ਇੰਡੋ-ਕਨੇਡੀਅਨ ਆਰਟਿਸਟ ਕਲੱਬ ਵੱਲੋਂ ਇਸ ਫਰੀ ਮੇਲੇ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ
ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਵੱਲੋਂ ਰੇਡੀਓ ਸੁਰਸੰਗਮ ਕੈਲਗਰੀ ਦੇ ਸਹਿਯੋਗ ਨਾਲ 8 ਅਗਸਤ ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਫਾਲਕਿਨਰਿਜ/ਕੈਸਲਰਿੱਜ ਕਮਿਊਨਟੀ ਹਾਲ ਵਿਚ ਸ਼ਾਮ ਦੇ 5 ਵਜੇ ਤੋਂ 9 ਵਜੇ ਤੱਕ ਹੋਣ ਵਾਲੇ ਫਰੀ ਇੰਟਰੀ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਬਲਵੀਰ ਕੁਲਾਰ ਅਤੇ ਪਰਮ ਸੂਰੀ ਨੇ ਦੱਸਿਆ ਕਿ ਜਿੱਥੇ ਇਸ ਮੇਲੇ ਵਿਚ ਸੀਨੀਅਰ ਅਤੇ ਜੂਨੀਅਰ ਕਲਾਕਾਰ ਪਰਿਵਾਰਾਂ ਦਾ ਮੰਨੋਰੰਜਨ ਕਰਨਗੇ ਉੱਥੇ ਹੀ ਆਪਣੇ ਕੰਮਾਂ ਅਤੇ ਕਲਾ ਨਾਲ ਨਾਮਣਾ ਖੱਟਣ ਵਾਲੀਆਂ ਹਸਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਬਲਵਿੰਦਰ ਸਿੰਘ ਕਾਹਲੋਂ ਜੋ ਡਰੱਗ ਅਵੇਅਰਨੈਸ ਫਾਊਡੇਸ਼ਨ ਕੈਲਗਰੀ ਨਾਮ ਦੀ ਸੰਸਥਾ ਚਲਾਕੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ਹਨ ਅਤੇ ਭਾਰਤ ਅਤੇ ਕੈਨੇਡਾ ਵਿਚ ਇਸ ਪ੍ਰਤੀ ਲੰਬੀਆਂ ਪੈਦਲ ਯਾਤਰਾ ਕਰ ਚੁੱਕੇ ਹਨ ਉਹਨਾਂ ਨੂੰ ਸ਼ੋਸ਼ਲ ਸਰਵਿਸ ਅਵਾਰਡ, ਡਾæਅਨਮੋਲ ਕਪੂਰ ਜੋ ਦਿਲ ਵਾਕ ਨਾਮ ਦੀ ਸੰਸਥਾ ਚਲਾਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੁਕ ਕਰਦੇ ਅਤੇ ਇਸ ਸਬੰਧੀ ਸੈਮੀਨਾਰ ਲਗਾਉਂਦੇ ਰਹਿੰਦੇ ਹਨ ਉਹਨਾਂ ਨੂੰ ਕਮਿਊਨਟੀ ਸਰਵਿਸ ਅਵਾਰਡਿ, ਕੈਲਗਰੀ ਵੱਸਦੇ ਅਤੇ ਸਾਫ਼-ਸੁਥਰੀ ਅਤੇ ਸੁਚੱਜੀ ਗਾਇਕੀ ਨੂੰ ਪਰਨਾਏ ਗਾਇਕ ਜਰਨੈਲ ਐਲੋ ਨੂੰ ਲਾਲ ਚੰਦ ਯਮਲਾ ਯਾਦਗਾਰੀ ਅਵਾਰਡ, ਗੀਤਕਾਰ ਲਾਡੀ ਸੂਸਾਂਵਾਲਾ ਨੂੰ ਨੰਦ ਲਾਲ ਨੂਰਪੁਰੀ ਅਵਾਰਡ, ਗਾਇਕ ਦੇਵ ਮਾਨ ਨੂੰ ਸ਼ਾਈਨਿੰਗ ਸਟਾਰ ਆਫ ਅਲਬਰਟਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਇਕ ਗੈਰ-ਮੁਨਾਫ਼ਾ ਸੰਸਥਾ ਹੈ ਜਿਸਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਜਿੱਥੇ ਇਸ ਫੈਸਟੀਵਲ ਵਿਚ ਗਾਇਕ ਲੋਕ ਗਾਇਕ ਦਰਸ਼ਨ ਖੇਲਾ, ਉਪਿੰਦਰ ਮਠਾੜੂ, ਜਰਨੈਲ ਐਲੋ, ਦੇਵ ਮਾਨ, ਮੋਨਿਕਾ ਜੀ, ਰੂਬਲ ਐਸ, ਵਾਨੀਆ ਜਿਬਰਾਨ, ਹੈਰੀ ਜੌਹਲ ਆਦਿ ਆਪਣੇ ਗੀਤਾਂ ਨਾਲ ਹਾਜ਼ਰੀ ਲਾਉਣਗੇ ਉੱਥੇ ਹੀ ਬਾਲ ਗਾਇਕ ਯੁਵਰਾਜ ਸਿੰਘ ਅਤੇ ਸਫਲ ਮਾਲਵਾ ਵੀ ਫੈਸਟੀਵਲ ਦਾ ਅਕਾਰਸ਼ਨ ਰਹਿਣਗੇ। ਉਹਨਾਂ ਇਸ ਫਰੀ ਐਟਰੀ ਮਿਊਜ਼ਿਕ ਫੈਸਟੀਵਲ ਲਈ ਸਭ ਕੈਲਗਰੀ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਆਉਣ ਦਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਬਲਵੀਰ ਕੁਲਾਰ ਨਾਲ 403-472-2662 ਜਾਂ ਪਰਮ ਸੂਰੀ ਨਾਲ 403-618-5363 ਤੇ ਸਪੰਰਕ ਕੀਤਾ ਜਾ ਸਕਦਾ ਹੈ।