ਸਤਿਕਾਰਤ ਮੰਤਰੀ ਵੱਲੋਂ ਭਵਿੱਖ ਵਿਚ ਕਲੱਬ ਨੂੰ ਆਪਣਾ ਖੇਡ ਮੈਦਾਨ ਲੈਣ ਵਿਚ ਮਦਦ ਲਈ ਸਹਿਯੋਗ ਦਾ ਭਰੋਸਾ
ਦਲਜੀਤ ਸਿੰਘ ਕਾਕਾ ਲੋਪੋਂ (ਕੈਲਗਰੀ) -ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੂੰ ਅਲਬਰਟਾ ਸਰਕਾਰ ਵਲੋਂ ਗਰਾਂਟ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਉਹਨਾਂ ਕਲੱਬ ਦੀਆਂ ਬਾਕੀ ਮੰਗਾਂ ਨੂੰ ਬੜੇ ਧਿਆਨ ਨਾਲ਼ ਸੁਣਿਆ ।ਕਲੱਬ ਦੀ ਜੂਨੀਅਰ ਟੀਮ ਦੇ ਕੋਚ ਦਿਲਪਾਲ ਸਿੰਘ ਟੀਟਾ ਨੇ ਦੱਸਿਆ ਕਿ ਕੈਲਗਰੀ ਦੇ ਮੌਸਮੀ ਹਾਲਾਤਾਂ ਕਾਰਨ ਟੀਮ ਨੂੰ ਸਾਲ ਵਿੱਚ ਬਹੁਤਾ ਸਮਾਂ ਇਨਡੋਰ ਹਾਲ ਬੁੱਕ ਕਰਵਾ ਕੇ ਖੇਡਣਾ ਪੈਂਦਾ ਹੈ ਜਿਸ ਕਰਕੇ ਖੇਡ ਮੈਦਾਨਾਂ ਦੇ ਕਿਰਾਏ ਦਾ ਵੱਡਾ ਖਰਚਾ ਕਲੱਬ ਨੂੰ ਦੇਣਾ ਪੈਂਦਾ ਹੈ ।ਸ੍ਰੀ ਭੁੱਲਰ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਕਲੱਬ ਨੂੰ ਆਪਣਾ ਖੇਡ ਮੈਦਾਨ ਲੈਣ ਵਿੱਚ ਪੂਰਾ ਸਹਿਯੋਗ ਦੇਣਗੇ।ਕਲੱਬ ਦੇ ਸਮੂਹ ਮੈਂਬਰਾਂ ਨੇ ਸਹਿਯੋਗ ਦੇਣ ਲਈ ਸ੍ਰੀ ਭੁੱਲਰ ਦਾ ਤਹਿ ਦਿਲੋਂ ਧੰਨਵਾਦ ਕੀਤਾ।ਦਿਲਪਾਲ ਸਿੰਘ ਟੀਟਾ ,ਦਲਜੀਤ ਸਿੰਘ ਕਾਕਾ ਲੋਪੋਂ, ਪਰਮਿੰਦਰ ਸਿੰਘ ਪਿੰਦੀ ਬਰਾੜ,ਕਰਮਜੀਤ ਸਿੰਘ ਢੁੱਡੀਕੇ, ਗੁਰਮੀਤ ਸਿੰਘ ਧਾਲੀਵਾਲ,ਗੁਰਦੀਪ ਸਿੰਘ ਹਾਂਸ,ਦਲਜੀਤ ਸਿੰਘ ਪੁਰਬਾ, ਹੈਪੀ ਮੱਦੋਕੇ ਗਿੱਲ,ਜਗਜੀਤ ਸਿੰਘ ਜੱਗਾ ਲੋਪੋਂ,ਮਨਮੋਹਨ ਸਿੰਘ ਗਿੱਲ ਮਾਣੂਕੇ, ਕੰਵਰ ਪਨੂੰ, ਮਨਦੀਪ ਸਿੰਘ ਦੀਪੂ, ਸੁਖਦੀਪ ਸੁੱਖਾ ਬਾਰਦੇਕੇ ਅਤੇ ਕਾਇਲਜੀਤ ਸਿੰਘ ਪੁਰਬਾ ਹਾਜ਼ਰ ਸਨ।