ਪੀੜ੍ਹੀਆਂ ਦੇ ਪਾੜੇ ਨੂੰ ਘਟਾਉਣਾ ਅਤੇ ਹੋਰ ਸਮਾਜਿਕ ਵਿਸ਼ੇ ਹਨ ਸੈਮੀਨਾਰ ਦਾ ਹਿੱਸਾ
ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਵੱਖ-ਵੱਖ ਸ਼ੋਸ਼ਲ ਸੰਥਾਵਾਂ, ਲੇਖਕ ਸਭਾਵਾਂ ਅਤੇ ਸੀਨੀਅਰ ਸੁਸਾਇਟੀਆਂ ਆਪਣੀ-ਆਪਣੀ ਸੰਸਥਾਂ ਦੇ ਏਜੰਡੇ ਦੇ ਹਿਸਾਬ ਨਾਲ ਸਮਾਜ ਵਿਚ ਬਣਦਾ ਉਸਾਰੂ ਯੋਗਦਾਨ ਪਾ ਰਹੀਆਂ ਹਨ। ਇਸੇ ਹੀ ਕੜ੍ਹੀ ਦਾ ਹਿੱਸਾ ਹੈ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ 24 ਮਈ 2014 ਦਿਨ ਸ਼ਨੀਵਾਰ ਨੂੰ ਦਿਨ ਦੇ ਡੇਢ ਵਜੇ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਕਰਵਾਇਆ ਜਾ ਰਿਹਾ ਸਮਾਜਿਕ ਵਿਸ਼ਿਆ ਉੱਪਰ ਸੈਮਨੀਰ। ਇਸ ਮਲਟੀਕਲਚਰਲ ਪਰੋਗਰਾਮ ਵਿਚ ਜਿੱਥੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਬਾਰੇ ਬਲਵਿੰਦਰ ਸਿੰਘ ਕਾਹਲੋ ਵੱਲੋਂ ਆਪਣੇ ਵਿਚ ਪੇਸ਼ ਕਰਨਗੇ,ਉੱਥੇ ਹੀ ਕੈਲਗਰੀ ਪੁਲਿਸ ਦੇ ਬੁਲਾਰੇ ਪਰਿਵਾਰਕ ਹਿੰਸਾ ਅਤੇ ਸਮਾਜ ਦੇ ਹੋਰ ਵਿਸ਼ਿਆਂ ਬਾਰੇ ਵਿਚਾਰ ਰੱਖਣਗੇ, ਦਿਨੋ-ਦਿਨ ਵਧ ਰਹੇ ਪੀੜ੍ਹੀ ਦੇ ਪਾੜੇ ਨੂੰ ਘਟਾਉਣ ਲਈ ਦਾਦੇ ਅਤੇ ਪੋਤੇ ਬਾਰੇ ਸਕਿੱਟ ਤੋਂ ਇਲਾਵਾ ਬਹੁਤ ਸਾਰੀਆਂ ਸੱਭਿਆਚਾਰ ਝਲਕੀਆਂ ਜਿਸ ਵਿਚ ਡਾਂਸ, ਡਰਾਮਾ, ਗਿੱਧਾ, ਭੰਗੜਾਂ, ਗੀਤ-ਸੰਗੀਤ ਅਤੇ ਸਿੱਖਿਆ ਸਬੰਧੀ ਵੀ ਇੱਕ ਸ਼ੈਸ਼ਨ ਹੋਵੇਗਾ। ਬੱਚਿਆਂ ਨੂੰ ਫੋਕ ਕਲਚਰਲ ਨਾਲ ਜੋੜਨ ਵਾਲੇ ਪ੍ਰੋæ ਦਲਜਿੰਦਰ ਜੋਹਲ ਦੀਆਂ ਟੀਮਾਂ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨਗੀਆਂ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਨੇ ਦੱਸਿਆ ਕਿ ਸਾਡਾ ਇਸ ਪਰੋਗਾਮ ਦਾ ਮੁੱਖ ਉਦੇਸ਼ ਸਮਾਜ ਵਿਚ ਵਧ ਰਹੀ ਦੂਰੀ ਅਤੇ ਪਰਿਵਾਰਾਂ ਵਿਚ ਵਧ ਰਹੇ ਪੀੜ੍ਹੀ ਦੇ ਫਰਕ ਨੂੰ ਇਕ ਪੁਲ ਪ੍ਰਧਾਨ ਕਰਨਾ ਹੈ ਤਾਂ ਕਿ ਕੈਨੇਡਾ ਵਰਗੇ ਮਲਟੀਕਲਚਰ ਦੇਸ਼ ਵਿਚ ਰਹਿੰਦਿਆਂ ਅਸੀ ਆਪਣੇ-ਆਪ ਨੂੰ ਇਸਦਾ ਹਿੱਸਾ ਬਣਾਉਦੇ ਹੋਏ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ। ਇਸ ਪ੍ਰੋਗਾਰਮ ਬਾਰੇ ਹੋਰ ਜਾਣਕਾਰੀ ਲਈ ਜਾਂ ਇਸਦਾ ਹਿੱਸਾ ਬਣਨ ਲਈ ਸਤਪਾਲ ਕੌਸ਼ਲ ਨਾਲ 403-903-8500 ਤੇ ਸਪੰਰਕ ਕੀਤਾ ਜਾ ਸਕਦਾ ਹੈ।