ਖਿਡਾਰੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ
ਬੀਜਾ ਰਾਮ (ਕੈਲਗਰੀ)- ਪਿਛਲੇ ਥੋੜੇ ਹੀ ਸਮੇਂ ਵਿਚ ਅਲਬਰਟਾ ਹਾਕੀ ਨੂੰ ਦਰਜਨ ਤੋਂ ਵੱਧ ਖਿਡਾਰੀ ਦੇਣ ਵਾਲੇ ਕਿੰਗਸ ਅਲੈਵਨ ਹਾਕੀ ਕਲੱਬ ਦੀ ਨਵੀਂ ਬਣੀ ਕਮੇਟੀ ਨੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਫਾਲਕਿਨਰਿਜ ਕਮਿਊਨਟੀ ਹਾਲ ਵਿਚ ਡਿਨਰ ਪਾਰਟੀ ਦਾ ਅਯੋਜਨ ਕੀਤਾ। ਜਿਸ ਵਿਚ ਕੈਲਗਰੀ ਦੀਆਂ ਖੇਡਾਂ, ਮੀਡੀਆ ਅਤੇ ਰਾਜਨੀਤੀ ਨਾਲ ਜੁੜੀਆ ਸਨਮਾਯੋਗ ਸ਼ਖਸ਼ੀਅਤਾਂ ਨੇ ਹਾਜ਼ਰੀ ਲਵਾਈ। ਹਾਕੀ ਕਲੱਬ ਦੇ ਚੇਅਰਮੈਨ ਬੀਜਾ ਰਾਮ ਨੇ ਸਭ ਨੂੰ ਜੀ ਆਇਆ ਕਿਹਾ ਤੇ ਕਲੱਬ ਦੇ ਹੋਣਹਾਰ ਖਿਡਾਰੀਆਂ ਬਲਮੀਤ ਕੁਲਾਰ, ਅਮੂ ਨਾਗਰ, ਰੂਪ ਕੁਲਾਰ, ਸ਼ਹਜੇਬ ਬੱਟ, ਜੈ ਧਾਲੀਵਾਲ, ਪਰਮਵੀਰ ਸਿੱਧੂ, ਨਵੀ ਧਾਲੀਵਾਲ, ਰੋਮੀ ਕੁਲਾਰ, ਜਗਬੀਰ ਸਿੰਘ, ਅਨੂ ਕੁਲਾਰ, ਕਾਰਟਰ ਵਾਈਟ, ਤਨਵੀਰ ਕੁਲਾਰ, ਕਾਅਲਜੀਤ ਪੁਰਬਾ ਤੇ ਅਵੀ ਧਾਲੀਵਾਲ ਦੀਆਂ ਖੇਡ ਪ੍ਰਪਾਤੀਆਂ ਤੋਂ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਇਆ। ਕਲੱਬ ਦੀ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਔਜਲਾ ਨੇ ਕਲੱਬ ਦੇ ਸਪਾਂਸਰਾਂ ਜਿਹਨਾਂ ਵਿਚ ਡੈਨ ਸਿੱਧੂ, ਅਵਿਨਾਸ਼ ਖੰਗੂੜਾ, ਬੂਟਾ ਸਿੰਘ ਰਹਿਲ, ਹਰਚਰਨ ਪਰਹਾਰ (ਸਿੱਖ ਵਿਰਸਾ), ਜਸਵਿੰਦਰ ਮਾਨ (ਮੀਕਾ ਟਰਕਿੰਗ), ਰਜੇਸ਼ ਅੰਗਰਾਲ, ਗੁਰਮੀਤ ਗਿੱਲ, ਅਸ਼ੋਕ ਸਰੀਨ, ਦਲਵਿੰਦਰ ਗਿੱਲ, ਹਰਪਿੰਦਰ ਸਿੱਧੂ, ਸ਼ੌਕਤ ਹਯਾਤ (ਹਯਾਂਤ ਹੋਮਜ਼), ਰਿੱਕੀ ਨਰੂਲਾ, ਗੁਰਚਰਨ ਸਿੰਘ (ਏਕਮ ਪੇਟਿੰਗ) ਰਾਮ (ਡਿਵਾਇਨ ਹੋਮਸ), ਮਨਦੀਪ ਦੁੱਗਲ ਤੇ ਜੈਗ ਦੁੱਗਲ ਦਾ ਧੰਨਵਾਦ ਕੀਤਾ। ਰੇਡੀਓ ਹੋਸਰ ਰਿਸ਼ੀ ਨਾਗਰ (ਰੈਡ ਐਫ ਐਮ) ਨੇ ਕਲੱਬ ਦੀਆਂ ਪ੍ਰਪਾਤੀਆਂ ਦੀ ਸ਼ੰਲਾਘਾ ਕੀਤੀ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਪੰਜਾਬੀ ਲਿਖ਼ਾਰੀ ਸਭਾ ਵੱਲੋਂ ਰਣਜੀਤ ਲਾਡੀ ਗੋਬਿੰਦਪੁਰੀ, ਬਲਵੀਰ ਗੋਰਾ, ਬਲਜਿੰਦਰ ਸੰਘਾ ਹਾਜ਼ਰ ਹੋਏ। ਕਿੰਗਸ ਅਲੈਵਨ ਦੇ ਸੱਦੇ ਤੇ ਕੈਲਗਰੀ ਦੀ ਇੱਕ ਹੋਰ ਸੰਸਥਾਂ ਇੰਡੋ-ਕੈਨੇਡੀਅਨ ਐਥਲੈਟਿਕਸ ਦੇ ਕਮੇਟੀ ਮੈਂਬਰ ਵੀ ਪਰਿਵਾਰਾਂ ਸਮੇਤ ਹਾਜ਼ਰ ਹੋਏ।ਜਿਹਨਾਂ ਵਿਚ ਮਨਜੀਤ ਸਿੰਘ ਰਾਇ, ਜਗਰੂਪ ਕਾਹਲੋਂ, ਪਰਮਜੀਤ ਗਰੇਵਾਲ, ਜਤਿੰਦਰ ਸਵੈਚ, ਗੁਰਪ੍ਰੀਤ ਮਾਨ, ਪਵਿੱਤਰ ਗਿੱਲ, ਬਿੱਕਰ ਸਿੰਘ ਹਾਜ਼ਰ ਸਨ। ਅਨੀਸ਼ ਨਰ, ਨੀਤੂ ਪੁਰਬਾ, ਨਮਨ ਪੁਰਬਾ, ਅਗਨੀਤ ਕੰਗ, ਮਨੀਤ ਕੰਗ, ਨਵੀ ਧਾਰੀਵਾਲ, ਗਗਨਦੀਪ ਅਤੇ ਬਲਵੀਰ ਗੋਰਾ ਨੇ ਆਪਣੀ ਕਲਾ ਰਾਹੀ ਸਟੇਜ ਤੇ ਖੂਬ ਰੰਗ ਬੰਨ੍ਹਿਆ। ਹਰਚਰਨ ਪਰਹਾਰ ਅਤੇ ਅਵਿਨਾਸ਼ ਖੰਗੂੜਾ ਅਤੇ ਹਾਕੀ ਕੋਚ ਗੁਰਮੀਤ ਸਿੰਘ ਸਮੇਤ ਕਈ ਹਸਤੀਆਂ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਜਿਤ ਕੀਤਾ ਗਿਆ। ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਅਤੇ ਕਲੱਬ ਦੇ ਮੈਂਬਰਾਂ ਨੇ ਖਿਡਾਰੀਆਂ ਨੂੰ ਹਾਕੀਆਂ ਦੇਕੇ ਸਨਮਾਨਿਤ ਕੀਤਾ। ਫੁੱਟਬਾਲ ਖਿਡਾਰੀ ਪਵੀ ਰਾਏ ਦਾ ਵੀ ਸਨਮਾਨ ਕੀਤਾ ਗਿਆ। ਅਖੀਰ ਵਿਚ ਕਮੇਟੀ ਮੈਂਬਰਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਨਰੋਏ ਅਤੇ ਸਿਹਤਮੰਦ ਸਮਾਜ ਲਈ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਜਰੂਰ ਉਤਸ਼ਾਹਿਤ ਕਰੋ । ਕਲੱਬ ਬਾਰੇ ਹੋਰ ਜਾਣਕਾਰੀ ਲਈ ਬੀਜਾ ਰਾਮ ਨਾਲ 403-585-7401 ਤੇ ਸਪੰਰਕ ਕੀਤਾ ਜਾ ਸਕਦਾ ਹੈ।