ਹਾਕੀ, ਰੱਸਾ-ਕੱਸ਼ੀ ਅਤੇ ਤਾਸ਼ (ਸੀਪ) ਦੇ ਮੁਕਾਬਲੇ ਪੰਜਾਬ ਦੇ ਖੇਡ ਮੇਲੇ ਦੀ ਯਾਦ ਦਿਵਾਉਣਗੇ, ਭੰਗੜਾ ਟੀਮਾਂ ਸਮੇਤ ਸਭ ਤਿਆਰੀ ਜੋਰਾਂ ਤੇ ਚੱਲ ਰਹੀ ਹੈ,
ਕੈਲਗਰੀ- ਸੁਖਵੀਰ ਗਰੇਵਾਲ :- 3 ਅਤੇ 4 ਮਈ ਨੂੰ ਜੈਨਸਿਸ ਸੈਂਟਰ (ਕੈਲਗਰੀ) ਵਿੱਚ ਹੋਣ ਵਾਲੇ ਸਾਲਾਨਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਇਸ ਵਾਰੀ ਵਿਰਾਸਤੀ ਪੰਜਾਬੀ ਖੇਡਾਂ ਦੇ ਵੀ ਜੌਹਰ ਦੇਖਣ ਨੂੰ ਮਿਲਣਗੇ। ਪਿਛਲੇ ਦਿਨੀਂ ਹੋਈ ਪ੍ਰੰਬਧਕੀ ਕਮੇਟੀ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਦੇ ਹਾਕੀ ਟੂਰਨਾਮੈਂਟ ਦੌਰਾਨ ਰੱਸਾ-ਕੱਸ਼ੀ ਅਤੇ ਤਾਸ਼ (ਸੀਪ) ਦੇ ਵੀ ਮੁਕਾਬਲੇ ਹੋਣਗੇ।
ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿਲਪਾਲ ਸਿੰਘ ਟੀਟਾ, ਦਲਜੀਤ ਸਿੰਘ ਪੁਰਬਾ, ਮਨਵੀਰ ਸਿੰਘ ਗਿੱਲ, ਦਲਜੀਤ ਸਿੰਘ ਕਾਕਾ ਲੋਪੋਂ, ਗੁਰਲਾਲ ਗਿੱਲ ਮਾਣੂਕੇ, ਗੁਰਦੀਪ ਸਿੰਘ ਹਾਂਸ, ਬਿਕਰਮਜੀਤ ਸਿੰਘ ਮਾਨ ਦੀ ਹਾਜ਼ਰੀ ਅਧੀਨ ਹੋਈ। ਮੀਟਿੰਗ ਦੌਰਾਨ ਟੂਰਨਾਮੈਂਟ ਦੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਸੀਨੀਅਰ ਵਰਗ ਵਿੱਚ ਛੇ ਟੀਮਾਂ ਦੀ ਐਂਟਰੀ ਨੂੰ ਪ੍ਰਵਾਨਗੀ ਦਿੱਤੀ ਗਈ।
ਐਡਮਿੰਟਨ (ਵਾਈਟ), ਐਡਮਿੰਟਨ (ਰੈਡ), ਵਿੰਨੀਪੈੱਗ, ਯੂਨਾਈਟਿਡ ਬ੍ਰਦਰਜ਼ ਕੈਲਗਰੀ, ਹਾਕਸ ਕਲੱਬ ਕੈਲਗਰੀ ਅਤੇ ਸੁਰਜੀਤ ਹਾਕੀ ਕਲੱਬ ਲੋਪੋਂ ਦੀਆਂ ਟੀਮਾਂ ਸੀਨੀਅਰ ਵਰਗ ਵਿੱਚ ਭਾਗ ਲੈਣਗੀਆਂ। ਸੀਨੀਅਰ ਵਰਗ ਦੇ ਪਹਿਲੇ ਤਿੰਨ ਇਨਾਮ ਪੰਜਾਬੀ ਭਾਈਚਾਰੇ ਵੱਲੋਂ ਸਪਾਂਸਰ ਕੀਤੇ ਗਏ ਹਨ। ਅਲਬਰਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮੇਜ਼ਰ ਸਿੰਘ ਬਰਾੜ (ਨਿਊ ਲੁੱਕ ਹੋਮ) ਅਤੇ ਕਰਮਪਾਲ ਸਿੰਘ ਸਿੱਧੂ (ਬੈਸਟ ਬਾਏ ਫਰਨੀਚਰ) ਵੱਲੋਂ ਸੀਨੀਅਰ ਵਰਗ ਦਾ ਪਹਿਲਾਂ ਇਨਾਮ ਸਪਾਂਸਰ ਕੀਤਾ ਗਿਆ ਹੈ। ਸਿੱਧੂ ਪੇਟਿੰਗ ਦੇ ਦਰਸ਼ਨ ਸਿੰਘ ਸਿੱਧੂ ਅਤੇ ਐਰੋ ਡਰਾਈਵਾਲ ਦੇ ਰਿੱਕੀ ਕਲੇਰ ਵੱਲੋਂ ਦੂਜਾ ਇਨਾਮ ਅਤੇ ਜੀ. ਆਰ. ਸੀ. ਟਰਕਿੰਗ ਦੇ ਗੁਰਤੇਜ ਸਿੰਘ ਸਵੱਦੀ ਵੱਲੋਂ ਤੀਜਾ ਇਨਾਮ ਦਿੱਤਾ ਜਾਵੇਗਾ।
ਜੂਨੀਅਰ ਵਰਗ (ਅੰਡਰ-੧੫) ਦਾ ਪਹਿਲਾ ਇਨਾਮ ਪੀ.ਜੀ. ਐਕਜ਼ਾਇੰਗ ਦੇ ਸਵਰਨ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਵੱਲੋਂ ਦਿੱਤਾ ਜਾਵੇਗਾ।ਬਲਿਊ ਡਾਰਟ ਟਰਾਂਸਪੋਰਟ ਦੇ ਬਰਜਿੰਦਰ ਸਿੰਘ ਰੰਧਾਵਾ ਵੱਲੋਂ ਦੂਜਾ ਅਤੇ ਸਾਬਕਾ ਫੁੱਟਬਾਲ ਖਿਡਾਰੀ ਪਵਿੱਤਰ ਗਿੱਲ ਵੱਲੋਂ ਤੀਜਾ ਇਨਾਮ ਦਿੱਤਾ ਜਾ ਰਿਹਾ ਹੈ। ਕਮੇਟੀ ਦੀ ਮੀਟਿੰਗ ਵਿੱਚ ਅਲਬਰਟਾ ਸਰਕਾਰ ਦੇ ਮਨੁੱਖੀ ਸ੍ਰੋਤ ਮੰਤਰਾਲੇ ਬਾਰੇ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਕਲੱਬ ਨੂੰ ਅਲਬਰਟਾ ਸਰਕਾਰ ਵੱਲੋਂ ਗਰਾਂਟ ਦਿਵਾਉਣ ਲਈ ਮੁੱਖ ਭੂਮਿਕਾ ਨਿਭਾਈ।
ਤਾਸ਼ (ਸੀਪ) ਦੀ ਬਾਜ਼ੀ ਲਈ ਪੰਜਾਬੀ ਬਜ਼ੁਰਗਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਕਲੱਬ ਮੈਂਬਰਾਂ ਨੇ ਬਜ਼ੁਰਗਾਂ ਦੀਆਂ ਸੁਸਾਇਟੀਆਂ ਨਾਲ ਸੰਪਰਕ ਕਰਕੇ ਸੀਪ ਮੁਕਾਬਲੇ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਰੱਸਾ-ਕਸ਼ੀ ਮੁਕਾਬਲੇ ਲਈ ਵੀ ਕੈਲਗਰੀ ਦੀਆਂ ਟੀਮਾਂ ਵਿੱਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ। ਪ੍ਰੋ: ਦਲਜਿੰਦਰ ਸਿੰਘ ਜੌਹਲ ਅਤੇ ਯੰਗ ਭੰਗੜਾ ਕਲੱਬ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਐਮ. ਪੀ. ਦਵਿੰਦਰ ਸ਼ੋਰੀ ਅਤੇ ਐਮ. ਐਲ. ਏ. ਦਰਸ਼ਨ ਸਿੰਘ ਕੰਗ ਵੀ ਇਸ ਮੌਕੇ ਹਾਜ਼ਰੀ ਲਵਾਉਣਗੇ।
ਹਾਕੀ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ ਪਾਲੀ ਵਿਰਕ, ਰੇਸ਼ਮ ਸਿੰਘ ਸਿੱਧੂ (ਸਬ ਵੇਅ), ਜਸ ਮਾਨ (ਮੀਕਾ ਟਰਕਿੰਗ), ਏ ਏ ਏ ਡਰਾਈਵਿੰਗ ਸਕੂਲ ਤੋਂ ਜ਼ੈਰੀ ਸਿੱਧੂ, ਜਗਮੋਹਨ ਧਾਲੀਵਾਲ (ਜੁਗੋ ਜੂਸ), ਜੀ. ਜੀ. ਐਸ. ਟਰਕਿੰਗ ਰਿਪੇਅਰ, ਸੇਂਟ ਜੋਹਨ’ਜ਼ ਟਰੱਕ ਰਿਪੇਅਰ, ਡੈਨ ਸਿੱਧੂ, ਗੁਰਪ੍ਰੀਤ ਸਿੱਧੂ ਰਾਣਾ, ਮੇਨ ਲੋਜਿਸਟਿਕ (ਮਨਦੀਪ ਤੂਰ), ਆਲਮ ਸੰਧੂ, ਅਪਨਾ ਪੰਜਾਬ ਫਰੂਟੀਕੈਨਾ, ਅਵਿਨਾਸ਼ ਖੰਘੂੜਾ, ਸਿਲੈਕਟ ਪੀਜ਼ਾ (ਪਾਲ ਤੂਰ), ਸਿੰਡੀਕੇਟ ਟਰਾਂਸਪੋਰਟ, ਸ਼ੌਰੀ ਟਰਾਂਪੋਰਟ, ਦਵਿੰਦਰ ਤੂਰ (ਪੇਅ ਲੈਸ ਲਿਕੁਅਰ), ਸੋਮੀ ਧਾਲੀਵਾਲ (ਕਾਊਕੇ), ਹਰਜੀਤ ਡਾਲਾ, ਰੇਸ਼ਮ ਸਿੱਧੂ, ਡਾ: ਜੰਗ ਬਹਾਦਰ, ਸੋਲੋ ਲਿਕੁਅਰ, ਪੰਮਾ ਬਨਵੈਤ, ਬੂਟਾ ਸਿੰਘ ਰਹਿਲ, ਹੋਰੀ ਮਾਂਗਟ, ਪਿੰਦਰ ਬਸਾਤੀ, ਬੱਬੀ ਮਦੋਕੇ, ਓ. ਕੇ. ਜਨਰਲ ਸਟੋਰ, ਗੁਰਮੀਤ ਹਠੂਰ, ਸਮਸ਼ੇਰ ਸੰਧੂ, ਅਜਾਇਬ ਮਾਨ, ਡਾ. ਤੇਜਿੰਦਰ ਖਹਿਰਾ, ਬਲਦੇਵ ਗਿੱਲ (ਅਪਨਾ ਪੰਜਾਬ ਦੇਸੀ ਮੀਟ ਮਸਾਲਾ), ਜਗਵੰਤ ਗਿੱਲ, ਚਰਨਜੀਤ ਜੌਹਲ, ਮੋਹਨ ਸਿੰਘ ਵੜੈਚ, ਕੀਪ ਸ਼ੇਪ ਹੋਮਜ਼, ਸਨਵਿਊ ਕਸਟਮ ਹੋਮਜ਼, ਹਰਮਿੰਦਰ ਸਿੱਧੂ (ਪੰਜਾਬ ਇੰਸ਼ੋਰੈਸ), ਜਸਪਾਲ ਭੰਡਾਲ, ਗੋਲਡੀ ਰੋਮਾਣਾ, (ਰੀਲੌਕਸ ਟਰਾਂਸਪੋਰਟ) ਸ਼ਾਮਲ ਹਨ।
ਹੋਰ ਜਾਣਕਾਰੀ ਲਈ ਸੰਪਰਕ ਕਰੋ-
ਦਿਲਪਾਲ ਟੀਟਾ 403-681-0749
ਗੁਰਲਾਲ ਮਾਣੂਕੇ 403-605-3939
ਦਲਜੀਤ ਕਾਕਾ ਲੋਪੋ 403-680-2700
ਮਨਵੀਰ ਗਿੱਲ 403-689-1011
ਦਲਜੀਤ ਪੁਰਬਾ 403-615-0366
ਗੁਰਦੀਪ ਹਾਂਸ 403-690-4267