ਵਾਲੀਬਾਲ ਖੇਡਣ ਦੇ ਬਹਾਨੇ ਜੁੜੀ ਪੰਜਾਬੀਆਂ ਦੀ ਮਹਿਫਲ
ਕੈਲਗਰੀ(ਦਲਜੀਤ ਸਿੰਘ ਕਾਕਾ ਲੋਪੋਂ): ਫਰੈਂਡਜ਼ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਕੈਲਗਰੀ ਯੂਨੀਵਰਸਿਟੀ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ,ਐਡਮਿੰਟਨ ਅਤੇ ਸਰੀ ਤੋਂ ਖਿਡਾਰੀ ਪਹੁੰਚੇ।ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਨਵਾਂ ਤਜ਼ਰਬਾ ਕੀਤਾ ਗਿਆ। ਅਜ਼ਾਦ ਕਲੱਬ ਕੈਲਗਰੀ, ਐਡਮਿੰਟਨ ਵਾਲੀਬਾਲ ਕਲੱਬ ਅਤੇ ਪੰਜਾਬੀ ਕਲੱਬ ਕੈਲਗਰੀ ਦੇ ਸਾਰੇ ਖਿਡਾਰੀਆਂ ਨੂੰ ਸਾਈਡਾਂ ਮੁਤਾਬਕ ਵੰਡ ਕੇ ਬਰਾਬਰ ਦੀਆਂ ਟੀਮਾਂ ਬਣਾ ਕੇ ਮੈਚ ਕਰਵਾਏ ਗਏ। ਫਾਈਨਲ ਮੈਚ ਵਿੱਚ ਟੀਮ-4(ਬਿੰਦਰ, ਹੈਪੀ, ਕੁਲਦੀਪ ਸਿੱਧੂ, ਪਵਿੱਤਰ ਗਿੱਲ, ਦਿਲਪ੍ਰੀਤ,ਤਜਿੰਦਰ ਸਿੰਘ) ਨੇ ਟੀਮ-5 (ਸੋਨੂੰ, ਜਸ਼ਨ,ਪਾਲੀ, ਕੁਲਦੀਪ ਸੰਧੂ,ਨੰਨੂ,ਬਿੱਲਾ, ਇੰਦਰਪਾਲ ਗਿੱਲ) ਨੂੰ 21-14 ਦੇ ਫਰਕ ਨਾਲ਼ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੂਰਨਾਮੈਂਟ ਦੇ ਅਖੀਰ ਵਿੱਚ ਕਰਵਾਇਆ ਗਿਆ ਸ਼ੋਅ ਮੈਚ ਸਭ ਤੋਂ ਸਿਖ਼ਰ ਸੀ ਜਿਸ ਵਿੱਚ ਬਿੰਦਰ ਦੀ ਕਲੱਬ ਨੇ ਪਾਲ ਸੇਖੋਂ ਦੀ ਕਲੱਬ ਉਪਰ 25-18 ਦੀ ਜਿੱਤ ਪ੍ਰਾਪਤ ਕੀਤੀ।ਬਿੰਦਰ ਦੀ ਕਲੱਬ ਵਿੱਚ ਕਾਲਾ ਸਿੰਘ,ਦਾਰਾ ਸਿੰਘ,ਪੰਮੀ ਕੈਲਗਰੀ, ਬਿੰਦਰ,ਪਾਲੀ ਅਤੇ ਵਰਿੰਦਰ ਖੇਡੇ ਜਦ ਕਿ ਪਾਲ ਸੇਖੋਂ ਦੀ ਕਲੱਬ ਵਲੋਂ ਜਸ਼ਨ, ਜਗਮੀਤ,ਰਵੀ ਐਡਮਿੰਟਨ,ਪਿੰਦੀ,ਰਾਜਾ ਸਰੀ ਅਤੇ ਤੇਜੀ ਐਡਮਿੰਟਨ ਇਸ ਨੁਮਾਇਸ਼ੀ ਮੈਚ ਵਿੱਚ ਭਾਗ ਲਿਆ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ:-ਟੀਮ-੧:ਪੁਸ਼ਪਿੰਦਰ,ਰਾਜਾ ਸਰੀ, ਨਿੰਮਾ,ਵਰਿੰਦਰ,ਪੰਮੀ,ਦਿਲਪ੍ਰੀਤ ਐਡਮਿੰਟਨ,ਕਾਕਾ ਲੋਪੋਂ।ਟੀਮ-੨:ਹਰਤੇਜ, ਰਵੀ, ਪਿੰਦੀ, ਤਰਸੇਮ, ਬਿੰਦਰ, ਸੁਖਪਾਲ, ਬਿੱਲੂ ਐਡਮਿੰਟਨ। ਟੀਮ-3, ਕਾਲ਼ਾ, ਦਾਰਾ, ਇੰਦਰਜੀਤ, ਸੀਰਾ, ਇੰਦਰ ਗਰੇਵਾਲ, ਜਗਮੀਤ, ਬੰਟੀ। ਟੀਮ-4, ਬਿੰਦਰ, ਹੈਪੀ, ਕੁਲਦੀਪ ਸਿੱਧੂ, ਪਵਿੱਤਰ ਗਿੱਲ ,ਦਿਲਪ੍ਰੀਤ, ਤੇਜਿੰਦਰ ਸਿੰਘ। ਟੀਮ-5, ਸੋਨੂੰ, ਜਸ਼ਨ,ਪਾਲੀ, ਕੁਲਦੀਪ ਸੰਧੂ, ਨੰਨੂ, ਬਿੱਲਾ, ਇੰਦਰਪਾਲ ਗਿੱਲ।ਟੀਮ-6:ਤੇਜੀ,ਮਨਜੀਤ ਢਿੱਲੋਂ,ਸੇਖੋਂ,ਗਰੇਵਾਲ(ਐਡਮਿੰਟਨ),ਪੱਪਾ, ਹਰਜਿੰਦਰ ਸਿੱਧੂ,ਰਵਿੰਦਰ, ਜੈਰੀ।ਫਰੈਂਡਜ਼ ਕਲੱਬ ਨੇ ਅੰਤ ਵਿੱਚ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਵਾਲੀਬਾਲ ਦੇ ਬਹਾਨੇ ਜੁੜੀ ਮਹਿਫਲ:ਕੈਨੇਡਾ ਵਿੱਚ ਹਰ ਵਿਅਕਤੀ ਦੀ ਜ਼ਿੰਦਗੀ ਬੇਹੱਦ ਰੁਝੇਂਵਿਆਂ ਭਰੀ ਹੈ ਪਰ ਫਿਰ ਵੀ ਚੱਲੋ-ਚੱਲ ਦੀ ਦੌੜ ਵਿੱਚੋਂ ਪੰਜਾਬੀ ਇਕੱਠੇ ਬੈਠਣ ਦਾ ਸਬੱਬ ਲੱਭ ਹੀ ਲੈਂਦੇ ਹਨ।ਬਜ਼ੁਰਗ ਜਿੱਥੇ ਸੀਪ ਦੀ ਬਾਜ਼ੀ ਦੇ ਬਹਾਨੇ ਪਾਰਕਾਂ ਵਿੱਚ ਹਰ ਸ਼ਾਮੀਂ ਮਿਲ ਬੈਠਦੇ ਨੇ ਓਥੇ ਗੱਭਰੂ ਖੇਡਣ ਲਈ ਮੈਦਾਨ ਲੱਭਦੇ ਰਹਿੰਦੇ ਹਨ। ਉਤੱਰੀ ਅਮਰੀਕਾ ਦਾ ਖੇਡ ਢਾਂਚਾ ਪੰਜਾਬ ਨਾਲ਼ ਮੇਲ਼ ਨਾ ਖਾਂਦਾ ਹੋਣ ਕਰਕੇ ਪੰਜਾਬੀਆਂ ਨੂੰ ਆਪਣੀਆਂ ਰਵਾਇਤੀ ਖੇਡਾਂ ਖੇਡਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਵਾਲੀਵਾਲ(ਸ਼ੂਟਿੰਗ)ਇਹਨਾਂ ਖੇਡਾਂ ਵਿੱਚੋਂ ਇੱਕ ਹੈ ਜਿਸ ਵਿੱਚ ਪੰਜਾਬ ਦੀਆਂ ਸੱਥਾਂ ਵਾਂਗ ਸ਼ਰਤਾਂ ਲਾ ਕੇ ਮੈਚ ਲਗਦੇ ਹਨ।ਇਹ ਖੇਡ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਕਾਫੀ ਪ੍ਰਚਲਿਤ ਹੋਣ ਕਰਕੇ ਕੈਨੇਡਾ ਆ ਕੇ ਵੀ ਪੰਜਾਬੀਆਂ ਦਾ ਇਸ ਖੇਡ ਨਾਲ਼ ਮੋਹ ਭੰਗ ਨਹੀਂ ਹੋਇਆ ।ਵਾਲੀਵਾਲ (ਸ਼ੂਟਿੰਗ) ਲਈ ਵਰਤੀ ਜਾਂਦੀ ਵੱਖਰੀ ਕਿਸਮ ਦੀ ਸਖ਼ਤ ਬਾਲ ਕੈਨੇਡਾ ਵਿੱਚ ਉਪਲਬਧ ਨਹੀਂ ਹੈ ਜਿਸ ਕਰਕੇ ਪੰਜਾਬ ਫੇਰੀ ਤੇ ਗਏ ਖਿਡਾਰੀ ਉਚੇਚੇ ਤੌਰ ਤੇ ਇਹ ਬਾਲ ਖਰੀਦ ਕੇ ਲਿਆਉਂਦੇ ਹਨ। ਖਿਡਾਰੀਆਂ ਨੇ ਗੱਲਬਾਤ ਦੌਰਾਨ ਖਿਡਾਰੀਆਂ ਨੇ ਦਸਿਆ ਕਿ ਵਾਲੀਬਾਲ ਦੇ ਇਹ ਮੈਚ ਸਰੀਰਿਕ ਕਸਰਤ ਦਾ ਜ਼ਰੀਆ ਹੀ ਨਹੀਂ ਸਗੋਂ ਪੰਜਾਬੀ ਸੁਭਾਅ ਮੁਤਾਬਕ ਮਹਿਫਲਾਂ ਦਾ ਸਾਧਨ ਹਨ। ਅਜਿਹੀਆਂ ਮਹਿਫਲਾਂ ਨਾਲ਼ ਜਿੱਥੇ ਉਹ ਤਣਾਓ ਮੁਕਤ ਹੁੰਦੇ ਹਨ ਉੱਥੇ ਪੰਜਾਬ ਦੀਆਂ ਯਾਦਾਂ ਵੀ ਤਾਜ਼ਾ ਕਰਦੇ ਹਨ।