ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਰਿਸ਼ੀ ਨਾਗਰ ਨੂੰ ਉਹਨਾਂ ਦਾ ਚਿੱਤਰ ਭੇਂਟ
ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਾਲ 2015 ਦੀ ਪਲੇਠੀ ਮੀਟਿੰਗ ਕੋਸੋ ਦੇ ਹਾਲ ਵਿੱਚ 2 ਵਜੇ ਦਿਨ ਐਤਵਾਰ ਨੂੰ ਹੋਈ। ਸਭ ਤੋ ਪਹਿਲਾ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਨਵੇ ਸਾਲ ਦੀ ਵਧਾਈ ਦਿੱਤੀ ਅਤੇ ਪੰਜਾਬੀ ਦੇ ਹਰਮਨ ਪਿਆਰੇ ਸ਼ਇਰ ਮੋਹਨ ਗਿੱਲ ਜੀ ਦੇ ਪਿਤਾ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਵਾਸਤੇ ਸ਼ੋਕ ਮਤਾ ਪਾਇਆ। ਮੀਟਿੰਗ ਦਾ ਪਹਿਲਾ ਭਾਗ ਮੇਵਾ ਸਿੰਘ ਲੋਪੋਕੇ ਨੂੰ ਸਮਰਪਤ ਰਿਹਾ। ਵੱਖ- ਵੱਖ ਬੁਲਾਰਿਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬੀ ਕਨੇਡਾ ਦੀ ਧਰਤੀ ਤੇ ਅਜਾਦੀ ਦਾ ਨਿੱਘ ਮਾਣ ਰਹੇ ਹਨ। ਮੇਵਾ ਸਿੰਘ ਦੀ ਜੀਵਨੀ ਬਾਰੇ ਤਰਲੋਚਨ ਸੈਭੀਂ ਨੇ ਆਪਣਾ ਲਿਖੀਆਂ ਗੀਤ ਬੁਲੰਦ ਅਵਾਜ਼ ਵਿੱਚ ਗਦਰੀ ਬਾਬਿਆਂ ਲਈ ਪੇਸ਼ ਕੀਤਾ, ਰਣਜੀਤ ਲਾਡੀ ਨੇ ‘ਮੇਵਾ ਸਿੰਘ ਲੋਪੋਕੇਂ’ ਦੀ ਜੀਵਨੀ ਬਾਰੇ ਜਾਣਕਾਰੀ ਭਰਭੂਰ ਲੇਖ ਪੜਿਆਂ, ਰਿਸ਼ੀ ਨਾਗਰ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ, ਸਭਾ ਦੇ ਪ੍ਰਧਾਨ ਹਰੀਪਾਲ ਨੇ ਕਨੇਡਾ ਦੇ ਪਹਿਲਾ ਸਿੱਖ ਸ਼ਹੀਦ ਮੇਵਾ ਸਿੰਘ ਲੋਪੋਂਕੇ ਨੂੰ ਸ਼ਰਧਾਜਲੀ ਦਿੱਤੀ, ਬਲਜਿੰਦਰ ਸੰਘਾ ਨੇ ਗਦਰੀ ਬੋਲੀਆਂ ਸੁਣਾਇਆਂ। ਕੈਲਗਰੀ ਦੇ ਬਜੁਰਗ ਕਲਾਕਾਰ ਹਰਪ੍ਰਕਾਸ਼ ਜਨਾਗਲ ਨੇ ਰੈਡ ਐਫ ਐਮ ਦੇ ਹੋਸਟ ਰਿਸ਼ੀ ਨਾਗਰ ਨੂੰ ਉਹਨਾਂ ਦਾ ਹੱਥ ਚਿੱਤਰ ਭੇਂਟ ਕੀਤਾ। ਇਸ ਤੋਂ ਮਗਰੋ ਰਚਨਾਵਾਂ ਦਾ ਦੌਰ ਚੱਲਿਆਂ ਜਿਸ ਵਿੱਚ ਵਿੱਚ ਸੁਖਮਿੰਦਰ ਤੂਰ ਨੇ ਗੀਤ ‘ਮਿੱਟੀ ਦੇ ਵਿੱਚ ਰੁਲ ਗਿਆ,ਫਿਰ ਨਲੂਏ ਦਾ ਖਾਬ’ ਸੁਣਾਇਆਂ, ਹਰਚਰਨ ਪਰਹਾਰ, ਨੇ ਸਿੱਖ ਵਿਦਵਾਨਾਂ ਨਾਲ ਕੀਤੇ ਗਏ ਸਵਾਲ ਜਵਾਬ ਦੀਆਂ ਸੀਡੀਆਂ ਬਾਰੇ ਜਾਣਕਾਰੀ ਦਿੱਤੀ, ਰਣਜੀਤ ਮਿਨਹਾਸ ਨੇ ਪੋਹ ਦੇ ਮਹੀਨੇ ਦਾ ਗੀਤ,ਮਾਸਟਰ ਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਸਭ ਹਾਜ਼ਰੀਨ ਨਾਲ ਸਾਂਝ ਪਾਈ। ਅਜਮੇਰ ਰੰਧਾਵਾ, ਅਜਾਇਬ ਸਿੰਘ ਸੇਖੋ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਯੁਵਰਾਜ ਸਿੰਘ ਨੇ ਗੀਤ ਸੁਣਾ ਕੇ ਵਧੀਆ ਹਾਜਰੀ ਲੁਆਈ, ਬੀਜਾ ਰਾਮ ਨੇ ਸੰਤ ਰਾਮ ਉਦਾਸੀ ਦਾ ਦਰਦ ਭਰਿਆਂ ਗੀਤ ਆਪਣੀ ਪਿਆਰੀ ਅਵਾਜ਼ ਵਿੱਚ ਸੁਣਾਇਆਂ,ਹਰਮਿੰਦਰ ਕੋਰ ਢਿੱਲੋ ਨੇ ਗੀਤ,ਅਵਨਿੰਦਰ ਨੂਰ ਨੇ ਅਪਣੀ ਪੰਜਾਬ ਫੇਰੀ ਕੁਝ ਵਿਚਾਰ ਸਾਝੇ ਕੀਤੇ ਅਤੇ ਅਖੀਰ ਵਿੱਚ ਬਲਵੀਰ ਗੋਰਾ ਨੇ ਦੇਸ ਦੀ ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੀ ਪ੍ਰਸੰਸਾ ਵਿਚ ਗੀਤ ਪੇਸ਼ ਕੀਤਾ। ਇਸ ਤੋ ਇਲਾਵਾ ਸਭਾ ਵਿੱਚ ਜੋਗਿੰਦਰ ਸੰਘਾ, ਮੰਗਲ ਚੱਠਾ, ਅਮੁ ਨਾਗਰ, ਜਸਜੀਤ ਧਾਮੀ, ਜਗਪ੍ਰੀਤ ਸ਼ੇਰਗਿੱਲ, ਜਸਵੰਤ ਗਿੱਲ, ਰਾਜ, ਕੁੰਦਨ ਸਿੰਘ ਸ਼ੇਰਗਿੱਲ, ਕਮਲਜੀਤ ਸ਼ੇਰਗਿੱਲ,ਹਰਮੇਲ ਗਿੱਲ ਵੀ ਹਜਰ ਸਨ। ਚਾਹ ਬਣਾਉਣ ਦੀ ਸੇਵਾ ਮੰਗਲ ਚੱਠਾ ਅਤੇ ਜੋਗਿੰਦਰ ਸੰਘਾ ਨੇਂ ਨਿਭਾਈ, ਫੋਟੋ ਗਰਾਫੀ ਦੀ ਜੁੰਮੇਵਾਰੀ ਬੀਜਾ ਰਾਮ ਨੇ ਲਈ। ਪੰਜਾਬੀ ਲਿਖ਼ਾਰੀ ਸਭਾ ਦੀ ਫਰਵਰੀ ਮਹੀਨੇ ਦੀ ਮੀਟਿੰਗ 22 ਤਰੀਕ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਹਰੀ ਪਾਲ ਨਾਲ 403-714-4816 ਤੇ ਜਾਂ ਫਿਰ ਸਕੱਤਰ ਸੁੱਖਪਾਲ ਪਰਮਾਰ ਨਾਲ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ।