ਹਿਰਦੇਪਾਲ ਸਿੰਘ ਅੰਗ ਦਾਨ ਸਬੰਧੀ ਜਾਣਕਾਰੀ ਦੇਣਗੇ
ਮਾਸਟਰ ਭਜਨ ਕੈਲਗਰੀ-ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ 6 ਜੁਲਾਈ ਐਤਵਾਰ ਨੂੰ ਕੋਸੋ ਹਾਲ ਵਿਚ ਦੋ ਵਜੇ ਤੋਂ ਪੰਜ ਵਜੇ ਤੱਕ ਵਿਸ਼ੇਸ਼ ਲੈਕਚਰ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਪੈਸਟੀਸਾਈਡਜ਼ ਦੇ ਮਨੁੱਖ ਤੇ ਪ੍ਰਭਾਵ , ਐਰਗੈਟਿਕ ਪਦਾਰਥਾਂ ਦਾ ਸੱਚ ਅਤੇ ਇਹਨਾਂ ਦੇ ਪ੍ਰਦੂਸ਼ਣ ਸਬੰਧੀ ਅਸਰ ਵਿਸ਼ੇ ਤੇ ਡਾ. ਤਰਲੋਚਨ ਸਿੰਘ ਰੀਟਾਇਰਡ ਪ੍ਰੌਫੈਸਰ ਐਗਰੀਕਲਚਰ ਯੁਨੀਵਰਸਿਟੀ ਹਿਸਾਰ, ਹਰਿਆਣਾ (ਇੰਡੀਆ) ਲੈਕਚਰ ਕਰਨਗੇ। ਲੈਕਚਰ ਤੋਂ ਬਾਅਦ ਡਾਕਟਰ ਤਰਲੋਚਨ ਸਾਰਿਆ ਦੇ ਸਵਾਲਾਂ ਦੇ ਜਵਾਬ ਦੇਣਗੇ। ਉਹ ਇਸ ਵਿਸ਼ੇ ਦੇ ਮਾਹਿਰ ਹਨ ਅਤੇ ਸਾਨੂੰ ਉਹਨਾਂ ਦੀ ਜਾਣਕਾਰੀ ਤੋਂ ਲਾਭ ਉਠਾਉਣ ਲਈ ਉਹਨਾਂ ਦੇ ਵਿਚਾਰ ਜਰੂਰ ਸੁਨਣੇ ਚਾਹੀਦੇ ਹਨ। ‘ਕੈਲਗਰੀਅਨ ਡੋਨੇਟ ਔਰਗਨ’ ਦੇ ਆਗੂ ਹਿਰਦੇਪਾਲ ਸਿੰਘ ਅੰਗਦਾਨ ਸਬੰਧੀ ਜਾਣਕਾਰੀ ਦੇਣਗੇ। ਇਹ ਜਾਣਕਾਰੀ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੇ ਜਨਰਲ ਸਕੱਤਰ ਮਾਸਰਰ ਭਜਨ ਨੇ ਪ੍ਰੈਸ ਨੂੰ ਦਿਦਿਆ ਦੱਸਿਆ ਕਿ ਹੋਰ ਜਾਣਕਾਰੀ ਲਈ ਉਹਨਾਂ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।