ਕਿੰਗਸ ਅਲੈਵਨ ਫੀਲਡ ਹਾਕੀ ਕਲੱਬ ਦੀ ਸਰਪ੍ਰਸਤੀ ਹੇਠ ਤਿਆਰੀਆਂ ਸ਼ੁਰੂ
ਬਲਜਿੰਦਰ ਸੰਘਾ- ਸਤਾਰਵੇਂ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ 17 ਅਤੇ 18 ਮਈ ਨੂੰ ਕੈਲਗਰੀ ਦੇ ਜੈਨਸਸ ਸੈਂਟਰ ਵਿਚ ਹੋ ਰਿਹਾ ਹੈ ਦੀਆਂ ਤਿਆਰੀਆਂ ਕਿੰਗਸ ਅਲੈਵਨ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਪਾਂਸਰਜ਼ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਕਿੰਗਸ ਅਲੈਵਨ ਦੇ ਸਪਾਂਸਰਜ ਅਤੇ ਪ੍ਰਬੰਧਕਾਂ ਦੀ ਮੀਟਿੰਗ ਇਸ ਸਬੰਧ ਵਿਚ ਬੀਕਾਨੇਰ ਸਵੀਟਸ ਦੇ ਹਾਲ ਵਿਚ ਹੋਈ ਅਤੇ ਇਸ ਟੂਰਨਾਮੈਂਟ ਸਬੰਧੀ ਵਿਚਾਰ-ਚਰਚਾਂ ਤੋਂ ਇਲਾਵਾ ਪੋਸਟਰ ਵੀ ਜਾਰੀ ਕੀਤਾ ਗਿਆ। ਕਲੱਬ ਦੇ ਖਜ਼ਾਨਚੀ ਨਰਿੰਦਰ ਔਜਲਾ ਨੇ ਕਲੱਬ ਦੇ ਪ੍ਰਧਾਨ ਹਰਪ੍ਰੀਤ ਕੁਲਾਰ, ਐਮæ ਐਲ਼ ਏæ ਦਰਸ਼ਨ ਕੰਗ, ਡੈਨ ਸਿੱਧੂ, ਜੱਸ ਮਾਨ (ਮੀਕਾ ਟਰੱਕਿੰਗ), ਅਵਿਨਾਸ਼ ਖਗੂੰੜਾ, ਮਹੁੰਮਦ ਸਹਿਜਾਦ ਬੱਟ (ਇੰਟਰਨੈਸ਼ਲ ਹਾਕੀ ਖਿਡਾਰੀ) ਤੇ ਨਿਰਮਲ ਸਿੰਘ ਕਾਲਕਟ ਨੂੰ ਪ੍ਰਧਾਨਗੀ ਮੰਡਲ ਵਿਚ ਜੀ ਆਇਆ ਆਖਦਿਆ ਸਭ ਮਹਿਮਾਨਾਂ ਨਾਲ ਕਲੱਬ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ। ਫਿਟਨੈਸ ਟਰੇਨਰ ਬੀਜਾ ਰਾਮ ਨੇ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਕਲੱਬ ਦੇ ਖਿਡਾਰੀ ਸੁਮੀਤ ਢਿੱਲੋਂ ਦੇ ਸਾਲ 2014 ਦੇ ਚੀਨ ਉਲੰਪਿਕ ਵਿਚ ਚੁਣੇ ਜਾਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਕ ਖਿਡਾਰੀ ਰੂਪ ਕੁਲਾਰ ਅਜੇ ਵੀ ਕੈਨੇਡਾ ਦੇ ਨੈਸ਼ਨਲ ਕੈਂਪ ਵਿਚ ਹੈ ਅਤੇ ਉਸਦੇ ਚੁਣੇ ਜਾਣ ਦੀ ਵੀ ਪੂਰੀ ਆਸ ਹੈ। ਉਹਨਾਂ ਦੱਸਿਆ ਕਿ ਹਾਕਸ ਹਾਕੀ ਕਲੱਬ ਕੈਨੇਡਾ ਵਿਚ ਹਾਕੀ ਟੂਰਨਾਮੈਂਟਾਂ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਹਾਕੀ ਕਲੱਬ ਹੈ ਅਤੇ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀ ਰਿਸ਼ੀ ਢਿੱਲੋਂ, ਬਲਮੀਤ ਕੁਲਾਰ,ਕਿਰਪਾਲ ਸਿੱਧੂ ਇਸ ਕਲੱਬ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਐਮæ ਐਲ਼ ਏæ ਦਰਸ਼ਨ ਕੰਗ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਕੋਸ਼ਿਸ਼ ਕਰਨਗੇ ਕਿ ਇਕ ਆਊਟਡੋਰ ਗਰਾਊਂਡ ਖਿਡਾਰੀਆਂ ਦੀ ਪ੍ਰਕੈਟਸ ਲਈ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਕਿੰਗਸ ਅਲੈਵਨ ਕਲੱਬ ਦੇ ਮੈਂਬਰ ਕੁਲਦੀਪ ਸਿੱਧੂ,ਜਗਦੇਵ ਸੰਘਾ, ਜਾਨਾਥਨ ਵਾਈਟ,ਪੈਨਅਮ,ਟੋਨੀ ਧਾਲੀਵਾਲ, ਬੌਬੀ ਕੁਲਾਰ, ਗੁਰਪ੍ਰੀਤ ਕੁਲਾਰ, ਕੁਲਦੀਪ ਸਿੱਧੂ ਹਾਜ਼ਰ ਸਨ। ਕਲੱਬ ਵੱਲੋਂ ਸਪਾਸਰਜ਼ ਪਾਲੀ ਵਿਰਕ (ਕੁਆਲਟੀ ਟਰਾਂਸਮੀਸ਼ਨ), ਜਸ ਮਾਨ (ਮੀਕਾ ਟਰੱਕਿਗ), ਗਲੈਕਸੀ ਟਰੇਨਾਈਟ, ਬੀਕੇ ਲੀਕਰ,ਹਰਪਿੰਦਰ ਸਿੱਧੂ (ਪੰਜਾਬ ਇਨਸ਼ੋਰੈਸ), ਸ਼ਨੁੱਕ ਬੋਤਲ ਡੀਪੂ, ਲਖਵੀਰ ਸਿੰਘ ਦਾਦਰਾ,ਬੀਕਾਨੇਰ ਰੈਸਟੋਰੈਂਟ, ਬੈਸਟ ਬਾਏ ਫਰਨੀਚਰ,ਪਿੰਦਰ ਆਟੋ,ਮੇਪਲ ਪੰਜਾਬੀ ਮੀਡੀਆ,ਪਰੋ ਟੈਕਸ ਬਲਾਕ, ਵਾਹ ਮੀਡੀਆ, ਸੋਲੋ ਲੀਕਰ ਆਦਿ ਦਾ ਧੰਨਵਾਦ ਕੀਤਾ ਗਿਆ। ਫਿਟਸਨੈਸ ਟਰੇਨਰ ਬੀਜਾ ਰਾਮ ਨੇ ਕਿੰਗਸ ਅਲੈਵਨ ਵੱਲੋਂ ਆਉਣ ਵਾਲੇ ਸਮੇਂ ਵਿਚ ਸ਼ੁਰੂ ਕੀਤੀ ਜਾਣ ਵਾਲੀ ਪ੍ਰੀਮੀਅਰ ਹਾਕੀ ਲੀਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਖੀਰ ਵਿਚ ਸਭ ਨੂੰ ਬੇਨਤੀ ਕੀਤੀ ਗਈ ਕਿ ਆਪਣੇ ਬੱਚਿਆਂ ਨੂੰ ਫੀਲਡ ਹਾਕੀ ਨਾਲ ਜੋੜਨ ਲਈ ਕਲੱਬ ਦੇ ਕੋਚ ਟੋਨੀ ਧਾਲੀਵਾਲ ਨਾਲ 403-473-4932 ਜਾਂ ਬੌਬੀ ਕੁਲਾਰ ਨਾਲ 403-966-4649 ਤੇ ਸਪੰਰਕ ਕੀਤਾ ਜਾ ਸਕਦਾ ਹੈ।