ਤਰਕਸ਼ੀਲ ਸਾਹਿੱਤ ਦੀ ਲੱਗੇਗੀ ਪ੍ਰਦਰਸ਼ਨੀ, ਰੱਸਾ-ਕਸ਼ੀ,ਤਾਂਸ਼(ਸੀਪ) ਅਤੇ ਪੱਗ ਬੰਨਣ ਦੇ ਵੀ ਹੋਣਗੇ ਮੁਕਾਬਲੇ
ਸੁਖਵੀਰ ਗਰੇਵਾਲ ਕੈਲਗਰੀ-: ਹਾਕਸ ਫੀਲਡ ਹਾਕੀ ਅਕਾਦਮੀ,ਕੈਲਗਰੀ ਵਲੋਂ 18ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ 19 ਮਈ ਤੋਂ 31 ਮਈ ਤੱਕ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ।ਇਹ ਟੂਰਨਮੈਂਟ ਵਿੱਚ ਸੀਨੀਅਰ ਵਰਗ, ਅੰਡਰ-16,ਅੰਡਰ-13 ਅਤੇ ਅੰਡਰ-10 ਉਮਰ ਵਰਗਾਂ ਵਿੱਚ ਮੁਕਾਬਲੇ ਹੋਣਗੇ।ਟੂਰਨਾਮੈਂਟ ਵਿੱਚ ਪੰਜਾਬੀ ਸਭਿਆਚਾਰ ਦਾ ਰੰਗ ਭਰਨ ਲਈ ਰੱਸਾ-ਕਸ਼ੀ,ਤਾਂਸ਼(ਸੀਪ) ਅਤੇ ਪੱਗ ਬੰਨਣ ਦੇ ਮੁਕਾਬਲਿਆਂ ਤੋਂ ਇਲਾਵਾ ਕੈਲਗਰੀ ਦੀਆਂ ਨਾਮੀਂ ਭੰਗੜਾ ਟੀਮਾਂ ਆਪਣੀ ਕਲਾ ਦੇ ਜੌਹਰ ਦਿਖਾਉਣਗੀਆਂ।
ਇਸ ਵਾਰ ਦੀ ਨਵੀਂ ਖਾਸੀਅਤ ਤਰਕਸ਼ੀਲ ਸਾਹਿੱਤ ਦੀ ਪ੍ਰਦਰਸ਼ਨੀ ਹੋਵੇਗੀ। ਕੈਲਗਰੀ ਵਿੱਚ ਚੰਗੇ ਤੇ ਉਸਾਰੂ ਸਾਹਿੱਤ ਨਾਲ਼ ਆਮ ਲੋਕਾਂ ਵਿੱਚ ਵਿਗਿਆਨਿਕ ਸੋਚ ਪੈਦਾ ਕਰਨ ਲਈ ਵਚਨਬੱਧ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਇਹ ਪ੍ਰਦਰਸ਼ਨੀ ਲਗਾਈ ਜਾਵੇਗੀ।ਪ੍ਰੋਫੈਸਰ ਦਲਜਿੰਦਰ ਸਿੰਘ ਦੇ ਭੰਗੜਾ ਕਲੱਬ ਅਤੇ ਯੰਗ ਭੰਗੜਾ ਕਲੱਬ ਦੀਆਂ ਟੀਮਾਂ ਪੰਜਾਬੀ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕਰਨਗੀਆਂ।ਪੱਗ ਬੰਨਣ ਦੇ ਮੁਕਾਬਲੇ ‘ਚ ਭਾਗ ਲੈਣ ਦੇ ਚਾਹਵਾਨ ਐਂਟਰੀਆਂ ਹਰਵਿੰਦਰ ਸਿੰਘ ਖਹਿਰਾ(403-923-1111) ਜਾਂ ਜਸਵੰਤ ਸਿੰਘ( 587-433-0010) ਨੂੰ ਦੇ ਸਕਦੇ ਹਨ। ਰੱਸਾ-ਕਸ਼ੀ ਅਤੇ ਤਾਂਸ਼(ਸੀਪ) ਲਈ ਨਿਯਮਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਹਾਕੀ ਦੇ ਸੀਨੀਅਰ ਵਰਗ ਵਿੱਚ ਕੈਨੇਡਾ ਅਤੇ ਅਮਰੀਕਾ ਤੋਂ ੧੦ ਟੀਮਾਂ ਭਾਗ ਲੈ ਰਹੀਆਂ ਹਨ ਜਿਹਨਾਂ ਨੂੰ ਦੋ ਪੂਲਾਂ ਵਿੱਵ ਵੰਡਿਆ ਗਿਆ ਹੈ। ਪੁਲ ‘ਏ’ ਵਿੱਚ ਟੋਬਾ ਵਾਰੀਅਰਜ਼ (ਮੈਨੀਟੋਬਾ), ਸੁਰਜੀਤ ਕਲੱਬ ਲੋਪੋਂ,ਸਸਕਾਟੂਨ, ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਵਾਈਟ), ਕੈਲਗਰੀ(ਰੈੱਡ) ਦੀਆਂ ਟੀਮਾਂ ਖੇਡਣਗੀਆਂ ਜਦ ਕਿ ਪੂਲ ‘ਬੀ’ ਵਿੱਚ ਫੇਅਰ ਫੀਲਡ ਈਗਲਜ਼ ਕਲੱਬ ਸੈਕਰਾਮੈਂਟੋ(ਅਮਰੀਕਾ), ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਰੈੱਡ), ਪੰਜਾਬੀ ਕਲੱਬ ਵਿੰਨੀਪੈੱਗ,ਕੈਲਗਰੀ(ਬਲਿਊ) ਅਤੇ ਯੂਨਾਈਟਿਡ ਬ੍ਰਦਰਜ਼ ਕਲੱਬ,ਕੈਲਗਰੀ ਦੀਆਂ ਟੀਮਾਂ ਨੂੰ ਰਖਿਆ ਗਿਆ ਹੈ।
ਸੀਨੀਅਰ ਵਰਗ ਇਨਾਮਾਂ ਨੂੰ ਸਪਾਂਸਰ ਕਰਨ ਲਈ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।ਸੀਨੀਅਰ ਵਰਗ ਦਾ ਪਹਿਲਾ ਇਨਾਮ ਸੋਲੋ ਲਿਕੁਅਰ ਵਲੋਂ ਸਪਾਂਸਰ ਕੀਤਾ ਗਿਆ ਹੈ।ਸੀਨੀਅਰ ਵਰਗ ਦੇ ਦੂਜੇ ਇਨਾਮ ਲਈ ਮੇਜਰ ਸਿੰਘ ਬਰਾੜ(ਨਿਊ ਲੁੱਕ ਹੋਮਜ਼) ਕਰਮਪਾਲ ਸਿੱਧੂ(ਬੈਸਟ ਬਾਏ ਫਰਨੀਚਰ) ਅਤੇ ਦਰਸ਼ਨ ਸਿੰਘ ਸਿੱਧੂ( ਸਿੱਧੂ ਪੇਟਿੰਗ) ਨੇ ਸਾਂਝੇ ਤੌਰ ਤੇ ਸਪਾਂਸਿਰਸ਼ਿਪ ਕੀਤੀ ਹੈ।ਜੂਨੀਅਰ ਵਰਗ(ਅੰਡਰ-੧੬) ਦਾ ਪਹਿਲਾ ਇਨਾਮ ਗੁਰਮੀਤ ਗਿੱਲ(ਮੰਡ), ਜਸਬੀਰ ਸਿੰਘ ਗਿੱਲ ਅਤੇ ਸਵਰਨ ਸਿੰਘ ਸਿੱਧੂ ਦੇ ਸਾਂਝੇ ਸਹਿਯੋਗ ਨਾਲ਼ ਦਿੱਤਾ ਜਾਵੇਗਾ। ਦੂਜਾ ਇਨਾਮ ਬਰਜਿੰਦਰ ਸਿੰਘ ਰੰਧਾਵਾ(ਬਲਿਊ ਡਾਰਟ ਟਰਕਿੰਗ) ਵਲੋਂ ਦਿੱਤਾ ਜਾਵੇਗਾ। ਅੰਡਰ-13 ਦਾ ਪਹਿਲਾ ਇਨਾਮ ਕਰਮਜੀਤ ਸੰਧੂ ਵਲੋਂ ਅਤੇ ਦੂਜਾ ਇਨਾਮ ਕਲੱਬ ਦੇ ਹਾਕੀ ਖਿਡਾਰੀ ਧੀਰਾ ਪੰਨੂ ਵਲੋਂ ਦਿੱਤਾ ਜਾ ਰਿਹਾ ਹੇ। ਇਸੇ ਤਰਾਂ ਅੰਡਰ-10 ਉਮਰ ਵਰਗ ਦੇ ਦੋਵੇਂ ਇਨਾਮ ਜੱਗਾ ਰਾਊਕੇ ਵਲੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਰ ਸਾਲ ਦੀ ਤਰਾਂ ਪਾਲੀ ਵਿਰਕ(ਕੁਆਲਿਟੀ ਟਰਾਂਸਮਿਸ਼ਨ), ਰੇਸ਼ਮ ਸਿੰਘ ਸਿੱਧੂ (ਸਬ ਵੇਅ), ਡਾ: ਜੰਗ ਬਹਾਦਰ ਸਿੱਧੂ, ਏ ਏ ਏ ਡਰਾਈਵਿੰਗ ਸਕੂਲ ਤੋਂ ਜ਼ੈਰੀ ਸਿੱਧੂ, ਜਗਮੋਹਨ ਧਾਲੀਵਾਲ (ਜੁਗੋ ਜੂਸ), ਜੀ. ਜੀ. ਐਸ. ਟਰਕਿੰਗ ਰਿਪੇਅਰ, ਸੇਂਟ ਜੋਹਨ’ਜ਼ ਟਰੱਕ ਰਿਪੇਅਰ, ਡੈਨ ਸਿੱਧੂ, ਗੁਰਪ੍ਰੀਤ ਸਿੱਧੂ ਰਾਣਾ, ਮੇਨ ਲੋਜਿਸਟਿਕ (ਮਨਦੀਪ ਤੂਰ), ਆਲਮ ਸੰਧੂ, ਅਪਨਾ ਪੰਜਾਬ ਫਰੂਟੀਕੈਨਾ, ਅਵਿਨਾਸ਼ ਖੰਘੂੜਾ, ਸਿਲੈਕਟ ਪੀਜ਼ਾ (ਪਾਲ ਤੂਰ), ਸਿੰਡੀਕੇਟ ਟਰਾਂਸਪੋਰਟ, ਸ਼ੌਰੀ ਟਰਾਂਪੋਰਟ, ਸੋਮੀ ਧਾਲੀਵਾਲ (ਕਾਊਂਕੇ), ਹਰਜੀਤ ਡਾਲਾ, ਰੇਸ਼ਮ ਸਿੱਧੂ, , ਪੰਮਾ ਬਨਵੈਤ, ਬੂਟਾ ਸਿੰਘ ਰਹਿਲ, ਹੋਰੀ ਮਾਂਗਟ, ਪਿੰਦਰ ਬਸਾਤੀ, ਬੱਬੀ ਮਦੋਕੇ, ਓ. ਕੇ. ਜਨਰਲ ਸਟੋਰ, ਗੁਰਮੀਤ ਹਠੂਰ, ਸਮਸ਼ੇਰ ਸੰਧੂ, ਅਜਾਇਬ ਮਾਨ, ਡਾ. ਤੇਜਿੰਦਰ ਖਹਿਰਾ, ਬਲਦੇਵ ਗਿੱਲ (ਅਪਨਾ ਪੰਜਾਬ ਦੇਸੀ ਮੀਟ ਮਸਾਲਾ), ਜਗਵੰਤ ਗਿੱਲ, ਚਰਨਜੀਤ ਜੌਹਲ, ਮੋਹਨ ਸਿੰਘ ਵੜੈਚ, ਕੀਪ ਸ਼ੇਪ ਹੋਮਜ਼, ਸਨਵਿਊ ਕਸਟਮ ਹੋਮਜ਼, ਹਰਪਿੰਦਰ ਸਿੱਧੂ (ਪੰਜਾਬ ਇੰਸ਼ੋਰੈਸ), ਜਸਪਾਲ ਭੰਡਾਲ, ਗੋਲਡੀ ਰੋਮਾਣਾ, (ਰੀਲੌਕਸ ਟਰਾਂਸਪੋਰਟ) ਵਲੋਂ ਵੀ ਸਹਿਯੋਗ ਮਿਲ ਰਿਹਾ ਹੈ।
ਬੋਤਲ ਡਰਾਈਵ ਨੂੰ ਭਰਵਾਂ ਹੁੰਗਾਰਾ : ਇਸੇ ਦੌਰਾਨ ਕੈਲਗਰੀ ਦੇ ਬੱਚਿਆਂ ਦੀਆਂ ਹਾਕੀ ਗਤੀਵਿਧੀਆਂ ਨੂੰ ਵਿੱਤੀ ਹੁਲਾਰਾ ਦੇਣ ਲਈ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਬੋਤਲ ਡਰਾਈਵ ਕਰਵਾਈ ਗਈ।ਨਾਰਥ ਈਸਟ ਦੇ ਵਸਨੀਕਾਂ ਵਲੋਂ ਇਸ ਡਰਾਈਵ ਹੱਦ ਤੋਂ ਵੱਧ ਹੁੰਗਾਰਾ ਮਿਲਿਆ। ਕਲੱਬ ਮੈਂਬਰਾਂ ਨੇ ਵਰ੍ਹਦੇ ਮੀਂਹ ਵਿੱਚ ਘਰੋ ਘਰੀ ਜਾ ਕੇ ਖਾਲੀ ਬੋਤਲਾਂ ਇਕੱਠੀਆਂ ਕੀਤੀਆਂ। ਕਈ ਹਾਕੀ ਪ੍ਰੇਮੀਆਂ ਨੇ ਇਸ ਡਰਾਈਵ ਵਿੱਚ ਦਾਨ ਦੇ ਕੇ ਆਪਣਾ ਹਾਕੀ ਪ੍ਰਤੀ ਪਿਆਰ ਪੂਰਾ ਕੀਤਾ। ਬਲਜਿੰਦਰ ਸੰਘਾ, ਰਾਜੂ ਅਤੇ ਹੋਰ ਹਾਕੀ ਪ੍ਰੇਮੀਆਂ ਵਲੋਂ ਪਾਏ ਯੋਗਦਾਨ ਲਈ ਕਲੱਬ ਨੇ ਧੰਨਵਾਦ ਕੀਤਾ।