Get Adobe Flash player

ਸੁਖਵੀਰ ਗਰੇਵਾਲ ਕੈਲਗਰੀ :ਹਾਕਸ ਫੀਲਡ ਹਾਕੀ ਅਕਾਦਮੀ ਵਲੋਂ ਕਰਵਾਈ ਗਈ ਹਾਕਸ ਪ੍ਰੀਮੀਅਰ ਫੀਲਡ ਹਾਕੀ  ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਅੱਜ haksh1ਖਤਮ ਹੋ ਗਈ। ਇਸ ਲੀਗ ਵਿੱਚ ਪੰਜਾਬ ਈਗਲਜ਼ ਦੀਆਂ ਟੀਮਾਂ ਨੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਦੋਵੇਂ ਖਿਤਾਬ ਜਿੱਤ ਲਏ ਹਨ। ਜੂਨੀਅਰ ਵਰਗ ਦੇ ਵਿੱਚ ਜੰਗ ਬਹਾਦਰ ਸਿੰਘ ਸਿੱਧੂ ਅਤੇ ਪਰਭੂਸ਼ਨ ਸਿੰਘ ਸਿੱਧੂ ਦੀ ਟੀਮ ਪੰਜਾਬ ਈਗਲਜ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਲਬਰਟਾ ਆਟੋ ਸੇਲਜ਼ ਐਂਡ ਰਿਪੇਅਰ ਦੁਆਰਾ ਸਪਾਂਸਰ ਪੰਜਾਬ ਟਾਈਗਰਜ਼ ਦੀ ਟੀਮ ਦੂਜੇ ਸਥਾਨ ਤੇ ਰਹੀ। ਪੰਜਾਬ ਲਾਇਨਜ਼(ਫੈਸ਼ਨ ਪੈਸ਼ਨ ਬੁਟੀਕ) ਨੇ ਦੂਜਾ ਅਤੇ ਪੰਜਾਬ ਪੈਂਥਰਜ਼(ਰਾਈਜ਼ਿੰਗ ਸਟਾਰ ਹੋਮਜ਼ ਲਿਮਟਿਡ) ਨੇ ਚੌਥਾ ਸਥਾਨ ਪ੍ਰਾਪਤ ਕੀਤਾ ।ਸੀਨੀਅਰ ਵਰਗ ਵਿੱਚ  ਪੰਜਾਬ ਈਗਲਜ਼, ਪੰਜਾਬ ਪੈਂਥਰਜ਼, ਪੰਜਾਬ ਟਾਈਗਰਜ਼ ਅਤੇ ਪੰਜਾਬ ਲਾਇਨਜ਼ ਦੀਆਂ ਟੀਮਾਂ ਕ੍ਰਮਵਾਰ ਪਹਿਲੇ ਚਾਰ ਸਥਾਨਾਂ ਉਪਰ ਰਹੀਆਂ।
              ਆਖਰੀ ਦਿਨ ਖੇਡੇ ਗਏ ਜੂਨੀਅਰ ਵਰਗ ਦੇ ਫਾਈਨਲ ਮੈਚ ਵਿੱਚ ਪੰਜਾਬ ਈਗਲਜ਼ ਨੇ ਪੰਜਾਬ ਟਾਈਗਰਜ਼ ਨੂੰ 3-1 ਦੇ ਫਰਕ ਨਾਲ਼ ਹਰਾ ਦਿੱਤਾ । ਪਹਿਲੇ ਅੱਧ ਦੇ ਖਤਮ ਹੋਣ ਤੱਕ ਟਾਈਗਰਜ਼ ਦੀ ਟੀਮ ਇੱਕ ਗੋਲ ਨਾਲ਼ ਅੱਗੇ ਸੀ ਪਰ ਅਮਨਦੀਪ ਦੇ ਦੋ ਗੋਲ਼ਾਂ ਸਦਕਾ ਈਗਲਜ਼ ਦੀ ਟੀਮ ਲੀਡ ਲੈਣ ਵਿੱਚ ਕਾਮਯਾਬ ਰਹੀ । ਈਗਲਜ਼ ਵਲੋਂ ਤੀਜਾ ਗੋਲ਼ ਜਸਟਿਨ ਮਾਨ ਨੇ ਕੀਤਾ।ਟਾਈਗਰਜ਼ ਵਲੋਂ ਇੱਕੋ ਇੱਕ ਗੋਲ਼ ਹਰਜੋਤ ਧਾਲੀਵਾਲ ਨੇ ਕੀਤਾ। ਸੀਨੀਅਰ ਵਰਗ ਦੇ ਫਾਈਨਲ ਮੈਚ ਦਾ ਨਤੀਜਾ ਉਲਟਫੇਰ ਸਾਬਿਤ ਹੋਇਆ। ਸਰਦ ਰੁੱਤ ਦੀ ਲੀਗ ਦੀ ਜੇਤੂ ਪੰਜਾਬ ਪੈਂਥਰਜ਼ ਨੂੰ ਉਪ-ਜੇਤੂ ਪੰਜਾਬ ਈਗਲਜ਼ ਨੇ 6-3 ਦੇ ਫਰਕ ਨਾਲ਼ ਹਰਾ ਕੇ ਖਿਤਾਬ ਜਿੱਤ ਲਿਆ।ਈਗਲਜ਼ ਵਲੋਂ ਦਿਲਪਾਲ ਟੀਟਾ ,ਦਿਲਦੀਪ ਨੇ 2-2, ਕਿਰਪਾਲ ਸਿੱਧੂ ਅਤੇ ਹਰਵਿੰਦਰ ਢੀਂਡਸਾ ਨੇ 1-1 ਗੋਲ਼ ਕੀਤਾ ।ਪੈਂਥਰਜ਼ ਵਲੋਂ ਮਨਵੀਰ ਨੇ 2 ਅਤੇ ਮਨਦੀਪ ਦੀਪੂ ਨੇ ਇੱਕ ਗੋਲ਼ ਕੀਤਾ। ਸੀਨੀਅਰ ਵਰਗ ਵਿੱਚ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਪੰਜਾਬ ਟਾਈਗਰਜ਼ ਨੇ ਪੰਜਾਬ ਲਾਇਨਜ਼ ਨੂੰ 5-3 ਦੇ ਫਰਕ ਨਾਲ਼ ਹਰਾ ਦਿੱਤਾ।ਟਾਈਗਰਜ਼ ਵਲੋਂ ਬਿਕਰਮਜੀਤ ਮਾਨ ਅਤੇ ਕੰਵਰ ਪਨੂੰ ਨੇ 2-2, ਤਨਵੀਰ ਕੰਗ ਨੇ ਇੱਕ ਕੀਤੇ। ਲਾਇਨਜ਼ ਦੀ ਟੀਮ ਵਲੋਂ  ਹੈਪੀ ਮੱਦੋਕੇ ਨੇ ਸ਼ਾਨਦਾਰ ਤਿੰਨ ਗੋਲ਼ ਦਾਗ ਕੇ ਵਾਹ-ਵਾਹ ਖੱਟੀ।ਫਾਈਨਲ ਮੈਚਾਂ ਮੌਕੇ ਫੀਲਡ ਹਾਕੀ ਪ੍ਰੋਮੋਟਰ ਜੰਗ ਬਹਾਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਦਲਜੀਤ ਸਿੰਘ ਕਾਕਾ ਲੋਪੋਂ, ਜੀਵਨ ਮਾਂਗਟ,ਪਰਮਜੀਤ ਸਿੰਘ ਲੰਮ੍ਹੇ ਹਾਜ਼ਰ ਸਨ