ਸਰਕਾਰ ਵੱਲੋਂ ਤੇਲ ਦੀ ਆਮਦਨ ਸਬੰਧੀ ਲੰਬੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ-ਭੁੱਲਰ
ਬਲਜਿੰਦਰ ਸੰਘਾ- ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਸਕੱਤਰ ਰਜੇਸ਼ ਅੰਗਰਾਲ ਦੇ ਯਤਨਾਂ ਨਾਲ ਅਲਬਰਟਾ ਦੇ ਇਨਫਰਾਸਟੱਕਚਰ (ਬੇਸਿਕ ਸਹੂਲਤਾਂ) ਦੇ ਮਾਨਯੋਗ ਮੰਤਰੀ ਮਨਮੀਤ ਸਿੰਘ ਭੁੱਲਰ ਨਾਲ ਅਲਬਰਟਾ ਦੀ ਤੇਲ ਮਾਰਕੀਟ ਵਿਚ ਆਈ ਗਿਰਾਵਟ ਅਤੇ ਉਸਦੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਅਰਥਵਿਵਸਥਾ ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਇਕ ਸਵਾਲ-ਜਵਾਬ ਬੈਠਕ ਦਾ ਆਯੋਜਨ ਕੈਲਗਰੀ ਦੇ ਜੈਸਮੀਨ ਬਾਇਕੁਟ ਹਾਲ ਵਿਚ ਕੀਤਾ ਗਿਆ। ਮਾਨਯੋਗ ਮੰਤਰੀ ਨੇ ਗੱਲ ਅਲਬਟਰਾ ਦੀ ਤੇਲ ਇੰਡਸਟਰੀ ਤੋਂ ਸ਼ੁਰੂ ਕਰਕੇ ਉਸ ਉੱਪਰ ਇਸ ਸਮੇਂ ਪੈ ਰਹੇ ਪ੍ਰਭਾਵਾਂ ਬਾਰੇ ਵਿਸਥਾਰਥ ਅਤੇ ਜਾਣਕਾਰੀ ਭਰਪੂਰ ਗੱਲ ਕੀਤੀ। ਇਸਤੋਂ ਬਆਦ ਸਕਕਾਰੀ ਖਰਚਿਆਂ ਅਤੇ ਅਲਬਰਟਾ ਦੀ ਆਮਦਨ ਦੇ ਸਾਧਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਪਰਸਨਲ ਇਨਕਮ ਟੈਕਸ, ਕਾਰਪੋਰੇਟ ਟੈਕਸ, ਐਜੂਕੇਸ਼ਨ ਪ੍ਰਪਾਰਟੀ ਟੈਕਸ, ਇਨਵੈਸਮੈਟ ਆਮਦਨ ਅਤੇ ਹੋਰ ਕਈ ਤਰਾਂ ਦੇ ਸਰਕਾਰ ਦੇ ਆਮਦਨ ਦੇ ਸਾਧਨ ਹਨ ਉੱਥੇ ਹੀ ਤੇਲ ਭੰਡਾਰ ਤੋਂ ਆਉਣ ਵਾਲੀ ਆਮਦਨ ਮੁੱਖ ਹੈ ਤੇ ਅਲਬਰਟਾ ਮੁੱਖ ਤੇਲ ਉਤਪਾਦਕ ਹੋਣ ਕਰਕੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਸਾਡੇ ਸੂਬੇ ਦੀ ਅਰਥਵਿਵਸਥਾ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਆਰਥਿਕ ਵਿਕਾਸ ਦਰ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਸਰਕਾਰ ਹਰ ਸਾਲ 42 ਮਿਲੀਅਨ ਡਾਲਰ ਅਲਬਰਟਾ ਵਿਚ ਸਰਕਾਰ ਦੁਆਰਾ ਚਲਾਏ ਜਾਂਦੇ ਕੰਮਾਂ ਵਿਚ ਖਰਚਦੀ ਹੈ ਜਿਸ ਵਿਚ ਲੱਗਭੱਗ 10 ਮਿਲੀਅਨ ਡਾਲਰ ਤੇਲ ਦੀ ਇਨਕਮ ਤੋਂ ਅਉਂਦੇ ਹਨ। ਹੁਣ ਤੇਲ ਦੀਆਂ ਕੀਮਤਾਂ ਵੀ ਬਹੁਤ ਜਿਆਦਾ ਕਮੀ ਆਉਣ ਨਾਲ ਸਰਕਾਰੀ ਘਾਟਾ ਵਧ ਗਿਆ ਹੈ। ਜਿਸ ਦਾ ਸਿੱਧਾ ਪ੍ਰਭਾਵ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਆਦਿ ਤੇ ਪੈਣਾ ਸਪੱਸ਼ਟ ਹੈ। ਪਰ ਉਹਨਾਂ ਸਪੱਸ਼ਟ ਕਿਹਾ ਕਿ ਇਸ ਘਾਟੇ ਨੂੰ ਪੂਰਾ ਕਰਨ ਲਈ ਅਲਬਰਟਾ ਸਰਕਾਰ ਦਾ ਅਜੇ ਸੇਲ ਟੈਕਸ ਲੈਕੇ ਆਉਣਾ ਦਾ ਕੋਈ ਇਰਾਦਾ ਨਹੀ, ਪਰ ਉਹਨਾਂ ਹੈਲਥ ਕੇਅਰ ਸਿਸਟਮ ਬਾਰੇ ਜਰੂਰ ਗੱਲ ਕੀਤੀ ਕਿ ਅੱਗੇ ਹਰ ਅਲਬਰਟਨ ਯੋਗਦਾਨ ਪਾਉਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਤੇ ਜੇਕਰ ਇਹ ਦੁਬਾਰਾ ਆਉਂਦਾ ਹੈ ਤਾਂ ਕਾਫੀ ਫੰਡ ਉਪਲਬਧ ਕਰਵਾਏ ਜਾ ਸਕਦੇ ਹਨ। ਵੱਖ-ਵੱਖ ਮੀਡੀਆ ਕਰਮੀਆਂ ਜਿਸ ਵਿਚ ਗੁਰਬਚਨ ਬਰਾੜ, ਜੱਗੀ ਢਿੱਲੋ, ਰਜੇਸ਼ ਅੰਗਰਾਲ, ਰਣਜੀਤ ਸਿੱਧੂ, ਹਰਬੰਸ ਬੁੱਟਰ, ਬਲਜਿੰਦਰ ਸੰਘਾ,ਮਨਜੀਤ ਜੱਸਵਾਲ ਆਦਿ ਨੇ ਅਲਬਰਟਾ ਅਰਥਵਿਵਸਥਾ ਨਾਲ ਸਬੰਧਤ ਸਿੱਧੇ-ਅਸਿੱਧੇ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਜਵਾਬ ਦਿੱਤੇ। ਇਸ ਸਮੇਂ ਰਿਸ਼ੀ ਨਾਗਰ, ਜਸਜੀਤ ਧਾਮੀ, ਜਗਪ੍ਰੀਤ ਸ਼ੇਰਗਿੱਲ, ਹਰਚਰਨ ਸਿੰਘ ਪਰਹਾਰ, ਡੈਨ ਸਿੱਧੂ, ਸ਼ਾਲੂ ਗਰੇਵਾਲ, ਸਤਵਿੰਦਰ ਸਿੰਘ, ਚੰਦ ਸਿੰਘ ਸਦਿਉੜਾ, ਹਰਭਜਨ ਸਿੰਘ ਢਿੱਲੋਂ, ਪਰਿਆਸ਼ੂ, ਜੈਸੀ ਮਿਨਹਾਸ, ਸੁਰਿੰਦਰ ਗੀਤ, ਗੁਰਮੀਤ ਸਰਪਾਲ, ਬਲਵੀਰ ਗੋਰਾ, ਸ਼ਾਨ ਅਲੀ, ਮਨਜੀਤ ਸਿੰਘ ਪਿਆਸਾ, ਲੁਕੇਸ਼ ਸ਼ਰਮਾ, ਸੁਰੀਤਮ ਰਾਏ, ਪਾਸੀ, ਜਸਜੀਤ, ਰਮਨਜੀਤ ਸਿੱਧੂ ਆਦਿ ਮੀਡੀਆ ਹਸਤੀਆਂ ਹਾਜ਼ਰ ਸਨ। ਲੰਚ ਦਾ ਵਧੀਆ ਪ੍ਰਬੰਧ ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਕੀਤਾ ਗਿਆ।