ਕੈਲਗਰੀ ਈਗਲਜ਼ ਦੀ ਟੀਮ ਨੇ ਜਿੱਤਿਆ ਫਾਈਨਲ ਮੁਕਾਬਲਾ
ਦਲਜੀਤ ਸਿੰਘ ਕਾਕਾ ਲੋਪੋ ਕੈਲਗਰੀ :- ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਦੇ
ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਮੁੱਖ ਸਪਾਂਸਰ ਮੈਕਸ ਪਰੋ-ਟੈਕਸ ਬਲਾਕ ਅਤੇ ਟਰੈਵਲਰ ਵਰਲਡ ਸਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ਅਤੇ ਐਡਮਿੰਟਨ ਤੋਂ ਖਿਡਾਰੀ ਪਹੁੰਚੇ। ਫਾਈਨਲ ਮੈਚ ਵਿੱਚ ਪੰਮੀ ਧਾਲੀਵਾਲ ਦੀ ਟੀਮ ਕੈਲਗਰੀ ਈਗਲਜ਼ ਨੇ ਬਾਜ਼ੀ ਮਾਰ ਲਈ। ਚੈਂਪੀਅਨ ਟੀਮ ਵਿੱਚ ਪੰਮੀ ਧਾਲੀਵਾਲ, ਮੋਨੂ, ਜਗਮੀਤ, ਪਿੰਦੀ, ਸ਼ੈਲੀ, ਵਰਿੰਦਰ, ਇੰਦਰਜੀਤ ਖੇਡੇ। ਦੂਜੇ ਸਥਾਨ ਤੇ ਰਹੀ ਪਾਲ ਸੇਖੋਂ ਦੀ ਟੀਮ ਕੈਲਗਰੀ ਹਾਕਸ ਵਿੱਚ ਕਾਲਾ, ਪਾਲ, ਮਨਜਿੰਦਰ, ਨਨੂੰ, ਜਸ਼ਨ, ਪੁਸ਼ਪਿੰਦਰ ਖੇਡੇ। ਕੈਲਗਰੀ ਲਾਇਨਜ਼ ਦੀ ਟੀਮ ਵਲੋਂ ਤੇਜਿੰਦਰ ਵੜੈਚ(ਟੀ.ਜੇ.), ਬਿੰਦਰ, ਸੁਖਨੈਨ ,ਪਵਿੱਤਰ, ਸਿੱਧੂ, ਨਿੰਮਾ, ਸੇਖੋਂ, ਮਨਦੀਪ ਨੇ ਭਾਗ ਲਿਆ। ਕੈਲਗਰੀ ਪੈਥਰਜ਼ ਵਲੋਂ ਤਰਸੇਮ, ਦਲਜੀਤ, ਸੀਰਾ, ਗੁਰਮੀਤ, ਲੱਖਾ, ਮੱਟੀ ਅਤੇ ਜੈਰੀ ਖੇਡੇ। ਗੁਆਂਢੀ ਸ਼ਹਿਰ ਐਡਮਿੰਟਨ ਵਲੋਂ ਦੋ ਟੀਮਾਂ ਨੇ ਭਾਗ ਆਜ਼ਾਦ ਕਲੱਬ ਨੇ ਅੰਤ ਵਿੱਚ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ।ਇੱਥੇ ਇਹ ਦੱਸਣਯੋਗ ਹੈ ਕਿ ਸਖ਼ਤ ਮਿਹਨਤ ਕਰਨ ਵਾਲੇ ਪੰਜਾਬੀ ਸਮਾਂ ਕੱਢ ਕੇ ਵਾਲੀਵਾਲ ਖੇਡਦੇ ਹਨ ਅਤੇ ਸਰੀਰਕ ਤੰਦਰੁਸਤੀ ਕਾਇਮ ਰੱਖਦੇ ਹਨ। ਹੋਰ ਜਾਣਕਾਰੀ ਲਈ ਦਲਜੀਤ ਕਾਕਾ ਲੋਪੋਂ ਨਾਲ ਫੋਨ ਨੰਬਰ 403-680-2700 ਤੇ ਸੰਪਰਕ ਕੀਤਾ ਜਾ ਸਕਦਾ ਹੈ।