ਰਣਜੀਤ ਸਿੰਘ ਸਿੱਧੂ ਪ੍ਰਧਾਨ ਅਤੇ ਰਜੇਸ਼ ਅੰਗਰਾਲ ਜਨਰਲ ਸਕੱਤਰ ਚੁਣੇ ਗਏ
ਬਲਜਿੰਦਰ ਸੰੰਘਾ- ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਿਛਲੇ ਡੇਢ ਕੁ ਦਹਾਕੇ ਦੌਰਾਨ ਪੰਜਾਬੀ ਮੀਡੀਏ ਨੇ ਆਪਣੀ ਪਛਾਣ ਬਣਾ ਲਈ ਹੈ, ਜਿੱਥੇ ਹੋਰ ਸਮਾਜਿਕ, ਆਰਥਿਕ, ਰਾਜਨੀਤਕ ਖੇਤਰ ਵਿਚ ਪੰਜਾਬੀ ਭਾਈਚਾਰੇ ਨੇ ਕਾਫੀ ਤਰੱਕੀ ਕੀਤੀ ਹੈ,ਉੱਥੇ ਇਸ ਤਰੱਕੀ ਦਾ ਅਦਾਨ-ਪ੍ਰਧਾਨ ਦੁਨੀਆਂ ਤੱਕ ਲੈਕੇ ਜਾਣ ਵਿਚ ਮੀਡੀਏ ਦਾ ਅਹਿਮ ਯੋਗਦਾਨ ਹੈ। ਕੈਲਗਰੀ ਸ਼ਹਿਰ ਵਿਚ ਹੁਣ ਬਹੁਤ ਸਾਰੇ ਪੰਜਾਬੀ ਦੇ ਅਖ਼ਬਾਰ, ਮੈਗਜ਼ੀਨ, ਰੇਡੀਓ ਸ਼ੋਅ, ਟੀ.ਵੀ. ਸ਼ੋਅ ਆਪਣੇ-ਆਪਣੇ ਢੰਗ ਨਾਲ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।ਇਹਨਾਂ ਖੇਤਰਾਂ ਨਾਲ ਜੁੜੇ ਵਿਆਕਤੀਆਂ ਦੇ ਸਾਂਝੇ ਪਲੇਟਫਾਰਮ ਲਈ ਹਰੇਕ ਸਾਲ ਪੰਜਾਬੀ ਮੀਡੀਆ ਕਲੱਬ ਦੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ। ਇਸ ਸਾਲ ਦੀ ਗਿਆਰਾਂ ਮੈਂਬਰੀ ਕਮੇਟੀ ਵਿਚ ਬੜੇ ਲੰਮੇ ਸਮੇਂ ਤੋਂ ਰੇਡੀਓ ਸੁਰਸੰਗਮ,ਰੇਡੀਓ ਸੁਰਸਾਗਰ ਐਡਮਿੰਟਨ ਅਤੇ ਪੰਜਾਬੀ ਨੈਸ਼ਨਲ ਅਖਬਾਰ ਕੱਢ ਰਹੇ ਰਣਜੀਤ ਸਿੰਘ ਸਿੱਧੂ ਨੂੰ ਮੀਡੀਆ ਕਲੱਬ ਦਾ ਪ੍ਰਧਾਨ ਚੁਣਿਆ ਗਿਆ, ਜਿੱਥੇ ਬਾਕੀ ਦਸ ਮੈਂਬਰ ਆਮ ਸਹਿਮਤੀ ਨਾਲ ਚੁਣੇ ਗਏ ਉੱਥੇ ਪ੍ਰਧਾਨ ਦੇ ਆਹੁਦੇ ਲਈ ਦੋ ਮੈਂਬਰਾਂ ਰਿਸ਼ੀ ਨਾਗਰ ਅਤੇ ਰਣਜੀਤ ਸਿੰਘ ਸਿੱਧੂ ਵੱਲੋਂ ਨਾਮ ਦੇਣ ਤੇ ਬਕਾਇਦਾ ਵੋਟਾਂ ਰਾਹੀ ਚੋਣ ਹੋਈ ਅਤੇ ਰਣਜੀਤ ਸਿੰਘ ਸਿੱਧੂ ਜੇਤੂ ਰਹੇ।ਸੀਨੀਅਰ ਵਾਈਸ ਪ੍ਰਧਾਨ ਰਿਸ਼ੀ ਨਾਗਰ (ਰੇਡੀਓ ਰੈਡ.ਐਫ਼. ਐਮ.) ਅਤੇ ਹੋਰ ਮੀਡੀਆ ਨਾਲ ਜੁੜੀਆਂ ਹਸਤੀਆਂ ਵਿਚੋਂ ਰਜੇਸ਼ ਅੰਗਰਾਲ ਜਰਨਲ ਸਕੱਤਰ, ਮਨਜੀਤ ਸਿੰਘ ਪਿਆਸਾ ਸਹਾਇਕ ਸਕੱਤਰ, ਵਾਈਸ ਪ੍ਰਧਾਨ ਈਵੈਂਟਸ ਸੁਰੀਤਮ ਰਾਏ, ਵਾਈਸ ਪ੍ਰਧਾਨ ਬਾਹਰੀ ਮਾਮਲੇ ਸ਼ਾਨ ਅਲੀ, ਖਜ਼ਾਨਚੀ ਸਤਵਿੰਦਰ ਸਿੰਘ, ਹਰਬੰਸ ਬੁੱਟਰ ਮੀਡੀਆ ਸਲਾਹਕਾਰ ਅਤੇ ਬਲਵੀਰ ਗੋਰਾ, ਜੈਸੀ ਸਿੰਘ, ਗੁਰਮੀਤ ਕੌਰ ਸਰਪਾਲ ਬੋਰਡ ਮੈਂਬਰ ਚੁਣੇ ਗਏ। ਚੋਣ ਸਲੈਕਸ਼ਨ ਕਮੇਟੀ ਦੀ ਜ਼ਿੰਮੇਵਾਰੀ ਹਰਚਰਨ ਸਿੰਘ ਪਰਹਾਰ ਅਤੇ ਬਲਜਿੰਦਰ ਸੰਘਾ ਵੱਲੋਂ ਨਿਭਾਈ ਗਈ। ਇਸ ਕਮੇਟੀ ਦੀ ਚੋਣ ਵਿਚ ਡੈਨ ਸਿੱਧੂ, ਸਤਪਾਲ ਕੌਸ਼ਲ, ਗੁਰਵਿੰਦਰ ਸਿੰਘ ਧਾਲੀਵਾਲ, ਜਸਜੀਤ ਧਾਮੀ, ਤਰਨਜੀਤ ਮੰਡ, ਗੁਰਬਚਨ ਬਰਾੜ, ਰਮਨਜੀਤ ਸਿੰਘ ਸਿੱਧੂ, ਪਰਮਜੀਤ ਸੂਰੀ, ਨਮਜੀਤ ਸਿੰਘ ਰੰਧਾਵਾ,ਸੁਰਿੰਦਰ ਰੰਦੇਵ,ਜਗਪ੍ਰੀਤ ਸ਼ੇਰਗਿੱਲ, ਕੁਲਵਿੰਦਰ ਕੌਰ, ਰਾਜ ਬਰਾੜ ਨੇ ਭਾਗ ਲਿਆ। ਨਵੇਂ ਚੁਣੇ ਗਏ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਜਿੱਥੇ ਮੀਡੀਆ ਕਲੱਬ ਦੇ ਮੈਂਬਰਾਂ ਦਾ ਇਸ ਚੋਣ ਲਈ ਧੰਨਵਾਦ ਕੀਤਾ ਉੱਥੇ ਹੀ ਸਭ ਨਾਲ ਮਿਲਵਰਤਨ ਦੀ ਭਾਵਨਾ ਬਰਕਰਾਰ ਰੱਖਦੇ ਹੋਏ ਮੀਡੀਏ ਦੇ ਨਿਰਪੱਖ ਰੋਲ ਲਈ ਉਸਾਰੂ ਯਤਨ ਕਰਨ ਦੀ ਹਾਮੀ ਭਰੀ । ਇਹ ਕਮੇਟੀ ਇੱਕ ਮਈ 2014 ਤੋਂ ਸਾਲ ਭਰ ਲਈ ਚੁਣੀ ਗਈ।