ਪੰਜਾਬ ਲਾਇਨਜ਼ ਅਤੇ ਪੰਜਾਬ ਪੈਂਥਰਜ਼ ਵੱਲੋਂ ਜੇਤੂ ਸ਼ੁਰੂਆਤ
ਸੁਖਵੀਰ ਗਰੇਵਾਲ
ਕੈਲਗਰੀ: ਕੈਲਗਰੀ ਆਊਟ ਡੋਰ ਫੀਲਡ ਹਾਕੀ ਲੀਗ ਜਿੱਤ ਕੇ ਇਤਿਹਾਸ ਸਿਰਜਣ ਤੋਂ ਬਾਅਦ ਪੰਜਾਬੀਆਂ ਨੇ ਕੈਲਗਰੀ ਵਿੱਚ ਇਨਡੋਰ ਹਾਕੀ ਲੀਗ ਦੀ ਸ਼ੁਰੂਆਤ ਕਰ ਦਿੱਤੀ ਹੈ। ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋਈ ਹਾਕਸ ਫੀਲਡ ਹਾਕੀ ਪ੍ਰੀਮੀਅਰ ਲੀਗ ਵਿੱਚ ਨਿਰੋਲ ਪੰਜਾਬੀਆਂ ਦੀਆਂ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਇਸ ਲੀਗ ਦੀ ਖਾਸੀਅਤ ਇਹ ਵੀ ਹੈ ਕਿ ਵਿਸ਼ਵ ਦੀਆਂ ਪੇਸ਼ੇਵਰ ਲੀਗਾਂ ਵਾਂਗ ਪੰਜਾਬੀ ਵਪਾਰਿਕ ਘਰਾਣਿਆਂ ਨੇ ਟੀਮਾਂ ਖਰੀਦੀਆਂ ਹਨ। ਲਗਾਤਾਰ ਦੋ ਮਹੀਨੇ ਚਲਣ ਵਾਲੀ ਇਸ ਲੀਗ ਵਿੱਚ ਪੰਜਾਬ ਟਾਈਗਰਜ਼, ਪੰਜਾਬ ਪੈਂਥਰਜ਼, ਪੰਜਾਬ ਲਾਇਨਜ਼ ਅਤੇ ਪੰਜਾਬ ਈਗਲਜ਼ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਲੀਗ ਦੇ ਮੈਚ ਹਰ ਐਤਵਾਰ ਦੀ ਸ਼ਾਮ ਜੈਨਸਿਸ ਸੈਂਟਰ ਵਿੱਚ ਹੋਇਆ ਕਰਨਗੇ। ਅਮਰੀਕਾ ਦੀ ਕੰਪਨੀ ਯੂਨਾਈਟਿਡ ਬਿਜ਼ਨਿਸ ਸੋਲੂਸ਼ਨ (ਯੂ.ਬੀ.ਐਸ.) ਲੀਗ ਦੀ ਮੁੱਖ ਸਪਾਂਸਰ ਬਣੀ ਹੈ। ਸਿੱਧੂ ਪੇਟਿੰਗ ਦੇ ਦਰਸ਼ਨ ਸਿੰਘ ਸਿੱਧੂ ਵੱਲੋਂ ਪੰਜਾਬ ਪੈਂਥਰਜ਼ ਦੀ ਟੀਮ ਨੂੰ ਖਰੀਦਿਆ ਗਿਆ ਹੈ। ਨਿਊ ਲੁੱਕ ਹੋਮਜ਼ ਦੇ ਮੇਜਰ ਸਿੰਘ ਬਰਾੜ ਅਤੇ ਬੈਸਟ ਬਾਏ ਫਰਨੀਚਰ ਦੇ ਕਰਮਪਾਲ ਸਿੱਧੂ ਨੇ ਮਿਲ ਕੇ ਪੰਜਾਬ ਈਲਗਜ਼ ਨੂੰ ਸਪਾਂਸਰ ਕੀਤਾ ਹੈ। ਹਾਕਸ ਕਲੱਬ ਦੇ ਸਭ ਤੋਂ ਪਹਿਲੇ ਸਪਾਂਸਰ ਕੁਆਲਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ ਨੇ ਪੰਜਾਬ ਲਾਇਨਜ਼ ਨੂੰ ਅਤੇ ਐਲੀਜੈਂਟ ਹੋਮ ਡਿਵੈਲਮੈਂਟ ਦੇ ਅਮਰਦੀਪ ਮਾਂਗਟ ਵੱਲੋਂ ਪੰਜਾਬ ਟਾਈਗਰਜ਼ ਨੂੰ ਸਪਾਂਸਰ ਕੀਤਾ ਗਿਆ ਹੈ। ਇਸੇ ਦੌਰਾਨ ਟੀਮਾਂ ਦੇ ਸਪਾਂਸਰਾਂ ਵੱਲੋਂ ਟੀਮਾਂ ਦੇ ਕਪਤਾਨ ਨੂੰ ਜਰਸੀਆਂ ਭੇਂਟ ਕਰਨ ਦੀ ਰਸਮ ਵਿੱਚ ਸਾਰੀਆਂ ਟੀਮਾਂ ਦੇ ਮੁਲਕ ਸ਼ਾਮਲ ਹੋਏ। ਗੁਰਲਾਲ ਮਾਣੂੰਕੇ ਨੇ ਇਸ ਮੌਕੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਫੀਲਡ ਹਾਕੀ ਦੇ ਜ਼ਰੀਏ ਨਵੀਂ ਪਨੀਰੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਦਲਜੀਤ ਸਿੰਘ ਕਾਕਾ ਲੋਪੋਂ, ਦਲਜੀਤ ਪੁਰਬਾ ਹਾਜ਼ਰ ਸਨ। ਹਰੇਕ ਟੀਮ ਵਿੱਚ ਸੀਨੀਅਰ ਖਿਡਾਰੀਆਂ ਤੋਂ ਇਲਾਵਾ ਜੂਨੀਅਰ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਖਿਡਾਰੀਆਂ ਦਾ ਮੰਨਣਾ ਹੈ ਕਿ ਕੈਲਗਰੀ ਵਿੱਚ ਆਉਣ ਵਾਲੇ ਸਰਦ ਰੁੱਤ ਦੇ ਮਹੀਨੇ ਸਰੀਰਿਕ ਵਰਜਿਜ਼ ਲਈ ਚੁਣੌਤੀ ਹੁੰਦੇ ਹਨ ਪਰ ਇਸ ਲੀਗ ਨਾਲ ਉਹ ਖੇਡ ਨਾਲ ਪੂਰੀ ਤਰ੍ਹਾਂ ਜੁੜੇ ਰਹਿਣਗੇ। ਅੱਜ ਪਹਿਲੇ ਦਿਨ ਦੋ ਮੈਚ ਖੇਡੇ ਗਏ। ਅਲਬਰਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮੇਜਰ ਸਿੰਘ ਬਰਾੜ ਨੇ ਲੀਗ ਦਾ ਉਦਘਾਟਨ ਕੀਤਾ। ਪਹਿਲੇ ਮੈਚ ਵਿੱਚ ਪੰਜਾਬ ਪੈਂਥਰਜ਼ ਨੂੰ ਪੰਜਾਬ ਟਾਈਗਰਜ਼ ਨੂੰ 6-7 ਦੇ ਫਰਕ ਨਾਲ ਹਰਾ ਦਿੱਤਾ। ਜੇਤੂ ਟੀਮ ਵੱਲੋਂ ਗੁਰਦੀਪ ਹਾਂਸ ਨੇ 4 ਮਨਵੀਰ ਗਿੱਲ ਨੇ 2 ਗੋਲ ਕੀਤੇ। ਟਾਈਗਰਜ਼ ਵੱਲੋਂ ਅਮਨਦੀਪ ਢੁੱਡੀਕੇ (ਗੋਲਡੀ) ਕੰਵਰ ਪਨੂੰ ਅਤੇ ਨੋਨੀ ਨੇ 1-1 ਗੋਲ ਦਾਗਿਆ। ਦੂਜੇ ਮੈਚ ਵਿੱਚ ਪੰਜਾਬ ਲਾਇਨਜ਼ ਨੇ ਪੰਜਾਬ ਈਗਲਜ਼ ਨੂੰ 4-2 ਦੇ ਫਰਕ ਨਾਲ ਹਰਾਇਆ। ਲਾਇਨਜ਼ ਵੱਲੋਂ ਦਲਜਿੰਦਰ ਹੈਪੀ ਹੋਠੀ ਨੇ 2, ਅਮੂੰ ਨਾਗਰ ਅਤੇ ਦਿਲਰਾਜ ਸਿੱਧੂ ਨੇ 1-1, ਜਦ ਕਿ ਈਗਲਜ਼ ਵੱਲੋਂ ਦੋਵੇਂ ਗੋਲ ਗੁਰਲਾਲ ਗਿੱਲ ਮਾਣੂੰਕੇ ਨੇ ਕੀਤੇ।ਪੰਜਾਬ ਲਾਇਨਜ਼ : ਕਰਮਜੀਤ ਢੁੱਡੀਕੇ, ਦਲਜਿੰਦਰ ਹੈਪੀ ਹੋਠੀ, ਸੰਨੀ ਸੁਖਦੀਪ ਗਿੱਲ ਮਾਣੂੰਕੇ, ਤਨਵੀਰ ਕੰਗ, ਧੀਰਾ ਪਨੂੰ, ਸੁਖਦੀਪ ਹਾਂਸ, ਹੈਪੀ ਮਦੌਕੇ, ਅਮੂੰ ਨਾਗਰ, ਗੁਰਮਿੰਦਰ ਸਿੰਘ ਢਿੱਲੋਂ, ਦਿਲਰਾਜ ਸਿੱਧੂ, ਹਰਲੀਨ ਗਰੇਵਾਲ। ਪੰਜਾਬ ਪੈਂਥਰਜ਼ : ਗੁਰਦੀਪ ਹਾਂਸ, ਮਨਵੀਰ ਗਿੱਲ, ਕਰਮਜੀਤ ਢੁੱਡੀਕੇ, ਮਨਦੀਪ ਝੱਲੀ, ਗੁਰਮੀਤ ਹਠੂਰ, ਸਵਰਨ ਸਿੰਘ, ਜਗਸ਼ੀਰ ਸਿੰਘ ਲੰਮੇ, ਕਾਇਲਜੀਤ ਪੁਰਬਾ। ਪੰਜਾਬ ਟਾਈਗਰਜ਼ : ਕੰਵਰ ਪਨੂੰ, ਬਿਕਰਮਜੀਤ ਮਾਨ, ਜਸਵੰਤ ਮਾਣੂੰਕੇ, ਨੋਨੀ ਧੂਰਕੋਟ, ਰਘਬੀਰ ਧਾਲੀਵਾਲ, ਹਰਵਿੰਦਰ ਬਰਾੜ, ਹਰਜੋਤ ਧਾਲੀਵਾਲ, ਗੁਰਿੰਦਰ ਢਿਲੋਂ। ਪੰਜਾਬ ਈਗਲਜ਼ : ਕਿਰਪਾਲ ਸਿੱਧੂ, ਦਿਲਪਾਲ ਟੀਟਾ, ਗੁਰਲਾਲ ਗਿੱਲ ਮਾਣੂੰਕੇ, ਜਗਜੀਤ ਜੱਗਾ ਲੋਪੋਂ, ਮਨਮੋਹਨ ਗਿੱਲ ਮਾਣੂੰਕੇ, ਕਿਸਮਤ ਧਾਲੀਵਾਲ, ਅਮਨਦੀਪ ਗਿੱਲ, ਦਿਲਦੀਪ।