Get Adobe Flash player

ਚੰਦ ਸਿੰਘ ਸਦਿਉੜਾ (ਕੈਲਗਰੀ ਰਿਪੋਰਟਰ):-
 “ਬਾਬੇ ਨਾਨਕ ਸਿੱਖੀ ਦੀ, ਫੁਲਵਾੜੀ ਇੱਕ ਉਗਾਈ।
  ਦੇਸ਼ ਦੇਸ਼ਾਂਤਰ ਪਹੁੰਚ ਉਹਨਾਂ ਨੇ, ਜਾ ਪਨੀਰੀ ਲਾਈ।
  ਦਸ ਮਾਲੀਆਂ ਕਰ ਕਰ ਗੋਡੀ, ਕੀਤੀ ਦੂਣ ਸਵਾਈ।
  ਖੂਨ ਸ਼ਹੀਦਾਂ, ਪਿਤਾ, ਪੁੱਤਾਂ ਪਾ, ਗੋਬਿੰਦ ਫਸਲ ਪਕਾਈ।”
                                              (ਗੁਰਦੀਸ਼ ਕੌਰ ਗਰੇਵਾਲ)
ਸਾਹਿਤਕ ਪਿੜ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਹੋਇਆ ਕਰਦਾ ਹੈ। ਜਿਵੇਂ ਤੇਜ਼ ਤਰਾਰ ਗੋਤਾਖਾਰ, ਸਾਗਰ ਦੀਆਂ ਅਥਾਹ ਡੂੰਘਾਈਆਂ ‘ਚੋਂ

ਪੁਸਤਕ ਲੋਕ ਅਰਪਣ ਸਮੇਂ- ਡਾ.ਬਲਵਿੰਦਰ ਕੌਰ ਬਰਾੜ, ਕਸ਼ਮੀਰਾ ਸਿੰਘ ਚਮਨ, ਲੇਖਿਕਾ ਗੁਰਦੀਸ਼ ਕੌਰ ਗਰੇਵਾਲ, ਬੀਰ ਸਿੰਘ ਚੌਹਾਨ ਅਤੇ ਮਨਜੋਤ ਗਿੱਲ

ਪੁਸਤਕ ਲੋਕ ਅਰਪਣ ਸਮੇਂ- ਡਾ.ਬਲਵਿੰਦਰ ਕੌਰ ਬਰਾੜ, ਕਸ਼ਮੀਰਾ ਸਿੰਘ ਚਮਨ, ਲੇਖਿਕਾ ਗੁਰਦੀਸ਼ ਕੌਰ ਗਰੇਵਾਲ, ਬੀਰ ਸਿੰਘ ਚੌਹਾਨ ਅਤੇ ਮਨਜੋਤ ਗਿੱਲ

ਕੀਮਤੀ ਹੀਰੇ ਮੋਤੀ ਤਲਾਸ਼ ਲੈਂਦੇ ਨੇ, ਇਸੇ ਤਰ੍ਹ੍ਹਾਂ ਅਣਗਿਣਤ ਵਿਧਾਵਾਂ ਵਾਲੇ ਬੁਧੀਜੀਵੀ, ਵੱਖਰੇ ਵੱਖਰੇ ਖੇਤਰਾਂ ਵਿੱਚੋਂ, ਆਪਣੀ ਤੀਖਣ ਬੁੱਧੀ ਨਾਲ, ਸੂਝ ਤੇ ਸਹਿਜ ਦੀ ਮਸ਼ਾਲ ਲੈ, ਸਾਹਿਤ ਦੀਆਂ ਅਨੇਕਾਂ ਵੰਨਗੀਆਂ, ਆਪਣੇ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਦੀ ਝੋਲੀ ਪਾਉਂਦੇ ਹਨ।
ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਸ਼ਾਇਰਾ, ਆਲੋਚਕ ਤੇ ਪੰਥਕ ਕਵਿੱਤਰੀ, ਗੁਰਦੀਸ਼ ਕੌਰ ਗਰੇਵਾਲ ਦਾ  ਧਾਰਮਿਕ ਕਾਵਿ- ਸੰਗ੍ਰਹਿ “ਜਿਨੀ ਨਾਮੁ ਧਿਆਇਆ” ਕੈਲਗਰੀ ਦੇ ਕੋਸੋ ਹਾਲ ਵਿਖੇ, 14 ਅਗਸਤ, 2015 ਨੂੰ, ਮਹਾਨ ਧਾਰਮਿਕ ਤੇ ਸਾਹਿਤਕ ਸ਼ਖਸੀਅਤਾਂ ਦੀ ਸ਼ਾਨਦਾਰ ਹਾਜ਼ਰੀ ਵਿੱਚ, ਲੋਕ ਅਰਪਣ ਕੀਤਾ ਗਿਆ। ਵਿਰਸੇ ‘ਚੋਂ ਕਾਵਿ ਰਚਨਾ ਦੀ ਗੁੜ੍ਹਤੀ ਪ੍ਰਾਪਤ ਬੀਬੀ ਗਰੇਵਾਲ ਦੀ ਕਲਮ ਪਰਵਾਜ਼, ਕਰੀਬ ਚਾਰ ਦਹਾਕੇ ਪਹਿਲਾਂ, ਕਾਲਜ ਦੀਆਂ ਬਰੂਹਾਂ ਤੋਂ ਹੀ ਆਰੰਭ ਹੋ ਚੁੱਕੀ ਸੀ। ਪਤੀ ਦੇਵ ਦੇ ਸਦੀਵੀ ਵਿਛੋੜੇ ਦਾ ਸਦਮਾ, ਸਰਕਾਰੀ ਅਧਿਆਪਨ ਕਾਰਜ, ਬੱਚਿਆਂ ਦੀ ਪੜ੍ਹਾਈ ਤੇ ਸੈਟਲਮੈਂਟ, ਸਮੇਂ ਦਾ ਮੁੱਖ ਮੁੱਦਾ ਬਣੇ ਰਹਿਣ ਕਾਰਨ ਭਾਵੇਂ ਗੁਰਦੀਸ਼Gurdish Grewal Bo 2 ਦੀ ਕਲਮ ਫਲ ਫੁੱਲ ਨਾ ਸਕੀ । ਪਰ ਸੂਝਵਾਨ ਸ਼ਖ਼ਸੀਅਤਾਂ ਦੀ ਹੌਸਲਾ ਹਫਜ਼ਾਈ ਸਦਕਾ, ਤਿਨਕਾ ਤਿਨਕਾ ਇਕੱਠਾ ਕਰ, ਸਰਕਾਰੀ ਸੇਵਾ ਮੁਕਤੀ ਤੇ ਘਰੇਲੂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ, 2011 ਵਿੱਚ “ਹਰਫ਼ ਯਾਦਾਂ ਦੇ” ਕਾਵਿ ਸੰਗ੍ਰਹਿ ਤੇ 2013 ਵਿੱਚ “ਸੋਚਾਂ ਦੇ ਸਿਰਨਾਵੇਂ” ਨਿਬੰਧ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਏ। ਮਾਂ ਬੋਲੀ ਪੰਜਾਬੀ ਤੇ ਸਿੱਖ ਧਰਮ ਲਈ ਕੁੱਝ ਚੰਗੇਰਾ ਕਰਨ ਲਈ, ਪਾਠਕਾਂ ਦੇ ਹਾਂ ਪੱਖੀ ਹੁੰਗਾਰੇ ਸਦਕਾ, ਲਗਾਤਾਰ 8 ਸਾਲ ਸਹਿਜ ਤੇ ਸੰਜਮ ਦੀ ਘਾਲਣਾ ਤਹਿਤ, ਉਹਨਾਂ ਦੀ ਇਹ ਤੀਜੀ ਪੁਸਤਕ, “ਜਿਨੀ ਨਾਮੁ ਧਿਆਇਆ” ਪਾਠਕਾਂ ਦੀ ਸੱਥ ਵਿੱਚ ਪਹੁੰਚੀ ਹੈ।
ਸਮਾਗਮ ਦੀ ਸ਼ੁਰੂਆਤ ਕਰਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨੌਜਵਾਨ ਵਿਦਵਾਨ, ਮੰਚ ਸੰਚਾਲਕ ਮਨਜੋਤ bgk15ਗਿੱਲ ਵਲੋਂ, ਲੇਖਿਕਾ ਅਤੇ ਉਸ ਦੀਆਂ ਲਿਖਤਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਪਰੰਤ ਪ੍ਰਧਾਨਗੀ ਮੰਡਲ ਵਿੱਚ, ਸਾਹਿਤਕ ਪਿੜ ਦੇ ਰੂਹੇ ਰਵਾਂ ਤੇ ਉੱਘੇ ਗਜ਼ਲਗੋ- ਕਸ਼ਮੀਰਾ ਸਿੰਘ ਚਮਨ, ਨਾਮਵਰ ਪੰਜਾਬੀ ਸਾਹਿਤਕਾਰਾ ਡਾ. ਬਲਵਿੰਦਰ ਕੌਰ ਬਰਾੜ, ਖਾਲਸਾ ਕਰੈਡਿਟ ਯੂਨੀਅਨ ਵਲੋਂ ਆਏ ਬੀਰ ਸਿੰਘ ਚੌਹਾਨ ਅਤੇ ਲੇਖਿਕਾ ਸ਼ੁਸ਼ੋਭਿਤ ਹੋਏ। ਪੁਸਤਕ ਬਾਰੇ ਮੁਢਲੀ ਜਾਣਕਾਰੀ ਦੇਣ ਤੋਂ ਬਾਅਦ, ਬੀਰ ਸਿੰਘ ਚੌਹਾਨ ਨੇ, ਬਰਿਟਿਸ਼ ਕੋਲੰਬੀਆ ਦੇ ਪੰਜਾਬੀ, ਹਿੰਦੀ ਤੇ ਉਰਦੂ ਦੇ ਮਹਾਨ ਸ਼ਾਇਰ ਜੀਵਨ ਸਿੰਘ ਰਾਮਪੁਰੀ ਦਾ ਲਿਖਿਆ ਪਰਚਾ ਪੜ੍ਹਿਆ। ਉਹਨਾਂ ਗੁਰਦੀਸ਼ ਕੌਰ ਦੀ ਇਸ ਪੁਸਤਕ ਨੂੰ ਇੱਕ ਵਿਲੱਖਣ ਪੁਸਤਕ ਕਹਿ ਕੇ ਸਨਮਾਨਿਆਂ ਅਤੇ ਚੜ੍ਹਦੀ ਕਲਾ ਵਾਲੀਆਂ ਇਤਿਹਾਸਕ ਤੇ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਤੇ ਗੀਤਾਂ ਵਿੱਚ ਲੇਖਿਕਾ ਵਲੋਂ,IMG_9262 ਸਾਗਰ ਨੂੰ ਗਾਗਰ ਵਿੱਚ ਭਰਨ ਦੇ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ। ਬਾਲ ਕਲਾਕਾਰ, ਯੁਵਰਾਜ ਨੇ “ਕੀ-ਬੋਰਡ” ਦੀ ਧੁਨ ਤੇ ਬੀਬੀ ਗਰੇਵਾਲ ਦੀ ਲਿਖੀ ਕਵਿਤਾ “ਗੁਰੂ ਮਾਨਿਓ ਗ੍ਰੰਥ” ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਇਸ ਤੋਂ ਬਾਅਦ, ਡਾ. ਬਲਵਿੰਦਰ ਕੌਰ ਬਰਾੜ ਨੇ, ਡਾ. ਸਰਬਜੋਤ ਕੌਰ, ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਦੁਆਰਾ ਲਿਖਿਤ ਪਰਚਾ ਪੜ੍ਹਿਆ। ਇਸ ਵਿੱਚ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਮਹੱਤਤਾ ਦਿੰਦੇ ਹੋਏ ਉੱਤਮ ਕਾਵਿ ਕਲਾ ਦਾ ਨਮੂਨਾ ਕਿਹਾ ਗਿਆ। ਡਾ. ਬਰਾੜ ਨੇ ਆਪਣੇ ਨਿੱਜੀ ਵਿਚਾਰ ਦਿੰਦੇ ਹੋਏ ਕਿਹਾ ਕਿ ਲੇਖਿਕਾ ਨੇ ਇਸ ਪੁਸਤਕ ਰਾਹੀਂ ਆਪਣੇ ਅਮੀਰ ਵਿਰਸੇ ਤੇ ਇਤਿਹਾਸਕ ਪੈੜਾਂ ਨੂੰ ਸਾਂਭਣ ਤੇ ਸੱਜਰਾ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਕਸ਼ਮੀਰਾ ਸਿੰਘ ਚਮਨ ਵਲੋਂ, ਪੁਸਤਕ ਬਾਰੇ ਲਿਖੇ ਹੋਏ ਬਹੁਮੁੱਲੇ ਵਿਚਾਰ, ਗੁਰਦਿਆਲ bkg8ਸਿੰਘ ਖਹਿਰਾ ਨੇ ਪੜ੍ਹ ਕੇ ਸਰੋਤਿਆਂ ਨੂੰ ਸੁਣਾਏ। ਉਹਨਾਂ ਲੇਖਿਕਾ ਦੀਆਂ ਰਚਨਾਵਾਂ ਤੋਂ ਇਲਾਵਾ, ਕਿਤਾਬ ਦੀ ਕਲਾਤਮਿਕ ਦਿੱਖ ਦੀ ਸ਼ਲਾਘਾ ਕਰਦੇ ਹੋਏ, ਪੁਸਤਕ ਨੂੰ ਦੋਸਤਾਂ- ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਤੋਹਫ਼ੇ ਵਜੋਂ ਵੰਡਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ। ਖਰਾਬ ਸਿਹਤ ਦੇ ਬਾਵਜ਼ੂਦ, ਕਸ਼ਮੀਰਾ ਸਿੰਘ ਚਮਨ ਨੇ, ਪੁਸਤਕ ਦੇ ਗੀਤ- “ਖੰਨਿਅਹੁ ਤਿਖੀ ਵਾਲਹੁ ਨਿਕੀ, ਸਿੱਖੀ ਬੜੀ ਬਰੀਕ ਓ ਬੀਬਾ” ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ। ਮਾਸਟਰ ਬਚਿੱਤਰ ਗਿੱਲ ਅਤੇ ਭੋਲਾ ਸਿੰਘ ਚੌਹਾਨ ਨੇ, ਕਵੀਸ਼ਰੀ ਤੇ ਕਵਿਤਾ ਸੁਣਾ ਕੇ, ਮਹੌਲ ਵਿੱਚ ਹੋਰ ਰੰਗ ਭਰ ਦਿੱਤਾ।
ਫਿਰ ਕੈਮਰਿਆਂ ਦੇ ਫਲੈਸ਼ਾਂ ਦੀ ਚਮਚਮਾਹਟ, ਕਲਿੱਕ ਕਲਿੱਕ, ਤੇ ਤਾੜੀਆਂ ਦੀ ਗੂੰਜ ਵਿੱਚ, ਵਿਸ਼ੇਸ਼ ਮਹਿਮਾਨ ਕਸ਼ਮੀਰਾ ਸਿੰਘ ਚਮਨ ਅਤੇ ਪ੍ਰਧਾਨਗੀ ਮੰਡਲ ਵਲੋਂ, ਪੁਸਤਕ “ਜਿਨੀ ਨਾਮੁ ਧਿਆਇਆ” ਦੀ ਘੁੰਡ ਚੁਕਾਈ ਕੀਤੀ ਗਈ। ਉਪਰੰਤ ਲੇਖਿਕਾ ਨੇ ਆਪਣੇ IMG_9264ਸਾਹਿਤਕ ਸਫਰ ਦੀ ਗੱਲ ਕਰਦਿਆਂ, ਆਪਣੇ ਪਰਿਵਾਰ ਦੇ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਕੀਤਾ ਤੇ ਸਰੋਤਿਆਂ ਨਾਲ ਕਵਿਤਾਵਾਂ ਦੇ ਕੁੱਝ ਬੋਲਾਂ ਦੀ ਸਾਂਝ ਪਾਈ। ਉਹਨਾਂ ਵੱਡੀ ਗਿਣਤੀ ਵਿੱਚ ਪਹੁੰਚੇ ਵਿਦਵਾਨਾਂ, ਵੱਖ ਵੱਖ ਸਭਾਵਾਂ ਦੇ ਮੈਂਬਰਾਂ, ਮੀਡੀਆ ਕਰਮੀਆਂ, ਸਾਹਿਤਕਾਰਾਂ ਤੇ ਪਾਠਕਾਂ ਦਾ, ਕੀਮਤੀ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਐਮ. ਐਲ. ਏ. ਮਨਮੀਤ ਭੁੱਲਰ ਦੇ ਦਫ਼ਤਰ ਤੋਂ ਆਏ ਨੁਮਾਇੰਦਿਆਂ ਨੇ ਲੇਖਿਕਾ ਦੇ ਸਾਹਿਤਕ ਤੇ ਸਮਾਜਿਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਹੋਇਆਂ, ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ। ਰਾਈਟਰਜ਼ ਫੋਰਮ ਕੈਲਗਰੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਗੁਰਦੀਸ਼ ਕੌਰ ਨੂੰ ਪਲਾਕ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪਹੁੰਚੇ ਪੰਜਾਬੀ ਲਿਖਾਰੀ ਸਭਾ, ਅਰਪਨ ਲਿਖਾਰੀ ਸਭਾ, ਰਾਈਟਰਜ਼ ਫੋਰਮ, ਸਾਹਿਤ ਸਭਾ ਕੈਲਗਰੀ, ਰਾਇਲ ਵੂਮੈਨ ਕਲਚਰਲ ਐਸੋਸੀਏਸ਼ਨ ਅਤੇ bgk12ਮੀਡੀਆ ਕਲੱਬ ਕੈਲਗਰੀ, ਦੇ ਬੁਲਾਰਿਆਂ ਵਿੱਚੋਂ- ਬਲਜਿੰਦਰ ਸੰਘਾ, ਚੰਦ ਸਿੰਘ ਸਦਿਉੜਾ, ਸੁਰਜੀਤ ਸਿੰਘ ਪੰਨੂ ਅਤੇ ਗੁਰਮੀਤ ਮੱਲ੍ਹੀ ਨੇ ਪੁਸਤਕ ਨੂੰ ਜੀ ਆਇਆਂ ਕਿਹਾ। ਡਾ. ਸੱਤਪਰੀਤ ਸਿੰਘ ਗਰੇਵਾਲ ਵਲੋਂ ਸਮੁੱਚੇ ਹਾਜ਼ਰੀਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਬਖਤਾਵਰ ਬਰਾੜ, ਅਜਾਇਬ ਸਿੰਘ ਸੇਖੋਂ, ਹਰਨੇਕ ਬੱਧਨੀ, ਪ੍ਰਿੰਸੀਪਲ ਅਜੀਤ ਸਿੰਘ, ਸਤਨਾਮ ਸਿੰਘ ਢਾਅ, ਸਰੂਪ ਸਿੰਘ ਮੰਡੇਰ, ਜਸਵੀਰ ਸਿੰਘ ਸਹੋਤਾ, ਦਿਲਾਵਰ ਸਿੰਘ ਸਮਰਾ, ਗੁਰਦੀਪ ਸਿੰਘ, ਰਣਜੀਤ ਸਿੰਘ ਲਾਡੀ, ਹਿਰਦੇਪਾਲ ਸਿੰਘ, ਤੋਂ ਇਲਾਵਾ ਪੰਜਾਬੀ ਮੀਡੀਆ ਤੋਂ ਹਰਚਰਨ ਸਿੰਘ ਪਰਹਾਰ, ਗੁਰਦੀਪ ਪਰਹਾਰ, ਹਰਬੰਸ ਬੁੱਟਰ, ਗੁਰਚਰਨ ਥਿੰਦ, ਗੁਰਮੀਤ ਸਰਪਾਲ, ਇਹ ਕਲਮ ਅਤੇ ਕੈਲਗਰੀ ਦੇ ਹੋਰ ਪਤਵੰਤੇ ਤੇ ਪਾਠਕ ਸ਼ਾਮਲ ਸਨ। ਜਸਵੰਤ ਸਿੰਘ ਸੇਖੋਂ ਨੇ ਆਪਣੇ ਬਾਲ ਕਵੀਸ਼ਰੀ ਜਥੇ ਰਾਹੀਂ ਸਮਾਗਮ ਦੀ ਸਮਾਪਤੀ ਵਿੱਚ ਚਾਰ ਚੰਨ ਲਾਏ। ਸਟੇਜ ਦੀ ਭੂਮਿਕਾ ਮਨਜੋਤ ਗਿੱਲ ਵਲੋਂ ਬਾਖ਼ੂਬੀ ਨਿਭਾਈ ਗਈ ਅਤੇ ਇਸ ਤਰ੍ਹਾਂ ਇਹ ਸਮੁੱਚਾ ਸਮਾਗਮ ਸਫਲ ਹੋ ਨਿਬੜਿਆ। ਪੁਸਤਕ ਬਾਰੇ ਹੋਰ ਜਾਣਕਾਰੀ ਲਈ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।