ਲੇਖ਼ਕ ਬਲਜਿੰਦਰ ਸੰਘਾ ਨੂੰ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਚਿੱਤਰ ਭੇਂਟ
ਕੈਲਗਰੀ (ਸੁੱਖਪਾਲ ਪਰਮਾਰ)-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 19 ਅਕਤੂਬਰ ਦਿਨ ਐਤਵਾਰ ਨੂੰ ਕੋਸੋ ਹਾਲ ਵਿੱਚ ਹੋਈ, ਜਿਸ ਵਿੱਚ ਕੈਲਗਰੀ ਅਤੇ ਵੈਨਕੁਵਰ ਤੋਂ ਨਾਮਵਰ ਹਸਤੀਆਂ ਹਾਜਰ ਹੋਈਆਂ। ਸਭ ਤੋ ਪਹਿਲਾ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਸੈਂਭੀ, ਚਿੱਤਰਕਾਰ ਹਰਪ੍ਰਕਾਸ਼ ਜਨਾਗਲ, ਬਲਜਿੰਦਰ ਸੰਘਾ ਅਤੇ ਬੀਜਾ ਰਾਮ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸੱਦਾ ਦਿੱਤਾ। ਨੌਜਵਾਨ ਲੇਖਕ ‘ਅਫ਼ਰੋਜ ਅਮ੍ਰਿਤ’ ਅਤੇ ਬਹੁ-ਪੱਖੀ ਸ਼ਖਸ਼ੀਅਤ ‘ਕਮਲਜੀਤ ਸਿੰਘ ਢੁੱਡੀਕੇ’ ਦੀ ਅਚਾਨਕ ਮੌਤ ਤੇ ਸ਼ੋਕ ਮਤਾ ਪੜ੍ਹਿਆ ਗਿਆ ਅਤੇ ਇੱਕ ਮਿੰਟ ਦਾ ਮੋਨ ਧਾਰਣ ਕੀਤਾ ਗਿਆ। ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਜਸਵੰਤ ਸੇਖੋਂ ਨੇ ਕਵਿਸ਼ਰੀ, ਕਮਲਜੀਤ ਕੌਰ ਸ਼ੇਰਗਿੱਲ ਨੇ ਕਵਿਤਾ, ਗੁਰਬਚਨ ਬਰਾੜ ਨੇ ਖੁੱਲ੍ਹੀ ਕਵਿਤਾ ‘ਰਿਸ਼ਤੇ ਦਾ ਨਾ’, ਅਜਮੇਰ ਰੰਧਾਵਾ ਨੇ ਗੀਤ ‘ਮੱਤ ਹੋ ਜਾਵੇ ਨੀਂਵੀਂ, ਗੁਰਮੀਤ ਸਰਪਾਲ ਨੇ ਗਜ਼ਲ, ਸੁਰਜੀਤ ਪੰਨੂ ਨੇ ਰੁਬਾਈ ਅਤੇ ਇੱਕ ਕਵਿਤਾ ਨਾਲ ਸਾਹਿਤਕ ਰੰਗ ਬਖੇਰੇ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵਲੋਂ ਲੇਖਕ ਬਲਜਿੰਦਰ ਸੰਘਾ ਨੂੰ ਉਹਨਾਂ ਦਾ ਹੱਥੀ ਬਣਾਇਆਂ ਚਿੱਤਰ ਭੇਂਟ ਕੀਤਾ। ਬਲਜਿੰਦਰ ਸੰਘਾ ਨੇ ਹਰਪ੍ਰਕਾਸ਼ ਜਨਾਗਲ ਦਾ ਧੰਨਵਾਦ ਕੀਤਾ ਅਤੇ ਆਪਣੀ ਖੁੱਲ੍ਹੀ ਕਵਿਤਾ ‘ਮਜਦੂਰ’ ਸੁਣਾਈ। ਬਲਵੀਰ ਗੋਰੇ ਨੇ ਅਪਣਾ ਗੀਤ ਗਾ ਕੇ ਹਾਜਰੀ ਲੁਆਈ,ਹਰਚਰਨ ਕੌਰ ਬਾਸੀ ਅਤੇ ਹਰਮਿੰਦਰ ਕੌਰ ਨੇ ਤਰੰਨਮ ਵਿਚ ਇੱਕ ਗੀਤ ਸਾਂਝਾ ਕੀਤਾ ਅਤੇ ਆਪਣੇ ਜਨਮ ਦਿਨ ਦੀ ਖੁਸ਼ੀ ਸਭ ਨਾਲ ਸਾਂਝੀ ਕਰਨ ਲਈ ਕੇਕ ਵੀ ਕੱਟਿਆ। ਸਭਾ ਦੇ ਦੂਸਰੇ ਭਾਗ ਵਿੱਚ ਨੌਜਵਾਨ ਗਾਇਕ ਯੁਵਰਾਜ ਸਿੰਘ ਨੇ ਮੰਗਲ ਚੱਠਾ ਦਾ ਲਿਖਿਆ ਗੀਤ ਗਾ ਕੇ ਵਾਹ-ਵਾਹ ਖੱਟੀ, ਜੋਗਿੰਦਰ ਸੰਘਾ ਨੇ ‘ਸਮਾਜ ਵਿੱਚ ਨਸ਼ਿਆਂ ਦੇ ਗਲਤ ਪ੍ਰਭਾਵ ਅਤੇ ਇਸਦੇ ਕਾਰਨ’ ਵਿਸ਼ੇ ਤੇ ਗੰਭੀਰ ਅਤੇ ਜਾਣਕਾਰੀ ਭਰਪੂਰ ਲੇਖ ਪੜ੍ਹਿਆ। ਸੁਖਮਿੰਦਰ ਤੂਰ ਨੇ ਮੰਗਲ ਹਠੂਰ ਦਾ ਗੀਤ ‘ਭਾਰਤ ਦੇਸ਼ ਮਹਾਨ’ਗਾਇਆ, ਰਵੀ ਪ੍ਰਕਾਸ਼ ਜਨਾਗਲ ਨੇ ਗੀਤ, ਵੈਨਕੁਵਰ ਤੋਂ ਆਏ ਸਮਾਜਸੇਵੀ ‘ਚਰਨਪਾਲ ਗਿੱਲ’ ਨੇ ਸੀਨੀਅਰ ਕੇਅਰ ਹੋਮ ਬਾਰੇ ਵਿਚਾਰ ਪੇਸ਼ ਕੀਤੇ, ਤਰਲੋਚਨ ਸੈਂਭੀ ਨੇ ਗੀਤ ‘ਸੇਵਾ ਕਰ ਲਉ ਮਾਪਿਆਂ ਦੀ’ ਅਵਨਿੰਦਰ ਨੂਰ ਨੇ ਕਵਿਤਾ, ਨਛੱਤਰ ਪੁਰਬਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦੋ ਕਵਿਤਾਵਾ ਸੁਣਾਈਆਂ,ਰਣਜੀਤ ਲਾਡੀ (ਗੋਬਿੰਦਪੁਰੀ) ਨੇ ਸਾਥੀ ਲੁਧਿਆਣਵੀ ਦੀ ਗਜ਼ਲ, ਅਜਾਇਬ ਸਿੰਘ ਸੇਖੋਂ, ਮਾਸਟਰ ਅਜੀਤ ਸਿੰਘ, ਅਵਿਨਾਸ਼ ਅਵੀ ਅਤੇ ਜਰਨੈਲ ਤੱਗੜ ਨੇ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਸਭਾ ਵਿੱਚ ਅਮਰਜੀਤ ਜਨਾਗਲ, ਸਿਮਰ ਚੀਮਾ, ਸੁਰਿੰਦਰ ਚੀਮਾ,ਰਿਸ਼ੀ ਨਾਗਰ, ਗੌਰਵ ਚੱਠਾ, ਸੋਨੂ ਚੱਠਾ, ਕੁੰਦਨ ਸ਼ੇਰਗਿੱਲ ਗਿੱਲ, ਗੁਰਦੀਪ ਸਿੰਘ,ਹਰਬੱਖਸ਼ ਸਰੋਆ, ਕੁਲਵੰਤ ਸਿੰਘ, ਨਰਿੰਦਰ ਸਰਾਂ, ਬਲਵੰਂਤ ਸਰਾਂ ਆਦਿ ਹਾਜਰ ਸਨ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਸੈਭੀਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ 16 ਤਰੀਕ ਨੂੰ ਨਵੇਂ ਵਿਚਾਰਾਂ ਦੀ ਸਾਂਝ ਪਾਉਣ ਲਈ ਫੇਰ ਮਿਲਣ ਦਾ ਸੱਦਾ ਦਿੱਤਾ। ਸਭਾ ਬਾਰੇ ਕੋਈ ਵੀ ਜਣਕਾਰੀ ਲੈਣੀ ਹੋਵੇ ਤਾਂ ਪ੍ਰਧਾਨ ਹਰੀਪਾਲ 403-714-4816 ਜਾਂ ਸਕੱਤਰ ਸੁੱਖਪਾਲ ਪਰਮਾਰ 403-830-2374 ਨਾਲ ਸੰਪਰਕ ਕੀਤਾ ਜਾ ਸਕਦਾ ਹੈ।