ਚੰਦ ਸਿੰਘ ਸਦਿਉੜਾ ਕੈਲਗਰੀ- ਬੱਚਿਆਂ ਦਾ ਵੱਡੇ ਹੋਣਾ ਅਤੇ ਉਹਨਾਂ ਦੇ ਜਨਮ ਦਿਨ ਮਨਾਉਣ ਦਾ ਚਾਅ ਜਿਸ ਖੁਸ਼ੀ ਦਾ ਅਹਿਸਾਸ ਮਾਪਿਆਂ ਨੂੰ ਕਰਾਉਂਦਾ ਹੈ ਇਸਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਸ਼ਾਇਦ ਇਸੇ ਕਰਕੇ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਏ ਤੇ ਖ਼ਾਸ ਕਰਕੇ ਜਦੋਂ ਉਹ ਬਾਲ ਵਰੇਸ ‘ਚੋ ਬਾਲਗ ਉਮਰ ਵਿਚ ਪੈਰ ਰੱਖਦੇ ਹਨ ਮਾਪੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਆਪਣੀ ਹੈਸੀਅਤ ਅਨੁਸਰ ਪਾਰਟੀ ਕਰਕੇ ਆਪਣੇ ਸਕੇ-ਸਬੰਧੀਆਂ ਅਤੇ ਪਰਿਵਾਰਕ ਦੋਸਤਾਂ ਨਾਲ ਸਾਂਝੀ ਕਰਦੇ ਹਨ। ਇਸੇ ਹੀ ਤਰ੍ਹਾਂ ਪਿਛਲੇ ਦਿਨੀ ਐਬੀਂਐਟ ਤੇਲ ਕੰਪਨੀ ਦੇ ਪ੍ਰੈਜੀਡੈਟ ਅਤੇ ਸੀæਈæਓæ ਸ੍ਰੀ ਨੈਵ ਧੁੰਨੇ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਮਰੇਸਾ ਧੁੰਨੇ ਦਾ 16ਵਾਂ ਜਨਮ ਦਿਨ ਬੜੀ ਸ਼ਾਨੋ-ਸ਼ੋਕਤ ਨਾਲ ਇੱਕ ਖੁੱਲ੍ਹੇ-ਡੁੱਲ੍ਹੇ ਹਾਲ ਵਿਚ ਮਨਾਇਆ ਗਿਆ। ਇਸ ਯਾਦਗਾਰੀ ਜਨਮ ਸਮਾਗਮ ਵਿਚ ਧੁੰਨੇ ਪਰਿਵਾਰ ਦੇ ਰਿਸ਼ਤੇਦਾਰਾਂ, ਪਰਿਵਾਰਕ ਦੋਸਤਾਂ ਅਤੇ ਬੇਟੀ ਮਰੇਸਾ ਦੀਆਂ ਨਜ਼ਦੀਕੀ ਸਹੇਲੀਆਂ ਨੇ ਵੀ ਨਿੱਘੀ ਸ਼ਮੂਲੀਅਤ ਕੀਤੀ। ਬੇਟੀ ਮਰੇਸਾ ਦੇ 16ਵੇਂ ਜਨਮ ਦਿਨ ਨੂੰ ਖੁਸ਼ੀ ਭਰੇ ਪਲਾਂ ਵਿਚ ਬੇਟੀ ਮਰੇਸਾ ਆਪਣੀਆਂ ਸਹੇਲੀਆਂ ਨਾਲ ਘਰ ਤੋਂ ਲਿਮੋਜੀਨ ਵਿਚ ਆਈ। ਬੜੀ ਸ਼ਾਨੋ-ਸ਼ੋਕਤ ਨਾਲ ਕੇਕ ਕੱਟਣ ਦੀ ਰਸਮ ਕੀਤੀ ਗਈ ਅਤੇ ਦਾਦਾ-ਦਾਦੀ ਨੇ ਬੜੇ ਸਨੇਹ ਨਾਲ ਆਪਣੀ ਲਾਡਲੀ ਪੋਤੀ ਨੂੰ ਵਿਲੱਖਣ ਤੋਹਫਿਆਂ ਨਾਲ ਨਿਵਾਜਿਆ। ਸਭ ਹਾਜ਼ਰੀਨ ਲਈ ਬੜੇ ਵਧੀਆਂ ਢੰਗ ਨਾਲ ਸਨੈਕਸ ਅਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ।