ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ
ਭਜਨ ਸਿੰਘ ਕੈਲਗਰੀ- ਸ਼ਹੀਦ ਕਰਤਾਰ ਸਿੰਘ ਦੀ 100ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ 6ਵੇਂ ਸੱਭਿਆਚਾਰਕ ਨਾਟਕ ਸਮਾਗਮ ਤੇ ਪੇਸ਼ ਹੋਣ ਵਾਲੇ ਨਾਟਕਾਂ ਦੀਆਂ ਕੈਲਗਰੀ ਦੀ ਨਾਟਕ ਟੀਮ ਵੱਲੋਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸੁਰੂ ਕਰ ਦਿੱਤੀਆਂ ਹਨ। ਲੋਕ ਕਲਾ ਮੰਚ (ਰਜਿ;) ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਸ੍ਰੀ ਹਰਕੇਸ਼ ਚੌਧਰੀ ਮੱਲਾਂਪੁਰ ਤੋਂ ਕੈਲਗਰੀ ਪੁੱਜ ਚੁੱਕੇ ਹਨ। ਨਾਟਕ ‘ਚਾਨਣ ਬਗਾਵਤ ਕਰ ਰਿਹੈ’ ਰਾਹੀਂ ਧਰਤੀ ਪੰਜਾਬ ਦੀ ਉੱਪਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੇ ਭੂ-ਮਾਫ਼ੀਏ ਦੁਆਰਾ ਕੌਡੀਆਂ ਦੇ ਭਾਅ ਖ਼ਰੀਦੀ ਜਾ ਰਹੀ ਜ਼ਮੀਨਾਂ ਦੀ ਕਹਾਣੀ ਬਿਆਨ ਕਰਦਾ ਨਾਟਕ ਕਿ ਧਰਤੀ ਤੇ ਹਨੇਰ ਗਰਦੀ ਮਚਾ ਰਹੇ ਹਨੇਰਿਓ ਹੁਣ ਚਾਨਣ ਬਗਾਵਤ ਦੇ ਰਾਹ ਪੈ ਗਿਆ ਹੈ। ਸਮਾਗਮ ਦਾ ਦੂਸਰਾ ਨਾਟਕ ‘ਕੈਨੇਡਾ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਦੀ ਜੀਵਨ ਕਥਾ’ ਬਾਰੇ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੀਓਗ੍ਰਾਫੀਆਂ ਅਤੇ ਐਕਸ਼ਨ ਗੀਤਾਂ ਰਾਹੀਂ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪੰਜਾਬ ਦਾ ਲੋਕ ਨਾਚ ਭੰਗੜਾ ਵੀ ਵਿਸ਼ੇਸ ਆਕਰਸ਼ਣ ਹੋਵੇਗਾ। ਸਮੁੱਚਾ ਸਮਾਗਮ ਮੰਨੋਰੰਜਨ ਅਤੇ ਸ਼ਹੀਦਾਂ ਦੀ ਸੋਚ ਦਾ ਪ੍ਰਸਾਰ ਕਰਨ ਵਾਲਾ ਹੋਵੇਗਾ, ਇਸ ਤੋਂ ਇਲਾਵਾ ਗੀਤ ਸੰਗੀਤ ਰਾਹੀਂ ਤੇ ਬੁਲਾਰਿਆਂ ਰਾਹੀਂ ਅੰਧ ਵਿਸ਼ਵਾਸ਼ਾਂ ਖਿਲਾਫ਼ ਵਿਗਿਆਨਿਕ ਸੋਚ ਦਾ ਪ੍ਰਸਾਰ ਕਰਨ ਵਾਲਾ ਹੋਵੇਗਾ। ਇਹ ਨਾਟਕ ਸਮਾਗਮ 26 ਸਤੰਬਰ 2015 ਨੂੰ ਸ਼ਨੀਵਾਰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਔਰਫੀਅਸ ਥੀਏਟਰ ਸੇਂਟ ਕਾਲਜ 1301-16 ਐਵਨਿਓ ਨਾਰਥ ਵੈਸਟ ਕੈਲਗਰੀ ਵਿਖੇ ਹੋਵੇਗਾ। ਸਿਰਫ਼ 10 ਡਾਲਰ ਪ੍ਰਤੀ ਵਿਆਕਤੀ ਟਿਕਟ ਵਾਲੇ ਇਸ ਨਾਟਕ ਸਮਾਗਮ ਬਾਰੇ ਵਧੇਰੇ ਜਾਣਕਾਰੀ ਲਈ ਮਾ.ਭਜਨ ਸਿੰਘ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।