-ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੂੰ ਦਿੱਤਾ ਗਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ
-ਬੱਚਿਆਂ ਦੇ ਪ੍ਰੋਗਰਾਮ ਦੇ ਸਭ ਤੋਂ ਨਿੱਕੇ ਗਰੁੱਪ ਦੇ ਜੇਤੂ ਸਫਲ ਮਾਲਵਾ ਨੂੰ ਦਿੱਤੀ ਗਈ ਟਰਾਫੀ
-ਸਭਾ ਦੀ ਮੈਂਬਰ ਹਰਮਿੰਦਰ ਕੌਰ ਢਿੱਲੋਂ ਨੂੰ ਚਿੱਤਰਕਾਰ ਹਰਪ੍ਰਕਾਸ ਵੱਲੋਂ ਉਹਨਾਂ ਚਿੱਤਰ ਭੇਂਟ ਕੀਤਾ ਗਿਆ
-ਹਰੀਪਾਲ ਵੱਲੋਂ ਹਰਨੇਕ ਬੱਧਨੀ ਦੀਆਂ ਕਹਾਣੀਆਂ ਦੀ ਪੜਚੋਲ ਕਰਦਾ ਪਰਚਾ ਪੜ੍ਹਿਆ ਗਿਆ
ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ 20 ਜੁਲਾਈ ਦਿਨ ਐਤਵਾਰ ਨੂੰ ਕੋਸੋ ਦੇ ਦਫਤਰ ਵਿੱਚ ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ। ਗਰਮੀ ਭਰੇ ਦਿਨ ਵਿੱਚ ਆਏ ਸਾਰੇ ਸਰੋਤਿਆਂ ਨੂੰ ਸਟੇਜ ਸਕੱਤਰ ਸੁਖਪਾਲ ਪਰਮਾਰ ਨੇ ਜੀ ਆਇਆਂ ਕਿਹਾ। ਸਾਹਿਤਕ ਰੰਗ ਦੀ ਸ਼ੁਰੂਆਤ ਕੈਲਗਰੀ ਦੇ ਮਸ਼ਹੁਰ ਗਾਇਕ ਬਲਜਿੰਦਰ ਢਿੱਲੋ ਨੇ ਬੋਲੀਆਂ ਨਾਲ ਕੀਤੀ, ਮਹਿੰਦਰਪਾਲ ਸਿੰਘ ਪਾਲ ਨੇ ਅਪਣੀ ਗ਼ਜ਼ਲ ਸੁਣਾ ਕੇ ਹਾਜ਼ਰੀ ਲੁਆਈ। ਬਲਵੀਰ ਗੋਰਾ ਨੇ ਅਪਣਾ ਗੀਤ ‘ਬਾਬਿਆਂ ਤੇ ਲੀਡਰਾ ਪੰਜਾਬ ਲੁੱਟ ਖਾ ਲਿਆ’ਸੁਣਾਇਆ। ਸੁਰਜੀਤ ਪੰਨੂ ਨੇ ਰੁਬਾਈਆਂ ਦੇ ਨਾਲ-ਨਾਲ ਗ਼ਜ਼ਲ ਸੁਣਾ ਕੇ ਰੰਗ ਬੰਨਿਆਂ। ਇੱਸ ਤੋ ਬਾਅਦ ਸਟੇਜ ਸਕੱਤਰ ਨੇ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦੀ ਜਿੰæਦਗੀ ਬਾਰੇ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਸਭਾ ਵਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਇਆ ਗਿਆ ਅਤੇ ਜਨਾਗਲ ਜੀ ਨੇ ਭਾਵੁਕ ਹੁੰਦਿਆਂ ਕਿਹਾ ‘ਮੇਰਾ ਜੀ ਕਰਦਾ ਮੈਂ ਜਿੰਦਗੀ ਹੋਰ ਜੀਵਾ ਤਾਂ ਕੇ ਪੰਜਾਬੀ ਲਿਖ਼ਾਰੀ ਸਭਾ ਲਈ ਹੋਰ ਕੰਮ ਕਰ ਸਕਾ। ਹਰਮਿੰਦਰ ਕੌਰ ਢਿੱਲੋ ਨੂੰ ਹਰਪ੍ਰਾਸ਼ ਜਨਾਗਲ ਵਲੋਂ ਬਣਾਇਆ ਹੱਥ ਚਿੱਤਰ ਭੇਂਟ ਕੀਤਾ ਗਿਆ। ਸਭਾ ਵਿੱਚ ਸਭ ਤੋ ਪਹਿਲੀ ਵਾਰ ਆਏ ਗਾਇਕ ਫਤਿਹæ ਸਿੰਘ ਨੇ ਬਲਵੀਰ ਗੋਰੇ ਦਾ ਲਿਖਿਆ ਗੀਤ ਗਾ ਕੇ ਵਾਹ-ਵਾਹ ਖੱਟੀ। ਇਸ ਤੋ ਇਲਾਵਾ ਬੁਲਾਰਿਆਂ ਵਿੱਚ ਰਵੀ ਪ੍ਰਕਾਸ਼ ਜਨਾਗਲ, ਜੋਰਾਵਰ ਬਾਂਸਲ, ਰਣਜੀਤ ਮਿਨਹਾਂਸ ,ਬਾਲ ਕਲਾਕਾਰ ਯੁਵਰਾਜ ਸਿੰਘ, ਜਸਵੰਤ ਸੇਖੋ, ਸਰੂਪ ਸਿੰਘ ਮੰਡੇਂਰ,ਪਰਮਿੰਦਰ ਗਰੇਵਾਲ, ਸੁਖਮਿੰਦਰ ਤੂਰ, ਸੁਰਿੰਦਰ ਗੀਤ, ਸਿਮਰਨਪ੍ਰੀਤ ਸਿੰਘ, ਪੈਰੀ ਮਾਹਲ, ਅਜਇਬ ਸੇਖੋ, ਗੁਰਪਾਲ ਰੁਪਾਂਲੋ, ਮਾਸਟਰ ਅਜੀਤ ਸਿੰਘ, ਸੱਖਮਿੰਦਰ ਤੂਰ ਨੇ ਵੀ ਹਾਜ਼ਰੀ ਲੁਆਈ। ਬੱਚਿਆਂ ਲਈ ਸਭਾ ਵੱਲੋਂ ਕਰਵਾਏ ਗਏ ਪੰਜਾਬੀ ਬੋਲਣ ਦੇ ਮੁਕਾਬਲੇ ਦੇ ਛੋਟੇ ਬੱਚਿਆਂ ਵਿੱਚੋ ਜੇਤੁ ਰਹੇ ਸਫ਼ਲ ਮਾਲਵਾ ਨੂੰ ਉਸਦੀ ਟਰਾਫੀ ਵੀ ਦਿੱਤੀ ਗਈ। ਕਹਾਣੀਕਾਰ ਹਰਨੇਕ ਬੱਧਨੀ ਦੀ ਕਿਤਾਬ ਬਾਰੇ ਸਭਾ ਦੇ ਪ੍ਰਧਾਨ ਹਰੀਪਾਲ ਨੇ ਕਹਾਣੀਆਂ ਦੀ ਪੜਚੋਲ ਕਰਦਾ ਪੇਪਰ ਪੜਿਆ ਅਤੇ ਨਵੀ ਕਿਤਾਬ ਦੀ ਵਧਾਈ ਦਿੱਤੀ। ਹਰਨੇਕ ਬੱਧਨੀ ਨੇ ਅਪਣੀ ਕਿਤਾਬ ਵਾਰੇ ਵਿਸਥਾਰ ਨਾਲ ਸਰੋਤਿਆਂ ਨਾਲ ਸਾਂਝ ਪਾਈ ਅਤੇ ਅਪਣੀ ਗ਼ਜ਼ਲ ਸੁਣਾ ਕੇ ਹਾਜ਼ਰੀ ਲੁਆਈ। ਚਾਹ ਅਤੇ ਸਨੈਕਸ ਦੀ ਸੇਵਾ ਤਰਲੋਚਨ ਸੈਭੀਂ ਵਲੋ ਕੀਤੀ ਗਈ,ਫੋਟੋਗ੍ਰਫੀ ਦੀ ਜ਼ਿੰਮੇਵਾਰੀ ਰਣਜੀਤ ਲਾਡੀ ਨੇ ਨਿਭਾਈ। ਇਸ ਤੋਂ ਇਲਾਵਾ ਸਭਾ ਵਿੱਚ ਪੈਰੀ ਮਾਹਲ, ਜਸਵੀਰ ਸਹੋਤਾ, ਹਰਚਰਨ ਕੋਰ ਬਾਸੀ,ਪਰਮਜੀਤ ਸੰਦਲ, ਕੁਲਵਿੰਦਰ ਗਰੇਵਾਲ, ਜਸਵੰਤ ਸਿੰਘ ਗਿੱਲ, ਰਜੇਸ਼ ਮਿਨਹਾਸ, ਰਜੇਸ਼ ਅੰਗਰਾਲ, ਰਾਜ ਹੁੰਦਲ, ਸਤਵਿੰਦਰ ਜਨਾਗਲ, ਗੁਰਨਾਮ ਸਿੰਘ ਗਿੱਲ, ਰਾਜ, ਅਮਰਜੀਤ ਜਨਾਗਲ,ਹਰਬਖਸ਼ ਸਰੋਆਂ, ਅਮੀਰ ਕੌਰ ਮੰਡੇਰ, ਜੋਗਿੰਦਰ ਗਰੇਵਾਲ, ਕੁਲਵਿੰਦਰ ਕੌਰ ਗੋਸਲ, ਤੇਜਿੰਦਰਪਾਲ, ਸੁਰਜੀਤ ਕੌਰ, ਤਕਦੀਰ ਮਾਲਵਾ,ਪਵਨਦੀਪ ਕੌਰ ਬਾਂਸਲ,ਸਤਪਾਲ ਕੌਸ਼ਲ, ਜੀਤ ਸਿੰਘ ਸਿੱਧੁ, ਹਰਨਾਮ ਗਰਚਾ ਆਦਿ ਹਾਜਰ ਸਨ। ਮਨੁੱਖਤਾ ਵਿਰੋਧੀ ਅੱਤਵਾਦੀਆਂ ਵੱਲੋਂ ਮਲੇਸ਼ੀਆਂ ਦੇ ਜਹਾਜ ਨੂੰ ਤਬਾਹ ਕਰਕੇ ਮਾਰੇ ਗਏ 298 ਬੇਕਸੂਰ ਮੁਸਾਫ਼ਰਾਂ ਦਾ ਸਭਾ ਵਲੋ ਖੰਡਨ ਕੀਤਾ ਗਿਆ। ਸਭਾ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਜੌੜਨ ਦੇ ਪਿਛਲੇ ਤਿੰਨ ਸਾਲਾ ਤੋਂ ਵਿੱਢੇ ਪ੍ਰੋਗਰਾਮ ਤਹਿਤ ਹਰਲੀਨ ਗਰੇਵਾਲ,ਨਵਜੋਤ ਪਰਮਾਰ ਅਤੇ ਸਫ਼ਲ ਮਾਲਵਾ ਨੂੰ ਸਭਾ ਦੀ ਅਨਰੈਰੀ ਮੈਬਰਸ਼ਿੱਪ ਦਿੱਤੀ ਗਈ। ਅਗਸਤ ਮਹੀਨੇ ਦੀ ਮੀਟਿਗ 17 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਵੇਗੀ, ਜਿਸ ਵਿੱਚ ਕਹਾਣੀਕਾਰ ਜੋਰਾਵਰ ਸਿੰਘ ਬਾਂਸਲ ਦੀ ਨਵੀਂ ਕਿਤਾਬ ‘ਸੁਪਨੇ ਸੱਚ ਹੋਣਗੇ’ ਰਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਹਰੀਪਾਲ ਨਾਲ 403-714-4816 ਜਾਂ ਸਕੱਤਰ ਸੁੱਖਪਾਲ ਪਰਮਾਰ ਨੂੰ 403-830-2374 ਤੇ ਸਪੰਰਕ ਕਰ ਸਕਦੇ ਹੋ।