ਮਿਊਜਿਕ ਟੱਚ ਪ੍ਰੋਡਕਸ਼ਨਜ਼ ਦੀ ਪੇਸ਼ਕਸ ਹੈ ਇਹ ਪਰਿਵਾਰਕ ਗੀਤ
ਮੇਪਲ ਬਿਊਰੋ- ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਜੱਗਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਦਰਸ਼ਨ ਖੇਲਾ ਦਾ ਗਾਇਆ ਅਤੇ ਬਲਜਿੰਦਰ ਸੰਘਾ ਦਾ ਲਿਖਿਆ ਮੱਧਵਰਗੀ ਪਰਵਾਸੀ ਲੋਕਾਂ ਦੀ ਹੱਡਭੰਨਵੀਂ ਮਿਹਨਤ ਅਤੇ ਸਫਲਤਾ ਨੂੰ ਸੁਰਾਂ ਵਿਚ ਬਿਆਨ ਕਰਦਾ ਗੀਤ ‘ਕੈਨੇਡਾ’ 14 ਫਰਵਰੀ ਨੂੰ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਦੁਨੀਆਂ ਭਰ ਵਿਚ ਰੀਲੀਜ਼ ਕਰ ਦਿੱਤਾ ਜਾਵੇਗਾ। ਜਿੱਥੇ ਸਰੋਤੇ ਤੇ ਦਰਸ਼ਕ ਇਸ ਗੀਤ ਦਾ ਵੱਖ-ਵੱਖ ਟੀ.ਵੀ. ਚੈਨਲਾਂ ਤੇ ਆਉਣ ਵਾਲੇ ਸਮੇਂ ਵਿਚ ਵਧੀਆ ਢੰਗ ਨਾਲ ਕੈਨੇਡਾ ਵਿਚ ਫਿਲਾਮਾਈ ਗਈ ਵੀਡੀਓ ਸਮੇਤ ਅਨੰਦ ਮਾਣ ਸਕਦੇ ਹਨ ਉੱਥੇ ਹੀ ਇਹ ਗੀਤ ਇਸੇ ਦਿਨ ਤੋਂ ਆਈ ਟੋਨ, ਅੇਮਜੌਨ ਮਿਊਜਿਕ, ਗੂਗਲ ਪਲੇਅ, ਐਕਸਬੌਕਸ ਮਿਊਜ਼ਿਕ ਤੋਂ ਡਾਊਨਲੋਡ ਕਰ ਸਕਣਗੇ ਅਤੇ ਯੂ-ਟਿਊਬ ਤੇ ਵੀ ਦਰਸ਼ਨ ਖੇਲਾ ਦੇ ਨਵੇਂ ਗੀਤ ‘ਕੈਨੇਡਾ’ ਦੇ ਨਾਮ ਤੇ ਉਪਲੱਭਦ ਹੋਵੇਗਾ। ਉਹਨਾਂ ਦੱਸਿਆ ਕਿ ਜਿੱਥੇ ਇਸ ਗੀਤ ਦਾ ਸੰਗੀਤ ਨੌਜਵਾਨ ਸੰਗੀਤਕਾਰ ਕੇ ਵੀ ਸਿੰਘ ਨੇ ਮਿਹਨਤ ਨਾਲ ਤਿਆਰ ਕੀਤਾ ਹੈ ਉੱਥੇ ਹੀ ਇਸ ਗੀਤ ਦੀ ਵੀਡੀਓ ਵੀ ‘ਬੀ ਐਂਡ ਬੀ ਪ੍ਰੋਡਕਸ਼ਨਜ਼ ਕੈਲਗਰੀ’ ਵੱਲੋਂ ਬੜੀ ਮਿਹਨਤ ਨਾਲ ਬਣਾਈ ਗਈ ਜੋ ਪ੍ਰਦੇਸੀ ਪੰਜਾਬੀਆਂ ਦੀ ਹੱਡਭੰਨਵੀਂ ਮਿਹਨਤ ਅਤੇ ਸਫਲਤਾ ਦੀ ਗੀਤ ਦੇ ਬੋਲਾਂ ਅਨੁਸਾਰ ਅਸਲੀ ਤਸਵੀਰ ਪੇਸ਼ ਕਰੇਗੀ। ਗੀਤ ਜਿੱਥੇ ਮੰਨੋਰੰਜਨ, ਮਿਹਨਤ ਅਤੇ ਸਫਲਤਾ ਦੀ ਤਸਵੀਰ ਹੈ ਉੱਥੇ ਹੀ ਇਸਦੇ ਵਿਚ ਨੌਜਵਾਨ ਪੀੜ੍ਹੀ ਦੇ ਪਰਦੇਸੀ ਹੋਣ ਦੇ ਕਾਰਨ ਦਾ ਨਿਹੋਰਾ ਵੀ ਹੈ। ਇਸ ਗੀਤ ਦੇ ਲੇਖਕ/ਪ੍ਰੋਡਿਊਸਰ ਅਤੇ ਵੀਡੀਓ ਡਾਇਰੈਕਟਰ ਬਲਜਿੰਦਰ ਸੰਘਾ ਅਨੁਸਾਰ ਬਿਨਾ ਕਿਸੇ ਲਾਭ ਦੇ ਉਹਨਾਂ ਦਾ ਉਦੇਸ਼ ਸਿਰਫ ਸਾਫ-ਸੁਥਰਾ ਮੰਨੋਰੰਜਨ ਅਤੇ ਸੰਦੇਸ਼ਮਈ ਗੀਤਕਾਰੀ ਨੂੰ ਉਤਸ਼ਾਹਤ ਕਰਨਾ ਹੈ ਜਿਸਦੀ ਦੀ ਕਿ ਅੱਜ ਦੇ ਸਮੇਂ ਵਿਚ ਬੜੀ ਲੋੜ ਹੈ ਅਤੇ ਮਿਊਜਿਕ ਟੱਚ ਦਾ ਅਜਿਹੇ ਗੀਤਾਂ ਲਈ ਹੁੰਗਾਰਾ ਆਉਣ ਵਾਲੇ ਪੰਜਾਬੀ ਗਾਇਕੀ ਖੇਤਰ ਲਈ ਨਵੀਂ ਦਿਸ਼ਾ ਹੈ। ਗਾਇਕ ਦਰਸ਼ਨ ਖੇਲਾ ਅਨੁਸਾਰ ਉਸਨੂੰ ਆਪਣੇ ਪਹਿਲੇ ਗੀਤਾਂ ਵਾਂਗ ਇਸ ਗੀਤ ‘ਕੈਨੇਡਾ’ ਤੋਂ ਵੀ ਢੇਰ ਸਾਰੀਆਂ ਆਸਾਂ ਹਨ।