ਰੇਡੀਓ ਸੁਰ-ਸੰਗਮ ਕੈਲਗਰੀ ਦੇ ਪੂਰਨ ਸਹਿਯੋਗ ਨਾਲ ਹੋਵੇਗਾ ਇਹ ਫੈਸਟੀਵਲ
ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਇਕ ਗੈਰ-ਮੁਨਾਫ਼ਾ ਸੰਸਥਾ ਹੈ ਜਿਸਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਹੋਂਦ ਵਿਚ ਆਈ ਇਹ ਸੰਸਥਾ ਪਿਛਲੇ ਸਾਲ ਤੋਂ ਆਪਣਾ ਇਕ ਸਲਾਨਾ ਮਿਊਜ਼ਿਕ ਫੈਸਟੀਵਲ ਕਰ ਰਹੀ ਹੈ। ਜਿਸ ਵਿਚ ਸੀਨੀਅਰ ਕਲਾਕਾਰਾਂ ਦੇ ਨਾਲ-ਨਾਲ ਬੱਚਿਆਂ ਨੂੰ ਸਟੇਜ ਤੋਂ ਆਪਣੀ ਕਲਾ ਪੇਸ਼ ਕਰਨ ਦੇ ਮੌਕੇ ਦੇਣ ਲਈ ਮੁੱਢਲਾ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ। ਪਿਛਲੇ ਸਾਲ ਇਸ ਸੰਸਥਾ ਵੱਲੋਂ ਰੇਡੀਓ ਸੁਰ-ਸੰਗਮ ਕੈਲਗਰੀ ਦੇ ਸਹਿਯੋਗ ਨਾਲ ਪਹਿਲੇ ਮਿਊਜ਼ਿਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਬਹੁਤ ਸਾਰੇ ਨਵੇਂ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ। ਇਸ ਸਾਲ ਵੀ ਰੇਡੀਓ ਸੁਰ-ਸੰਗਮ ਅਤੇ ਰੇਡੀਓ ਸੁਰ-ਸਾਗਰ ਐਡਮਿੰਟਨ ਦੇ ਪੂਰਨ ਸਹਿਯੋਗ ਨਾਲ ਦੂਸਰਾ ਸਲਾਨਾ ਮਿਊਜਿਕ ਫੈਸਟੀਵਲ 8 ਅਗਸਤ ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਫਾਲਕਿਨਰਿਜ ਕਮਿਊਨਟੀ ਹਾਲ ਵਿਚ ਸ਼ਾਮ ਦੇ 5 ਵਜੇ ਤੋਂ 9 ਵਜੇ ਤੱਕ ਹੋਣ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਬਲਵੀਰ ਕੁਲਾਰ ਅਤੇ ਜਨਰਲ ਸਕੱਤਰ ਪਰਮ ਸੂਰੀ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਇਸ ਸਾਲ ਦੇ ਫਰੀ ਇੰਟਰੀ ਵਾਲੇ ਇਸ ਫੈਸਟੀਵਲ ਵਿਚ ਸੀਨੀਅਰ ਅਤੇ ਨਵੇਂ ਕਲਾਕਾਰ ਸਟੇਜ ਤੋਂ ਹਾਜ਼ਰੀ ਲਵਾਉਣਗੇ ਅਤੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸੁਹਿਰਦ ਹਸਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਜਿਹਨਾਂ ਦੇ ਨਾਵਾਂ ਦਾ ਖੁਲਾਸਾ ਆਓੁਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਪੂਰਾ ਪਰਿਵਾਰਕ ਹੋਵੇਗਾ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ, ਉਪਿੰਦਰ ਮਠਾੜੂ, ਜਰਨੈਲ ਐਲੋ ਅਤੇ ਹੋਰ ਕਲਾਕਾਰਾਂ ਦੀ ਕਲਾ ਦਾ ਅਨੰਦ ਮਾਨਣ ਲਈ ਕੈਲਗਰੀ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਬਲਵੀਰ ਕੁਲਾਰ ਨਾਲ 403-472-2662 ਜਾਂ ਪਰਮ ਸੂਰੀ ਨਾਲ 403-618-5363 ਤੇ ਸਪੰਰਕ ਕੀਤਾ ਜਾ ਸਕਦਾ ਹੈ।