੇ ਗਮੀ ਨਾਲ-ਨਾਲ ਚਲਦੀ ਹੈ ਅਤੇ ਉਹਨਾਂ ਸਭਾ ਦੀ ਮੈਂਬਰ ਬੀਬੀ ਗੁਰਦੀਸ਼ ਕੌਰ ਗਰੇਵਾਲ ਦੇ ਪਰਿਵਾਰ ਵਿਚ ਹੋਏ ਵਾਧੇ ਦੀ ਖ਼ਬਰ ਸਾਂਝੀ ਕਰਿਦਆਂ ਸਭਾ ਵੱਲੋਂ ਉਹਨਾਂ ਨੂੰ ਪੋਤੇ ਦੇ ਜਨਮ ਦੀ ਵਧਾਈ ਦਿੱਤੀ। ਮੀਟਿੰਗ ਦੇ ਸਾਹਿਤਕ ਰੰਗਾਂ ਦੀ ਸ਼ੁਰੂਆਤ ਸਰੂਪ ਸਿੰਘ ਮੰਡੇਰ ਨੇ ਆਪਣੀ ਬੁਲੰਦ ਅਵਾਜ਼ ਵਿਚ ‘ਬੇਅਦਬੀ ਗੁਰੂ ਗੰ੍ਰਥ ਸਾਹਿਬ ਦੀ’ ਕਵੀਸ਼ਰੀ ਨਾਲ ਕੀਤੀ। ਗੁਰਬਚਨ ਸਿੰਘ ਬਰਾੜ ਨੇ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਕ ਗ਼ਜ਼ਲ ਸੁਣਾਈ। ਗੁਰਚਰਨ ਕੌਰ ਥਿੰਦ, ਮਾਸਟਰ ਜੀਤ ਸਿੰਘ, ਦਵਿੰਦਰ ਮਲਹਾਂਸ, ਜ਼ੋਰਾਵਰ ਸਿੰਘ ਬਾਂਸਲ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। smp1kਕਵੀਸ਼ਰ ਅਤੇ ਲੇਖਕ ਜਸਵੰਤ ਸਿੰਘ ਸੇਖੋਂ ਨੇ ਚਮਕੌਰ ਦੀ ਗੜ੍ਹੀ ਦਾ ਇਤਿਹਾਸ ਆਪਣੀ ਜੁਝਾਰੂ ਕਵੀਸ਼ਰੀ ਰਾਹੀਂ ਪੇਸ਼ ਕੀਤਾ। ਸਭਾ ਦੇ ਮੀਤ ਪ੍ਰਧਾਨ ਬਲਜਿੰਦਰ ਸੰਘਾ ਨੇ ਕੈਨੇਡਾ ਦੇ ਕੰਮਕਾਰੀ ਹਲਾਤਾਂ ਬਾਰੇ ਆਪਣੀ ਵਿਅੰਗਮਈ ਕਵਿਤਾ ‘ਕੈਨੇਡੀਅਨ ਦਾਦੀ ਮਾਂ’ ਸੁਣਾਕੇ ਹੱਸਣ ਅਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ। ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਨਵੀਂ ਗ਼ਜ਼ਲ ‘ਐ ਚਮਨ ਇਕ ਗੁੱਲ ਖਿਲਾ ਮੇਰੇ ਲਈ’ ਤਰੰਨਮ ਵਿਚ ਸੁਣਾਕੇ ਵਾਹ-ਵਾਹ ਖੱਟੀ। ਸਭਾ ਦੇsnap dec1 ਮੈਂਬਰ ਬੱਚੇ ਯੁਵਰਾਜ ਸਿੰਘ ਨੇ ਬਹੁਤ ਹੀ ਭਾਵੁਕਤਾ ਵਿਚ ਮਨਮੀਤ ਸਿੰਘ ਭੁੱਲਰ ਬਾਰੇ ਆਪਣੀ ਲਿਖ਼ੀ ਕਵਿਤਾ ਸਾਂਝੀ ਕੀਤੀ। ਮੰਗਲ ਸਿੰਘ ਚੱਠਾ, ਕਰਮਵੀਰ ਸਿੰਘ, ਸੁਰਿੰਦਰਦੀਪ ਰਹਿਲ, ਸੁਖਪਾਲ ਪਰਮਾਰ, ਸੁਖਵਿੰਦਰ ਸਿੰਘ ਤੂਰ, ਜਸਵੀਰ ਸਿੰਘ ਸਿਹੋਤਾ, ਜੁਗਿੰਦਰ ਸਿੰਘ ਸੰਘਾ ਅਤੇ ਰਣਜੀਤ ਲਾਡੀ ਗੋਬਿੰਦਪੁਰੀ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਬਲਵੀਰ ਗੋਰਾ ਨੇਂ ਗੁਰਦੀਸ਼ ਕੌਰ ਗਰੇਵਾਲ ਦਾ ਚਮਕੌਰ ਦੀ ਗੜੀ੍ਹ ਬਾਰੇ ਲਿਖਿਆ ਗੀਤ ਅਤੇ ਇਕ ਆਪਣੀ ਰਚਨਾਂ ਬੁਲੰਦ ਅਵਾਜ਼ ਵਿਚ ਸੁਣਾਈ। ਅਖ਼ੀਰ ਵਿਚ ਬਲਜਿੰਦਰ ਸੰਘਾ ਵੱਲੋਂ ਲੇਖਕਾਂ ਦੀ ਸਮਾਜਿਕ ਜ਼ਿੰਮੇਵਾਰੀ ਬਾਰੇ ਸੰਖੇਪ ਵਿਚਾਰ ਸਾਂਝੇ ਕਰਦਿਆਂ ਸਭ ਨੂੰ ਅਗਲੇ ਸਾਲ ਦੀ ਮੈਂਬਰਸ਼ਿੱਪ ਲੈਣ ਦੀ ਬੇਨਤੀ ਕੀਤੀ ਗਈ ਅਤੇ ਨਵੇਂ ਸਾਲ ਵਿਚ ਫਿਰ ਸਾਹਿਤਕ ਮਿਲਣੀ ਦੀ ਕਾਮਨਾਂ ਨਾਲ ਸਭ ਹਾਜ਼ਰੀਨ ਦਾ ਆਪਣੇ ਰੁਝੇਵਿਆਂ ਵਿਚ ਸਮਾਂ ਕੱਢਕੇ ਆਉਣ ਲਈ ਧੰਨਵਾਦ ਕੀਤਾ। ਸਭਾ ਦੀ ਜਨਵਰੀ ਮਹੀਨੇ ਦੀ ਇਕੱਤਰਤਾ ਹਮੇਸ਼ਾ ਦੀ ਤਰ੍ਹਾਂ ਤੀਸਰੇ ਐਤਵਾਰ 17 ਜਨਵਰੀ 2016 ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਤਰਲੋਚਨ ਸੈਂਭੀ ਨਾਲ 403-827-1483, ਜਨਰਲ ਸਕੱਤਰ ਬਲਵੀਰ ਗੋਰਾ ਨਾਲ 403-472-2662 ਜਾਂ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਨਾਲ 403-714-6848 ਤੇ ਸਪੰਰਕ ਕੀਤਾ ਜਾ ਸਕਦਾ ਹੈ।