Get Adobe Flash player

ਗੁਰਚਰਨ ਕੌਰ ਥਿੰਦ- ਜੈਨੇਸਜ਼ ਸੈਂਟਰ ਵਿੱਚ 20 ਅਪ੍ਰੈਲ 2014 ਨੂੰ 12 ਵਜੇ ਤੋਂ 4:00 ਵਜੇ ਤੱਕ ਮਨਾਏ ਗਏ ਤੀਸਰਾ ਸਬਰੰਗ ਵਸਾਖੀ ਮੇਲਾ-2014 ਦੀਆਂ vm2ਰੌਣਕਾਂ ਵੇਖੀਆਂ ਹੀ ਬਣਦੀਆਂ ਸਨ। ਉਤਸ਼ਾਹ ਅਤੇ ਉਮਾਹ ਨਾਲ ਭਰੇ ਲੋਕਾਂ ਦੀ ਭਰਵੀਂ ਭੀੜ ਵਾਲੇ ਇਸ ਮੇਲੇ ਦਾ ਆਯੋਜਨ ਸਬਰੰਗ ਰੇਡੀਓ ਐਂਡ ਟੀ।ਵੀ। ਵਲੋਂ ਪ੍ਰੋ: ਦਲਜਿੰਦਰ ਜੌਹਲ (ਐਪਕ ਭੰਗੜਾ), ਜਸ ਟੈਂਟ ਰੈਂਟਲ ਕੰਪਨੀ, ਆਈ ਵੈੱਬ ਗਾਏ ਅਤੇ ਏਸ ਐਂਟਰਟੇਨਮੈਂਟ ਦੇ ਸਹਯੋਗ ਨਾਲ ਕੀਤਾ ਗਿਆ।
ਗਦਰੀ ਬਾਬਆਿਂ ਦੇ ਸੰਘਰਸ਼ (1914-2014) ਦੇ ਸੌਵੇਂ ਸਾਲ ਨੂੰ ਸਮਰਪਤ ਇਸ ਮੇਲੇ ਦਾ ਮੁੱਖ ਮਕਸਦ ਸਾਊਥ ਏਸ਼ੀਅਨ ਕਮਊਨਟੀਜ਼ ਵਲੋਂ ਕਨੇਡਾ ਦੇ ਵਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਅਤੇ ਖਾਸ ਤੌਰ ਤੇ ਸਾਂਝੀ ਪੰਜਾਬੀ ਕਮਊਨਟੀ ਦੀ ਤਰੱਕੀ, ਜਾਗਰੂਕਤਾ ਅਤੇ ਇੱਕਮੁਠਤਾ ਨੂੰ ਉਭਾਰਨਾ ਸੀ।ਇਸ ਮੰਤਵ ਦੀ ਪੂਰਤੀ ਹਿੱਤ ਵੱਖ ਵੱਖ ਸਭਾਵਾਂ, ਸੰਸਥਾਵਾਂ, ਵਿੱਦਿਆਕ ਅਦਾਰੇ, ਮੀਡੀਆ ਦੇ ਪ੍ਰਤੀਨਧਾਂ ਅਤੇ ਕਮਿਊਨਟੀਜ਼ ਦੇ ਬਿਜ਼ਨਸ , ਵਿੱਦਿਆ, ਸਹਿਤ, ਖੇਡਾਂ, ਪੁਲਿਸ ਅਤੇ ਸਮਾਜਕ ਬੇਹਤਰੀ ਦੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵਸ਼ੇਸ਼ ਤੌਰ ਤੇ ਸਾਂਝੇ ਪਲੇਟਫਾਰਮ ਤੇ ਹਾਜ਼ਰ ਹੋਣ ਲਈ ਸੱਦੇ ਭੇਜੇ ਗਏ ਅਤੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ।
ਮੇਲੇ ਦੀ ਸ਼ੁਰੂਆਤ ਰਾਜੇਸ਼ ਅੰਗਰਾਲ ਅਤੇ ਮਨੂ ਅੰਗਰਾਲ ਜੀ ਨੇ ਹਾਜ਼ਰ ਪ੍ਰਾਹੁਣਆਿਂ ਤੇ ਦਰਸ਼ਕਾਂ ਨੂੰ ਜੀ ਆਇਆਂ ਕਹਿਕੇ ਕੀਤੀ ਅਤੇ ਵਸਾਖੀ ਦੀਆਂ ਵਧਾਈਆਂ ਤੇvm1 ਸ਼ੁਭ ਕਾਮਨਾਵਾਂ ਸਾਂਝੀਆਂ ਕਰਨ ਦੇ ਨਾਲ ਨਾਲ ਗਦਰੀ ਬਾਬਆਿਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ।ਸਟੇਜ ਸੰਚਾਲਨ ਦੀ ਜ਼ੁੰਮੇਵਾਰੀ ਗੁਰਚਰਨ ਥਿੰਦ ਅਤੇ ਮਨਜੀਤ ਪਆਿਸਾ ਜੀ ਨੇ ਬਾਖੂਬੀ ਨਭਾਈ। ਸਤਕਾਰਤ ਮੰਤਰੀ ਮਨਮੀਤ ਭੁੱਲਰ, ਮੰਤਰੀ ਰਕਿ ਮਕੈਵਾਇਰ, ਐਮ।ਐਲ।ਏ। ਦਰਸ਼ਨ ਕੰਗ, ਐਮ।ਐਲ।ਏ। ਕੈਂਟ ਹੇਹਰ, ਐਮ।ਐਲ।ਏ। ਵਾਈਨੀ ਕਾਅ ਅਤੇ ਵਾਈਲਡ ਰੋਜ਼ ਪਾਰਟੀ ਦੇ ਪ੍ਰਤੀਨਧਿ ਹੈਪੀ ਮਾਨ ਰਾਜਨੀਤਕ ਨੇਤਾਵਾਂ ਅਤੇ ਜੈਨੇਸਜ਼ਿ ਬਲਿਡਰ ਗਰੁੱਪ ਦੇ ਫਾਊਂਡਰ ਅਤੇ ਅਕਾਲ ਬਲਿਡਰ ਕਾਰਪੋਰੇਸ਼ਨ ਦੇ ਮਾਲਕ ਉੱਘੇ ਬਜ਼ਿਨਸਮੈਨ ਸ੍ਰ। ਗੋਭੀ ਸਿੰਘ ਅਤੇ ਅਹਨਾਂ ਦੀ ਪਤਨੀ ਨੇ ਹਾਜ਼ਰ ਦਰਸ਼ਕਾਂ ਦੀ ਵੱਡੀ ਭੀਡ਼ ਨਾਲ ਵਸਾਖੀ ਦੀਆਂ, ਸ਼ੁਭ ਕਾਮਨਾਵਾਂ ਤੇ ਵਧਾਈਆਂ ਸਾਂਝੀਆਂ ਕੀਤੀਆਂ। ਇਸ ਇਤਹਾਸਕ ਮੌਕੇ ਤੇ ਕੇਸਰ ਸਿੰਘ ਨੀਰ, ਗੁਰਚਰਨ ਕੌਰ ਥਿੰਦ, ਜੋਗਿੰਦਰ ਸਿੰਘ ਸੰਘਾ, ਮਹਿੰਦਰ ਪਾਲ ਐਸ ਪਾਲ, ਸੁਰਿੰਦਰ ਗੀਤ (ਸਹਿਤ), ਸਾਰਥਕ ਸਨਿਹਾ, ਅਰਸ਼ਦ ਮਹਮੂਦ, ਐਸ।ਐਲ।ਮੱਟੂ (ਐਜੂਕੇਸ਼ਨ) ਨੀਰੂ ਭਾਟੀਆ (ਫਲਿਮ) ਰਣਜੀਤ ਸਿੱਧੂ, ਹਰਚਰਨ ਸਿੰਘ ਪਰਹਾਰ, ਮਨਜੀਤ ਸਿੰਘ ਪਆਿਸਾ, ਗੁਰਮੇਲ ਸਿੰਘ ਖਾਲਸਾ (ਮੀਡੀਆ), ਹਰਪ੍ਰਕਾਸ਼ ਜਨਾਗਲ, ਰਮਨ ਗਿੱਲ, ਉਰਵਸ਼ੀ ਭਾਰਦਵਾਜ਼ (ਕਲਾ), ਪਬਨ ਧਾਲੀਵਾਲ (ਪੁਲਸਿ), ਸੰਜੀਵ ਕੱਦ, ਲਖਵੀਰ ਸਿੰਘ  ਸੰਧੂ, ਮਰੀਅਮ ਇਸਮਾਇਲ, (ਬਿਜ਼ਨਸ) ਲਲਤਾ ਸਿੰਘ, ਅਮਤੁਲ ਖਾਨ, ਸੈਨਨ ਮਥੂਮਲ, ਟਰਾਏ ਮੈਕਲਾਇਡ, ਰਵੀ ਪ੍ਰਸਾਦ, ਖਾਲਦਿ ਚੌਧਰੀ ( ਸਮਾਜਕਿ ਸੇਵਾਵਾਂ), ਹਰਪ੍ਰੀਤ  (ਲੇਲ੍ਹ (ਸਾਕਰ), ਉਸਮਾਨ ਮਹਮੂਦ (ਕ੍ਰਕਿਟ), ਭੋਲਾ ਸਿੰਘ ਚੌਹਾਨ, ਇੰਦਰਪ੍ਰੀਤ ਸਿੰਘ, ਹਰਨਰਾਇਣ ਸਿੰਘ (ਆਈਸ vm5ਹਾਕੀ) ਸ਼ਾਨ ਅਲੀ, ਸ਼ਕੀਲ ਅਹਮਿਦ, ਮਹੁਮੰਦ ਬਲਾਲ, ਸਤਵਿੰਦਰ ਸਿੰਘ , ਹਰਚਰਨ ਪਰਹਾਰ (ਮੀਡੀਆ ਨੈਟਵਰਕ) ਅਤੇ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਧਾਂ ਨੂੰ ਸਨਮਾਨਤ ਕੀਤਾ ਗਆਿ।
ਫੀਲਡ ਗਰਾਊਂਡ ਵਿੱਚ ਲਗਾਈ ਗਈ ਵੱਡੀ ਸਟੇਜ ਤੇ ਦਲਜਿੰਦਰ ਜੌਹਲ ਦੇ ਭੰਗਡ਼ੇ ਅਤੇ ਗੱਿਧੇ ਦੀਆਂ ਟੀਮਾਂ ਦੀ ਸ਼ਾਨਦਾਰ ਪੇਸ਼ਕਾਰੀ ਦਾ ਅਨੋਖਾ ਹੀ ਜਲਵਾ ਸੀ।ਇਸੇ ਗਰਾਊਂਡ ਦੇ ਦੂਸਰੇ ਹਿੱਸੇ ਵਿੱਚ ਕੈਲਗਰੀ ਕ੍ਰਕਿਟ ਐਂਡ ਡਸਿਟ੍ਰਕਿਟ ਲੀਗ ਵਲੋਂ ਖੇਡੇ ਜਾ ਰਹੇ ਕ੍ਰਕਿਟ  ਮੈਚ ਦਾ ਲੁਤਫ਼ ਵੀ ਕੁਝ ਦਰਸ਼ਕ ਉਠਾ ਰਹੇ ਸਨ।ੁਇਸ ਤੋਂ ਇਲਾਵਾ ਉਰਵਸ਼ੀ ਕਲਾ ਕੇਂਦਰ ਦੀਆਂ ਬੱਚੀਆਂ ਦੇ ਡਾਨਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਆਿ। ਉਪਰਲੀ ਮੰਜ਼ਲਿ ਤੇ ਵੱਖ ਵੱਖ ਵਪਾਰਕ ਅਤੇ ਨਾਨ ਪਰਾਫਟਿ ਅਦਾਰਆਿਂ ਵਲੋਂ ਲਗਾਏ ਸਟਾਲਾਂ ਤੇ ਜਾਣਕਾਰੀ ਲੈਣ ਵਾਲਆਿਂ ਦੀ ਭੀਡ਼ ਬਣੀ ਰਹੀ।ਖਾਣੇ ਦੇ ਸਟਾਲ ਤੇ ਲੋਕਾਂ ਨੇ ਮੇਲੇ ਦਾ ਆਨੰਦ ਮਾਨਣ ਦੇ ਨਾਲ ਨਾਲ ਚਟਖਾਰਾ ਰੈਸਟੋਰੈਂਟ ਦੁਆਰਾ ਪਰੋਸੇ ਖਾਣੇ ਦਾ ਵੀ ਭਰਪੂਰ ਆਨੰਦ ਮਾਣਆਿ।
ਮੇਲੇ ਵੱਿਚ ਪੱਗ ਬੰਨ੍ਹਣ ਅਤੇ ਗੁੱਤ ਗੁੰਦਣ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।ਭੋਲਾ ਸਿੰਘ ਚੁਹਾਨ ਨੇ ਪੱਗ ਬੰਨ੍ਹਣ ਅਤੇ ਗੁਰਮੀਤ ਸਰਪਾਲ ਨੇ ਗੁੱਤ ਗੁੰਦਣvm6 ਦਾ ਮੁਕਾਬਲਾ ਬਡ਼ੇ ਵਧੀਆਂ ਢੰਗ ਨਾਲ ਨੇਪਰੇ ਚਾੜਿਆ।ਪੱਗ ਬੰਨ੍ਹਣ ਦੇ ਜੇਤੂਆਂ ਨੂੰ ਦਰਸ਼ਨ ਸਿੰਘ ਕੰਗ, ਐਮ। ਐਲ। ਏ। ਵਲੋਂ ਪਹਲੇ ਜੇਤੂ ਜੋਗੰਿਦਰ ਸਿੰਘ ਨੂੰ 300 ਡਾਲਰ ਦਾ, ਦੂਜੇ ਨੰਬਰ ਦੇ ਜੇਤੂ ਸੁਖਵੰਿਦਰ ਸਿੰਘ  ਨੂੰ ਯੂ।ਏ।ਈ ਐਕਸਚੇਂਜ ਐਂਡ ਐਕਸਪਰੈਸ ਵਲੋਂ 200 ਡਾਲਰ ਅਤੇ ਤੀਜੇ ਜੇਤੂ ਕਰਿਨਜੀਤ ਸੰਿਘ ਨੂੰ ਫੋਰਡ ਗੱਖਡ਼ ਲਾਅ ਆਫਸਿ ਵਲੋਂ 100 ਡਾਲਰ ਦਾ ਇਨਾਮ ਦੱਿਤਾ ਗਆਿ।ਮੁਕਾਬਲੇ ਵਿੱਚ ਹੱਿਸਾ ਲੈਣ ਵਾਲੇ ਸਾਰਆਿਂ ਨੂੰ ਇੱਕ ਇੱਕ ਪੱਗ ਦੀਪਾਲੀ ਫੈਸ਼ਨਜ਼ ਲਮਿਟਡ ਵਲੋਂ ਬ੍ਰਈਡਲ ਸੈਕਸ਼ਨ ਦੀ ਓਪਨੰਿਗ ਦੀ ਖੁਸ਼ੀ ਵੱਿਚ ਦੱਿਤੀ ਗਈ।ਗੁੱਤ ਗੁੰਦਣ ਦੀਆਂ ਜੇਤੂਆਂ ਸਰਬਪ੍ਰੀਤ ਕੌਰ, ਵੋਲਗਾ ਪਨੂੰ ਤੇ ਇੰਦਰਜੀਤ ਕੌਰ ਨੂੰ ਕ੍ਰਮਵਾਰ 300 ਡਾਲਰ, 200 ਡਾਲਰ, 100 ਡਾਲਰ ਇਨਾਮ ਟੀ ਐਨ ਟੀ ਹੌਂਡਾ ਵਲੋਂ ਅਤੇ ਇੱਕ ਇੱਕ ਸੂਟ ਦੀਪਾਲੀ ਫੈਸ਼ਨਜ਼ ਲਮਿਟਡ ਵਲੋਂ ਦੱਿਤੇ ਗਏ। ਰੈਫਲ ਇਨਾਮ ਦੇ ਜੇਤੂਆਂ ਨੂੰ ਵੀ ਸਪਾਂਸਰਜ਼ ਵਲੋਂ ਸਪਾਂਸਰ ਕੀਤੇ ਗਏ ਕਾਫੀ ਇਨਾਮ ਵੰਡੇ ਗਏ। ਰਮਨ ਗੱਿਲ ਅਤੇ ਜਸਪਾਲ ਕੰਗ ਹੁਰਾਂ ਵਲੋਂ ਆਪਣੀਆਂ ਕਲਾਕ੍ਰਤੀਆਂ ਦੀ ਲਗਾਈ ਪ੍ਰਦਰਸ਼ਨੀ ਨੇ ਮੇਲੇ ਨੂੰ ਚਾਰ ਚੰਨ ਲਗਾ ਦੱਿਤੇ।ਬੱਚਆਿਂ ਲਈ ਲਗਾਏ ਬਾਊਂਸਰ ਤੇ ਨੰਨ੍ਹੇ ਮੁੰਨ੍ਹੇ ਬੱਚਆਿਂ ਨੇ ਖੂਬ ਧਮੱਚਡ਼ਾ ਪਾਇਆ ਅਤੇ ਮਨਪ੍ਰਚਾਵਾ ਕੀਤਾ।ਨੰਨ੍ਹਾ ਸੋਹਮ ਅੰਗਰਾਲ ਲਗਪਗ ਸਾਰਾ ਸਮਾਂ ਇਸ ਐਕਟਵਿਟੀ ਦਾ ਆਨੰਦ ਮਾਣਦਾ ਰਹਾ।
vm3ਇਤਨਾ ਵੱਡਾ ਤੇ ਵਸ਼ਾਲ ਮੇਲਾ ਸਪਾਂਸਰਜ਼ ਦੇ ਸਹਯੋਗ ਤੋਂ ਬਗੈਰ ਨੇਪਰੇ ਚਾਡ਼੍ਹ ਲੈਣਾ ਨਾਮੁਮਕਨਿ ਹੁੰਦਾ ਹੈ। ਸਕੋਸ਼ੀਆ ਬੈਂਕ ਸੈਡਲ ਟਾਊਨ ਸਰਕਲ ਬ੍ਰਾਂਚ, ਐਵਰਗਰੀਨ ਕਾਲਜ, ਦੀਪਾਲੀ ਫੈਸ਼ਨਜ਼ ਲਮਿਟਡ, ਚੱਕ ਦੇ ਟੀ।ਵੀ, ਫੋਰਡ ਗੱਖਡ਼ ਲਾਅ ਆਫਸਿ ਅਤੇ ਗਰਮ ਕੰਗ ਰੀਸੋਰਸ ਟੂ ਰੀਅਲ ਐਸਟੇਟ ਇਸ ਮੇਲੇ ਦੇ ਪਲੈਟੀਨਮ ਸਪਾਂਸਰ ਬਣੇ। ਕੈਲਗਰੀ ਪਾਰਕੰਿਗ ਅਥਾਰਟੀ, ਜੈਸੀ ਗਲੋਬਲ ਮਾਰਕਟਿੰਿਗ ਇੰਕ, ਕਨੇਡੀਅਨ ਪ੍ਰੋਫੈਸ਼ਨਲ ਡਰਾਈਵੰਿਗ ਸਕੂਲ, ਏ-ਵਨ ਟੋਇੰਗ, ਸੈਂਚਰੀ ੨੧-ਚਾਰਲਜ਼ ਧਾਮੀ, ਸ਼ਨੁਕ ਬਾਟਲ ਡਪੂ, ਟਵਾਣਾ ਰੀਅਲ ਐਸਟੇਟ ਅਤੇ ਐਨ ਬੀ ਨੈਸ਼ਨਲ-ਹਰਚਰਨ ਪਰਹਾਰ ਗੋਲਡ ਸਪਾਂਸਰ ਸਨ। ਇਹ ਪ੍ਰੋਗਰਾਮ ਕਸਟਮ ਸਪਾਂਸਰ ਇਮੇਜਨ ਵੀਡੀਓ, ਜਸ ਟੈਂਟ ਰੈਂਟਲਜ਼, ਹਾਊਸ ਆਫ ਬਾਊਂਸ ,ਟੀ ਐਂਡ ਟੀ ਹੌਂਡਾ, ਫਾਇਨੈਂਸ਼ਲ ਪਲੈਨਰ-ਐਮ ਐਸ ਪਆਿਸਾ, ਯੂਸੀਐਮਏਐਸ ਕਾਲਜ, ਮੋਹਨੀ ਬੁਟੀਕ, ਐਕਸਪ੍ਰੈਸ ਮਨੀ, ਗਾਰਮੈਂਟਸ ਐਕਸਪ੍ਰੈਸ, ਕੌਮੀ ਦਰਦ ਰਸਾਲਾ ਅਤੇ ਏਬੀਐਮ ਕਾਲਜ ਦੀ ਮਦਦ ਨਾਲ ਰੰਗਾਰੰਗ ਪ੍ਰੋਗਰਾਮ ਹੋ ਨਬਿਡ਼ਆਿ।ਹਾਊਸ ਆਫ ਬਾਊਂਸ ਦੇ ਮਾਲਕ ਰਣਦੀਪ ਸਿੰਘ ਸਰਪਾਲ ਅਤੇ ਪ੍ਰਤਿਪਾਲ ਸਰਪਾਲ ਦੇ  ਸਾਊਂਡ ਸਸਿਟਮ ਦੀ ਵਧੀਆ ਤੇ ਨਵੀਨ ਟੈਕਨਾਲੌਜੀ ਵੀ ਖੂਬ ਰਹੀ। ਕਰੇਜ਼ੀ ਫੋਟੋ ਬੂਥ ਦੇ ਹਰਿੰਦਰ ਅਤੇ ਇੰਦਰ ਵਲੋਂ ਉਸੇ ਵੇਲੇ ਫੋਟੋਆਂ ਖਿੱਚ ਕੇ ਦਿੱਤੇ ਜਾਣ ਦਾ ਵੀ ਲੋਕਾਂ ਨੇ ਲਾਭ ਉਠਾਇਆ। ਇਨ੍ਹਾਂ ਸਾਰਆਿਂ ਦੀ ਸਪੋਰਟ ਦਾ ਰਾਜੇਸ਼ ਅੰਗਰਾਲ ਜੀ ਵਲੋਂ ਉਹਨਾਂ ਨੂੰ ਸਨਮਾਨਤ ਕਰਕੇ ਧੰਨਵਾਦ ਕੀਤਾ ਗਆਿ।
ਫੇਅਰ ਚਾਈਲਡ ਰੇਡੀਓ 94।7 ਐਫ।ਐਮ। ਨੇ ਤੀਸਰਾ ਵਸਾਖੀ ਮੇਲਾ-2014 ਬਾਰੇ ਜਾਣਕਾਰੀ ਵੱਖ ਵੱਖ ਐਥਨਕ ਕਊਮੀਨੀਟੀਜ਼ ਤੱਕ ਪੁਚਾਉਣ ਵਿੱਚ ਭਰਪੂਰ11 ਮਦਦ ਕੀਤੀ। ਸਾਊਥ ਏਸ਼ੀਅਨ ਅਤੇ ਪੰਜਾਬੀ ਨਿਊਜ਼ ਦੇ ਮਾਲਕ ਰਾਜੀਵ ਕੁਮਾਰ ਅਤੇ ਨੈਸ਼ਨਲ ਪੰਜਾਬੀ ਤੇ ਰੇਡੀਓ ਸੁਰਸੰਗਮ ਨੇ ਇਸ ਮੇਲੇ ਦਾ ਅਗਾਊਂ ਸੁਨੇਹਾ ਲੋਕਾਂ ਤੱਕ ਪੁਚਾਇਆ। ਸੀ।ਟੀ।ਵੀ। ਕੈਲਗਰੀ ਹੇਰਾਲਡ, ਦਾ ਸਨ, ਰੇਡੀਓ 660 ਨਿਊਜ਼ ਚੈਨਲ ਨੇ ਇਸ ਦੀ ਕਵਰੇਜ ਮੇਨ ਸਟਰੀਮ ਦੇ ਲੋਕਾਂ ਤੱਕ ਪੁਚਾ ਕੇ ਮੇਲੇ ਦੇ ਪ੍ਰਬੰਧਕਾਂ ਦਾ ਹੌਸਲਾ ਵਧਾਉਣ ਦੇ ਨਾਲ ਨਾਲ ਮੇਲੇ ਦੀ ਮਹੱਤਤਾ ਵਿੱਚ ਵਾਧਾ ਕੀਤਾ। ਸਬਰੰਗ ਟੀਮ ਇਨ੍ਹਾਂ ਸਾਰਆਿਂ ਦੀ ਅਤੇ ਰੈਡ।ਐਫ।ਐਮ, ਜੱਗ ਪੰਜਾਬੀ ਟੀ।ਵੀ। ਤੇ ਓਮਨੀ ਟੀ।ਵੀ। ਦੀ ਸੁਚੱਜੀ ਕਵਰੇਜ ਲਈ ਅਤੀ ਧੰਨਵਾਦੀ ਹੈ।
ਇਸ ਮੇਲੇ ਦੀ ਕਾਮਯਾਬੀ ਲਈ ਰਮਨ ਗਿੱਲ, ਨੀਲਮ ਮਦਾਨ, ਖੁਸ਼ਮੀਤ ਥਿੰਦ, ਗੁਰਮੀਤ ਸਰਪਾਲ, ਸ਼ਾਲੂ, ਭੋਲਾ ਸਿੰਘ ਚੌਹਾਨ, ਮਨਮੋਹਨ ਲਾਲ, ਮੰਗਲ ਦੇਵ ਭਗਤ, ਹਰਦਆਿਲ ਸਿੰਘ ਬਾਸੀ, ਕੁਦਰਤ ਬਾਸੀ, ਕਾਇਲ ਦੀਪ, ਗੁਰਿੰਦਰਬੀਰ ਸਿੰਘ ਝੰਡ, ਸੰਤੋਸ਼ ਚੱਡਾ, ਨਵੀਦ ਅਹਮਦ, ਸੁਮਨਦੀਪ, ਰਾਜਵੰਤ ਕੌਰ, ਹਰਜੀਤ ਸਿੰਘ, ਸੋਨੂੰ ਵਾਲੀਆ, ਕਰਨਬੀਰ ਸਿੰਘ, ਜੈਯਾ ਭਾਰਤੀ, ਸਚਨਿ ਕੁਮਾਰ, ਅਵਨਾਸ਼ ਖੰਗੂਰਾ ਦੀ ਟੀਮ, ਬੱਲ ਚੱਠਾ, ਸੁਰਿੰਦਰ ਭੰਡਾਰੀ, ਵਪਿਨ ਬਾਬਲਾ, ਵਰਦੀਪ ਥਿੰਦ, ਸੁਰੇਸ਼ ਭਾਗਵਤ ਅਤੇ ਨੀਲਮ ਮਦਾਨ ਦੀ ਟੀਮ ਦੇ ਵਲੰਟੀਅਰ ਦਾ ਕੰਮ ਕਾਬਲੇ ਤਾਰੀਫ਼ ਰਹਾ।ਰਾਜੇਸ਼ ਅੰਗਰਾਲ ਅਤੇ ਮਨੂੰ ਜੀ ਵਲੋਂ ਇਹਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਸਨਮਾਨਤ ਕੀਤਾ।ਉਹਨਾਂ ਨੇ ਸਭਆਿਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਆਿਂ ਦੀ ਪ੍ਰਸ਼ੰਸਾ ਕਰਨ ਦੇ ਨਾਲ ਨਾਲ ਉਹਨਾਂ ਦੇ ਮਾਪਆਿਂ ਦੀ ਆਪਣੇ ਸਭਆਿਚਾਰ ਨੂੰ ਸੰਭਾਲਣ ਤੇ ਪ੍ਰਫੁਲਤ ਕਰਨ ਹਿੱਤ ਕੀਤੀ ਜਾਣ ਵਾਲੀ ਮਿਹਨਤ ਤੇ ਲਗਨ ਦੀ ਵੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ।