Get Adobe Flash player

ਸੁਖਪਾਲ ਪਰਮਾਰ ਕੈਲਗਰੀ- ਪੰਜਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਲਾਨਾ ਚੌਥਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਲਿਖ਼ਾਰੀ ssc2 - Copyਸਭਾ ਦਾ ਸਹਿਯੋਗ ਵਿਰਾਸਤ ਵੈਲਫੇਅਰ ਸੋਸਾਇਟੀ ਨੇ ਦਿੱਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਗਰੇਡ ਦੇ ਬੱਚਿਆਂ ਨੇ ਭਾਗ ਲਿਆ। ਕੈਲਗਰੀ ਦੇ ਪਰਿਵਾਰਾਂ ਦੀ ਭਰਵੀਂ ਹਾਜ਼ਰੀ ਵਿਚ ਬੱਚਿਆਂ ਨੇ ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ ਗਰੇਡ 3-4 ਦੇ ਬੱਚੇ, ਦੁਸਰੇ ਭਾਗ ਵਿੱਚ ਗਰੇਡ 5-6 ਦੇ ਬੱਚੇ ਤੀਸਰੇ ਭਾਗ ਵਿੱਚ ਗਰੇਡ 7-8 ਦੇ ਬੱਚੇ। ਵੱਖਰੇ-ਵੱਖਰੇ ਗਰੁੱਪਾਂ ਵਿੱਚੋਂ ਬੱਚਿਆਂ ਨੇ ਪੰਜਾਬੀ ਵਿੱਚ ਕਵਿਤਾਵਾਂ, ਕਵੀਸ਼ਰੀ, ਗੀਤ, ਬੋਲੀਆਂ, ਭੰਗੜਾ,ਮਲਵਈ ਗਿੱਧੇ ਨਾਲ ਅਪਣੀ ਕਲਾ ਦੇ ਜੋਹਰ ਦਿਖਾਏ। ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਤਰਲੋਚਨ ਸੈਭੀਂ ਅਤੇ ਬਲਵੀਰ ਗੋਰੇ ਨੇ ਕਰਨੈਲ ਸਿੰਘ ਪਾਰਸ ਦੀ ਲਿਖੀ ‘ਘੋੜੀ’ ਗਾਈ। ਬੱਚੇ ਸ਼ੇਰ ਸਫਲ ਮਾਲਵਾਂ ਨੇ ਗੀਤ ਮੈਂ ਫੈਨ ਭਗਤ ਸਿੰਘ ਦਾ ਗਾਇਆ। ਬੁਹਤ ਸਾਰੇ ਬੱਚਿਆਂ ਨੇ ਗੈਸਟ ਆਈਟਮਾਂ ਪੇਸ਼ ਕੀਤੀਆਂ। ਮੁਹਾਰਤ ਮੁਕਾਬਲਿਆਂ ਵਿੱਚ ਗਰੇਡ 3-4 ਵਿੱਚੋਂ ਪਹਿਲੇ ਸਥਾਨ ਤੇ ਨਿਰਮਲ ਹਰੀ ,ਦੁਸਰੇ ਸਥਾਨ ਤੇ ਤਾਨੀਆਂ ਲੇਹਲ ਅਤੇ ਤੀਸਰੇ ਸਥਾਨ ਤੇ ਬੱਚੀ ਗੁਰਮੀਤ ਕੌਰ ਰਹੀ। ਗਰੇਡ 5-6 ਵਿੱਚੋਂ ਪਹਿਲੇ ਸਥਾਨ ਤੇ ਸੁਖਰੂਪ ਕੌਰ ਦੂਸਰੇ ਸਥਾਨ ਤੇ ਦਇਆ ਸਿੰਘ ਅਤੇ ਤੀਸਰੇ ਸਥਾਨ ਤੇ ਗਗਨਰੂਪ ਲੇਹਲ ਰਹੇ। ਤੀਸਰੇ ਅਤੇ ਆਖ਼ਰੀ  ਹਿੱਸੇ ਵਿੱਚ ਗੁਰਜੀਤ ਸਿੰਘ ਗਿੱਲ ਨੇ ਪਹਿਲਾ ਸਥਾਨ, ਪਰਮਵੀਰ ਧਾਲੀਵਾਲ ਨੇ ਦੂਸਰਾ ਅਤੇ ਬ੍ਰਮਜੋਤ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਜਸਵੰਤ ਸਿੰਘ ਗਿੱਲ ਨੇ ਸਭਾ ਦੇ ਪਿਛੋਕੜ ਬਾਰੇ ਦੱਸਿਆ ਅਤੇ ਹਰੀਪਾਲ ਨੇ ਕਸ਼ਮੀਰਾ ਸਿੰਘ ਚਮਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਕਸ਼ਮੀਰਾ ਸਿੰਘ ਨੂੰ ਪੰਜਾਬੀ ਲਿਖ਼ਾਰੀ ਸਭਾ ਵਲੋਂ ਲਾਈਫ-ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਆਂ ਗਿਆ। ਇਹ ਇਨਾਮ ਉਹਨਾਂ ਦੇ ਸਾਹਿਤ ਯੋਗਦਾਨ ਲਈ ਦਿੱਤਾ ਗਿਆ। ਮਾਣਯੋਗ ਮਨਿਸਟਰssc1 ਸਰਦਾਰ ਮਨਮੀਤ ਸਿੰਘ ਭੁੱਲਰ ਨੇ ਇਸ ਪਰੋਗਰਾਮ ਵਿੱਚ ਹਾਜ਼ਰੀ  ਲੁਆਈ। ਮਾਸਟਰ ਭਜਨ ਸਿੰਘ ਵੱਲੋਂ ਉਸਾਰੂ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ। ਕੁਲਾਰ ਇੰਟਰਟੇਨਰਜ਼ ਅਤੇ ਬਿੱਗ ਬੂਮ ਮਿਊਜ਼ਕ ਵਲੋਂ ਬੱਚਿਆਂ ਲਈ ਸਪੈਸ਼ਲ ਇਨਾਮ ਵੀ ਦਿੱਤੇ ਗਏ। ਚਾਹ ਅਤੇ ਸਨੈਕਸ ਦੀ ਸੇਵਾ ਗੁਰਲਾਲ ਰੁਪਾਲੋਂ ਵਲੋਂ ਕੀਤੀ ਗਈ। ਸਾਊਂਡ ਉਪਰ ਬਲਜਿੰਦਰ ਸੰਘਾ, ਫੋਟੋਗ੍ਰਾਫੀ ਬੀਜਾ ਰਾਮ ਨੇ, ਰਜਿਸਟ੍ਰੇਸ਼ਨ ਮਹਿੰਦਰਪਾਲ ਸਿੰਘ ਪਾਲ ਅਤੇ ਜੋਗਿਦਰ ਸੰਘਾ। ਮੁਕਾਬਲੇ ਦੇ ਜੱਜਾਂ ਨਾਲ ਗੁਰਬਚਨ ਬਰਾੜ ਅਤੇ ਤਰਲੋਚਨ ਸੈਭੀਂ, ਰਣਜੀਤ ਲਾਡੀ ਅਤੇ ਮੰਗਲ ਚੱਠਾ ਬਾਕੀ ਕੰਮਾਂ ਦੀ ਜਿੰਮੇਵਾਰੀ ਨਿਭਾਈ। ਇਸ ਪਰੋਗਰਾਮ ਨੂੰ ਕਾਮਯਾਬ ਕਰਨ ਲਈ ਸਮੁੱਚੇ ਮੀਡੀਏ ਦਾ ਅਤੇ ਸਾਰੇ ਜੱਜ ਸਹਿਬਾਨ ਦਾ ਧੰਨਵਾਦ ਕੀਤਾ ਗਿਆ, ਸਭਾ ਦੇ 13 ਜੂਨ ਹੋਣ ਵਾਲੇ  ਸਲਾਨਾ ਪਰੋਗਰਾਮ ਵਿੱਚ ਵੈਨਕੂਵਰ ਨਿਵਾਸੀ ਪ੍ਰਸਿੱਧ ਲੇਖ਼ਕ ਅਜਮੇਰ ਰੋਡੇ ਨੂੰ ਸਨਮਾਨਤ ਕੀਤਾ ਜਾਵੇਗਾ। ਅਗਲੇ ਮਹੀਨੇ ਦੀ ਮੀਟਿੰਗ 19 ਅਪ੍ਰੈਲ ਨੂੰ ਕੋਸੋ ਹਾਲ ਵਿਚ ਹੋਵੇਗੀ, ਜਿਸ ਵਿੱਚ ਬਲਜਿੰਦਰ ਸੰਘਾ ਦੀ ਕਿਤਾਬ ਲੋਕ ਅਰਪਣ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ 403-714-4816 ਜਾਂ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ।