ਸੁਖਵੀਰ ਗਰੇਵਾਲ ਕੈਲਗਰੀ : ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੁਆਰਾ ਕਰਵਾਈ ਜਾ ਰਹੀ ਹਫਤਾਵਾਰੀ ਹਾਕਸ ਪ੍ਰੀਮੀਅਰ ਲੀਗ ਦੇ ਜੂਨੀਅਰ ਵਰਗ ਦੇ ਇੱਕ ਮੈਚ ਵਿੱਚ ਹਰਜੋਤ ਧਾਲੀਵਾਲ(ਲੋਪੋਂ) ਦੇ 5 ਗੋਲਾਂ ਸਦਕਾ ਪੰਜਾਬ ਟਾਈਗਰਜ਼ ਨੇ ਪੰਜਾਬ ਲਾਇਨਜ਼ ਨੂੰ 7-1 ਦੇ ਫਰਕ ਨਾਲ਼ ਹਰਾ ਦਿੱਤਾ।ਭਵਦੀਪ ਪੁਰਬਾ ਅਤੇ ਕਿਸਮਤ ਧਾਲੀਵਾਲ ਨੇ ਜੇਤੂ ਟੀਮ ਵਲੋਂ 1-1 ਗੋਲ਼ ਕੀਤਾ।ਲਾਇਨਜ਼ ਵਲੋਂ ਇੱਕੋ-ਇੱਕ ਗੋਲ ਅਰਸ਼ਦੀਪ ਬਰਾੜ ਨੇ ਕੀਤਾ।
ਲੀਗ ਦੇ ਇਹ ਮੈਚ ਜੈਨਸਿਸ ਸੈਂਟਰ ਵਿੱਚ ਹਰ ਸ਼ਨਿੱਚਰਵਾਰ ਦੀ ਸ਼ਾਮ ਖੇਡੇ ਜਾਦੇ ਹਨ।ਜੂਨੀਅਰ ਵਰਗ ਦੇ ਦੂਜੇ ਮੈਚ ਵਿੱਚ ਪੰਜਾਬ ਈਗਲਜ਼ ਅਤੇ ਪੰਜਾਬ ਪੈਂਥਰਜ਼ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ।ਈਗਲਜ਼ ਵਲੋਂ ਜਸਟਿਨ ਮਾਨ,ਕਾਇਲਜੀਤ ਪੁਰਬਾ , ਅਮਨਦੀਪ ਗਿੱਲ ਨੇ ਇੱਕ-ਇੱਕ, ਪੈਂਥਰਜ਼ ਵਲੋਂ ਗੁਰਮਿੰਦਰ ਨੇ 2 ਅਤੇ ਜਸਕਰਨ ਪੁਰਬਾ ਨੇ ਇੱਕ ਗੋਲ ਕੀਤਾ।ਅੱਜ ਦੇ ਮੈਚਾਂ ਤੋਂ ਬਾਅਦ ਅਲਬਰਟਾ ਆਟੋ ਸੇਲਜ਼ ਐਂਡ ਰਿਪੇਅਰ ਦੁਆਰਾ ਸਪਾਂਸਰ ਪੰਜਾਬ ਟਾਈਗਰਜ਼ ਦੀ ਟੀਮ 9 ਅੰਕਾਂ ਨਾਲ਼ ਸਿਖ਼ਰ ਤੇ ਚਲ ਰਹੀ ਹੈ।ਜੰਗ ਬਹਾਦਰ ਸਿੰਘ ਸਿੱਧੂ ਅਤੇ ਪਰਭੂਸ਼ਨ ਸਿੰਘ ਸਿੱਧੂ ਦੀ ਟੀਮ ਪੰਜਾਬ ਈਗਲਜ਼ ਨੇ 7 ਅੰਕਾਂ ਨਾਲ਼ ਦੂਜਾ ਸਥਾਨ ਮੱਲਿਆ ਹੋਇਆ ਹੈ।ਪੰਜਾਬ ਲਾਇਨਜ਼(ਫੈਸ਼ਨ ਪੈਸ਼ਨ ਬੁਟੀਕ) ਅਤੇ ਪੰਜਾਬ ਪੈਂਥਰਜ਼(ਰਾਈਜ਼ਿੰਗ ਸਟਾਰ ਹੋਮਜ਼ ਲਿਮਟਿਡ) ਦੀਆਂ ਟੀਮਾਂ ਕ੍ਰਮਵਾਰ ਤੀਜੇ ਅਜੇ ਚੌਥੇ ਸਥਾਨ ਤੇ ਚਲ ਰਹੀਆਂ ਹਨ।
ਸੀਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਪੰਜਾਬ ਪੈਂਥਰਜ਼ ਨੇ ਪੰਜਾਬ ਈਗਲਜ਼ ਨੂੰ 9-8 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵਲੋਂ ਮਨਵੀਰ ਗਿੱਲ ਨੇ ਚਾਰ,ਗੁਰਦੀਪ ਹਾਂਸ ਨੇ ਤਿੰਨ,ਮਨਦੀਪ ਦੀਪੂ ਅਤੇ ਗੁਰਲਾਲ ਗਿੱਲ ਮਾਣੂਕੇ ਨੇ 1-1 ਗੋਲ ਕੀਤਾ।ਈਗਲਜ਼ ਦੇ ਗੋਲ਼ਾਂ ਵਿੱਚੋਂ ਦਿਲਪਾਲ ਦੇ ਹਿੱਸੇ ਚਾਰ ,ਕਿਰਪਾਲ ਸਿੱਧੂ ਤੇ ਤਨਵੀਰ ਕੰਗ ਦੇ ਖ਼ਾਤੇ 2-2 ਗੋਲ਼ ਆਏ।ਇਸੇ ਵਰਗ ਦੇ ਇੱਕ ਹੋਰ ਮੈਚ ਵਿੱਚ ਪੰਜਾਬ ਟਾਈਗਰਜ਼ ਨੇ ਪੰਜਾਬ ਲਾਇਨਜ਼ ਨੂੰ 8-3 ਦੇ ਫਰਕ ਨਾਲ ਹਰਾ ਦਿੱਤਾ।ਅੱਜ ਦੇ ਮੈਚਾਂ ਤੋਂ ਬਾਅਦ 10 ਅੰਕਾਂ ਨਾਲ਼ ਪੰਜਾਬ ਪੈਂਥਰਜ਼ ਦੀ ਟੀਮ ਸਿਖ਼ਰ ਤੇ ਚਲ ਰਹੀ ਹੈ।ਪੰਜਾਬ ਈਗਲਜ਼(6 ਅੰਕ) ਨੇ ਦੂਜਾ, ਪੰਜਾਬ ਟਾਈਗਰਜ਼(5 ਅੰਕ) ਨੇ ਤੀਜਾ ਅਤੇ ਇੱਕ ਅੰਕ ਨਾਲ਼ ਪੰਜਾਬ ਲਾਇਨਜ਼ ਨੇ ਚੌਥਾ ਸਥਾਨ ਮੱਲਿਆ ਹੋਇਆ ਹੈ।ਕੈਲਗਰੀ ਦੇ ਮੈਕਾਲ ਹਲਕੇ ਤੋਂ ਪੀ.ਸੀ.ਪਾਰਟੀ ਦੇ ਉਮੀਦਵਾਰ ਜਗਦੀਪ ਕੌਰ ਸਹੋਤਾ ਅਤੇ ਗੁਰੂਦੁਵਾਰਾ ਦਸ਼ਮੇਸ਼ ਕਲਚਰਲ ਸੈਂਟਰ ਦੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਲੀਗ ਦੇ ਸਪਾਂਸਰ ਸਵਰਨ ਸਿੰਘ ਸਿੱਧੂ ਨੇ ਜੂਨੀਅਰ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪਿੰਦੀ ਬਰਾੜ, ਧੀਰਾ ਪੰਨੂ, ਹਰਵਿੰਦਰ ਖਹਿਰਾ ਤੇ ਹੋਰ ਹਾਜ਼ਰ ਸਨ।ਆਉਣ ਵਾਲ਼ੇ ਹਫਤੇ ਦੌਰਾਨ ਮੈਚ ਦੋ ਦਿਨ 24 ਅਤੇ 25 ਅਪਰੈਲ ਖੇਡੇ ਜਾਣਗੇ।ਜੂਨੀਅਰ ਵਰਗ ਦੇ ਮੈਚਾਂ ਦੀ ਜਾਣਕਾਰੀ ਕਈ ਦਲਜੀਤ ਸਿੰਘ ਕਾਕਾ ਲੋਪੋਂ(403-680-2700) ਅਤੇ ਸੀਨੀਅਰ ਵਰਗ ਦੇ ਮੈਚਾਂ ਲਈ ਕੰਵਰ ਪੰਨੂ(403-542-5033) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।