ਘਰੇਲੂ ਹਿੰਸਾ ਜਿਹੇ ਸੰਜੀਦਾ ਮੁੱਦਿਆਂ ਪ੍ਰਤੀ ਕਮਿਊਨਟੀ ਨੂੰ ਇਕਜੁੱਟ ਕਰਨਾ ਪ੍ਰੋਗਰਾਮ ਦਾ ਮੁੱਖ ਉਦੇਸ਼
ਗੁਰਚਰਨ ਕੌਰ ਥਿੰਦ ਕੈਲਗਰੀ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੁਆਰਾ 20 ਜੁਲਾਈ 2014 ਦਿਨ ਸਨਿਚਰਵਾਰ ਨੂੰ 95 ਫਾਲਸ਼ਾਇਰ ਡਰਾਈਵ, ਨਾਰਥ ਈਸਟ ਵਿਖੇ ਫਾਲਕਿਨ ਰਿੱਜ ਕਮਿਊਨਿਟੀ ਹਾਲ ਵਿੱਚ ਸ਼ਾਮ 4:30-7:30 ਵਜੇ ਤੱਕ ਫੈਮਲੀ ਪ੍ਰਾਸਪੈਰੇਟੀ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।ਘਰੇਲੂ ਝਗੜਿਆਂ ਜਿਹੇ ਅਤਿ ਸੰਜੀਦਾ ਅਤੇ ਜ਼ਰੂਰੀ ਮੁੱਦੇ ਸਬੰਧੀ ਅਵਾਜ਼ ਬੁਲੰਦ ਕਰਕੇ ਆਪਣੀ ਕਮਿਊਨਿਟੀ ਨੂੰ ਲਾਮਬੰਧ ਕਰਨਾ ਇਸ ਈਵੈਂਟ ਦਾ ਮੁੱਖ ਮਕਸਦ ਹੈ।ਇਸ ਵਿੱਚ ਇਸ ਵਿਸ਼ੇ ਤੇ ਕੇਵਲ ਭਾਸ਼ਨ ਦੇਣ ਤੇ ਸੁਣਨ ਦੀ ਬਜਾਏ ਹਾਜ਼ਰ ਕਮਿਊਨਿਟੀ ਮੈਂਬਰਾਂ ਨੂੰ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕੀਤਾ ਜਾਵੇਗਾ। ਵੱਖ ਵੱਖ ਮੇਜ਼ਾਂ ਤੇ ਇਸ ਮੁੱਦੇ ਨਾਲ ਸਬੰਧਤ ਅਲੱਗ ਅਲੱਗ ਪਹਿਲੂਆਂ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਹਾਜ਼ਰੀਨ ਨੂੰ ਖੁਲ੍ਹਾ ਸੱਦਾ ਹੋਵੇਗਾ। ਇਸ ਵਾਰਤਾਲਾਪ ਨੂੰ ਫੈਸੀਲੀਟੇਟ ਕਰਨ ਲਈ ਹਰ ਮੇਜ਼ ਤੇ ਮੌਜੂਦ ਫੈਸੀਲੀਟੇਟਰ ਮੁੱਖ ਵਿਚਾਰਾਂ ਨੂੰ ਕਲਮਬੰਧ ਕਰਨਗੇ ਜੋ ਕਿ ਬਾਦ ਵਿੱਚ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਸਰੋਤਿਆਂ ਨਾਲ ਸਾਂਝੇ ਕੀਤੇ ਜਾਣਗੇ।ਇਸ ਤੋਂ ਇਲਾਵਾ ਹੱਥਾਂ ਵਿੱਚ ਪਰਿਵਾਰਕ ਸੁੱਖ-ਸ਼ਾਂਤੀ ਬੈਨਰ ਅਤੇ ਪੋਸਟਰਾਂ ਨਾਲ ਪਰਿਵਾਰਾਂ ਦੀ ਖੁਸ਼ਹਾਲੀ ਹਿੱਤ ਵਾਕ ਕੀਤੀ ਜਾਵੇਗੀ।ਇਸ ਮੌਕੇ ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਵੇਗੀ।ਹੋਰ ਜਾਣਕਾਰੀ ਲਈ ਰਾਇਲ ਵੋਮੇਨ ਕਲਚਰਲ ਐਸੋਸ਼ੀਏਸ਼ਨ ਦੀ ਪ੍ਰਧਾਨ ਗੁਰਮੀਤ ਸਰਪਾਲ ਨਾਲ 403-280-6090 ਤੇ ਸਪੰਰਕ ਕੀਤਾ ਜਾ ਸਕਦਾ ਹੈ।