Get Adobe Flash player

• ਹੈਪੀ ਢੀਂਡਸਾ,ਗੋਲਡੀ ਬਰਾੜ, ਦਿਲਦੀਪ ਅਤੇ ਜਸਟਿਨ ਮਾਨ ਬਿਹਤਰੀਨ ਖਿਡਾਰੀ ਬਣੇ
• ਐਡਮਿੰਟਨ ਰਾਇਲਜ਼ ਨੇ ਜਿੱਤੇ ਦੋ ਜੂਨੀਅਰ ਖਿਤਾਬ
• ਲਾਭ ਸਿੰਘ ਅਤੇ ਬਲਦੇਵ ਸਿੰਘ ਦੀ ਜੋੜੀ ਨੇ ਤਾਂਸ਼(ਸੀਪ) ‘ਚ ਮਾਰੀ ਬਾਜ਼ੀ,
• ਫਰੈਂਡਜ਼ ਕਲੱਬ ਰੱਸਾ-ਕਸ਼ੀ ‘ਚ ਜੇਤੂ,
• ਤਰਕਸ਼ੀਲ ਸਾਹਿੱਤ ਦੀ ਪਰਦਸ਼ਨੀ ਨੂੰ ਭਰਵਾਂ ਹੁੰਗਾਰਾ

ਸੁਖਵੀਰ ਗਰੇਵਾਲ ਕੈਲਗਰੀ-ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਤਿੰਨ ਰੋਜ਼ਾ 18ਵੇਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਵਿੱਚ ਪਿਛਲੇ ਸਾਲ ਦੀ ਜੇਤੂ snap,h4ਕੈਲਗਰੀ ਹਾਕਸ (ਰੈੱਡ) ਨੇ ਖਿਤਾਬ ਮੁੜ ਜਿੱਤ ਲਿਆ ਹੈ।ਐਡਮਿੰਟਨ ਰਾਇਲਜ਼ ਦੀ ਟੀਮ ਨੇ ਅੰਡਰ-13 ਅੰਡਰ-10 ਵਰਗ ਦੇ ਖਿਤਾਬ ਜਿੱਤੇ ਜਦ ਕਿ ਹਾਕਸ  ਫੀਲਡ ਹਾਕੀ ਅਕਾਦਮੀ , ਕੈਲਗਰੀ ਦੀ ਟੀਮ ਅੰਡਰ-16 ਦੇ ਖਿਤਾਬ ਤੇ ਕਾਬਜ਼ ਰਹੀ । ਰੱਸਾ ਕੱਸ਼ੀ ਮੁਕਾਬਲੇ ਵਿੱਚ ਪਿਛਲੇ ਸਾਲ ਦੀ ਜੇਤੂ ਫਰੈਂਡਜ਼ ਕਲੱਬ , ਕੈਲਗਰੀ ਨੇ ਮੁੜ ਆਪਣੇ ਜ਼ੋਰ ਦੀ ਧਾਂਕ ਜਮਾਈ। ਇਹ ਟੂਰਨਾਮੈਂਟ 29 ਮਈ ਤੋਂ 31 ਮਈ ਤੱਕ ਹਾਕਸ  ਫੀਲਡ ਹਾਕੀ ਅਕਾਦਮੀ , ਕੈਲਗਰੀ ਵਲੋਂ ਜੈਨਸਿਸ ਸੈਂਟਰ ਵਿੱਚ ਕਰਵਾਇਆ ਗਿਆ।ਟੂਰਨਾਮੈਂਟ ਵਿੱਚ ਪੰਜਾਬੀ ਸਭਿਆਚਾਰ ਦਾ ਰੰਗ ਭਰਨ ਲਈ ਰੱਸਾ-ਕਸ਼ੀ,ਤਾਂਸ਼(ਸੀਪ) ਅਤੇ ਪੱਗ ਬੰਨਣ ਦੇ ਮੁਕਾਬਲਿਆਂ ਤੋਂ ਇਲਾਵਾ ਕੈਲਗਰੀ ਦੀਆਂ ਨਾਮੀਂ ਭੰਗੜਾ ਟੀਮਾਂ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਵਾਰ ਦਾ ਇਕੱਠ ਪਿਛਲੇ ਸਾਲਾਂ ਨੂੰ ਮਾਤ ਪਾ ਗਿਆ।
                         ਹਾਕੀ(ਸੀਨੀਅਰ): ਹਾਕੀ ਦੇ ਸੀਨੀਅਰ ਵਰਗ ਵਿੱਚ ਕੈਨੇਡਾ ਅਤੇ ਅਮਰੀਕਾ ਤੋਂ 10 ਟੀਮਾਂ ਨੇ ਭਾਗ ਲੈਣ ਦੀ ਹਾਮੀ ਭਰੀ ਜਿਹਨਾਂ ਨੂੰ ਦੋ ਪੂਲਾਂ ਵਿਚsnap,h1 ਵੰਡਿਆ ਗਿਆ ਹੈ। ਪੁਲ ‘ਏ’ ਵਿੱਚ ਟੋਬਾ ਵਾਰੀਅਰਜ਼ (ਮੈਨੀਟੋਬਾ), ਸੁਰਜੀਤ ਕਲੱਬ ਲੋਪੋਂ,ਸਸਕਾਟੂਨ, ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਵਾਈਟ), ਕੈਲਗਰੀ ਹਾਕਸ(ਰੈੱਡ) ਦੀਆਂ ਟੀਮਾਂ ਖੇਡੀਆਂ ਜਦ ਕਿ ਪੂਲ ‘ਬੀ’ ਵਿੱਚ ਫੇਅਰ ਫੀਲਡ ਈਗਲਜ਼ ਕਲੱਬ ਸੈਕਰਾਮੈਂਟੋ(ਅਮਰੀਕਾ),ਪੰਜਾਬੀ ਕਲੱਬ ਵਿੰਨੀਪੈੱਗ, ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਰੈੱਡ),ਕੈਲਗਰੀ ਹਾਕਸ(ਬਲੈਕ) ਅਤੇ ਯੂਨਾਈਟਿਡ ਬ੍ਰਦਰਜ਼ ਕਲੱਬ,ਕੈਲਗਰੀ ਦੀਆਂ ਟੀਮਾਂ ਨੂੰ ਰਖਿਆ ਗਿਆ। 29 ਮਈ (ਸ਼ੁੱਕਰਵਾਰ) ਨੂੰ ਸ਼ੁਰੂ ਹੋਏ ਲੀਗ ਮੁਕਾਬਲਿਆਂ ਤੋਂ ਬਾਅਦ ਚਾਰ ਟੀਮਾਂ ਸੁਰਜੀਤ ਹਾਕੀ ਕਲੱਬ ਲੋਪੋਂ, ਕੈਲਗਰੀ ਹਾਕਸ ਕਲੱਬ (ਰੈੱਡ),ਕੈਲਗਰੀ ਹਾਕਸ(ਬਲੈਕ) ਅਤੇ  ਐਡਮਿੰਟਨ(ਰੈੱਡ) ਸੈਮੀ ਫਾਈਨਲ ‘ਚ ਪੁੱਜੀਆਂ।ਪਹਿਲੇ ਸੈਮੀ ਫਾਈਨਲ ਮੈਚ ਵਿੱਚ ਕੈਲਗਰੀ ਹਾਕਸ(ਬਲੈਕ) ਨੇ ਸੁਰਜੀਤ ਹਾਕੀ ਕਲੱਬ ਲੋਪੋਂ ਨੂੰ 9-2 ਦੇ ਫਰਕ ਨਾਲ਼ ਹਰਾ ਦਿੱਤਾ । ਇਸ ਮੈਚ ਵਿੱਚ ਹਰਵਿੰਦਰ ਹੈਪੀ ਢੀਂਡਸਾ ਅਤੇ snap,h2ਅਮਨਦੀਪ ਗੋਲਡੀ ਬਰਾੜ ਨੇ 3-3,ਕਿਰਪਾਲ ਸਿੱਧੂ ਨੇ 2 ਅਤੇ ਬਿਕਰਮਜੀਤ ਮਾਨ ਨੇ ਇੱਕ ਗੋਲ਼ ਕੀਤਾ।ਦੂਜੇ ਸੈਮੀ ਫਾਈਨਲ ਮੈਚ ਵਿੱਚ ਕੈਲਗਰੀ ਹਾਕਸ (ਰੈੱਡ) ਨੇ ਐਡਮਿੰਟਨ(ਰੈੱਡ) ਨੂੰ 7-5 ਦੇ ਫਰਕ ਨਾਲ਼ ਹਰਾਇਆ। ਕੈਲਗਰੀ ਹਾਕਸ (ਰੈਡ) ਅਤੇ ਕੈਲਗਰੀ ਹਾਕਸ(ਬਲੈਕ) ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਫਾਈਨਲ ਮੈਚ ਟੂਰਨਾਮੈਂਟ ਦਾ ਸਿਖਰ ਸੀ। ਮੈਚ ਦੇ ਨਿਰਧਾਰਿਤ ਸਮੇਂ ਤੱਕ 4-4 ਦੀ ਬਰਾਬਰੀ ਤੋਂ ਬਾਅਦ ਟਾਈਬ੍ਰੇਕਰ ਦੌਰਾਨ ਵੀ ਇਹ ਬਰਾਬਰੀ ਨਾ ਟੁੱਟੀ। ‘ਸਡਨਡੈੱਥ’ ਦੌਰਾਨ ਕੰਵਰ ਪੰਨੂ ਦੇ ਗੋਲ਼ ਨੇ ਫੈਸਲਾ ਕੈਲਗਰੀ ਹਾਕਸ (ਰੈੱਡ) ਦੇ ਹੱਕ ਵਿੱਚ ਕਰ ਦਿੱਤਾ।  ਸੀਨੀਅਰ ਵਰਗ ਵਿੱਚ  ਕੈਲਗਰੀ ਹਾਕਸ(ਬਲੈਕ) ਦੇ ਹਰਵਿੰਦਰ ਹੈਪੀ ਢੀਂਡਸਾ ਅਤੇ ਅਮਨਦੀਪ ਗੋਲਡੀ ਬਰਾੜ ਨੂੰ ਸਾਂਝੇ ਤੌਰ ਤੇ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਜੇਤੂ ਰਹੀ ਕੈਲਗਰੀ (ਰੈੱਡ) ਟੀਮ ਵਿੱਚ ਮਨਵੀਰ ਗਿੱਲ,ਗੁਰਦੀਪ ਹਾਂਸ(ਭੈਣੀ ਬਾਰਦੇਕੇ),ਗੁਰਲਾਲ ਗਿੱਲ ਮਾਣੂਕੇ,ਦਲਜਿੰਦਰ ਹੈਪੀ ਹੋਠੀ, ਸੁਖਦੀਪ ਸੁੱਖਾ ਬਾਰਦੇਕੇ,ਕੰਵਰ ਪਨੂੰ, ਜਗਜੀਤ ਜੱੱਗਾ ਲੋਪੋਂ ਅਤੇ ਮਨਮੋਹਨ ਗਿੱਲ ਮਾਣੂਕੇ ਖੇਡੇ।
ਹਾਕੀ(ਜੂਨੀਅਰ):  ਅੰਡਰ-16 ਵਿੱਚ ਹਾਕਸ  ਫੀਲਡ ਹਾਕੀ ਅਕਾਦਮੀ , ਕੈਲਗਰੀ ਨੇ ਪਹਿਲਾ ਅਤੇ ਐਡਮਿੰਟਨ ਰਾਇਲਜ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਹਾਕਸ  ਫੀਲਡ ਹਾਕੀ ਅਕਾਦਮੀ , ਕੈਲਗਰੀ ਦੇ  ਦਿਲਦੀਪ ਨੂੰ ਇਸ ਵਰਗ ਵਿੱਚ ਬਿਹਤਰੀਨ ਖਿਡਾਰੀsnap,h5 ਐਲਾਨਿਆ ਗਿਆ।ਅੰਡਰ-13 ਅਤੇ ਅੰਡਰ-10 ਵਰਗਾਂ ਵਿੱਚ ਐਡਮਿੰਟਨ ਰਾਇਲਜ਼ ਅਤੇ ਹਾਕਸ  ਫੀਲਡ ਹਾਕੀ ਅਕਾਦਮੀ , ਕੈਲਗਰੀ ਪਹਿਲੇ ਅਤੇ ਦੂਜੇ ਸਥਾਨਾਂ ਉਪਰ ਰਹੀਆਂ। ਅੰਡਰ-13 ਵਿੱਚ ਕੈਲਗਰੀ ਦਾ ਜਸਟਿਨ ਮਾਨ ਬਿਹਤਰੀਨ ਖਿਡਾਰੀ ਬਣਿਆ।
                             ਤਰਕਸ਼ੀਲ ਸਾਹਿੱਤ ਪਰਦਰਸ਼ਨੀ: ਇਸ ਵਾਰ ਦੇ ਟੂਰਨਾਮੈਂਟ ਦੀ ਖਾਸੀਅਤ ਤਰਕਸ਼ੀਲ ਸਾਹਿੱਤ ਦੀ ਪ੍ਰਦਰਸ਼ਨੀ ਸੀ। ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਉਸਾਰੂ ਸਾਹਿੱਤ ਦੇ ਜ਼ਰੀਏ ਵਿਗਿਆਨਿਕ ਸੋਚ ਪੈਦਾ ਕਰਨ ਲਈ ਵਚਨਬੱਧ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਇਹ ਪ੍ਰਦਰਸ਼ਨੀ ਲਗਾਈ ਗਈ। ਐਸੋਸੀਏਸ਼ਨ  ਦੇ ਜਨਰਲ ਸਕੱਤਰ ਮਾਸਟਰ ਭਜਨ ਗਿੱਲ ਨੇ ਮੁਲਕਾਤ ਦੌਰਾਨ ਦੱਸਿਆ ਕਿ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਉਸਾਰੂ ਸਾਹਿੱਤ ਦੀ ਸਖਤ ਲੋੜ ਹੈ ਅਤੇ ਇਸ ਟੀਚੇ  ਨੂੰ ਪੂਰਾ ਕਰਨ ਲਈ ਜੱਥੇਬੰਦੀ ਵਲੋਂ ਸ਼ਹੀਦ ਭਗਤ ਸਿੰਘ ਮੋਬਾਈਲ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਹੈ।ਹਾਕਸ ਟੂਰਨਾਮੈਂਟ ਮੌਕੇ ਲਗਾਈ ਗਈ ਪ੍ਰਦਰਸ਼ਨੀ ਬਾਰੇ ਸ੍ਰੀ ਗਿੱਲ ਨੇ ਦੱਸਿਆ ਕਿ ਉਹ ਇਸ ਟੂਰਨਾਮੈਂਟ snap,h3ਰਾਹੀਂ ਆਪਣਾ ਸੰਦੇਸ਼ ਬਾਹਰਲੇ ਸੂਬਿਆਂ ਦੇ ਲੋਕਾਂ ਤੱਕ ਵੀ ਪਹੁੰਚਾਉਣ ਵਿੱਚ ਸਫਲ ਰਹੇ ਹਨ। 
ਭੰਗੜਾ ਟੀਮਾਂ ਨੇ ਬੰਨੇ ਰੰਗ: ਟੂਰਨਾਮੈਂਟ ਦੇ ਪਹਿਲੇ ਦਿਨ ਯੰਗ ਭੰਗੜਾ ਕਲੱਬ ਵਲੋਂ ਪੇਸ਼ ਕੀਤੇ ਭੰਗੜੇ ਨੇ ਵਾਹ-ਵਾਹ ਖੱਟੀ। ਕਲੱਬ ਦੇ ਕੋਚ ਅਮਨਦੀਪ ਸਿੱਧੂ ਨੇ ਦੱਸਿਆ ਕਿ ਇਹ ਭੰਗੜਾ ਵੰਨਗੀ ਬਿਲਕੁਲ ਸਾਫ ਸੁਥਰੇ ਗੀਤਾਂ ਦੀ ਚੋਣ ਕਰਕੇ ਵਿਸ਼ੇਸ਼ ਤੌਰ ਤੇ ਤਿਆਰ ਕਰਵਾਈ ਸੀ।ਇਸ ਟੀਮ ਵਿੱਚ ਸ਼ਾਮਲ ਬਹੁਤ ਹੀ ਛੋਟੀ ਉਮਰ ਦੀਆਂ ਕੁੜੀਆਂ ਨੇ ਪੂਰੇ ਆਤਮ ਵਿਸ਼ਵਾਸ਼ ਨਾਲ਼ ਭੰਗੜਾ ਪਾਇਆ।ਟੂਰਨਮੈਂਟ ਦੇ ਦੂਜੇ ਦਿਨ ਪ੍ਰੋ. ਦਲਜਿੰਦਰ ਜੌਹਲ ਦੇ ਐਪਿਕ ਭੰਗੜਾ ਕਲੱਬ ਨੇ ਹਾਕੀ ਮੈਦਾਨ ਵਿੱਚ ਲੋਕ ਨਾਚ ਪੇਸ਼ ਕੀਤਾ। ਦੱਸਣਯੋਗ ਹੈ ਕਿ ਪ੍ਰੋ.ਦਲਜਿੰਦਰ ਜੌਹਲ ਨੇ ਸ੍ਰੀ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਸੇਵਾ ਕਾਲ ਦੌਰਾਨ ਨਾਮੀਂ ਭੰਗੜਾ ਟੀਮਾਂ ਬਣਾਈਆਂ।
           ਤਾਂਸ਼ ਦੀ ਬਾਜ਼ੀ : ਟੂਰਨਾਮੈਂਟ ਮੌਕੇ ਕਰਵਾਏ ਗਏ ਤਾਂਸ਼(ਸੀਪ) ਦੇ ਮੁਕਾਬਲਿਆਂ ਨੇ ਪੰਜਾਬ ਦੀਆਂ ਸੱਥਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ।ਕੁੱਲ੍ਹ ੧੬ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ। ਫਾਈਨਲ ਮੁਕਾਬਲਾ ਰਾਜ ਮਾਣੂਕੇ ‘ਤੇ ਬਲਜਿੰਦਰ ਮਾਣੂਕੇ ਦੀ ਜੋੜੀ ਅਤੇ ਲਾਭ ਸਿੰਘ ‘ਤੇ ਬਲਦੇਵ ਸਿੰਘ ਦੀ ਜੋੜੀ ਵਿਚਕਾਰ ਹੋਇਆ ਜਿਸ ਵਿੱਚ ਦਸ਼ਮੇਸ਼ ਕਲਚਲਰ ਸੀਨੀਅਰ ਸੁਸਾਇਟੀ ਦੇ  ਲਾਭ ਸਿੰਘ ‘ਤੇ ਬਲਦੇਵ ਸਿੰਘ ਨੇ ਬਾਜ਼ੀ ਮਾਰ ਲਈ।ਇਸ ਮੁਕਾਬਲੇ ਵਿੱਚ ਦਰਸ਼ਕਾਂ ਨੇ ਵੀ ਕਾਫੀ ਰੁਚੀ ਦਿਖਾਈ।
ਰੱਸਾ-ਕਸ਼ੀ:  ਰਾਣਾ ਹੇਅਰ ਦੀ ਅਗਵਾਈ ਕਰਵਾਇਆ ਗਿਆ ਇਹ ਮੁਕਾਬਲਾ ਦਰਸ਼ਕਾਂ ਵਲੋਂ ਸਭ ਤੋਂ ਵੱਧ ਬੱਲੇ- ਬੱਲੇ ਖੱਟ ਗਿਆ। ਪਿਛਲੇ ਸਾਲ ਦੀ ਜੇਤੂ ਫਰੈਂਡਜ਼ ਕਲੱਬ ਕੈਲਗਰੀ ,ਬਾਬਾ ਜੈ ਸਿੰਘ ਕਲੱਬ, ਬਾਬਾ ਦੀਪ ਸਿੰਘ ਕਲੱਬ, ਯੂਨਾਈਟਿਡ ਬ੍ਰਦਰਜ਼ ਕਲੱਬ,  ਦੇਸ਼ ਭਗਤ ਢੁੱਡੀਕੇ ਕਲੱਬ ਅਤੇ ਸ਼ੇਰ-ਏ-ਪੰਜਾਬ  ਵਿਚਕਾਰ ਮੁਢਲੇ ਮੁਕਾਬਲਿਆਂ ਤੋਂ ਬਾਅਦ ਫਰੈਂਡਜ਼ ਕਲੱਬ ਕੈਲਗਰੀ  ਅਤੇ ਦੇਸ਼ ਭਗਤ ਢੁੱਡੀਕੇ ਕਲੱਬ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ।ਫਾਈਨਲ ਦੇ ਤਿੰਨ ਗੇੜ ਪੂਰੇ ਫਸਵੇਂ ਰਹੇ ਆਖ਼ਰ ਫਰੈਂਡਜ਼ ਕਲੱਬ ਕੈਲਗਰੀ ਦੀ ਆਪਣਾ ਖਿਤਾਬ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ।ਇਹ ਜੇਤੂ ਟੀਮ ਮੇਜਰ ਸਿੰਘ ਬਰਾੜ ਵਲੋਂ ਸਪਾਂਸਰ ਕੀਤੀ ਗਈ। 
ਵਿਸ਼ੇਸ਼ ਮਹਿਮਾਨ:ਟੂਰਨਾਮੈਂਟ ਦੇ ਤਿੰਨੋਂ ਦਿਨ ਮਹਿਮਾਨਾਂ ਦੀ ਆਮਦ ਰਹੀ। ਐਮ.ਪੀ. ਦਵਿੰਦਰ ਸ਼ੋਰੀ, ਐਮ.ਐਲ.ਏ. ਮਨਮੀਤ ਸਿੰਘ ਭੁੱਲਰ,ਸਾਬਕਾ ਐਮ.ਐਲ.ਏ.ਦਰਸ਼ਨ ਸਿੰਘ ਕੰਗ, ਵਾਈਲਡ ਰੋਜ਼ ਪਾਰਟੀ ਦੇ ਹੈਪੀ ਮਾਨ,ਲਿਬਰਲ ਪਾਰਟੀ ਦੇ ਅਵਿਨਾਸ਼ ਸਿੰਘ ਖੰਗੂੜਾ, ਬਲਵਿੰਦਰ ਸਿੰਘ ਸਹੋਤਾ, ਡੈਨ ਸਿੱਧੂ, ਜਗਪ੍ਰੀਤ ਸ਼ੇਰਗਿੱਲ, ਹਰਮੀਤ ਸਿੰਘ ਖੁੱਡੀਆ,ਮਨਜੋਤ ਸਿੰਘ ਗਿੱਲ, ਸਤਪਾਲ ਕੌਸ਼ਲ, ਡਾ. ਅਨਮੋਲ ਸਿੰਘ ਕਪੂਰ,ਅਮਰਦੀਪ ਮਾਂਗਟ, ਰਾਣਾ ਹੇਅਰ,ਰੋਮੀ ਸਿੱਧੂ, ਪਿੰਦੀ ਬਰਾੜ ਨੇ ਹਾਜ਼ਰੀ ਭਰੀ।ਕਲੱਬ ਨੇ ਅੰਪਾਇਰਿੰਗ ਦੀ ਡਿਊਟੀ ਦੇਣ ਲਈ ਓਕਾਂਰ ਢੀਂਡਸਾ ਅਤੇ ਤਕਨੀਕੀ ਪੈਨਲ ਲਈ ਕੋਚ ਸ੍ਰੀ ਬੱਲ ਅਤੇ ਰੁਪਿੰਦਰ ਰਿੰਪੀ ਦਾ ਵਿਸ਼ੇਸ਼ ਧੰਨਵਾਦ ਕੀਤਾ।
                                ਵਿਸ਼ੇਸ਼ ਯੋਗਦਾਨ : ਟੂਰਨਾਮੈਂਟ ਦੇ ਇਨਾਮਾਂ ਨੂੰ ਸਪਾਂਸਰ ਕਰਨ ਲਈ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸੀਨੀਅਰ ਵਰਗ ਦਾ ਪਹਿਲਾ ਇਨਾਮ ਸੋਲੋ ਲਿਕੁਅਰ ਵਲੋਂ ਸਪਾਂਸਰ ਕੀਤਾ ਗਿਆ। ਸੀਨੀਅਰ ਵਰਗ ਦੇ ਦੂਜੇ ਇਨਾਮ ਲਈ ਮੇਜਰ ਸਿੰਘ ਬਰਾੜ(ਨਿਊ ਲੁੱਕ ਹੋਮਜ਼) ਕਰਮਪਾਲ ਸਿੱਧੂ(ਬੈਸਟ ਬਾਏ ਫਰਨੀਚਰ) ਅਤੇ ਦਰਸ਼ਨ ਸਿੰਘ ਸਿੱਧੂ( ਸਿੱਧੂ ਪੇਟਿੰਗ) ਨੇ ਸਾਂਝੇ ਤੌਰ ਤੇ ਸਪਾਂਸਿਰਸ਼ਿਪ ਕੀਤੀ ਗਈ। ਜੂਨੀਅਰ ਵਰਗ(ਅੰਡਰ-16) ਦਾ ਪਹਿਲਾ ਇਨਾਮ ਗੁਰਮੀਤ ਗਿੱਲ(ਮੰਡ), ਜਸਬੀਰ ਸਿੰਘ ਗਿੱਲ ਅਤੇ ਸਵਰਨ ਸਿੰਘ ਸਿੱਧੂ ਦੇ ਸਾਂਝੇ ਸਹਿਯੋਗ ਨਾਲ਼ ਦਿੱਤਾ ਗਿਆ। ਦੂਜਾ ਇਨਾਮ ਬਰਜਿੰਦਰ ਸਿੰਘ ਰੰਧਾਵਾ(ਬਲਿਊ ਡਾਰਟ ਟਰਕਿੰਗ) ਵਲੋਂ ਦਿੱਤਾ ਗਿਆ। ਅੰਡਰ-13 ਦਾ ਪਹਿਲਾ ਇਨਾਮ ਕਰਮਜੀਤ ਸੰਧੂ ਵਲੋਂ ਅਤੇ ਦੂਜਾ ਇਨਾਮ ਕਲੱਬ ਦੇ ਹਾਕੀ ਖਿਡਾਰੀ ਧੀਰਾ ਪੰਨੂ ਵਲੋਂ ਦਿੱਤਾ ਗਿਆ। ਇਸੇ ਤਰਾਂ ਅੰਡਰ-10 ਉਮਰ ਵਰਗ ਦੇ ਦੋਵੇਂ ਇਨਾਮ ਜੱਗਾ ਰਾਊਕੇ ਵਲੋਂ ਦਿੱਤੇ ਗਏ।ਇਸ ਤੋਂ ਇਲਾਵਾ ਹਰ ਸਾਲ ਦੀ ਤਰਾਂ ਪਾਲੀ ਵਿਰਕ(ਕੁਆਲਿਟੀ ਟਰਾਂਸਮਿਸ਼ਨ), ਰੇਸ਼ਮ ਸਿੰਘ ਸਿੱਧੂ (ਸਬ ਵੇਅ), ਹਰਤੇਜ ਮਾਂਗਟ(ਜੀ.ਆਰ.ਸੀ. ਟਰਕਿੰਗ),ਸਿੰਡੀਕੇਟ ਟਰਾਂਸਪੋਰਟ,ਡਾ: ਜੰਗ ਬਹਾਦਰ ਸਿੱਧੂ, ਰੇਸ਼ਮ ਸਿੱਧੂ(ਫੈਸ਼ਨ-ਪੈਸ਼ਨ ਬੁਟੀਕ)ਏ.ਏ.ਏ.ਡਰਾਈਵਿੰਗ ਸਕੂਲ ਤੋਂ ਜ਼ੈਰੀ ਸਿੱਧੂ, ਜਗਮੋਹਨ ਧਾਲੀਵਾਲ (ਜੁਗੋ ਜੂਸ), ਜੀ. ਜੀ. ਐਸ. ਟਰਕਿੰਗ ਰਿਪੇਅਰ, ਸੇਂਟ ਜੋਹਨ’ਜ਼ ਟਰੱਕ ਰਿਪੇਅਰ, ਡੈਨ ਸਿੱਧੂ, ਗੁਰਪ੍ਰੀਤ ਸਿੱਧੂ ਰਾਣਾ, ਮੇਨ ਲੋਜਿਸਟਿਕ (ਮਨਦੀਪ ਤੂਰ), ਆਲਮ ਸੰਧੂ, ਅਪਨਾ ਪੰਜਾਬ ਫਰੂਟੀਕੈਨਾ, ਅਵਿਨਾਸ਼ ਖੰਘੂੜਾ, ਸਿਲੈਕਟ ਪੀਜ਼ਾ (ਪਾਲ ਤੂਰ), ਸਿੰਡੀਕੇਟ ਟਰਾਂਸਪੋਰਟ, ਸ਼ੌਰੀ ਟਰਾਂਪੋਰਟ, ਸੋਮੀ ਧਾਲੀਵਾਲ (ਕਾਊਂਕੇ),ਜੰਗ ਸਿੰਘ ਗਿੱਲ, ਹਰਜੀਤ ਡਾਲਾ, ਰੇਸ਼ਮ ਸਿੱਧੂ, ਮਾਈਕ(ਪੀਕ ਲੌਜਿਸਟਿਕ) ਪੰਮਾ ਬਨਵੈਤ, ਬੂਟਾ ਸਿੰਘ ਰਹਿਲ, ਚਰਨਜੀਤ ਜੌਹਲ, ਪਿੰਦਰ ਬਸਾਤੀ,ਜੋਤੀ ਢੁੱਡੀਕੇ, ਬੱਬੀ ਮਦੋਕੇ, ਓ. ਕੇ. ਜਨਰਲ ਸਟੋਰ, ਗੁਰਮੀਤ ਹਠੂਰ, ਸਮਸ਼ੇਰ ਸੰਧੂ, ਅਜਾਇਬ ਮਾਨ, ਡਾ. ਤੇਜਿੰਦਰ ਖਹਿਰਾ, ਬਲਦੇਵ ਗਿੱਲ (ਅਪਨਾ ਪੰਜਾਬ ਦੇਸੀ ਮੀਟ ਮਸਾਲਾ), ਜਗਵੰਤ ਗਿੱਲ,ਗੁਰਮੀਤ ਗਿੱਲ ਅਤੇ ਸਵਰਨ ਸਿੱਧੂ,ਜਸਵੀਰ ਗਿੱਲ, ਕਰਮਜੀਤ ਸੰਧੂ,ਰਾਜ ਬਰਿੰਦਰ ਹੁੰਦਲ,ਹੈਪੀ ਮੱਦੋਕੇ,ਚਰਨਜੀਤ ਜੌਹਲ,ਇੰਦਰਜੀਤ ਸੰਘਾ,ਤਜਿੰਦਰ ਸੰਧੂ,ਪੰਮਾ ਸਿੱਖ ਦੌਲਤ ਵਾਲਾ,ਭੁਪਿੰਦਰ ਗਿੱਲ, ਮੋਹਨ ਸਿੰਘ ਵੜੈਚ, ਕੀਪ ਸ਼ੇਪ ਹੋਮਜ਼, ਸਨਵਿਊ ਕਸਟਮ ਹੋਮਜ਼, ਹਰਪਿੰਦਰ ਸਿੱਧੂ (ਪੰਜਾਬ ਇੰਸ਼ੋਰੈਸ), ਜਸਪਾਲ ਭੰਡਾਲ(ਜ਼ੀ-ਟੈੱਕ), ਗੋਲਡੀ ਰੋਮਾਣਾ, (ਰੀਲੌਕਸ ਟਰਾਂਸਪੋਰਟ), ਰਾਮ ਸਿੱਧੂ, ਬਲਜਿੰਦਰ ਮਾਣੂਕੇ,ਬੱਬੂ ਮਾਣੂਕੇ,ਸੱਤਾ ਘਣੀਆ,ਗੁਰਤੇਜ ਬਰਾੜ,ਇਕਬਾਲ ਗਿੱਲ,ਜਸਕੀਰਤ ਬਰਾੜ, ਵਲੋਂ ਮਿਲੇ ਸਹਿਯੋਗ ਲਈ ਕਲੱਬ ਨੇ ਵਿਸ਼ੇਸ਼ ਧੰਨਵਾਦ ਕੀਤਾ।