ਬਲਜਿੰਦਰ ਸੰਘਾ- ਕੈਲਗਰੀ ਦੇ ਪ੍ਰਸਿੱਧ ਦੇਸ ਪੰਜਾਬ ਟਾਇਮਜ਼ ਅਖ਼ਬਾਰ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿੱਥੇ ਇਸ ਮੇਲੇ ਵਿਚ ਹਰੇਕ ਸਾਲ ਕੈਨੇਡਾ ਦੇ ਪਹਿਲੇ ਪੰਜਾਬੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਮ ਉੱਪਰ ਕਿਸੇ ਉੱਘੀ ਸਮਾਜਸੇਵੀ ਹਸਤੀ ਦਾ ਸਨਾਮਨ ਕੀਤਾ ਜਾਂਦਾ ਰਿਹਾ ਹੈ ਉੱਥੇ ਹੀ ਇਹ ਕੈਲਗਰੀ ਦਾ ਪਹਿਲਾ ਸੱਭਿਆਚਾਰਕ ਮੇਲਾ ਹੈ ਜੋ ਪਿਛਲੇ 14 ਸਾਲ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ 15ਵਾਂ ਸਲਾਨਾ ਮੇਲਾ ਵੀ ਬਿਨਾਂ ਕਿਸੇ ਟਿਕਟ ਤੋਂ ਪਰੇਰੀ ਵਿੰਡ ਪਾਰਕ ਦੀਆਂ ਖੁੱਲੀਆਂ ਗਰਾਊਂਡਾਂ ਵਿਚ 30 ਅਗਸਤ ਨੂੰ ਦਿਨ ਦੇ 12 ਵਜੇ ਖੁੱਲ੍ਹੇ ਅਖਾੜੇ ਦੇ ਰੂਪ ਵਿਚ ਹੋਵੇਗਾ। ਜਿਸ ਵਿਚ ਵੱਖ-ਵੱਖ ਪ੍ਰਸਿੱਧ ਕਲਾਕਾਰ ਲੋਕਾਂ ਦਾ ਮੰਨੋਰੰਜਨ ਕਰਨਗੇ। ਇਸ ਸਾਲ ਵੱਖਰਾ ਇਹ ਹੈ ਕਿ ਮੇਲਾ ਲਗਾਤਰ ਤਿੰਨ ਦਿਨ ਚੱਲੇਗਾ। ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ 28 ਅਗਸਤ ਸ਼ਾਮ ਨੂੰ 6 ਵਜੇ ਬੀਕਾਨੇਰ ਸਵੀਟਸ ਰੈਸਟੋਰੈਟ ਤੇ ਕਵੀ ਦਰਬਾਰ ਨਾਲ ਹੋਵੇਗੀ। ਜਿਸ ਵਿਚ ਵੱਖ-ਵੱਖ ਕਵੀ ਹਿੱਸਾ ਲੈਣਗੇ। ਦੂਸਰੇ ਦਿਨ 29 ਅਗਸਤ ਨੂੰ ਮੇਲਾ ਮਾਵਾਂ ਧੀਆਂ ਦਾ ਪਰੇਰੀ ਵਿੰਡ ਪਾਰਕ ਵਿਚ ਦਿਨ ਦੇ ਠੀਕ ਇੱਕ ਵਜੇ ਸ਼ੁਰੂ ਹੋਵੇਗਾ। ਜੋ ਸਿਰਫ ਔਰਤਾਂ ਲਈ ਹੋਵੇਗਾ ਅਤੇ ਇਸਦੀ ਮਾਮੂਲੀ ਟਿਕਟ 20 ਡਾਲਰ ਹੋਵੇਗੀ। ਜਿਸ ਵਿਚ ਦੀਪ ਢਿਲੋਂ, ਜਸਮੀਨ ਜੱਸੀ, ਸੁਖਵਿੰਦਰ ਲਾਡੀ, ਜੋਤੀ ਵਿਰਕ, ਪੁਸ਼ਪਿੰਦਰ ਕੌਰ ਅਤੇ ਜੈਲੀ ਆਦਿ ਕਲਾਕਾਰ ਹਾਜ਼ਰੀ ਲਵਾਉਣਗੇ। ਮੇਲੇ ਦੇ ਆਖ਼ਰੀ ਦਿਨ 30 ਅਗਸਤ ਨੂੰ ਜਿੱਥੇ ਇਹ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ ਉੱਥੇ ਹੀ ਕੈਲਗਰੀ ਦੇ ਲੋਕਲ ਕਲਾਕਾਰ ਵੀ ਮੇਲੇ ਦਾ ਵਿਸ਼ੇਸ਼ ਅੰਗ ਹੋਣਗੇ। ਮੇਲੇ ਨਾਲ ਪ੍ਰਬੰਧਕ ਤੌਰ ਤੇ ਲੰਬੇ ਸਮੇਂ ਤੋਂ ਜੁੜੇ ਪ੍ਰਬੰਧਕਾਂ ਅਤੇ ਸਮਾਜਸੇਵੀਆ ਦਾ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਦੀ ਅਗਵਾਈ ਵਿਚ ਹੋ ਰਹੇ ਇਸ ਸਲਾਨਾ ਮੇਲੇ ਵਿਚ ਹਮੇਸ਼ਾ ਦੀ ਤਰਾਂ ਕਈ ਸਟਾਲ ਵੀ ਲੱਗਣੇ ਜਿਸ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਸਾਹਿਤਕ ਕਿਤਾਬਾਂ ਦਾ ਸਟਾਲ ਵੀ ਸਾæਮਿਲ ਹੈ। ਪਿਛਲੇ ਸਾਲਾਂ ਤੇ ਝਾਤ ਮਾਰੀਏ ਤਾਂ ਕੈਲਗਰੀ ਨਿਵਾਸੀਆਂ ਵਿਚ ਇਸ ਮੇਲੇ ਪ੍ਰਤੀ ਕਾਫ਼ੀ ਉਤਸ਼ਾਹ ਹੁੰਦਾ ਹੈ ਅਤੇ ਇਸ ਫਰੀ ਇੰਟਰੀ ਵਾਲੇ ਮੇਲੇ ਵਿਚ ਲੋਕ ਪਰਿਵਾਰਾਂ ਸਮੇਤ ਸ਼ਿਕਰਤ ਕਰਦੇ ਹਨ। ਮੇਲੇ ਬਾਰੇ ਹੋਰ ਜਾਣਕਾਰੀ ਲਈ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨਾਲ 403-293-9393 ਤੇ ਸਪੰਰਕ ਕੀਤਾ ਜਾ ਸਕਦਾ ਹੈ।