ਬਲਜਿੰਦਰ ਸੰਘਾ- ਬੂਟਾ ਸਿੰਘ ਨਵਾਂ ਸ਼ਹਿਰ ਜੋ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਹਨ ਤੇ ਬੀ.ਸੀ. (ਕੈਨੇਡਾ) ਵਿਚ ਵਿਸ਼ੇਸ਼ ਸੱਦੇ ਤੇ ‘ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਕਾਂਡ’ ਵਿਸ਼ੇ ਤੇ ਲੈਕਚਰ ਦੇਣ ਪਹੁੰਚੇ ਹੋਏ ਹਨ ਅਤੇ ਉਹਨਾਂ ਇਸ ਵਿਸ਼ੇ ਤੇ ਜੋ ਵਿਚਾਰ ਉੱਥੇ ਪੇਸ਼ ਕੀਤੇ ਇਕ ਯਾਦਗਾਰੀ ਅਤੇ ਸਫਲ ਸਮਾਗਮ ਹੋ ਨਿਬੜਿਆ। ਹੁਣ ਉਹ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸੱਦੇ ਤੇ ਕੈਲਗਰੀ ਵਿਚ 3 ਮਈ ਦਿਨ ਐਤਵਾਰ ਨੂੰ ਦੋ ਵਜੇ ਤੋਂ ਪੰਜ ਵਜੇ ਤੱਕ ‘ਇੰਕਾ ਸੀਨੀਅਰ ਸੁਸਾਇਟੀ’ ਜੋ ਨਾਟਥ-ਈਸਟ ਵਿਚ ਮੈਕਨਾਈਟ ਸ਼ਟੇਸ਼ਨ ਦੇ ਸਾਹਮਣੇ ਪਲਾਜੇ ਵਿਚ ਹੈ ਵਿਖੇ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ਤੇ ਆਪਣਾ ਲੈਕਚਰ ਪੇਸ਼ ਕਰਨਗੇ ਜੋ ਕਿ ਅੱਜਕੱਲ ਭਾਰਤ ਵਿਚ ਜਮਹੂਰੀ ਹੱਕਾਂ ਦੇ ਹੋ ਰਹੇ ਘਾਣ ਕਰਕੇ ਇਕ ਮੁੱਖ ਤੇ ਵਿਚਾਰਨਯੋਗ ਵਿਸ਼ਾ ਹੈ। ਇਹ ਜਾਣਕਾਰੀ ਦਿੰਦਿਆ ਮਾਸਰਟ ਭਜਨ ਸਿੰਘ ਨੇ ਦੱਸਿਆ ਕਿ ਕੈਲਗਰੀ ਦਾ ਇਹ ਪ੍ਰੋਗਰਾਮ ਬਿਨਾਂ ਕਿਸੇ ਐਂਟਰੀ ਫੀਸ ਦੇ ਸਭ ਲਈ ਫਰੀ ਹੋਵੇਗਾ। ਜਿੱਥੇ ਉਹ ਆਪਣੇ ਵਿਚਾਰ ਰੱਖਣਗੇ ਉੱਥੇ ਹਾਜ਼ਰੀਨ ਦੇ ਸਾਵਾਲਾਂ ਦੇ ਜਵਾਬ ਵੀ ਦੇਣਗੇ। ਉਹਨਾਂ ਹਰ ਵਰਗ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਇਸ ਲੈਕਚਰ ਨੂੰ ਸੁਨਣ ਲਈ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਬੂਟਾ ਸਿੰਘ ਬਹੁਪੱਖੀ, ਉਸਾਰੂ ਅਤੇ ਅਗਾਂਹਵਧੂ ਸਖ਼ਸ਼ੀਅਤ ਦੇ ਮਾਲਕ ਹਨ। ਉਹ ‘ਬਾਬਾ ਬੂਝਾ ਸਿੰਘ ਯਾਦਗਾਰੀ ਪ੍ਰਕਾਸ਼ਨ ਚਲਾਉਂਦੇ ਹਨ। ਦੋ-ਮਾਸਿਕ ਪੇਪਰ ‘ਸੁਲਗਦੇ ਪਿੰਡ’ ਦੇ ਸੰਪਾਦਕ ਹਨ। ਹੁਣ ਤੱਕ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਲੇਖਕਾਂ ਦੀਆਂ ਕਿਤਾਬਾਂ ਅਨੁਵਾਦਤ ਕਰਕੇ ਲੋਕਾਂ ਤੱਕ ਪਹੁੰਚਾ ਚੁੱਕੇ ਹਨ ਜੋ ਬਹੁਤ ਚਰਚਿਤ ਪੁਸਤਕਾਂ ਹਨ। ਉਹ 2 ਮਈ ਨੂੰ ਐਡਮਿੰਟਨ ਅਤੇ 10 ਮਈ ਨੂੰ ਬਰੈਪਟਨ ਵਿਚ ਵੀ ਆਪਣੇ ਲੈਕਚਰ ਦੇਣਗੇ। ਜਿਸ ਪ੍ਰਤੀ ਉਸਾਰੂ ਅਤੇ ਮਨੁੱਖਵਾਦੀ ਸੋਚ ਰੱਖਣ ਵਾਲੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕੈਲਗਰੀ ਦੇ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ.।