ਕਾਮਾਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਇਹ ਸਮਾਗਮ
ਕੋਰਿਓਗਰਾਫੀਆਂ ਅਤੇ ਐਕਸ਼ਨ ਗੀਤ ਵਿਸ਼ੇਸ ਤੌਰ ਤੇ ਕਰਵਾਏ ਜਾਣਗੇ
ਮਾ.ਭਜਨ (ਕੈਲਗਰੀ)- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਆਪਣਾ ਪੰਜਵਾਂ ਤਰਕਸ਼ੀਲ-ਸੱਭਿਆਚਾਰਕ ਨਾਟਕ ਸਮਾਗਮ 30 ਅਗਸਤ 2014 ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਆਰਫੀਅਸ ਥੀਏਟਰ ਵਿਚ (ਸੇਂਟ ਕਾਲਜ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪੰਜਵਾਂ ਨਾਟਕ ਸਮਾਗਮ ਕਾਮਾਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ । ਐਸੋਸੀਏਸ਼ਨ ਦੀ ਮੀਟਿੰ ਵਿਚ ਲੋਕ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨਾਟਕਾਂ ਦੀ ਤਿਆਰੀ ਦੇ ਸਬੰਧ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਉਹਨਾਂ ਆਪਣੀ ਦਸ ਦਿਨਾਂ ਵਿੰਨੀਪੈੱਗ ਅਤੇ ਕੈਲਗਰੀ ਦੀ ਫੇਰੀ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ, ਕਲਾਕਰਾਂ, ਵਰਕਪਰਮਟ ਤੇ ਆਏ ਨੌਜਵਾਨਾਂ,ਬਜ਼ੁਰਗਾਂ, ਮੀਡੀਆਂ ਕਰਮੀਆਂ , ਨੌਜਵਾਨ ਲੜਕੇ-ਲੜਕੀਆਂ ਅਤੇ ਹੋਰ ਬਹੁਤ ਸਾਰੇ ਇੰਮੀਗਰੈਂਟਸ ਸਾਨਲ ਇੰਟਰਵਿਊਜ਼ ਕਰਕੇ ਕਾਮਾਗਾਟਾਂ ਮਾਰੂ ਸਬੰਧੀ ਲਿਖਣ ਵਾਲੇ ਨਾਟਕ ਦਾ ਮੁਢਲਾ ਕੰਮ ਨਿਬੇੜ ਲਿਆ ਹੈ। ਕਾਮਾਗਾਟਾ ਮਾਰੂ ਸਬੰਧੀ ਇਹ ਨਾਟਕ ਸੌ ਸਾਲ ਤੋਂ ਅੱਜ ਤੱਕ ਦੇ ਹਾਲਤਾਂ, ਕਾਨੂੰਨਾਂ ਦਾ ਤੁਲਨਾਤਮਕ ਮੁਲਾਂਕਣ ਪੇਸ਼ ਕਰੇਗਾ। ਐਸੋਸੀਏਸ਼ਨ ਦੀ ਆਗੂ ਕਮੇਟੀ ਨਾਲ ਨਾਟਕ ਟੀਮ ਦੇ ਜਤਿੰਦਰ ਸਵੈਚ, ਰਵੀ ਜਨਾਗਲ, ਕਮਲਪ੍ਰੀਤ ਕੌਰ ਪੰਧੇਰ, ਨਵਕਿਰਨ ਕੌਰ, ਗੁਰੰਿਦਰਪਾਲ ਬਰਾੜ, ਜਸ਼ਨਪ੍ਰੀਤ ਗਿੱਲ ਅਤੇ ਰੁਪਿੰਦਰਪਾਲ ਪੰਧੇਰ ਆਦਿ ਨੇ ਵੀ ਭਾਗ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾæ ਭਜਨ ਨੇ ਦੱਸਿਆ ਕਿ ਕੈਲਗਰੀ ਨਿਵਾਸੀਆਂ ਦੀ ਜ਼ੋਰਦਾਰ ਮੰਗ ਕਾਰਨ ਨਾਟਕ ਜਗਤ ਦੇ ਬਾਬਾ ਬੋਹੜ ਗੁਰਸ਼ਰਨ ਭਾਜੀ (ਭਾਈ ਮੰਨਾ ਸਿੰਘ) ਦਾ ਬਹੁ-ਚਰਚਿਤ ਨਾਟਕ ‘ਟੋਆ’ ਵੀ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਨਾਟਕ ਸਮਾਗਮ ਵਿਚ ਬੱਚਿਆਂ ਦੀਆਂ ਕੋਰਿਓਗਰਾਫੀਆਂ ਅਤੇ ਐਕਸ਼ਨ ਗੀਤ ਵਿਸ਼ੇਸ ਤੌਰ ਤੇ ਕਰਵਾਏ ਜਾਣਗੇ। ਉਪਰੋਤਕ ਲਈ 15 ਅਗਸਤ ਤੋਂ ਪਹਿਲਾ ਨਾਮ ਰਜਿਸਟਰਡ ਕਰਵਾਉਣ ਵਾਲੇ ਬੱਚਿਆਂ ਨੂੰ ਹੀ ਭਾਗ ਲੈਣ ਲਈ ਐਡਜਸਟ ਕੀਤਾ ਜਾਵੇਗਾ।ਸਬੰਧਿਤ ਮਾਪੇ ਮੰਚ ਦੀ ਇੰਚਾਰਜ ਕਮਲਪ੍ਰੀਤ ਕੌਰ ਪੰਧੇਰ ਨਾਲ 403-479-4220 ਤੇ ਸਪੰਰਕ ਕਰ ਸਕਦੇ ਹਨ। ਹਰ ਸਾਲ ਦੀ ਤਰ੍ਹਾਂ ਪੰਜਾਬ ਤੋਂ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ ਨਾਟਕਾਂ ਦੀ ਤਿਆਰੀ ਲਈ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਅਗਸਤ ਵਿਚ ਪੁੱਜ ਜਾਣਗੇ। ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਇਸ ਸਮਾਗਮ ਸਬੰਧੀ ਹੋਈ ਮੀਟਿੰਗ ਵਿਚ ਮੀਡੀਆ ਅਤੇ ਕੈਲਗਰੀ ਦੇ ਨਿਵਾਸੀਆਂ ਪੂਰਨ ਸਹਿਯੋਗ ਦੀ ਬੇਨਤੀ ਵੀ ਕੀਤੀ। ਨਾਟਕ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ 403-455-4220 ਜਾਂ ਪਰੈਸ ਸੈਕਟਰੀ ਜਤਿੰਦਰ ਸਵੈਚ ਨਾਲ 403-903-5601 ਤੇ ਸਪੰਰਕ ਕਰ ਸਕਦੇ ਹੋ।