Get Adobe Flash player

Archive for July, 2015

ਰੇਡੀਓ ਸੁਰ-ਸੰਗਮ ਕੈਲਗਰੀ ਹੋਣਗੇ ਇਸ ਫਰੀ ਇੰਟਰੀ ਮਿਊਜਿਕ ਫੈਸਟੀਵਲ ਦੇ ਮੁੱਖ ਸਹਿਯੋਗੀ ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਵੱਲੋਂ ਆਪਣੇ ਦੂਸਰੇ ਸਲਾਨਾ ਸਮਾਗਮ ਵਿਚ ਗੀਤ ਸੰਗੀਤ ਦੇ ਨਾਲ ਵੱਖ-ਵੱਖ ਖੇਤਰਾਂ ਵਿਚ ਆਪਣੇ ਕੰਮਾਂ ਅਤੇ ਕਲਾ ਨਾਲ ਨਾਮਣਾ ਖੱਟਣ ਵਾਲੀਆਂ ਹਸਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਜਿਸ ਦਾ ਜ਼ਿਕਰ ਕਰਦੇ ਹੋਏ ਸੰਸਥਾਂ ਦੇ ਚੇਅਰਮੈਨ ਬਲਵੀਰ ਕੁਲਾਰ […]

ਬਲਜਿੰਦਰ ਸੰਘਾ- ਕਿਹਾ ਜਾਂਦਾ ਹੈ ਕਿ ਜਿਵੇਂ ਦਿਮਾਗ ਦੀ ਤੰਦਰੁਸਤੀ ਲਈ ਪੜ੍ਹਨਾ ਜਰੂਰੀ ਹੈ ਉਵੇ ਹੀ ਸਰੀਰ ਦੀ ਤੰਦਰੁਸਤੀ ਲਈ ਖੇਡਣਾ ਜਰੂਰੀ ਹੈ। ਬੱਚਿਆਂ ਵਿਚ ਖੇਡਾਂ ਪ੍ਰਤੀ ਭਾਵਨਾ ਅਤੇ ਉਤਸ਼ਾਹ ਪੈਦਾ ਕਰਨ ਲਈ ਲਗਾਤਾਰ ਤੱਤਪਰ ਇੰਡੋ-ਕਨੇਡੀਅਨ ਅਥਲੈਟਿਸ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਆਪਣਾ ਦੂਸਰਾ ਟਰੈਕ ਐਂਡ ਫੀਲਡ ਟੂਰਨਾਮੈਂਟ ਰੋਟਰੀ ਪਾਰਕ ਨਾਰਥ-ਈਸਟ ਵਿਚ ਕੀਤਾ ਗਿਆ। ਜਿਸ ਵਿਚ 6 […]

ਕੈਲਗਰੀ 21 ਜੁਲਾਈ { ਜੋਗਿੰਦਰ ਸੰਘਾ }-ਪੰਜਾਬੀ ਲਿਖ਼ਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਹਰੀਪਾਲ, ਗੁਰਭਜਨ ਗਿੱਲ ਅਤੇ ਜਸਵੰਤ ਗਿੱਲ ਦੀ ਪਰਧਾਨਗੀ ਹੇਠ ਹੋਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜੋਗਿੰਦਰ ਸੰਘਾ ਨੇ ਬਾ-ਖ਼ੂਬੀ ਨਿਭਾਈ। ਵਿੱਛੜ ਗਏ ਸਾਥੀ ਸਾਹਿਤਕਾਰ ਜਗਜੀਤ ਸਿੰਘ ਆਨੰਦ ਅਤੇ ਸ਼ਾਇਰ ਜਸਵੰਤ ਜ਼ਫਰ ਦੇ ਬੇਟੇ ਵਿਵੇਕ ਪੰਧੇਰ ਦੀ ਮੌਤ ਤੇ ਸ਼ੋਕ ਮਤਾ ਪਾਇਆ ਗਿਆ। […]

ਬਲਜਿੰਦਰ ਸੰਘਾ- ਕੈਨੇਡਾ ਦੇ ਅਲਬਰਟਾ ਸੂਬੇ ਵਿਚ ਠੰਡ ਦਾ ਮੌਸਮ ਤਕਰੀਬਨ ਸੱਤ ਮਹੀਨੇ ਤੱਕ ਲੰਬਾ ਚਲਾ ਜਾਂਦਾ ਹੈ ਇਸੇ ਕਰਕੇ ਬਹੁਤੇ ਜਨਤਕ ਸਮਾਗਮ ਮਈ ਤੋਂ ਅਗਸਤ ਦੇ ਮਹੀਨਿਆਂ ਵਿਚ ਉਲੀਕੇ ਜਾਂਦੇ ਹਨ। ਕਈ ਹਫ਼ਤਿਆਂ ਦੇ ਅਖ਼ੀਰ ਤੇ ਤਾਂ ਕਈ-ਕਈ ਪ੍ਰੋਗਰਾਮ ਇਕੱਠੇ ਹੋ ਜਾਂਦੇ ਹਨ। ਇਹੋ ਜਿਹੇ ਸਮਾਗਮਾਂ ਵਿਚ ਕਲਾਕਰਾਂ ਦੇ ਅਖਾੜੇ ਵੀ ਸ਼ਾਮਿਲ ਹੁੰਦੇ ਹਨ […]

ਬਲਜਿੰਦਰ ਸੰਘਾ-ਆਮ ਆਦਮੀ ਪਾਰਟੀ ਦੇ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਦੀ ਕੈਨੇਡਾ ਫੇਰੀ ਦੌਰਾਨ ਉਹਨਾਂ ਦੇ ਜੱਦੀ ਪਿੰਡ ਮਾਣੂੰਕੇ ਗਿੱਲ (ਮੋਗਾ) ਦੇ ਲੋਕਾਂ ਵੱਲੋਂ ਗੁਰਲਾਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਸਵਾਗਤੀ ਇਕੱਠ ਬੀਕਾਨੇਰ ਸਵੀਟਸ ਰੈਸਟੋਰੈਟ ਵਿਚ ਕੀਤਾ ਗਿਆ। ਰਿਸ਼ੀ ਨਾਗਰ ਦੀ ਸਟੇਜ ਸੰਚਾਲਨਾਂ ਹੇਠ ਆਮ ਆਦਮੀ ਪਾਰਟੀ ਦੇ ਹਮਾਇਤੀ ਡੈਨ ਸਿੱਧੂ ਨੇ […]

ਬਲਜਿੰਦਰ ਸੰਘਾ- ਸੂਖ਼ਮ ਸ਼ਾਇਰ, ਬਹੁ-ਵਿਧਾਈ ਲੇਖਕ ਅਤੇ ਮਿਲਣਸਾਰ ਹਸਤੀ ਗੁਰਭਜਨ ਗਿੱਲ ਜੀ ਦਾ ਆਪਣੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਫੇਰੀ ਹੈ ਪਰ ਫੇਰ ਵੀ ਉਹ ਆਪਣੇ ਸੀਮਿਤ ਸਮੇਂ ਦੌਰਾਨ ਵੱਧ ਤੋਂ ਸਤਿਕਾਰਤ ਹਸਤੀਆਂ ਨੂੰ ਮਿਲਣ ਦਾ ਯਤਨ ਕਰਨਗੇ। ਇਸ ਸਮੇਂ ਬਲਵਿੰਦਰ ਸਿੰਘ ਕਾਹਲੋਂ […]

ਰੇਡੀਓ ਸੁਰ-ਸੰਗਮ ਕੈਲਗਰੀ ਦੇ ਪੂਰਨ ਸਹਿਯੋਗ ਨਾਲ ਹੋਵੇਗਾ ਇਹ ਫੈਸਟੀਵਲ ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਇਕ ਗੈਰ-ਮੁਨਾਫ਼ਾ ਸੰਸਥਾ ਹੈ ਜਿਸਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਹੋਂਦ […]

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਉਲੀਕੇ ਸਮਾਗਮ ਵਿਚ ਅਮੋਲਕ ਸਿੰਘ ਨੇ ਵਿਚਾਰ ਪੇਸ਼ ਕੀਤੇ  ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਉਸਦੇ ਸਾਥੀਆਂ ਅਤੇ ਸਿੰਘਾਪੁਰ ਦੀ ਫੌਜੀ ਬਗਾਵਤ ਦੇ ਅਮਰ ਸ਼ਹੀਦਾਂ ਦੀ ਸ਼ਹਾਦਤ ਦੀ 100 ਵੀਂ ਵਰ੍ਹੇਗੰਢ (1915-2015) ਮੌਕੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਵਿਸੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਕੈਲਗਰੀ ਦੇ […]

ਸ੍ਰੀ ਵਿਸ਼ਨੂੰ ਪ੍ਰਕਾਸ਼ ਨੇ ਦਿੱਤੇ ਸਵਾਲਾਂ ਦੇ ਜਵਾਬ ਬਲਜਿੰਦਰ ਸੰਘਾ- ਗਲੋਬਲ ਪ੍ਰਵਾਸੀ ਸੀਨੀਅਰ ਸੁਸਾਇਟੀ ਸਮੇਂ-ਸਮੇਂ ਸਮਾਜ ਨੂੰ ਜੋੜਨ ਵਾਲੇ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਉਲਕੀਦੀ ਰਹਿੰਦੀ ਹੈ। ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਦੀ ਅਗਵਾਈ ਵਿਚ ਇਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਕੀਤਾ ਗਿਆ। ਜਿਸ ਦਾ ਉਦੇਸ਼ ਕੈਨੇਡਾ ਵੱਸਦੇ ਭਾਰਤੀਆਂ ਨੂੰ ਵਾਪਸ ਆਪਣੇ […]

ਕੈਨੇਡਾ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਅਮੋਲਕ ਸਿੰਘ ਲੈਕਚਰ ਪੇਸ਼ ਕਰਨਗੇ ਬਲਜਿੰਦਰ ਸੰਘਾ- ਸਾਲ 2012 ਗਦਰ ਸ਼ਤਾਬਦੀ ਦਾ ਵਰ੍ਹਾ ਸੀ ਤੇ ਇਸ ਤੋਂ ਬਾਅਦ ਲਗਾਤਾਰ ਗਦਰੀ ਸ਼ਹੀਦਾਂ ਦੀ ਕੁਰਬਾਨੀ ਦੇ ਸ਼ਤਾਬਦੀ ਵਰ੍ਹੇ ਚੱਲ ਰਹੇ ਹਨ। ਜਿਹਨਾਂ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਪਣਾ ਸਭ ਕੁਝ ਛੱਡ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆਂ ਕੀਤੀਆਂ। […]