ਐਮ.ਪੀ. ਦਵਿੰਦਰ ਸ਼ੋਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ
ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਮੀਟਿੰਗ 03.05.2014 ਨੂੰ ਸ਼ੋਰੀ ਲਾਅ ਆਫਿਸ ਵਿੱਚ ਹੋਈ।ਪ੍ਰਧਾਨ ਗੁਰਮੀਤ ਸਰਪਾਲ ਜੀ ਨੇ ਨਵੇਂ ਸ਼ਾਮਲ ਹੋਏ ਮੈਂਬਰ ਦਰਸ਼ਨ ਕੌਰ, ਸਿਮਰ ਚੀਮਾ ਅਤੇ ਸੁਰਿੰਦਰ ਕੌਰ ਚੀਮਾ ਜੀ ਦਾ ਸਭਾ ਵਿੱਚ ਸਵਾਗਤ ਕੀਤਾ ਅਤੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਰੁੱਝੇ ਰਹਿਣਾ ਅਤੇ ਆਪਣੇ ਆਪ ਨੂੰ ਰੁਝਾਈ ਰਖਣਾ ਭਾਵ ਐਕਸ਼ਨ ਦਾ ਹੋਣਾ ਜ਼ਰੂਰੀ ਹੈ।ਮੌਸਮ ਚਾਹੇ ਜਿਹੋ ਜਿਹਾ ਮਰਜ਼ੀ ਹੋਵੇ ਤੁਹਾਡੇ ਅੰਦਰਲਾ ਚਾਨਣ ਹੀ ਤੁਹਾਡੇ ਲਈ ਸਨਸ਼ਾਈਨ ਹੈ।” ਉਹਨਾਂ ਨੇ ਸਬਰੰਗ ਰੇਡੀਓ ਵਲੋਂ ਆਯੋਜਿਤ ਵਿਸਾਖੀ ਮੇਲੇ ਵਿੱਚ ਸਭਾ ਵਲੋਂ ਪਾਏ ਗਏ ਯੋਗਦਾਨ ਅਤੇ ਸਭਾ ਨੂੰ ਸਨਮਾਨਤ ਕੀਤੇ ਜਾਣ ਬਾਰੇ ਦੱਸਿਆ ਅਤੇ ਨਾਲ ਹੀ ਉਹਨਾਂ ਵਲੋਂ ਇੰਕਾ ਸੀਨੀਅਰ ਸੋਸਾਇਟੀ ਦੀ 30ਵੀਂ ਵਰ੍ਹੇ ਗੰਢ ਦੇ ਸਮਾਗਮ ਅਤੇ ਰੈਡ ਐਫ ਐਮ ਦੇ ਸਲਾਨਾ ਸਮਾਗਮ ਵਿੱਚ ਬਤੌਰ ਸਭਾ ਦੇ ਪ੍ਰਧਾਨ ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ।
“ਸਾਡੇ ਸ਼ਬਦ ਰੱਬੀ ਤਾਕਤ ਹਨ ਜੋ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਹਨ।ਸਾਡੇ ਬੋਲ ਭਾਵ ਸ਼ਬਦ ਯੂਨੀਵਰਸ ਵਿੱਚ ਮੌਜੂਦ ਰਹਿੰਦੇ ਹਨ।ਇੱਕ ਅਜਿਹੇ ਯੰਤਰ ਬਣਾਏ ਜਾਣ ਦੀ ਸੰਭਾਵਨਾ ਹੈ ਜੋ ਸੈਕੜੇ ਸਾਲ ਪਹਿਲਾਂ ਦਾਨਸ਼ਵਰਾਂ ਵਲੋਂ ਬੋਲੇ ਸ਼ਬਦਾਂ ਨੂੰ ਕੈਚ ਕਰਕੇ ਲੋਕਾਂ ਤੱਕ ਪੁਚਾਉਣ ਵਿੱਚ ਸਹਾਈ ਹੋ ਸਕੇਗਾ।” ਗੁਰਮੀਤ ਸਰਪਾਲ ਜੀ ਦੇ ਇਹਨਾਂ ਸ਼ਬਦਾਂ ਨਾਲ ਇੱਕ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ।ਅਵਿਨਾਸ਼ ਜੀ ਦਾ ਵਿਚਾਰ ਸੀ ਕਿ ਪਿਆਰ ਸਾਨੂੰ ਬਾਹਰੋਂ ਮਿਲਦਾ ਹੈ ਇਹ ਬਿਲਕੁਲ ਗਲਤ ਹੈ, ਜਿਨੀ ਦੇਰ ਤੁਸੀਂ ਖੁਦ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ, ਕੋਈ ਵੀ ਤੁਹਾਨੂੰ ਪਿਆਰ ਨਹੀਂ ਕਰਦਾ।’ ਉਪਰੰਤ ਚਰਚਾ ਆਪਣੇ ਆਪ ਨੂੰ ਕੋਸਣਾ ਭਾਵ ਘੁਲਿਟੇ ਛੋਨਸਚੁਸਨeਸਸ ਦੇ ਨੁਕਤੇ ਤੇ ਆ ਪਹੁੰਚੀ ਤਾਂ ਹਰ ਇੱਕ ਨੇ ਆਪਣੇ ਮਨ ਦੀ ਗਲ ਸਾਂਝੀ ਕੀਤੀ। ਗੁਰਚਰਨ ਥਿੰਦ ਨੇ ਕਿਹਾ ਕਿ ਸਾਡੇ ਲੋਕਾਂ ਵਿੱਚ ਬਹੁਤ ਸਾਰੇ ਮਸਲਿਆਂ ਵਿੱਚ ਚਾਹੇ ਕਸੂਰ ਮਰਦ ਦਾ ਹੋਵੇ ਪਰ ਜੁਰਮ ਦੀ ਭਾਵਨਾ ਹਮੇਸ਼ਾਂ ਔਰਤ ਦੇ ਮਨ ਮਸਤਕ ਤੇ ਹੀ ਹਾਵੀ ਹੁੰਦੀ ਹੈ। ਸਾਡੇ ਲੋਕਾਂ ਦੇ ਸਦੀਆਂ ਤੋਂ ਚਲੇ ਆ ਰਹੇ ਵਿਚਾਰ ਸਾਨੂੰ ਆਪਣੇ ਆਪ ਨੂੰ ਐਪਰੀਸ਼ੀਏਟ ਕਰਨਾ ਸਿਖਾਉਂਦੇ ਹੀ ਨਹੀਂ।ਅੰਤ ਵਿੱਚ ਉਰਮਿਲ ਸ਼ਰਮਾ ਜੀ ਨੇ ਕਿਹਾ ਕਿ ਵਿਚਾਰਾਂ ਦਾ ਸਬੰਧ ਪੜ੍ਹਾਈ ਨਾਲ ਹੀ ਨਹੀਂ ਬਲਕਿ ਉਮਰ ਭਰ ਦੇ ਤਜਰਬੇ ਨਾਲ ਵੀ ਹੈ।ਸਾਨੂੰ ਇਸ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਵਿਤਾ ਸੁਣਾ ਕੇ ਕਵਿਤਾਵਾਂ ਤੇ ਗੀਤਾਂ ਦਾ ਦੌਰ ਸ਼ੁਰੂ ਕਰ ਦਿੱਤਾ।
ਸੁਰਿੰਦਰਪਾਲ ਕੈਂਥ ਨੇ ‘ਲੌਂਗ ਪੇਕਿਆਂ ਸੰਧਾਰੇ ਵਿੱਚ ਘੱਲਿਆ ਸੂਰਜੇ ਦਾ ਨਗ਼ ਜੜਿਆ’ ਲੋਕ ਗੀਤ ਸੁਰ ਵਿੱਚ ਗਾਇਆ। ਸੁਰਿੰਦਰ ਕੌਰ ਨੇ ਬੋਲੀ ਪਾਈ ਅਤੇ ਅਵਿਨਾਸ਼ ਨੇ ‘ਭੁਲਾਦੇਂ ਇਸ ਜਨਮ ਮੇਂ ਹਮ ਮੇਂ ਇਤਨਾ ਦਮ ਨਹੀਂ; ਦੂਰੀਆਂ ਬੜਤੀ ਗਈ ਹੂਆ ਪਿਆਰ ਕਮ ਨਹੀਂ,’ ਸੰਜੀਦਾ ਨਜ਼ਮ ਸੁਣਾਈ। ਹਰਮਿੰਦਰ ਢਿਲੋਂ ਨੇ ਨਗਰ ਕੀਰਤਨ ਨੂੰ ਸਮਰਪਤ ਬੋਲ, ‘ਚਲੋ ਚਲੀਏ ਸੇਵਾ ਕਰਨੇ ਨੂੰ ਕਰਮਾਂ ਨਾਲ ਮਿਲਦੀ ਸੇਵਾ’ ਪੇਸ਼ ਕੀਤੇ।ਰਾਜਿੰਦਰ ਨੇ ਚੁਟਕਲਾ ਅਤੇ ਸਤਵਿੰਦਰ ਨੇ ਸ਼ਬਦ ‘ਗੁਰ ਕਾ ਬਚਨ ਬਸੇ ਜੀਅ ਨਾਲੇ’ ਸੁਣਾ ਕੇ ਹਾਜ਼ਰੀ ਲਵਾਈ।ਗੁਰਤੇਜ ਜੀ ਨੇ ਸਭਾ ਦੇ ਸਤਕਾਰਿਤ ਬਜ਼ੁਰਗ ਮੈਂਬਰ ਕੁਲਵੰਤ ਕੌਰ ਦੀ ਲਿਖੀ ਕਵਿਤਾ, ‘ਸੱਸੇ ਨੀ ਮੇਰੀ ਮਾਂ ਬਣ ਜਾ, ਮੈਂ ਧੀ ਬਣ ਜਾਊਂਗੀ ਤੇਰੀ’ ਸੁਣਾਈ।ਅਮਰਜੀਤ ਸੱਗੂ ਨੇ ਬੋਲੀਆਂ, ਕਮਲਜੀਤ ਨੇ ਚੁਟਕਲੇ ਅਤੇ ਜਗਦੀਸ਼ ਸਰੋਆ ਨੇ ਵੈਨਕੋਵਰ ਵਿਖੇ ਵਿਸਾਖੀ ਨਗਰ ਕੀਰਤਨ ਦਾ ਅੱਖੀਂ ਡਿੱਠਾ ਹਾਲ ਸੁਣਾਇਆ।ਬਲਜਿੰਦਰ ਗਿੱਲ ਨੇ ਘਰੇਲੂ ਹਿੰਸਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ‘ਤੁਸੀਂ ਠੀਕ ਹੋ, ਮੈਂ ਗਲਤ ਹਾਂ ਕਹਿਣ ਨਾਲ ਘਰਾਂ ਵਿੱਚ ਕਾਫੀ ਹੱਦ ਤੱਕ ਸ਼ਾਂਤੀ ਰਹਿ ਸਕਦੀ ਹੈ।’
ਮੀਟਿੰਗ ਵਿੱਚ ਰਾਜੇਸ਼ ਅੰਗਰਾਲ ਜੀ ਵੀ ਸ਼ਾਮਲ ਹੋਏ। ਉਹਨਾਂ ਸਭਾ ਦਾ ਵਿਸਾਖੀ ਮੇਲਾ-੨੦੧੪ ਵਿੱਚ ਹਿੱਸਾ ਲੈਣ ਅਤੇ ਭਰਵਾਂ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਅਤੇ ਸਭਾ ਦੇ ਪ੍ਰਧਾਨ ਗੁਰਮੀਤ ਸਰਪਾਲ ਨੂੰ ਆਊਟਸਟੈਂਡਿੰਗ ਕਮਊਨਿਟੀ ਆਊਟਰੀਚ, ਅਤੇ ਗੁਰਚਰਨ ਥਿੰਦ ਨੂੰ ਈਵੈਂਟ ਆਗੇਨਾਈਜ਼ਰ ਦਾ ਸਨਮਾਨ ਭੇਟ ਕੀਤਾ। ਅਮਰਜੀਤ ਸੱਗੂ ਤੇ ਸਰਬਜੀਤ ਉੱਪਲ ਨੂੰ ਪਾਰਟੀਸੀਪੇਸ਼ਨ ਅਤੇ ਅਵਿਨਾਸ਼ ਤੇ ਸੁਰਿੰਦਰਪਾਲ ਕੈਂਥ ਨੂੰ ਸਬਰੰਗ ਰੇਡੀਓ ਲਈ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਤ ਕੀਤਾ।
ਸੁਰਿੰਦਰਪਾਲ ਕੈਂਥ ਜੀ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ।ਚਾਹ ਪਾਣੀ ਦੀ ਸੇਵਾ ਰਾਜੇਸ਼ ਜੀ ਨੇ ਆਪਣੇ ਜ਼ਿੰਮੇ ਲੈ ਲਈ, ਜਿਸਦਾ ਸਭ ਨੇ ਭਰਪੂਰ ਆਨੰਦ ਮਾਣਿਆ।ਇਸ ਸਮੇਂ ਆਪਣੇ ਆਫਿਸ ਵਿੱਚ ਬੈਠੇ ਐਮ. ਪੀ. ਦਵਿੰਦਰ ਸ਼ੋਰੀ ਵੀ ਆਹਟ ਸੁਣ ਮੀਟਿੰਗ ਵਿੱਚ ਆ ਸ਼ਾਮਲ ਹੋਏ। ਉਹਨਾਂ ਨੇ ਸਭਾ ਵਲੋਂ ਆਉਂਦੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਲਾਨਾ ਸਮਾਗਮ ਦੀ ਰੂਪ ਰੇਖਾ ਸੁਣ ਇਸ ਵਿੱਚ ਬਜ਼ੁਰਗਾਂ ਨਾਲ ਹੋਣ ਵਾਲੀ ਘਰੇਲੂ ਹਿੰਸਾ ਦੇ ਮੁੱਦੇ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਅਤੇ ਸਭਾ ਵਲੋ ਔਰਤਾਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ, ਉਹਨਾਂ ਉਹਨਾਂ ਅੰਦਰ ਛੁਪੇ ਟੈਲੈਂਟਸ ਨੂੰ ਉਭਾਰਨ ਤੇ ਵਿਕਸਤ ਕਰਨ ਹਿੱਤ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਗੁਰਮੀਤ ਸਰਪਾਲ ਜੀ ਨੇ ਸ਼ੋਰੀ ਜੀ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਸਰਬਜੀਤ ਉੱਪਲ, ਮਹਿੰਦਰ ਕੌਰ ਅਤੇ ਗਿਆਨ ਕੌਰ ਵੀ ਹਾਜ਼ਰ ਸਨ। ਹੋਰ ਜਾਣਕਾਰੀ ਲਈ ਗੁਰਮੀਤ ਕੌਰ ਸਰਪਾਲ ਨਾਲ 403-280-6090 ਜਾਂ ਗੁਰਚਰਨ ਕੌਰ ਥਿੰਦ ਨਾਲ 403-293-2625 ਤੇ ਸਪੰਰਕ ਕੀਤਾ ਜਾ ਸਕਦਾ ਹੈ।