ਪਿਸ਼ਾਵਰ ਕਾਂਡ ਵਿੱਚ ਮਾਰੇ ਗਏ ਬੱਚਿਆਂ ਨੂੰ ਦਿੱਤੀ ਸ਼ਰਧਾਜਲੀ
ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖ਼ਾਰੀ ਸਭਾ ਦਸੰਬਰ ਮਹੀਨੇ ਦੀ ਮੀਟਿੰਗ 21ਦਸੰਬਰ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿੱਚ ਹੋਈ। ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਦਿਖਾਣ ਲਈ ਆਏ ਸਾਰੇ ਸਰੋਤਿਆਂ ਨੂੰ ਸਟੇਜ ਸਕੱਤਰ ਸੁੱਖਪਾਲ ਪਰਮਾਰ ਨੇ ਆਇਆਂ ਕਿਹਾ। ਮੀਟਿੰਗ ਵਿੱਚ ਪਿਸ਼ਾਵਰ (ਪਾਕਿਸਤਾਨ)ਵਿੱਚ ਮਾਰੇ ਨਿਰਦੋਸ਼ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਅਤੇ ਨਿਰਦੋਸ਼ਾਂ ਨੂੰ ਮਾਰਨ ਵਾਲਿਆਂ ਦੀ ਪੰਜਾਬੀ ਲਿਖ਼ਰੀ ਸਭਾ ਦੇ ਸਾਰੇ ਮੈਬਰਾਂ ਵਲੋ ਨਿਖੇਧੀ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਨਿਰਮਲ ਕੌਰ ਕੰਡਾ ਨੇ ਆਪਣੀ ਕਹਾਣੀ ਦੇ ਨਾਲ ਨਾਲ ਇੱਕ ਕਵਿਤਾ ਵੀ ਸੁਣਾਈ । ਸੱਤਪਾਲ ਕੌਸ਼ਲ ਨੇ ਗਲੋਬਲ ਪ੍ਰਵਾਸੀ ਸਭਾ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਤ੍ਰਲੋਚਨ ਸੈਭੀਂ ਨੇ ਅਪਣੀ ਬੁਲੰਦ ਅਵਾਜ਼ ਵਿੱਚ ਗੀਤ
“ਹੁੰਮਸ ਨਾਲ ਮੁਰਝਾ ਰਿਹਾ,ਫੁੱਲ ਹੈ ਗੁਲਾਬ ਦਾ,
ਆਉ ਰਲ ਕੇ ਸਾਂਭੀਏ ਵਿਰਸਾ ਪੰਜਾਬ ਦਾ”
ਸੁਣਾ ਕੇ ਪੰਜਾਬ ਦੀ ਯਾਦ ਕਰਾਈ, ਸੁਰਿੰਦਰ ਗੀਤ ਨੇ ਆਪਣੀ ਕਵਿਤਾ ‘ਗੁਸਤਾਖ’ ਸੁਣਾਈ। ਬਲਵੀਰ ਗੋਰਾ ਨੇ ਆਪਣਾ ਗੀਤ ‘ਨਫਰਤ ਦੇ ਝੱਖੜ ਵਿੱਚੋਂḔ ਸੁਣਾ ਕੇ ਆਪਣੀ ਹਾਜ਼ਰੀ ਲੁਆਈ। ਕਮਲਜੀਤ ਸ਼ੇਰਗਿੱਲ ਨੇ ਗੀਤ,ਰਣਜੀਤ ਲਾਡੀ(ਗੋਬਿੰਦਪੁਰੀ) ਨੇ “ਉਲਫ਼ਤ ਬਾਜਵਾ” ਦੀ ਗਜ਼ਲ ‘ਲਹੂ ਹੈ ਬੇਗੁਨਾਹਾ ਦਾ’ਸੁਣਾ ਕੇ ਵਾਹ-ਵਾਹ ਖੱਟੀ,ਹਰਮਿੰਦਰ ਕੋਰ ਢਿੱਲੋਂ ਨੇ ਚੁਟਕਲੇ,ਬੀਜਾ ਰਾਮ ਨੇ ਮਹਿੰਦਰ ਐਸ ਪਾਲ ਦੀ ਗਜ਼ਲ ਆਪਣੀ ਅਵਾਜ਼ ਵਿੱਚ ਸੁਣਾਈ,ਗੁਰਬਚਨ ਬਰਾੜ ਨੇ ਛੋਟੀ ਬਹਿਰ ਦੀ ਗਜ਼ਲ
“ਤਿੱਖੇ ਸਭ ਹਥਿਆਰ ਕਰੋ
ਸਭ ਲੋਟੂ ਤੇ ਵਾਰ ਕਰੋ”
ਸੁਣਾਈ,ਹਰਨੇਕ ਬੱਧਨੀ ਨੇ ਪਿਸ਼ਾਵਰ ਕਾਂਡ ਬਾਰੇ ਅਪਣੀ ਗਜ਼ਲ,ਬਲਜਿੰਦਰ ਸੰਘਾ ਨੇ ਅਪਣੀ ਕਵਿਤਾ, ਮਾਸਟਰ ਜੀਤ ਸਿੰਘ ਨੇ ਹਰਨੇਕ ਬੱਧਨੀ ਦਾ ਗੀਤ ਛੋਟੇ ਸਾਹਿਬਜਾਦਿਆਂ ਬਾਰੇ ਸੁਣਾਇਆ,ਯੁਵਰਾਜ ਸਿੰਘ ਨੇ ਸਾਰੰਗੀ ਦੇ ਨਾਲ ਗੀਤ ਕੰਮ ਨਾਲ ਮਤਲਬ’ਸੁਣਾਇਆ। ਚਾਹ ਦੀ ਬਰੇਕ ਤੋ ਬਾਦ ਸਤਵੰਤ ਸੱਤਾ ਨੇ ਆਪਣਾਂ ਗੀਤ , ਦੇਵਿਦਰ ਮਲਹਾਂਸ ਨੇ ਅਪਣੀ ਕਹਾਣੀ, ਸੁਖਮਿੰਦਰ ਤੂਰ ਨੇ ਗੀਤ ‘ਭੁਲਾਇਉ ਨਾਂ ਤੁਸੀਂ ਆਪਣੇ ਪੰਜਾਬ ਨੂੰ’ਇੰਜ: ਗੁਰਦਿਆਲ ਖੈਹਰਾ ਨੇ ਆਪਣੀ ਗਜ਼ਲ ਸਰੋਤਿਆਂ ਦੇ ਰੁਬਰੂ ਕੀਤੀ। ਬਜੁਰਗ ਕਲਾਕਾਰ ਹਰਪ੍ਰਕਾਸ ਜਨਾਗਲ ਨੇ ਪੰਜਾਬੀ ਲਿਖ਼ਰੀ ਸਭਾ ਵਲੋ ਦਿੱਤੇ ਮਾਣ ਦਾ ਧੰਨਵਾਦ ਕੀਤਾ,ਰਣਜੀਤ ਮਿਨਹਾਸ ਨੇ ਗੀਤ ਜਸਵੰਤ ਸੇਖੋਂ ਨੇ ਕਵਿਸ਼ਰੀ,ਜੋਗਿੰਦਰ ਸੰਘਾ ਨੇ ਮਿੰਨੀ ਕਹਾਣੀ,ਮਹਿੰਦਰਪਾਲ ਐਸ ਪਾਲ ਨੇ ਆਪਣੀ ਗਜ਼ਲ,ਗੁਰਚਰਨ ਹੇਅਰ ਨੇ ਆਪਣਾ ਗੀਤ, ਸਭਾ ਦੇ ਪ੍ਰਧਾਨ ਹਰੀਪਾਲ ਨੇ ਕਵਿਤਾ ਤੇ ਨਛੱਤਰ ਪੁਰਬਾ ਨੇ ਪੰਜਾਬੀ ਬੋਲੀ ਬਾਰੇ ਜਾਣਕਾਰੀ ਭਰਪੂਰ ਲੇਖ ਸਰੋਤਿਆਂ ਨਾਲ ਸਾਝਾਂ ਕੀਤਾ । ਇਸ ਤੋਂ ਇਲਾਵਾ ਸਭਾ ਵਿੱਚ ਗਰੁਮੀਤ ਭੱਟੀ,ਰਾਜ,ਸਬਰੀਕਾ,ਆਇਨਾ,ਪਾਲੀ ਸਿੰਘ,ਰਾਜ ਹੁੰਦਲ,ਕੁੰਦਨ ਸ਼ੇਰਗਿੱਲ,ਸੁਰਿੰਦਰ ਚੀਮਾ,ਸਿਮਰ ਚੀਮਾ,ਦਰਦੀਪ ਸਿੰਘ,ਰਾਮ ਸਿੰਘ ਬਰਾੜ, ਗੁਰਇੰਦਰ ਬਰਾੜ,ਅਮਨਿੰਦਰ ਨੂਰ ਅਤੇ ਮੰਗਲ ਚੱਠਾ ਵੀ ਹਾਜਰ ਸਨ। ਚਾਹ ਪਕੌੜਿਆਂ ਦੀ ਸੇਵਾ ਦਵਿੰਦਰ ਮਲਹਾਂਸ ਦੇ ਪਰਿਵਰ ਵੱਲੋਂ ਕੀਤੀ ਗਈ । ਅਖੀਰ ਵਿੱਚ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕ ਦੇ ਨਾਲ ਮੀਟਿੰਗ ਦੀ ਸਮਾਪਤੀ ਕੀਤੀ ਗਈ । ਅਗਲੇ ਮਹੀਨੇ ਦੀ ਬੈਠਕ 18 ਜਨਵਰੀ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਹਰੀਪਾਲ ਨੂੰ 403-714-4816 ਜਾਂ ਸਕੱਤਰ ਸੁੱਖਪਾਲ ਪਰਮਾਰ ਨੂੰ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ।