Get Adobe Flash player

ਬਲਜਿੰਦਰ ਸੰਘਾ- ਸੂਖ਼ਮ ਸ਼ਾਇਰ, ਬਹੁ-ਵਿਧਾਈ ਲੇਖਕ ਅਤੇ ਮਿਲਣਸਾਰ ਹਸਤੀ ਗੁਰਭਜਨ ਗਿੱਲ ਜੀ ਦਾ ਆਪਣੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚਣ ਤੇ IMG_8766 - Copyਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਫੇਰੀ ਹੈ ਪਰ ਫੇਰ ਵੀ ਉਹ ਆਪਣੇ ਸੀਮਿਤ ਸਮੇਂ ਦੌਰਾਨ ਵੱਧ ਤੋਂ ਸਤਿਕਾਰਤ ਹਸਤੀਆਂ ਨੂੰ ਮਿਲਣ ਦਾ ਯਤਨ ਕਰਨਗੇ। ਇਸ ਸਮੇਂ ਬਲਵਿੰਦਰ ਸਿੰਘ ਕਾਹਲੋਂ  (ਡਰੱਗ ਅਵੇਅਰਨੈਸ ਫਾਓੂਡੇਸ਼ਨ ਕੈਲਗਰੀ), ਸੰਗਰਾਮ ਸਿੰਘ ਸੰਧੂ, ਮਨਜੋਤ ਗਿੱਲ, ਰਣਜੀਤ ਸਿੱਧੂ, ਬਲਜਿੰਦਰ ਸੰਘਾ, ਹਰਬੰਸ ਬੁੱਟਰ ਅਤੇ ਗੁਰਿੰਦਰ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਲੰਬਾ ਸਮਾਂ ਅਧਿਆਪਨ ਦੇ ਖੇਤਰ ਨਾਲ ਜੁੜੇ ਰਹੇ ਡੇਢ ਦਰਜ਼ਨ ਤੋਂ ਵੱਧ ਕਿਤਾਬਾਂ ਦੇ ਲੇਖਕ ਗੁਰਭਜਨ ਗਿੱਲ ਜੀ ਦਾ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਆਪਣਾ ਵਿਸ਼ੇਸ਼ ਸਥਾਨ ਹੈ। ਉਹਨਾਂ ਦੀਆਂ ਗਜ਼ਲਾਂ ਦੇ  ਸ਼ੇਅਰ ਗੰਭੀਰ, ਸਿੱਖਿਆ ਦਾਇਕ ਅਤੇ ਸਾਹਿਤਕ ਵੰਨਗੀਂ ਵਿੱਚ ਭਿੱਜੇ ਨਿੱਜੀ ਮੋਹ ਮੁਹੱਬਤਾਂ ਦੀ ਥਾਂ ਸਮਾਜ ਨੂੰ ਸੰਬੋਧਿਤ ਹੁੰਦੇ ਹਨ ਅਤੇ ਸਾਹਿਤਕ ਰੁਚੀ ਰੱਖਣ ਵਾਲੇ ਮਨੁੱਖਾਂ ਦੀ ਜ਼ੁਬਾਨ ਤੇ ਹਨ। ਕਾਰਨ ਇਹੀ ਹੈ ਕਿ ਉਹਨਾਂ ਦੀਆਂ ਗਜ਼ਲਾਂ, ਕਵਿਤਾਵਾਂ ਸਾਰੇ ਸੰਸਾਰ ਦੇ ਸਰੋਕਰਾਂ ਨੂੰ ਕਲਾਵੇ ਵਿਚ ਲੈਂਦੀਆਂ ਹਨ, ਜਿਵੇਂ-
‘ ਮੋਹ ਦੇ ਧਾਗੇ ਸਾਂਭਣ ਤੋਂ ਜਦ ਹਾਰ ਗਏ,
ਡੁੱਬਦੇ ਤਰਦੇ ਪੁੱਤ ਸਮੁੰਦਰੋਂ ਪਾਰ ਗਏ।
ਕੱਖ-ਕਾਣ ਦੀ ਰਾਖੀ ਮਾਪੇ ਬੈਠੇ ਨੇ,
ਆਲ੍ਹਣਿਆਂ ‘ਚੋ ਬੋਟ ਉਡਾਰੀ ਮਾਰ ਗਏ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾਕੇ ਸਰ ਜਾਂਦਾ ਹੈ।
ਤੀਰ, ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ,
ਆਪਣੀ ਨਜ਼ਰੋਂ ਗਿਰਕੇ ਬੰਦਾ ਮਰ ਜਾਂਦਾ ਹੈ।
ਇਸ ਸਮੇਂ ਬਲਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਹਨਾਂ ਨਾਲ ਇੱਕ ਵਿਸ਼ੇਸ਼ ਰੁ-ਬ-ਰੂ ਸਮਾਗਮ ਦਾ ਆਯੋਜਨ ਕਿਸੇ ਵਿਸ਼ੇਸ਼ ਸਥਾਨ ਤੇ ਕੀਤਾ ਜਾਵੇਗਾ ਜਿਸ ਵਿਚ ਗੁਰਭਜਨ ਗਿੱਲ ਜੀ ਆਪਣੇ ਵਿਚਾਰ ਪੇਸ਼ ਕਰਨਗੇ।