ਨਸ਼ਿਆ ਦੇ ਸਮਾਜ ਤੇ ਪੈ ਰਹੇ ਪ੍ਰਭਾਵਾਂ ਬਾਰੇ ਬਲਵਿੰਦਰ ਕਹਲੋਂ ਨੇ ਵਿਚਾਰ ਪੇਸ਼ ਕੀਤੇ
ਬਲਜਿੰਦਰ ਸੰਘਾ- ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਸ਼ਹਿਰ ਦੇ ਵਾਈਟਹੌਰਨ ਕਮਿਊਨਟੀ ਹਾਲ ਵਿਚ ਵੱਖ-ਵੱਖ ਸ਼ੋਸ਼ਲ ਵਿਸ਼ਿਆ ਬਾਰੇ ਜਿਸ ਵਿਚ ਪੀੜ੍ਹੀਆਂ ਦੇ ਪਾੜੇ ਨੂੰ ਘਟਾਉਣ ਲਈ, ਸਮਾਜ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੋਗਰਾਮ ਕੀਤਾ। ਇਸ ਮਲਟੀਕਲਚਰਲ ਪਰੋਗਰਾਮ ਵਿਚ ਜਿੱਥੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਬਾਰੇ ਬਲਵਿੰਦਰ ਸਿੰਘ ਕਾਹਲੋ ਵੱਲੋਂ ਆਪਣੇ ਵਿਚ ਪੇਸ਼ ਕੀਤੇ ਗਏ, ਉੱਥੇ ਹੀ ਕੈਲਗਰੀ ਪੁਲਿਸ ਦੇ ਬੁਲਾਰਿਆਂ ਨੇ ਪਰਿਵਾਰਕ ਹਿੰਸਾ ਅਤੇ ਸਮਾਜ ਦੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ, ਦਿਨੋ-ਦਿਨ ਵਧ ਰਹੇ ਪੀੜ੍ਹੀ ਦੇ ਪਾੜੇ ਨੂੰ ਘਟਾਉਣ ਲਈ ਦਾਦੇ ਅਤੇ ਪੋਤੇ ਬਾਰੇ ਸਕਿੱਟ ਤੋਂ ਇਲਾਵਾ ਬਹੁਤ ਸਾਰੀਆਂ ਸੱਭਿਆਚਾਰ ਝਲਕੀਆਂ ਜਿਸ ਵਿਚ ਡਾਂਸ, ਡਰਾਮਾ, ਗਿੱਧਾ, ਭੰਗੜਾਂ, ਗੀਤ-ਸੰਗੀਤ ਅਤੇ ਸਿੱਖਿਆ ਸਬੰਧੀ ਵੀ ਕਾਫੀ ਮਾਨਣਯੋਗ ਪ੍ਰੋਗਰਾਮ ਹੋਏ। ਜਿੱਥੇ ਕੈਲਗਰੀ ਤੋਂ ਐਮ.ਪੀ. ਦਵਿੰਦਰ ਸ਼ੋਰੀ ਪ੍ਰੋਗਰਾਮ ਵਿਚ ਵਿਸ਼ੇਸ਼ ਤੋਂਰ ਤੇ ਪਹੁੰਚੇ ਉੱਥੇ ਹੀ ਸ਼ਾਹਿਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਨੇ ਸਭ ਦਾ ਸਟੇਜ ਤੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਾਡੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਵਿਚ ਵਧ ਰਹੀ ਦੂਰੀ ਅਤੇ ਪਰਿਵਾਰਾਂ ਵਿਚ ਵਧ ਰਹੇ ਪੀੜ੍ਹੀ ਦੇ ਫਰਕ ਨੂੰ ਇਕ ਪੁਲ ਪ੍ਰਧਾਨ ਕਰਨਾ ਹੈ ਤਾਂ ਕਿ ਕੈਨੇਡਾ ਵਰਗੇ ਮਲਟੀਕਲਚਰ ਦੇਸ਼ ਵਿਚ ਰਹਿੰਦਿਆਂ ਅਸੀ ਆਪਣੇ-ਆਪ ਨੂੰ ਇਸਦਾ ਹਿੱਸਾ ਬਣਾਉਦੇ ਹੋਏ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ।