ਬਲਜਿੰਦਰ ਸੰਘਾ- ਵੈਨਕੂਵਰ ਸ਼ਹਿਰ ਵਿਚ ਹੋਏ ਫੀਲਡ ਹਾਕੀ ਮੈਚਾਂ ਵਿਚ ਆਪਣੀ ਜਿੱਤ ਦਰਜ ਕਰਵਾਉਣ ਵਾਲੀ ਕਿੰਗਸ ਅਲੈਵਨ ਹਾਕੀ ਕਲੱਬ ਦੀ ਟੀਮ ਦੇ ਪ੍ਰਬੰਧਕਾਂ ਨੇ ਕੈਨੇਡਾ ਦੇ ਸ਼ਹਿਰ ਕੈਲਗਰੀ ਆਪਣੀ ਹਾਕੀ ਲੀਗ ਕਰਵਾਉਣ ਦੀ ਮਨਜ਼ੂਰੀ ਅਲਬਰਟਾ ਸਰਕਾਰ ਕੋਲੋ ਲੈ ਲਈ ਹੈ। ਪ੍ਰਬੰਧਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਪ੍ਰੀਮੀਅਰ ਲੀਗ ਕੈਲਗਰੀ ਵਿਚ ਦੋ ਅਕਤੂਬਰ 2014 ਨੂੰ ਸ਼ੁਰੂ ਹੋਵੇਗੀ। ਇਸ ਲੀਗ ਦੇ ਚੇਅਰਮੈਨ ਜੋਨਾਥਫ ਵਾਈਟ ਹੋਣਗੇ। ਖੁਸ਼ੀ ਦੀ ਗੱਲ ਹੈ ਕਿ ਇਸ ਲੀਗ ਲਈ ਸੱਤ ਟੀਮਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਕੋਈ ਵੀ ਹੋਰ ਟੀਮ ਇਸ ਲੀਗ ਲਈ ਆਪਣਾ ਨਾਮ ਰਜਿਸਟਰਡ ਕਰਵਾ ਸਕਦੀ ਹੈ। ਇਸ ਲੀਗ ਵਿਚ ਟੀਮ ਰਜਿਸਟਰਡ ਕਰਵਾਉਣ ਲਈ ਜਾਂ ਇਸ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੋਨੀ ਧਾਰੀਵਾਲ ਮੁੱਖ ਕੋਚ ਨਾਲ ਫੋਨ ਨੰਬਰ 403-473-4932, ਹਰਪ੍ਰੀਤ ਕੁਲਾਰ ਨਾਲ 403-605-3178 ਜਾਂ ਫਿੱਟਨਸ ਟਰੇਨਰ ਬੀਜਾ ਰਾਮ ਨਾਲ 403-585-7401 ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਲੀਗ ਦੇ ਬੁਲਾਰੇ ਅਤੇ ਫਿੱਟਨਸ ਟਰੇਨਰ ਬੀਜਾ ਰਾਮ ਨੇ ਦੱਸਿਆ ਕਿ ਸਾਡਾ ਮਕਸਦ ਕੈਲਗਰੀ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਕਿ ਬੱਚਿਆਂ ਨੂੰ ਹੋਰ ਗਲਤ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ ਤੇ ਉਹ ਪੜਾਈ ਦੇ ਨਾਲ-ਨਾਲ ਆਪਣੀ ਸਰੀਰਕ ਤੰਦਰੁਸਤੀ ਕਾਇਮ ਰੱਖਦੇ ਹੋਏ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾਉਣ ਦੇ ਯੋਗ ਹੋ ਸਕਣ।