ਕਾਮਾਗਾਟਾ ਮਾਰੂ ਦਾ ਸੋਵਨੀਅਰ ਰਲੀਜ਼ ਕੀਤਾ ਗਿਆ ਅਤੇ ਸਭਾ ਦੇ ਮੈਂਬਰਾਂ ਨੇ ਵੱਧ-ਚੜ੍ਹਕੇ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕੀਤੇ
ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖ਼ਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ 15 ਤਰੀਕ ਦਿੱਨ ਐਤਵਾਰ 2ਵਜੇ ਕੋਸੋ ਦੇ ਖਚਾ-ਖਚ ਭਰੇ ਹਾਲ ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ। ਕਾਮਾਗਾਟਾ ਮਾਰੂ ਦੀ 100ਵੀ ਵਰੇਗੰਢ ਮਨਾਉਂਦਿਆਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਗਿਆ। ਜਿੰਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਕਨੇਡਾ ਦੀ ਧਰਤੀ ਤੇ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਕਾਮਾਗਾਟਾਮਾਰੂ ਵਾਰੇ ਬੁਲਾਰਿਆਂ ਵਿੱਚ ਰਿਸ਼ੀ ਨਾਗਰ,ਗੁਰਬਚਨ ਬਰਾੜ,ਮਹਿੰਦਰਪਾਲ ਐਸ ਪਾਲ ਨੇ ਜਾਣਕਾਰੀ ਭਰਪੂਰ ਵਿਚਾਰ ਪੇਸ਼ ਕੀਤੇ,ਬਲਵੀਰ ਗੋਰਾ ਨੇ ‘ਸੁੱਖਪਾਲ ਪਰਮਾਰ’ ਦਾ ਗੀਤ ਗੀਤ ‘ਇਹ ਜੋ ਦੀਵੇ ਬਿਨਾਂ ਤੇਲ ਤੋ ਜਗਦੇ ਰਹਿਣੇ,ਮੇਲੇ ਗਦਰੀ ਬਾਬੇਆਂ ਦੇ ਸਦਾ ਲਗਦੇ ਰਹਿਣੇ’ਗਾ ਕੇ ਵਾਹ-ਵਾਹ ਖੱਟੀ। ਲੋਕ ਕਲਾਂ ਮੰਂਚ ਤੋ ਸੁਰਿੰਦਰ ਸ਼ਰਮਾ ਜੋ ਕਿ ਭਾਰਤ ਤੋ ਆਏ ਹਨ ਨੇ ਪੰਜਾਬ ਵਿੱਚ ਨਸ਼ਿਆ ਦੇ ਵੱਧ ਰਹੇ ਰੁਝਾਨ ਵਾਰੇ ਗੱਲਬਾਤ ਕੀਤੀ ਅਤੇ ਆਉਣ ਵਾਲੇ ਦਿੱਨਾਂ ਵਿੱਚ ਕਾਮਾਗਾਟਾਮਾਰੂ ਵਾਰੇ ਖੇਡੇ ਜਾ ਰਹੇ ਨਾਟਕ ਵਾਰੇ ਵੀ ਦੱਸਿਆ ਅਤੇ ਹਿੱਦੀ ਦੀ ਕਵਿਤਾ ਸੁਣਾਕੇ ਅਪਣੀ ਹਾਜਰੀ ਲੁਆਈ। ਕਾਮਾਗਾਟਾ ਮਾਰੂ ਸ਼ਤਾਬਦੀ ਸੋਵਨੀਅਰ ਰਲੀਜ਼ ਕੀਤਾ ਗਿਆ। ਇੰਗਲੈਡ ਤੋ ਆਏ ਲੇਖਕ ‘ਵਰਿੰਦਰ ਪਰਹਾਰ’ਨੇ ਵੀ ਸਭਾ ਵਿਚ ਹਾਜਰ ਲੁਆਈ, ਉਨਾਂ ਅਪਣੀ ਨਿੱਜੀ ਜਿੰਦਗੀ ਵਾਰੇ ਜਾਣਕਾਰੀ ਦੇਣ ਦੇ ਨਾਲ਼-ਨਾਲ਼ ਅਪਣੀਆ ਰਚਨਾਵਾਂ ਦੀ ਵੀ ਸਰੋਤੇਆ ਨਾਲ ਸਾਂਝ ਪਾਈ।ਰਵੀ ਪ੍ਰਕਾਸ਼ ਜਨਾਗਲ ਵਲੋ ਫਾਦਰ ਡੇ ਲਈ ਲਈ ਲਿਆਦਾ ਕੇਕ ਸਭਾ ਦੇ ਬਜੁਰਗ ਮੈਬਰਾ ਵਲੋ ਕੱਟ ਕੇ ਫਾਦਰ ਡੇ ਮਨਾਇਆ। ਸਭਾ ਦੇ ਦੁਸਰੇ ਭਾਗ ਵਿੱਚ ਰਚਨਾਵਾ ਦਾ ਦੌਰ ਚੱਲਿਆ ਜਿੱਸ ਵਿੱਚ ਹਰਨੇਕ ਬੰਧਨੀ,ਸੀਤਲ ਪੰਨੂ,ਬਲਜਿੰਦਰ ਸੰਘਾ,ਰਵੀ ਪਰਕਾਸ਼ ਜਨਾਗਲ, ਰਣਜੀਤ ਲਾਡੀ,ਹਰਮਿੰਦਰ ਕੌਰ ਢਿੱਲੋ,ਬਾਲ ਕਲਾਕਾਰ ਯੁਵਰਾਜ ਸਿੰਘ ਨੇ ਹਿੱਸਾ ਲਿਆ। ਤਰਲੋਚਨ ਸੈਂਭੀ ਨੇ ਅਪਣੀ ਬੁਲੰਦ ਅਵਾਜ ਵਿੱਚ ਡਾਕਟਰ ਜਗਤਾਰ ਦਾ ਗੀਤ ‘ਮੰਜਲਾ ਤੇ ਜੋ ਨਾ ਪਹੁੰਚੇ’ਗਾ ਕੇ ਹਾਲ ਗੁੰਜ਼ਣ ਲਾ ਦਿੱਤਾ ਸੁਖਮਿੰਦਰ ਤੂਰ ਨੇ ਬਹੁਤ ਪਿਆਰਾ ਗੀਤ ‘ਕਾਹਤੋ ਬੁਟ ਪਾਲਸ਼ਾ ਕਰਿਏ’ਗਾਇਆ,ਸਰੂਪ ਸਿੰਘ ਮਡੇਰ ਨੇ ਅਪਣੀ ਕਵੀਸ਼ਰੀ,ਗੁਰਦਿਆਲ ਖਹਿਰਾ ਨੇ ਫਾਦਰ ਡੇ ਵਾਰੇ ਕਵਿਤਾ ,ਮੰਗਲ ਚੱਠਾ ਨੇ 1984 ਦੇ ਦੁਖਾਂਤ ਵਾਰੇ ਕਵਿਤਾ ਗੁਰਚਰਨ ਹੇਅਰ ਨੇ ਗੀਤ,ਰਣੀਜਤ ਮਿਨਹਾਸ ਨੇ ਵਿਅੰਗ ਸੁਣਾ ਕੇ ਅਪਣੀ ਹਾਜਰੀ ਲੁਆਈ। ਔਰਗਨ ਡੋਨਰ ਤੋ ਅਏ ਬੁਲਾਰੇ ਹਿਰਦੇਪਾਲ ਸਿੰਘ ਨੇ ਅਪਣੀ ਮੋਤ ਬਾਦ ਵਰਤੇ ਜਾ ਸਕਦੇ ਅੰਂਗਾ ਦਾਨ ਦੀ ਮਹੱਤਤਾ ਵਾਰੇ ਦੱਸਿਆ। ਮਾਸਟਰ ਭਜਨ ਗਿੱਲ ਨੇ ਇੱਸ ਕੱਮ ਦੀ ਰੱਜ ਕੇ ਹਮਾਇਤ ਕੀਤੀ ਅਤੇ ਬੁਹਤ ਸਾਰੇ ਪੰਜਾਬੀ ਲਿਖ਼ਾਰੀ ਸਭਾ ਦੇ ਮੈਬਰਾਂ ਨੇ ਅੰਂਗਦਾਨ ਦੇਣ ਦਾ ਪ੍ਰਣ ਕੀਤਾ। ਪੰਜਾਬੀ ਲਿਖ਼ਾਰੀ ਸਭਾ ਨਾਲ ਜੁੜੇ ਛੋਟੀ ਉਮੱਰ ਦੇ ਬੱਚਿਆਂ ਨੂੰ ਆਨਰੇਰੀ ਮੈਬਰਸਿੱæਪ ਵੀ ਦਿੱਤੀ।ਇੱਸ ਤੋ ਇਲਵਾ ਸਭਾ ਵਿੱਚ ਗੁਰਪਾਲ ਰੁਪਾਲੋਂ,ਮਨੀਪਾਲ ਸਿੰਘ,ਬੀਜਾ ਰਾਮ,ਹਰਪ੍ਰਕਾਸ਼ ਜਨਾਗਲ,ਰਵਿੰਦਰ ਭੱਟੀ,ਹਰਮਨ ਚੋਪੜਾ,ਹਰਦੇਵ ਸਿੰਘ,ਪਰਮਜੀਤ ਸਿੰਘ,ਪਰਗਟ ਧਾਰੀਵਾਲ,ਜੱਸਵੰਂਤ ਸੇਖੋ,ਸ਼ਿੰਦਾ,ਜੱਸਵੰਤ ਗਿੱਲ,ਅਵਿਨੰਦਰ ਨੂਰ,ਹਰਲਕਸ਼ ਸਰੋਆ,ਸੁਖਦੇਵ ਭੱਟੀ,ਲਖਵੀਰ ਪੁਰੇਵਾਲ,ਯੁਵਰਾਜ ਸਿੰਘ,ਗੁਰਮੀਤ ਕੋਰ ਸਰਪਾਲ, ਸਾਧੁ ਸਿੰਘ,ਸੁਖਦੇਵ ਧਾਲੀਵਾਲ,ਡਾਕਟਰ ਗੁਰਮਖ ਸਿੰਘ ਸੋਹੀ ਵੀ ਹਾਜਰ ਸਨ। ਜੁਲਾਈ ਮਹੀਨੇ ਦੀ ਮੀਟਿੰਗ 20 ਤਰੀਖ ਨੂੰ ਕੋਸੋ ਦੇ ਹਾਲ ਵਿੱਚ 2 ਵਜੇ ਹੋਣ ਜਾ ਰਹੀ ਹੈ ਜਿੱਸ ਵਿੱਚ ਬਲਵੀਰ ਗੋਰੇ ਦੀ ਸੀਡੀ ਰਲੀਜ਼ ਕੀਤੀ ਜਾਵੇਗੀ ਅਤੇ ਚਿੱਤਰਕਾਰ ‘ਹਰਪ੍ਰਕਸ਼ ਜਨਾਗਲ’ ਨੂੰ ‘ਲਾਈਫਟਾਈਮ ਅਚੀਵਮੈਂਟ’ਐਵਾਰਡ ਦਿੱਤਾ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ ਸਭਾ ਦੇ ਪ੍ਰਧਾਨ ਹਰੀਪਾਲ 403-714-4816 ਜਾ ਫਿਰ ਸਕੱਤਰ ਸੁੱਖਪਾਲ ਪਰਮਾਰ ਨਾਲ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ!