ਚੰਦ ਸਿੰਘ ਸਦਿਉੜਾ (ਕੈਲਗਰੀ)- ਆਵਾਜਾਈ ਅਤੇ ਢੋਆ-ਢੁਆਈ ਦੀਆਂ ਸੇਵਾਵਾਂ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀਆਂ ਹਨ। ਸੀ.ਐਨ.ਟੀ.ਐਲ਼ (CNTL) ਜੋ ਕਿ ਕੈਨੇਡਾ ਵਿਚ ਮਾਲ-ਅਸਬਾਬ ਅਤੇ ਨਿੱਤ ਵਰਤੋਂ ਵਿਚ ਆਉਣ ਵਾਲੀਆਂ ਤਰੋ-ਤਾਜ਼ਾਂ ਵਸਤੂਆਂ ਰੇਲਵੇ ਅਤੇ ਟਰੱਕਿੰਗ ਸਰਵਿਸ ਰਾਹੀ ਇਸ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਣ ਵਾਲ ਇੱਕ ਮੁੱਖ ਵਪਾਰਕ ਅਦਾਰਾ ਹੈ,ਇਸਦੇ ਵਰਕਰ ਹਰ ਤਰ੍ਹਾਂ ਦੇ ਹਲਾਤਾਂ ਅਤੇ ਹਾਲਤਾ, ਜਿਸ ਵਿਚ ਤਟਫਟ ਡਿਊਟੀ, ਖਰਾਬ ਮੌਸਮ, ਬਰਫਵਾਰੀ, ਤੂਫਾਨ ਆਦਿ ਵਿਚ ਆਪਣੇ ਭਾਰੀ-ਭਰਮਕ ਵਾਹਨਾਂ ਨਾਲ ਚੌਵੀ ਘੰਟੇ ਅਤੇ ਹਫਤੇ ਦੇ ਸੱਤੇ ਦਿਨ ਪੂਰੇ ਦੇਸ਼ ਦੇ ਰੇਲਵੇ ਟਰੈਕ ਅਤੇ ਉਤਰਾਵ-ਚੜ੍ਹਾਵ ਵਾਲੀਆਂ ਲੰਮ-ਸਲੰਮੀਆਂ ਸੜਕਾਂ ਉੱਤੇ ਆਪਣੀ ਤਜ਼ਰਬੇ ਭਰੀ ਡਰਾਈਵਿੰਗ ਨਾਲ ਬਾਘੀਆਂ ਪਾਉਂਦੇ ਨਜ਼ਰ ਆਉਂਦੇ ਹਨ। ਪੂਰੇ ਕੈਨੇਡਾ ਵਿਚ ਇਸ ਨਾਮੀ ਅਦਾਰੇ ਨਾਲ ਜੁੜੇ ਟਰੱਕਾਂ ਦੇ ਮਾਲਕਾਂ, ਮੁਲਾਜ਼ਮਾਂ ਅਤੇ ਹੋਰ ਕਾਮਿਆਂ ਕਰਕੇ ਇਹਨਾਂ ਦੀ ਇੱਕ 4500 ਦੇ ਕਰੀਬ ਕਾਮਿਆਂ ਵਾਲੀ ੂਨੋਰ ਨਾਮੀਂ ਇਕ ਸਰਗਰਮ ਪ੍ਰਤੀਨਿੱਧ ਜੱਥੇਬੰਦੀ ਹੈ ਜੋ ਮੁਲਜ਼ਾਮਾਂ ਦੇ ਹਿੱਤਾ ਦੀ ਰਾਖੀ ਲਈ ਕੰਮ ਕਰਦੀ ਹੈ।ਇਸ ਜੱਥੇਬੰਦੀ ਦੀ ‘ਬਾਰਗੇਨਿੰਗ ਕਮੇਟੀ’ ਦੀਆਂ ਚੋਣਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ ਜੋ ਮਾਲਿਕ ਅਤੇ ਕਾਮਿਆਂ ਵਿਚਕਾਰ ਆਉਣ ਵਾਲੇ ਚਾਰ ਸਾਲਾਂ ਲਈ ਇਕ ਪੁਲ ਦਾ ਕੰਮ ਕਰਦੀਆਂ ਹਨ ਅਤੇ ਇਸੇ ਅਨੁਸਾਰ ਕਾਮਿਆਂ ਦੀ ਬੇਹਤਰੀ ਲਈ ਨੀਤੀਆਂ ਦਾ ਜਨਮ ਹੁੰਦਾ ਹੈ। ਇਸ ਲੜੀ ਦੌਰਾਨ ਵੈਸਟਰਨ ਕੈਨੇਡਾ ਜਿਸ ਵਿਚ ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ ਟਰਮੀਨਲ ਸ਼ਾਮਿਲ ਹਨ। ਇਸ ਜਥੇਬੰਦੀ ਦੀਆਂ ਚਾਰਾਂ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਜਿਸ ਵਿਚ ਔਨਰ ਅਪਰੇਟਰਾਂ ਵਿਚੋਂ ਰਿੱਕੀ ਬਰਾੜ(ਕੈਲਗਰੀ),ਬਲਚੇਵ ਸਰਾਂ ਅਤੇ ਸੰਦੀਪ ਸਿੰਘ ਨੇ ਨੌਮੀ ਨੇਸ਼ਨ ਭਰਨ ਦਾ ਐਲਾਨ ਕੀਤਾ ਸੀ। ਯੂਨੀਫਾਰ 4001 ਵੈਬਸਾਈਟ ਅਨੁਸਾਰ ਰਿੱਕੀ ਬਰਾੜ ਕੈਲਗਰੀ ਪਿਛਲੇ ਚਾਰ ਸਾਲਾਂ ਤੋਂ ਚੇਅਰਪਰਸਨ ਦੇ ਤੌਰ ਤੇ ਬੜੀ ਨੇਕੀ, ਇਮਾਨਦਾਰੀ ਅਤੇ ਲਗਨ ਨਾਲ ਸੇਵਾ ਨਿਭਾ ਰਿਹਾ ਹੈ। 29 ਅਪ੍ਰੈਲ 2014 ਨੂੰ ਹੋਈਆਂ ਚੋਣਾਂ ਵਿਚ 393 ਆਨਰ ਅਪਰੇਟਰਾਂ ਵਿਚੋਂ 320 ਵੋਟਾਂ ਪੋਲ ਹੋਈਆਂ। ਯੁਨੀਫਾਰ 4001 ਦੀ ਵੈਬਸਾਈਟ ਤੇ ਘੋਸ਼ਿਤ ਨਤੀਜਿਆਂ ਅਨੁਸਾਰ 9 ਵੋਟਾਂ ਰੱਦ ਹੋਈਆਂ ਅਤੇ ਰਿੱਕੀ ਬਰਾੜ(ਕੈਲਗਰੀ) ਨੂੰ 158, ਸੰਦੀਪ ਸਿੰਘ ਐਡਮਿੰਟਨ ਨੂੰ 151 ਅਤੇ ਬਲਦੇਵ ਸਰਾਂ ਵੈਨਕੂਵਰ ਨੂੰ ਸਿਰਫ ਦੋ ਵੋਟਾਂ ਹਾਸਿਲ ਹੋਈਆਂ। ਇਸ ਤਰ੍ਹਾਂ ਰਿੱਕੀ ਬਰਾੜ(ਕੈਲਗਰੀ) ਨੇ ਵੈਸਟਰਨ ਕੈਨੇਡਾ ਵਿਚੋਂ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਕੈਲਗਰੀ ਦੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਮੀਦ ਕਰਦੇ ਹਾਂ ਕਿ ਇਹ ਮਿਹਨਤੀ,ਸਿਰੜੀ ਅਤੇ ਅਣਥੱਕ ਨੌਜਵਾਨ ਆਪਣੇ ਸਾਥੀਆਂ ਲਈ ਬੇਹਤਰ ਸਹੂਲਤਾਂ ਅਤੇ ਅਦਾਰੇ ਲਈ ਵਧੇਰੇ ਆਰਥਿਕ ਯੋਗਦਾਨ ਪਾਕੇ, ਆਪਣਾ, ਮਾਪਿਆਂ ਦਾ ਅਤੇ ਜਨਮ ਤੇ ਕਰਮ ਭੂਮੀ ਦਾ ਨਾਮ ਹੋਰ ਰੋਸ਼ਨ ਕਰੇਗਾ।