Get Adobe Flash player

ਦੇਸ਼ ਪੰਜਾਬ ਟਾਇਮਜ਼-ਕੈਲਗਰੀ ਦੇ ਅਦਾਰਾ ਦੇਸ਼ ਪੰਜਾਬ ਟਾਇਮਜ਼ ਅਤੇ ਕਾਮਾਗਾਰਾ ਮਾਰੂ ਸੰਸਥਾ ਵੱਲੋਂ ਆਪਣਾ 14ਵਾਂ ਮੇਲਾ 31 ਅਗਸਤ 2014 ਨੂੰ ਹਰੇਕ opop1234ਸਾਲ ਦੀ ਤਰ੍ਹਾਂ ਪੈਰੀਵਿੰਡ ਪਾਰਕ ਦੀਆਂ ਖੁੱਲ੍ਹੀਆਂ ਗਰਾਊਡਾਂ ਵਿਚ ਹੋਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾ 30 ਅਗਸਤ ਦਿਨ ਸ਼ਨੀਵਾਰ ਨੂੰ ਮੇਲਾ ਮਾਵਾਂ-ਧੀਆਂ ਦਾ ਹੋਵੇਗਾ। ਪਿਛਲੇ ਚੌਦਾਂ ਸਾਲਾਂ ਤੋਂ ਗਦਰੀ ਯੋਧਿਆਂ ਦੀ ਯਾਦ ਨੂੰ ਸਮਰਪਿਤ ਇਹ ਸੱਭਿਆਚਾਰਕ ਮੇਲਾ ਇਸ ਸਾਲ ਕਾਮਾਗਾਟਾਮਾਰੂ ਦੀ ਸੋ ਸਾਲਾਂ ਵਰੇਗੰਢ ਨੂੰ ਸਮਰਪਿਤ ਹੋਵੇਗਾ। ਜਿੱਥੇ ਦੋਵੇਂ ਦਿਨ ਪ੍ਰਸਿੱਧ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਦਾ ਮਹਾਨ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਆਪਣੇ ਖੇਤਰ ਵਿਚ ਮਹਾਨ ਕੰਮ ਕਰਨ ਵਾਲੀ ਕਿਸੇ ਸ਼ਖ਼ਸ਼ੀਅਤ ਨੂੰ ਦਿੱਤਾ ਜਾਵੇਗਾ ਉੱਥੇ ਹੀ ਇਸ ਸਾਲ ਦਾ 14ਵਾਂ ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਜਾਵੇਗਾ। ਹੈਰੀ ਸੋਹਲ ਉਹ ਮਹਾਨ ਸ਼ਖਸੀæਅਤ ਸਨ ਜਿਸਨੇ ਆਪਣੇ ਜੀਵਨ ਨੂੰ ਡਾਲਰ ਬਿਰਤੀ ਤੋਂ ਦੂਰ ਰੱਖਿਆ। ਉਹ ਪਹਿਲਾ ਪੰਜਾਬੀ ਸੀ ਜੋ ਪੀæਸੀæ ਪਾਰਟੀ ਦੀ ਸੀਟ ਤੋਂ ਅਲਬਰਟਾ ਅਸੈਬਲੀ ਵਿਚ ਪਹੁੰਚਿਆ ਅਤੇ ਪੰਜਾਬੀਆਂ ਲਈ ਸਰਕਾਰਾਂ ਦੇ ਕੰਮਾਂ ਵਿਚ ਹਿੱਸਾ ਲੈਣ ਦਾ ਰਾਹ ਖੋਲਿਆ। ਜਿੱਥੇ ਉਸਨੇ ਗੁਰਦਵਾਰੇ ਲਈ ਸਰਕਾਰ ਤੋਂ ਫੰਡਿੰਗ ਕਰਵਾਉਣ ਵਿਚ ਮੁੱਖ ਭੁਮਿਕਾ ਨਿਭਾਈ ਉੱਥੇ ਆਪਣਾ ਸਾਰਾ ਜੀਵਨ ਅਗਾਂਹਵਧੂ ਸੋਚ ਦਾ ਧਾਰਨੀ ਰਿਹਾ ਤੇ ਲੋਕ ਹੱਕਾਂ ਦੀ ਗੱਲ ਕਰਦਾ ਰਿਹਾ। ਕੈਨੇਡਾ  ਵਿਚ ਉਸਨੇ ਟੈਕਸੀ ਵੀ ਚਲਾਈ ਪਰ ਕਿਹਾ ਜਾਂਦਾ ਹੈ ਕਿ ਉਹ ਆਪਣੀ ਦਿਹਾੜੀ ਦੇ ਖਰਚੇ ਜੋਗਾ ਕੰਮ ਕਰਦਾ ਤੇ ਫਿਰ ਸਮਾਜ ਸੇਵਾ ਦੇ ਕੰਮਾਂ ਵਿਚ ਜੁਟ ਜਾਂਦਾ, 1994 ਵਿਚ ਉਹ ਇਸ ਦੁਨੀਆਂ ਨੂੰ ਕੈਲਗਰੀ ਦੀ ਧਰਤੀ ਤੇ ਰਹਿੰਦਿਆਂ ਅਲਵਿਦਾ ਆਖ ਗਿਆ। ਉਹ ਗਰੀਬ ਅਤੇ ਮਜ਼ਦੂਰ ਲੋਕਾਂ ਦੇ ਪੱਖ ਦੀ ਗੱਲ ਕਰਦਾ ਸੀ ਤੇ ਆਪਣੀ ਜਵਾਨੀ ਵੇਲੇ ਜੇਕਰ ਰਿਕਸ਼ੇ ਤੇ ਸਫ਼ਰ ਕਰਦਾ ਤਾਂ ਰਿਕਸ਼ੇ ਵਾਲੇ ਮਜ਼ਦੂਰ ਦਿਹਾੜੀਦਾਰ ਦੀ ਕਮਜੋæਰ ਸਿਹਤ ਦੇਖਕੇ ਉਸਨੂੰ ਰਿਕਸ਼ੇ ਵਿਚ ਬਿਠਾ ਲੈਂਦਾ ਤੇ ਆਪ ਰਿਕਸ਼ਾਂ ਚਲਾਕੇ ਆਪਣੀ ਮੰਜ਼ਿਲ ਤੇ ਪਹੁੰਚਦਾ। ਨੌਜਵਾਨ ਲੇਖਕ ਬਲਜਿੰਦਰ ਸੰਘਾ ਵਧੀਆ ਕਵੀ, ਕਹਾਣੀਕਾਰ, ਨਿਬੰਧਕਾਰ, ਅਲੋਚਕ, ਪੱਤਰਕਾਰ, ਗੀਤਕਾਰ ਹੋਣ ਦੇ ਨਾਲ-ਨਾਲ ਇੱਕ ਅਜਿਹੀ ਅਗਾਂਹ-ਵਧੂ ਸੋਚ ਵਾਲੀ ਨਿਮਰ ਅਤੇ ਸਹਿਜ ਸ਼ਖਸ਼ੀਅਤ ਦਾ ਨਾਮ ਹੈ ਜੋ ਕੈਲਗਰੀ ਵਿਚ ਸਮਾਜ ਸੇਵਾ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਿਚ ਹਮੇਸ਼ਾ ਵੱਧ-ਚੜ੍ਹਕੇ ਆਪਣਾ ਯੋਗਦਾਨ ਪਾਉਂਦਾ ਹੈ। ਬੇਸ਼ਕ ਉਹ ਲੰਬੇ ਸਮੇਂ ਆਪਣੀਆਂ ਲਿਖਤਾਂ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਆਪਣਾ ਇਕ ਸਥਾਨ ਹਾਸਲ ਕਰ ਚੁੱਕਾ ਹੈ ਪਰ 2008 ਵਿਚ ਆਪਣੇ ਪਹਿਲੇ ਕਾਵਿ-ਸੰਗ੍ਰਹਿ ‘ਕਵਿਤਾ…ਮੈਨੂੰ ਮੁਆਫ਼ ਕਰੀਂ’ ਨਾਲ ਹੀ ਉਸਨੇ ਸਾਹਿਤਕ ਹਲਕਿਆਂ ਵਿਚ ਆਪਣਾ ਵਧੀਆ ਸਥਾਨ ਬਣਾ ਲਿਆ। ਬਲਜਿੰਦਰ ਸੰਘਾ ਦਾ ਜਨਮ ਜਿਲ੍ਹਾ ਫਰੀਦਕੋਟ ਦੇ ਪਿੰਡ ਢੁੱਡੀ ਵਿਚ ਹੋਇਆ ਅਤੇ ਆਪਣੇ ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਲੈਣ ਤੋਂ ਬਾਅਦ, ਸਰਕਾਰੀ ਬਲਬੀਰ ਸਕੂਲ ਫਰੀਦਕੋਟ ਵਿਚ ਪੜਿਆ ਅਤੇ ਬੈਚੁਲਰ ਆਫ ਕਾਮਰਸ (ਬੀ.ਕਾਮ) ਦੀ ਡਿਗਰੀ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਲਈ। ਪਿਛਲੇ ਡੇਢ ਕੁ ਦਹਾਕੇ ਤੋਂ ਪਰਿਵਾਰ ਸਮੇਤ ਕੈਲਗਰੀ ਸ਼ਹਿਰ ਵਿਚ ਰਹਿ ਰਿਹਾ ਇਹ ਨੌਜਵਾਨ ਪੰਜਾਬੀ ਬੋਲੀ ਅਤੇ ਸੱਭਿਆਚਾਰ ਲਈ ਕੰਮ ਕਰਨ ਵਾਲੀ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ ਪਿਛਲੇ ਡੇਢ ਕੁ ਦਹਾਕੇ ਤੋਂ ਹੀ ਕਾਰਜਕਾਰੀ ਅਤੇ ਐਕਟਿਵ ਮੈਂਬਰ ਹੈ ਆਪਣੀ ਸਾਮਜਸੇਵੀ ਭਾਵਨਾ,ਲਿਆਕਤ ਅਤੇ ਹੋਰਾਂ ਦੇ ਕੰਮ ਆਉਣ ਦੇ ਜ਼ਜਬੇ ਕਰਕੇ ਉਹ ਸਭ ਤੋਂ ਨਿੱਕੀ ਉਮਰ ਵਿਚ ਇਸ ਸਭਾ ਦਾ ਲਗਾਤਾਰ ਤਿੰਨ ਵਾਰ ਖਜ਼ਾਨਚੀ ਚੁਣਿਆ ਗਿਆ ਤੇ ਫਿਰ ਸਾਲ 2012-13 ਵਿਚ ਦੂਰ-ਦੂਰ ਤੱਕ ਨਜ਼ਰ ਮਾਰਿਆ ਉਹ ਸਭ ਤੋਂ ਨਿੱਕੀ ਉਮਰ ਦਾ ਕਿਸੇ ਅਜਿਹੀ ਪੰਜਾਬੀ ਬੋਲੀ, ਸੱਭਿਆਚਾਰ ਅਤੇ ਸਮਾਜ ਲਈ ਉਸਾਰੂ ਕੰਮ ਕਰਨ ਵਾਲੀ ਸੰਸਥਾ ਦਾ ਜਨਰਲ ਸਕੱਤਰ ਬਣਿਆ ਅਤੇ ਉਸੇ ਸਾਲਾਂ ਵਿਚ ਇਸ ਸਭਾ ਵੱਲੋਂ ਕੈਲਗਰੀ ਵਿਚ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ ਜੋੜਨ ਲਈ ਵੱਡੇ ਪੱਧਰ ਤੇ ਪ੍ਰੋਗਰਾਮ ਸ਼ੁਰੂ ਕੀਤੇ। ਜਿਸ ਵਿਚ ਉਸਨੇ ਆਪਣੇ ਸਹਿਯੋਗੀਆਂ ਨਾਲ ਮਿਲਕੇ ਅਗਾਂਹਵਧੂ ਭੂਮਿਕਾ ਨਿਭਾਈ ਅਤੇ ਹੁਣ ਇਹ ਪਰੋਗਰਾਮ ਸਭਾ ਵੱਲੋਂ ਹਰੇਕ ਸਾਲ ਵੱਡੇ ਪੱਧਰ ਤੇ ਕਰਵਾਇਆ ਜਾਂਦਾ ਹੈ। ਉਹ ਹਮੇਸ਼ਾ ਇਕ ਵਧੀਆਂ ਸਮਾਜ ਉਸਾਰਨ ਦੇ ਹੱਕ ਵਿਚ ਖੜੋਦਾ ਅਤੇ ਕੇਨੈਡਾ ਵਰਗੇ ਦੇਸ਼ ਵਿਚ ਡਾਲਰ ਬਿਰਤੀ ਨੂੰ ਦੂਰ ਰੱਖਕੇ ਸਮਾਜਕ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਅਖ਼ਬਾਰਾਂ ਵਿਚ ਛਪਦੇ ਉਸਦੇ ਸਮਾਜਿਕ ਵਿਸ਼ਿਆਂ ਬਾਰੇ ਲੇਖ, ਕਵਿਤਾਵਾਂ, ਕਹਾਣੀਆਂ, ਪੁਸਤਕ ਅਤੇ ਫਿਲਮ-ਸਮੀਖਿਆ ਰਾਹੀ ਉਹ ਹਮੇਸ਼ਾਂ ਇਕ ਮੇਸੇਜ ਦੇਣ ਦੀ ਕੋਸ਼ਿਸ਼ ਕਰਦਾ ਹੈ। ਜਿੱਥੇ ਉਸਦੀ ਕਲਮ ਹਮੇਸ਼ਾਂ ਇਕ ਵਧੀਆ ਸਮਾਜ ਸਿਰਜਣ ਲਈ ਸੇਧ ਦਿੰਦੀ ਹੈ ਉੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪ ਵੀ ਇਸਦਾ ਰੋਲ-ਮਾਡਲ ਹੈ। ਉਸਦਾ ਮੰਨਣਾ ਹੈ ਕਿ ਮਨੁੱਖ ਦੀ ਸ਼ਖ਼ਸ਼ੀਅਤ ਨੂੰ ਨਿਖ਼ਾਰਨ ਲਈ ਚੰਗੀਆਂ ਕਿਤਾਬਾਂ ਦੀ ਬਹੁਤ ਮਹੱਤਤਾ ਹੈ। ਜਦੋਂ ਅਸੀਂ ਖੁਦ ਚੰਗੇ ਬਣ ਜਾਂਦੇ ਹਾਂ ਤਾਂ ਹੀ ਅਸੀਂ ਸਮਾਜ ਲਈ ਕੋਈ ਚੰਗਾ ਕੰਮ ਕਰ ਸਕਦੇ ਹਾਂ ਅਤੇ ਲੋਕ ਆਪਣੇ ਤੇ ਵਿਸ਼ਵਾਸ਼ ਕਰਨ ਲੱਗਦੇ ਹਨ। ਟੀ.ਵੀ. ਐਕਰਿੰਗ ਤੋਂ ਇਲਾਵਾ ਉਹ ਆਨ-ਲਈਨ ਮੇਪਲ ਪੰਜਾਬੀ ਮੀਡੀਆ ਨਾਂ ਦਾ ਨਾਨ-ਪਾ੍ਰਫਟਏਬਲ ਅਖ਼ਬਾਰ ਵੀ ਚਲਾਉਦਾ ਹੈ। ਇੰਨੀਆਂ ਸਾਰੀਆ ਕਲਾਵਾਂ ਦਾ ਸੁਮੇਲ ਅਤੇ ਉਸਾਰੂ ਸੋਚ ਵਾਲੇ ਇਕ ਨੌਜਵਾਨ ਦਾ ਦੇਸ਼ ਪੰਜਾਬ ਟਾਈਮਜ਼ ਵੱਲੋਂ ਕਰਵਾਏ ਜਾਣ ਵਾਲੇ ਇਸ 14ਵੇਂ ਸਲਾਨਾ ਮੇਲੇ ਵਿਚ ਸਨਮਾਨ ਕਰਨ ਦਾ ਮਤਲਬ ਇਹੀ ਹੈ ਕਿ ਹੋਰ ਨੌਜਵਾਨ ਵੀ ਆਪਣੇ ਨਿੱਜੀ ਕੰਮ-ਧੰਦਿਆਂ ਦੇ ਨਾਲ-ਨਾਲ ਸਮਾਜ ਲਈ ਕੁਝ ਚੰਗਾ ਕਰਨ ਵਿਚ ਯੋਗਦਾਨ ਪਾਉਣ ਲਈ ਸਾਹਮਣੇ ਆਉਣ ਤਾਂ ਕਿ ਹੁਣ ਟਾਵੇਂ-ਟਾਵੇਂ ਦਿਸਦੇ ਅਜਿਹੇ ਨੌਜਵਾਨ ਕਾਫ਼ਲਿਆਂ ਦਾ ਰੂਪ ਧਾਰ ਲੈਣ ਅਤੇ ਇਕ ਵੈਰ-ਵਿਰੋਧ ਅਤੇ ਨਸ਼ਿਆਂ ਤੋਂ ਰਹਿਤ ਵਧੀਆ ਸਮਾਨ ਦੀ ਸਿਰਜਣਾ ਕੀਤੀ ਜਾ ਸਕੇ ਜਿਸ ਨਾਲ ਵਿਦੇਸ਼ ਦੀ ਧਰਤੀ ਤੇ ਹੋਰ ਕਮਿਊਨਟੀਆਂ ਵਿਚ ਪੰਜਾਬੀ ਕਮਿਊਨਟੀ ਆਪਣਾ ਰੁਤਬਾ ਹੋਰ ਉੱਚਾ ਕਰ ਸਕੇ।