ਕੈਲਗਰੀ (ਸੁਖਪਾਲ ਪਰਮਾਰ)- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 17 ਮਈ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਭਰਵੀਂ ਇਕੱਤਰਤਾ ਵਿਚ ਹੋਈ। ਮਈ ਮਹੀਨੇ ਦੀ ਮੀਟਿੰਗ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਿਸ ਵੇਲੇ ਕੈਲਗਰੀ ਦੀ ਕਵਿੱਤਰੀ ਸੁਰਿੰਦਰ ਗੀਤ ਦੀ ਪੰਜਵੀਂ ਕਿਤਾਬ ‘ਕਾਨੇ ਦੀਆਂ ਕਲਮਾਂ’ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵਲੋਂ ਲੋਕ ਅਰਪਨ ਕੀਤੀ ਗਈ। ਸਭਾ ਦੇ ਪ੍ਰਧਾਨ ਹਰੀਪਾਲ ਨੇ ਬਲਰਾਜ ਚੀਮਾ ਦਾ ਲਿਖਿਆ ਪਰਚਾ ਪੜਿਆ । ਤ੍ਰਲੋਚਨ ਸੈਭੀਂ ਨੇ ਇਸੇ ਕਿਤਾਬ ਵਿੱਚੋ ਗੰਭੀਰ ਗਜ਼ਲ, “ਕਿੱਥੋ ਤੁਰ ਕੇ ਕਿੱਥੇ ਆਈ, ਸਾਡੀ ਦਰਦ ਕਹਾਣੀ” ਸੁਣਾਕੇ ਕੇ ਸਰੋਤੇ ਕੀਲ ਲਏ । ਗੁਰਬਚਨ ਬਰਾੜ ਨੇ ਕਾਨੇ ਦੀਆਂ ਕਲਮਾਂ ਦੀ ਪੁਸਤਕ ਚਰਚਾ ਕੁਝ ਚੋਣਵੀਆਂ ਰਚਨਾਵਾਂ ਦੇ ਹਵਾਲੇ ਨਾਲ ਕੀਤੀ ਅਤੇ ਯੁੱਗ ਕਵੀ ਸੁਰਜੀਤ ਪਾਤਰ ਦਾ ਇਸ ਕਿਤਾਬ ਬਾਰੇ ਵਿਚਾਰ ਵਿਊ ਸਰੋਤਿਆਂ ਨਾਲ ਸਾਂਝਾ ਕੀਤਾ। ਸੁਰਿੰਦਰ ਗੀਤ ਨੇ ਅਪਣੀ ਲੇਖਣੀ ਦੇ ਸਫ਼ਰ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਸਭਾ ਦੇ ਮੀਡੀਆ ਸਲਾਹਕਾਰ ਬਲਜਿੰਦਰ ਸੰਘਾ ਅਤੇ ਸਕੱਤਰ ਬਲਵੀਰ ਗੋਰਾ ਦੇ ਪਰਿਵਾਰ ਵਿੱਚ ਅਚਾਨਕ ਹੋਈਆਂ ਮੌਤਾ ਬਾਰੇ ਸ਼ੋਕ ਮਤੇ ਪਾਏ ਗਏ। ਮਾਸਟਰ ਭਜਨ ਸਿੰਘ ਨੇ ਮਈ ਦਿਵਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਸ ਤਰਾਂ ਮਜ਼ਦੂਰਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਅਤੇ ਨਾਲ ਹੀ ਸੁਰਿੰਦਰ ਗੀਤ ਨੂੰ ਨਵੀਂ ਕਿਤਾਬ ਦੀ ਵਿਧਾਈ ਦਿੱਤੀ। ਕਵਿਤਾਵਾਂ ਦੇ ਦੌਰ ਵਿੱਚ ਹਾਜ਼ਰੀ ਸਭ ਤੋਂ ਪਹਿਲਾ ਹਰਨੇਕ ਬੱਧਨੀ ਨੇ ਅਪਣੀ ਗਜ਼ਲ ਸੁਣਾ ਕੇ ਲੁਆਈ, ਸੁਖਮਿੰਦਰ ਤੂਰ ਨੇ ਸੁਰਿੰਦਰ ਗੀਤ ਦਾ ਗੀਤ ‘ਬੱਦਲਾ ਵੇ ਬੱਦਲਾ’ ਸੁਣਾਇਆ ਅਤੇ ਨਾਲ ਹੀ ਤੂਰ ਦੁਆਰਾ ਗਏ ਸੁੱਖਪਾਲ ਪਰਮਾਰ ਦੇ ਲਿਖੇ ਵਿਅੰਗਮਈ ਗੀਤ ‘ਚਾਰ ਦਹਾਕਿਆਂ ਮਗਰੋਂ ਡੁੱਬ ਗਿਆ ਸੂਰਜ ਟੋਰੀ ਦਾ’ ਨੇ ਮਹੋਲ ਨੂੰ ਅਸਲੀਅਤ ਦੇ ਖ਼ਟਾਕਸ਼ ਨਾਲ ਹਾਸੇ ਵਿੱਚ ਬਦਲ ਦਿੱਤਾ, ਬਲਜਿੰਦਰ ਸੰਘਾ, ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਰਚਨਾ ਅਤੇ ਲਹਿੰਦੇ ਪੰਜਾਬ ਤੋਂ ਆਏ ਸ਼ਾਇਰ ਨਦੀਮ ਤੁਫੈਲ ਨੇ ਆਪਣੀ ਗ਼ਜ਼ਲ ਸੁਣਾਈ। ਇਸ ਤੋਂ ਇਲਾਵਾ ਰਣਜੀਤ ਮਿਨਹਾਸ, ਗੁਰਚਰਨ ਹੇਅਰ, ਸ਼ਮਸੇਰ ਸੰਧੂ, ਮਾਸਟਰ ਜੀਤ ਸਿੰਘ, ਯੁਵਰਾਜ ਸਿੰਘ, ਸਰਨਜੀਤ ਉੱਪਲ, ਹਰਮਿੰਦਰ ਕੌਰ ਢਿੱਲੋਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਹਨਾਂ ਤੋਂ ਇਲਾਵਾ ਸਭਾ ਵਿੱਚ ਜਸਵੰਤ ਗਿੱਲ, ਰਜਿੰਦਰ ਕੋਰ ਚੌਹਕਾ,ਹਰਨਾਮ ਗਰਚਾ,ਸ਼ਿਵ ਕੁਮਾਰ ਸ਼ਰਮਾ, ਗੁਰਬਕਸ਼ ਗਿੱਲ, ਅਜਇਬ ਸੇਖਂੋ, ਰਣਜੀਤ ਲਾਡੀ , ਅਵਨਿੰਦਰ ਨੂਰ, ਜਸਜੀਤ ਧਾਮੀ, ਬੀਜਾ ਰਾਮ, ਦਵਿੰਦਰ ਮਲਹਾਂਸ, ਸਰਵਣ ਸਿੰਘ ਸੰਧੂ, ਸਤਵੰਤ ਸੱਤਾ, ਜੋਤੀ ਚੇਰਾਵੀ ਹਾਜ਼ਰ ਸਨ। ਕਿਤਾਬ ਲਈ ਮੰਗਲ ਚੱਠਾ, ਗੁਰਚਰਨ ਕੌਰ ਥਿੰਦ, ਜਗਦੀਸ਼ ਚੋਹਕਾ, ਨਰਿੰਦਰ ਢਿੱਲੋਂ ਅਤੇ ਭਗਵੰਤ ਸਿੰਘ ਰੰਧਾਵਾ ਵਲੋਂ ਵੀ ਸੁਰਿੰਦਰ ਗੀਤ ਨੂੰ ਨਵੀਂ ਕਿਤਾਬ ਲਈ ਵਧਾਈ ਪੇਸ਼ ਕੀਤੀ ਗਈ। ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਵਲੋਂ ਸਾਰਿਆਂ ਦਾ ਸਭਾ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ 13 ਜੂਨ ਨੂੰ ਹੋਣ ਜਾ ਰਹੇ ਸਲਾਨਾਂ ਪਰੋਗਰਾਮ ਬਾਰੇ ਦਸਦਿਆ ਵਾਇਟਹੌਰਨ ਕਮਿਊਨਟੀ ਹਾਲ ਵਿਚ ਸਭ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਵਿੱਚ ਵੈਨਕੂਵਰ ਤੋਂ ਲੇਖਕ ਅਜਮੇਰ ਰੋਡੇ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪ੍ਰਧਾਨ ਹਰੀਪਾਲ ਨਾਲ 403-714-4816 ਜਾਂ ਜਨਰਲ ਸਕੱਤਰ ਸੁੱਖਪਾਲ ਪਰਮਾਰ ਨਾਲ 403-830-2374 ਤੇ ਸਪੰਰਕ ਕੀਤਾ ਜਾ ਸਕਦਾ ਹੈ।